ਤਸਵੀਰਾਂ: ਸ਼ਾਹੀ ਵਿਆਹ ਦੀਆਂ ਕੁਝ ਖ਼ਾਸ ਝਲਕੀਆਂ

ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਅੱਜ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਹ ਇਸ ਸਾਲ ਦਾ ਸਭ ਤੋਂ ਖਾਸ ਵਿਆਹ ਹੈ।

ਵਿੰਡਸਰ ਦੇ ਸੈਂਟ ਜੌਰਜ ਗਿਰਜਾਘਰ ਵਿਖੇ ਦੋਵਾਂ ਦਾ ਵਿਆਹ ਹੋਵੇਗਾ। ਲੱਖਾਂ ਲੋਕ ਇਸ ਵਿਆਹ ਨੂੰ ਦੇਖਣ ਲਈ ਉਤਸ਼ਾਹਿਤ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੱਖ-ਵੱਖ ਤਰ੍ਹਾਂ ਨਾਲ ਉਨ੍ਹਾਂ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

ਵਿੰਡਸਰ ਵਿੱਚ ਲੋਕ ਇਕੱਠੇ ਆਉਣੇ ਸ਼ੁਰੂ ਹੋ ਗਏ ਹਨ। ਵਿਆਹ ਨੂੰ ਕੋਲੋਂ ਵੇਖਣ ਲਈ ਸੈਂਕੜੇ ਲੋਕਾਂ ਨੇ ਰਾਤ ਹੀ ਉੱਥੇ ਆਪਣੇ ਬੈਠਣ ਲਈ ਥਾਂ ਰਿਜ਼ਰਵ ਕਰ ਲਈ।

ਸੈਂਟ ਜੌਰਜ ਗਿਰਜਾਘਰ ਨੂੰ ਅੰਦਰੋਂ ਪੂਰੀ ਤਰ੍ਹਾਂ ਫੁੱਲਾਂ ਨਾਲ ਸਜਾਇਆ ਗਿਆ ਹੈ।

ਵਿਆਹ ਦੇ ਪ੍ਰੋਗ੍ਰਾਮ ਵਿੱਚ ਸ਼ਾਮਲ ਹੋਣ ਵਾਲੇ ਲੋਕ ਤੋਹਫੇ ਦੇ ਰੂਪ ਵਿੱਚ ਮੇਘਨ ਅਤੇ ਪ੍ਰਿੰਸ ਹੈਰੀ ਲਈ ਕਈ ਤਰ੍ਹਾਂ ਦੇ ਪੋਸਟਰ ਬਣਾ ਰਹੇ ਹਨ।

ਪ੍ਰਿੰਸ ਹੈਰੀ ਆਪਣੇ ਵਿਆਹ ਤੋਂ ਪਹਿਲਾਂ ਲੋਕਾਂ ਨੂੰ ਮਿਲਦੇ ਹੋਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)