ਕੋਰੋਨਾਵਾਇਰਸ: ਪੰਜਾਬ 'ਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਨਵੇਂ ਐਲਾਨ - 5 ਅਹਿਮ ਖ਼ਬਰਾਂ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਕਾਂਤਵਾਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਰਕਾਰ ਸਖਤ ਹੋ ਗਈ ਹੈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਐਲਾਨੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਘਰੇਲੂ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਕੋਵਿਡ ਮਰੀਜ਼ਾਂ ਨੂੰ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਸੂਬੇ ਵਿੱਚ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਬੰਦਿਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਵਾਸਤੇ ਰੈਸਟੋਰੈਂਟ ਅਤੇ ਖਾਣ ਪੀਣ ਵਾਲੀਆਂ ਵਪਾਰਕ ਥਾਵਾਂ 'ਤੇ ਸਮਾਜਿਕ ਵਿੱਥ ਦੀ ਉਲੰਘਣਾ ਕਰਨ ਵਾਲਿਆਂ ਲਈ ਵੀ 5000 ਰੁਪਏ ਜੁਰਮਾਨਾ ਕਰਨ ਦਾ ਐਲਾਨ ਕੀਤਾ। ਇੱਥੇ ਕਲਿੱਕ ਕਰ ਕੇ ਜਾਣੋ ਹੋਰ-ਹੋਰ ਕਿਹੜੇ-ਕਿਹੜੇ ਨੇ ਜੁਰਮਾਨੇ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਭਾਰਤ ਵਿੱਚ ਹਨ ਬੀਬੀਸੀ ਦੇ ਸਭ ਤੋਂ ਵੱਧ ਦਰਸ਼ਕ ਤੇ ਪਾਠਕ

ਭਾਰਤ ਵਿੱਚ ਬੀਬੀਸੀ ਨਿਊਜ਼ ਦਾ ਕੰਟੈਂਟ ਹਰ ਹਫਤੇ 6 ਕਰੋੜ ਲੋਕਾਂ ਤੱਕ ਪਹੁੰਚ ਰਿਹਾ ਹੈ। ਇਸ ਵਿੱਚ ਦਰਸ਼ਕ, ਪਾਠਕ ਤੇ ਸ਼ਰੋਤਾਂ ਸ਼ਾਮਲ ਹਨ।

ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ, ਜੋ ਘੱਟੋ-ਘੱਟ ਇੱਕ ਵਾਰ ਬੀਬੀਸੀ ਦਾ ਕੰਟੈਂਟ ਵੱਖ-ਵੱਖ ਪਲੈਟਫਾਰਮ ਉੱਤੇ ਵੇਖਦੇ-ਪੜ੍ਹਦੇ ਹਨ।

ਬੀਬੀਸੀ

ਨਵੇਂ ਅੰਕੜਿਆਂ ਅਨੁਸਾਰ ਭਾਰਤ ਬੀਬੀਸੀ ਨਿਊਜ਼ ਲਈ ਪਿਛਲੇ ਸਾਲ ਵਾਂਗ ਹੀ ਇਸ ਵਾਰ ਵੀ ਸਭ ਤੋਂ ਵੱਧ ਦਰਸ਼ਕਾਂ ਵਾਲਾ ਦੇਸ ਬਣਿਆ ਹੋਇਆ ਹੈ।

ਬੀਬੀਸੀ ਦਾ ਕੰਟੈਂਟ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ, ਤਮਿਲ, ਗੁਜਰਾਤੀ, ਪੰਜਾਬੀ, ਮਰਾਠੀ, ਤੇਲਗੂ, ਉਰਦੂ ਅਤੇ ਬੰਗਲਾ ਵਰਗੀਆਂ ਭਾਸ਼ਾਵਾਂ ਵਿੱਚ ਉਪਲੱਬਧ ਹੈ। ਪੂਰੀ ਖ਼ਬਰ ਪੜ੍ਹੋ

ਅਫ਼ਗਾਨਿਸਤਾਨ ਵਿਚ ਹਿੰਦੂ ਤੇ ਸਿੱਖਾਂ ਦੇ ਕਿਹੋ ਜਿਹੇ ਹਾਲਾਤ ਹਨ

ਅਫ਼ਗਾਨਿਸਤਾਨ ਵਿੱਚ ਹਾਲ 'ਚ ਹੀ ਇੱਕ ਸਿੱਖ ਆਗੂ ਨਿਦਾਨ ਸਿੰਘ ਸੱਚਦੇਵਾ ਨੂੰ ਲਗਭਗ ਇੱਕ ਮਹੀਨਾ ਨਜ਼ਰਬੰਦ ਰੱਖ ਕੇ 18 ਜੁਲਾਈ ਨੂੰ ਰਿਹਾਅ ਕਰ ਦਿੱਤਾ ਗਿਆ।

ਅਫ਼ਗਾਨ ਸੰਸਦ 'ਚ ਨਰਿੰਦਰ ਸਿੰਘ ਖਾਲਸਾ ਪਹਿਲੇ ਸਿੱਖ ਸੰਸਦ ਮੈਂਬਰ ਬਣੇ ਸਨ
ਤਸਵੀਰ ਕੈਪਸ਼ਨ, ਅਫ਼ਗਾਨ ਸੰਸਦ ‘ਚ ਨਰਿੰਦਰ ਸਿੰਘ ਖਾਲਸਾ ਪਹਿਲੇ ਸਿੱਖ ਸੰਸਦ ਮੈਂਬਰ ਬਣੇ ਸਨ

ਉਨ੍ਹਾਂ ਨੂੰ ਅਗਵਾ ਕਰਨ ਦਾ ਆਰੋਪ ਤਾਲਿਬਾਨ ਦੇ ਮੱਥੇ ਮੜਿਆ ਗਿਆ ਸੀ ਪਰ ਦੂਜੇ ਪਾਸੇ ਤਾਲਿਬਾਨ ਨੇ ਇਸ ਆਰੋਪ ਨੂੰ ਸਿਰੇ ਤੋਂ ਨਕਾਰਿਆ।

ਪਿਛਲੇ ਕੁੱਝ ਅਰਸੇ ਤੋਂ ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ 'ਤੇ ਹੋ ਰਹੇ ਹਮਲਿਆਂ 'ਚ ਵਾਧਾ ਹੋਇਆ ਹੈ, ਜਿਸ ਕਰਕੇ ਉਨ੍ਹਾਂ ਦੀ ਗਿਣਤੀ 'ਚ ਖਾਸੀ ਗਿਰਾਵਟ ਦਰਜ ਕੀਤੀ ਗਈ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹੁਣ ਇੱਕ ਬਿਆਨ 'ਚ ਕਿਹਾ ਹੈ, "ਭਾਰਤ ਨੇ ਅਫ਼ਗਾਨਿਸਤਾਨ 'ਚ ਆਪਣੀ ਸੁਰੱਖਿਆ ਸਬੰਧੀ ਚਿੰਤਤ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਭਾਰਤ ਵਾਪਸ ਆਉਣ 'ਚ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ।" ਤਫ਼ਸੀਲ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

'ਮੇਰਾ ਘਰ ਵਾਲਾ ਦਿਹਾੜੀਦਾਰ ਹੈ ਪਰ ਧੀ ਨੂੰ ਕਦੇ ਥੁੜ ਨਹੀਂ ਝੱਲਣ ਦਿੱਤੀ' - ਟੌਪਰ ਕੁੜੀ ਦੀ ਮਾਂ

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਧੌਲਾ ਦੀਆਂ ਦੋ ਕੁੜੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਵਿੱਚੋਂ ਜ਼ਿਲ੍ਹੇ 'ਚੋਂ ਮੋਹਰੀ ਸਥਾਨ ਹਾਸਲ ਕੀਤੇ ਹਨ।

ਹਰਪ੍ਰੀਤ ਕੌਰ

ਤਸਵੀਰ ਸਰੋਤ, Sukhcharanpreet/bbc

ਤਸਵੀਰ ਕੈਪਸ਼ਨ, ਆਈਏਐੱਸ ਅਫ਼ਸਰ ਬਣਨਾ ਚਾਹੁੰਦੀ ਹੈ ਹਰਪ੍ਰੀਤਆਈਏਐੱਸ ਅਫ਼ਸਰ ਬਣਨਾ ਚਾਹੁੰਦੀ ਹੈ ਹਰਪ੍ਰੀਤ

ਪੜ੍ਹਨ-ਸੁਣਨ ਨੂੰ ਇਹ ਆਮ ਖ਼ਬਰ ਲੱਗ ਸਕਦੀ ਹੈ ਪਰ ਜਿੰਨਾਂ ਹਾਲਤਾਂ ਵਿੱਚ ਇਨ੍ਹਾਂ ਕੁੜੀਆਂ ਨੇ ਜ਼ਿਲ੍ਹੇ 'ਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ ਉਸ ਕਰਕੇ ਇਨ੍ਹਾਂ ਦੀ ਪ੍ਰਾਪਤੀ ਬਹੁਤ ਖਾਸ ਹੋ ਜਾਂਦੀ ਹੈ।

ਹਰਪ੍ਰੀਤ ਕੌਰ ਨੇ 98.22% ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ। ਦਿਲਚਸਪ ਤੱਥ ਇਹ ਹੈ ਕਿ ਇਸੇ ਪਿੰਡ ਦੀ ਸੁਖਜੀਤ ਕੌਰ ਨੇ ਵੀ 98% ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਦੋਵੇਂ ਕੁੜੀਆਂ ਜਮਾਤਣਾਂ ਹਨ ਤੇ ਪਿੰਡ ਦੇ ਸਰਕਾਰੀ ਸਕੂਲ਼ ਦੀਆਂ ਵਿਦਿਆਰਥਣਾਂ ਹਨ।

ਹਰਪ੍ਰੀਤ ਦੇ ਪਿਤਾ ਦਿਹਾੜੀਦਾਰ ਹਨ ਤੇ ਉੱਥੇ ਹੀ ਸੁਖਜੀਤ ਕੌਰ ਦੇ ਪਿਤਾ ਭਾਂਡੇ ਬਣਾ ਕੇ ਵੇਚਦੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

'ਮੇਰੇ ਨਾਲ ਗੈਂਗਰੇਪ ਹੋਇਆ ਤੇ ਮੈਨੂੰ ਹੀ 10 ਦਿਨ ਜੇਲ੍ਹ 'ਚ ਰੱਖਿਆ - ਇਨਸਾਫ਼ ਮੰਗਣ ਗਈ ਤਾਂ ਜੱਜ ਬੋਲੇ, 'ਬਦਤਮੀਜ਼ ਲੜਕੀ'

ਇੱਕ ਰੇਪ ਪੀੜਤ ਨੂੰ ਕਾਨੂੰਨ ਵਿਵਸਥਾ, ਸਮਾਜ ਅਤੇ ਪ੍ਰਸ਼ਾਸਨ ਕਿੰਨਾ ਭਰੋਸਾ ਦਿਵਾ ਪਾਉਂਦੇ ਹਨ, ਕਿ ਇਨਸਾਫ਼ ਦੀ ਲੜਾਈ ਉਸ ਦੀ ਇਕੱਲੀ ਦੀ ਨਹੀਂ ਹੈ। ਥਾਣਾ, ਕਚਹਿਰੀ ਅਤੇ ਸਮਾਜ ਵਿੱਚ ਉਸ ਦਾ ਕਿੰਨਾ ਭਰੋਸਾ ਹੈ।

ਸੰਕੇਤਾਮਕ ਤਸਵੀਰ

ਤਸਵੀਰ ਸਰੋਤ, Getty Images

ਬਿਹਾਰ ਦੇ ਅਰਈਆ ਵਿੱਚ ਇੱਕ ਰੇਪ ਪੀੜਤਾ ਅਤੇ ਉਸ ਦੀਆਂ ਦੋ ਦੋਸਤਾਂ ਨੂੰ ਸਰਕਾਰੀ ਕੰਮਕਾਜ ਵਿੱਚ ਰੁਕਾਵਟ ਪੈਦਾ ਕਰਨ ਦੇ ਇਲਜ਼ਾਮ ਵਿੱਚ ਜੇਲ੍ਹ ਭੇਜ ਦਿੱਤਾ ਗਿਆ।

ਇਹ ਉਸ ਵੇਲੇ ਹੋਇਆ ਜਦੋਂ ਕੋਰਟ ਵਿੱਚ ਉਹ ਜੱਜ ਦੇ ਸਾਹਮਣੇ ਬਿਆਨ ਦਰਜ ਕਰਵਾ ਰਹੀ ਸੀ। ਬੀਬੀਸੀ ਨਾਲ ਗੱਲਬਾਤ ਵਿੱਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਪਹਿਲੀ ਵਾਲ ਰੇਪ ਪੀੜਤਾ ਨੇ ਇਨਸਾਫ਼ ਹਾਸਲ ਕਰਨ ਦੀ ਆਪਣੀ ਇਸ ਲੜਾਈ ਦੀ ਕਹਾਣੀ ਸਾਂਝਾ ਕੀਤੀ।

ਇਹ ਕਹਾਣੀ ਦੱਸਦੀ ਹੈ ਕਿ ਆਖਿਰ ਕਿਉਂ ਬਲਾਤਕਾਰ ਦੀ ਹਿੰਸਾ ਝੱਲਣ ਦੇ ਬਾਵਜੂਦ ਔਰਤਾਂ ਇਨਸਾਫ਼ ਲਈ ਗੁਹਾਰ ਲਗਾਉਣ ਤੋਂ ਡਰਦੀਆਂ ਹਨ। ਵਿਸਥਾਰ 'ਚ ਖ਼ਬਰ ਪੜ੍ਹੋ

ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)