ਕੋਰੋਨਾਵਾਇਰਸ ਵੈਕਸੀਨ: ਔਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਸੁਰੱਖਿਅਤ ਤੇ ਇਮਿਊਨ ਸਿਸਟਮ 'ਤੇ ਪ੍ਰਭਾਵੀ

ਤਸਵੀਰ ਸਰੋਤ, AFP
- ਲੇਖਕ, ਜੇਮਜ਼ ਗੈਲੇਘਰ
- ਰੋਲ, ਸਿਹਤ ਪੱਤਰਕਾਰ, ਬੀਬੀਸੀ
ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਤ ਕੀਤੀ ਗਈ ਕੋਰੋਨਾਵਾਇਰਸ ਵੈਕਸੀਨ ਸੁਰੱਖਿਅਤ ਵਿਖਾਈ ਦਿੱਤੀ ਹੈ ਅਤੇ ਸਾਹਮਣੇ ਆਇਆ ਹੈ ਕਿ ਇਹ ਵੈਕਸੀਨ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰ ਸਕਦੀ ਹੈ।
ਤਕਰੀਬਨ 1,077 ਵਿਅਕਤੀਆਂ ‘ਤੇ ਇਸ ਦਾ ਟ੍ਰਾਇਲ ਕੀਤਾ ਗਿਆ ਜਿਸ ਦੇ ਨਤੀਜੇ ਵਿਚ ਸਾਹਮਣੇ ਆਇਆ ਕਿ ਇਸ ਵੈਕਸੀਨ ਨਾਲ ਉਨ੍ਹਾਂ ਦੇ ਅੰਦਰ ਐਂਟੀਬਾਡੀਜ਼ ਅਤੇ ਚਿੱਟੇ ਬਲੱਡ ਸੈੱਲ ਬਣਦੇ ਹਨ,ਜੋ ਕੋਰੋਨਾਵਾਇਰਸ ਨਾਲ ਲੜ ਸਕਦੇ ਹਨ।
ਖੋਜ ਤਾਂ ਬਹੁਤ ਭਰੋਸੇਮੰਦ ਲੱਗ ਰਹੀ ਹੈ, ਪਰ ਅਜੇ ਵੀ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਕੀ ਇਹ ਸੁਰੱਖਿਆ ਪ੍ਰਦਾਨ ਕਰਨ ਲਈ ਕਾਫ਼ੀ ਹੈ। ਹੋਰ ਕਈ ਵੱਡੇ ਟਰਾਇਲ ਵੀ ਚੱਲ ਰਹੇ ਹਨ।
ਯੂਕੇ ਪਹਿਲਾਂ ਹੀ ਵੈਕਸੀਨ ਦੀਆਂ 100 ਮਿਲੀਅਨ ਡੋਜ਼ ਦਾ ਆਰਡਰ ਦੇ ਚੁੱਕਾ ਹੈ।

ਇਹ ਵੈਕਸੀਨ ਕਿਵੇਂ ਕੰਮ ਕਰਦਾ ਹੈ
ਇਸ ਵੈਕਸੀਨ ਨੂੰ ChAdOx1 nCoV-19 ਕਿਹਾ ਜਾਂਦਾ ਹੈ। ਇਹ ਕਾਫ਼ੀ ਤੇਜ਼ੀ ਨਾਲ ਵਿਕਸਤ ਕੀਤੀ ਗਈ ਹੈ। ਇਹ ਵੈਕਸੀਨ ਜੈਨੇਟਿਕ ਤੌਰ 'ਤੇ ਵਿਕਸਿਤ ਵਾਇਰਸ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਇਸ ਵਾਇਰਸ ਦੇ ਕਾਰਨ, ਚਿੰਪਾਂਜ਼ੀ ਨੂੰ ਆਮ ਜ਼ੁਕਾਮ ਲੱਗ ਸਕਦਾ ਹੈ।
ਇਸ ਵਾਇਰਸ ਨੂੰ ਕਾਫ਼ੀ ਸੋਧਿਆ ਗਿਆ ਹੈ ਤਾਂ ਕਿ ਇਸ ਨਾਲ ਲੋਕਾਂ ਨੂੰ ਲਾਗ ਨਾ ਲੱਗੇ ਅਤੇ ਇਹ ਕਾਫੀ ਹੱਦ ਤੱਕ ਕੋਰੋਨਾਵਾਇਰਸ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਇਹ ਵੈਕਸੀਨ ਵੇਖਣ 'ਚ ਕੋਰੋਨਾਵਾਇਰਸ ਵਰਗੀ ਹੀ ਲੱਗਦੀ ਹੈ ਅਤੇ ਇਸ ਤੋਂ ਬਾਅਦ ਇਮਿਊਨ ਸਿਸਟਮ ਇਸ 'ਤੇ ਹਮਲਾ ਕਰਨਾ ਲਈ ਤਿਆਰ ਹੋ ਸਕਦਾ ਹੈ। ਐਂਟੀਬਾਡੀਜ਼ ਅਤੇ ਟੀ-ਸੈੱਲ ਕੀ ਹੁੰਦੇ ਹਨ
ਕੋਰੋਨਾਵਾਇਰਸ ਨੂੰ ਲੈ ਕੇ ਹੁਣ ਤੱਕ ਜ਼ਿਆਦਾ ਧਿਆਨ ਐਂਟੀਬਾਡੀਜ਼ ਤਿਆਰ ਕਰਨ 'ਤੇ ਦਿੱਤਾ ਗਿਆ ਹੈ, ਪਰ ਇਹ ਸਾਡੀ ਇਮੀਊਨਿਟੀ ਸਿਸਟਮ ਦਾ ਸਿਰਫ਼ ਇਕ ਹਿੱਸਾ ਹੈ।
ਐਂਟੀਬਾਡੀਜ਼ ਸਾਡੇ ਇਮਿਊਨ ਸਿਸਟਮ ਦੁਆਰਾ ਤਿਆਰ ਕੀਤੇ ਛੋਟੇ-ਛੋਟੇ ਪ੍ਰੋਟੀਨ ਹੁੰਦੇ ਹਨ, ਜੋ ਵਾਇਰਸ ਦੀ ਸਤ੍ਹਾ 'ਤੇ ਚਿਪਕੇ ਰਹਿੰਦੇ ਹਨ।

ਤਸਵੀਰ ਸਰੋਤ, oxforad University
ਐਂਟੀਬਾਡੀਜ਼ ਕੋਰੋਨਾਵਾਇਰਸ ਨੂੰ ਬੇਕਾਰ ਕਰ ਸਕਦੀਆਂ ਹਨ।ਟੀ ਸੈੱਲ ਸਾਡੇ ਵਾਇਟ ਬਲੱਡ ਸੈੱਲ ਦੀ ਇਕ ਕਿਸਮ ਹੈ ਜੋ ਇਮਿਊਨ ਸਿਸਟਮ ਦੀ ਮਦਦ ਕਰਦੀ ਹੈ।
ਇਸ ਤੋਂ ਇਲਾਵਾ, ਉਹ ਪਤਾ ਲਗਾਉਂਦੀ ਹੈ ਕਿ ਸਰੀਰ ਦੇ ਕਿਹੜੇ ਸੈੱਲਾਂ ਨੂੰ ਲਾਗ ਲੱਗੀ ਹੈ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੰਦੇ ਹੈ।
ਸਾਰੀਆਂ ਪ੍ਰਭਾਵਸ਼ਾਲੀ ਵੈਕਸੀਨ ਐਂਟੀਬਾਡੀਜ਼ ਤਿਆਰ ਕਰਨ ਦੇ ਨਾਲ ਨਾਲ ਟੀ-ਸੈੱਲ ਪ੍ਰਤੀਕ੍ਰਿਆ ਲਈ ਵੀ ਵਧੀਆ ਹੁੰਦੇ ਹਨ।
ਵੈਕਸੀਨ ਲਗਾਉਣ ਦੇ 14 ਦਿਨਾਂ ਬਾਅਦ ਟੀ ਸੈੱਲ ਦਾ ਪੱਧਰ ਆਪਣੇ ਸਿਖਰ 'ਤੇ ਪਹੁੰਚ ਜਾਂਦਾ ਹੈ, ਜਦੋਂ ਕਿ ਐਂਟੀਬਾਡੀਜ਼ ਦਾ ਸਿਖਰ 28 ਦਿਨਾਂ ਤੱਕ ਪਹੁੰਚਦਾ ਹੈ। ਲੰਬੇ ਸਮੇਂ ਤੱਕ ਇਮਿਊਨਿਟੀ ਨੂੰ ਲੈ ਕੇ ਇਸ ਵੈਕਸੀਨ ਦੇ ਪ੍ਰਭਾਵ ਦਾ ਅਜੇ ਤੱਕ ਅਧਿਐਨ ਨਹੀਂ ਹੋ ਪਾਇਆ ਹੈ।ਕੀ ਇਹ ਸੁਰੱਖਿਅਤ ਹੈ?
ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪਰ ਇਸਦੇ ਸਾਈਡ-ਇਫੈਕਟ ਵੀ ਹਨ।

ਤਸਵੀਰ ਸਰੋਤ, Oxforad University
ਹਾਲਾਂਕਿ, ਕੋਈ ਵੀ ਸਾਈਡ-ਇਫੈਕਟ ਬਹੁਤ ਨੁਕਸਾਨਦੇਹ ਨਹੀਂ ਹਨ। ਪਰ ਬੁਖ਼ਾਰ ਅਤੇ ਸਿਰਦਰਦ ਦੀ ਸ਼ਿਕਾਇਤ ਵੈਕਸੀਨ ਲੈਣ ਵਾਲੇ 70 ਪ੍ਰਤੀਸ਼ਤ ਲੋਕਾਂ ਵਿੱਚ ਵੇਖੀ ਗਈ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਮੱਸਿਆਵਾਂ ਨੂੰ ਪੈਰਾਸੀਟਾਮੋਲ ਨਾਲ ਦੂਰ ਕੀਤਾ ਜਾ ਸਕਦਾ ਹੈ।
ਔਕਸਫੋਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਸਾਰਾ ਗਿਲਬਰਟ ਦਾ ਕਹਿਣਾ ਹੈ, "ਇਹ ਵੈਕਸੀਨ ਕੋਵਿਡ-19 ਲਈ ਕਾਰਗਰ ਹੈ, ਇਸ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਪਰ ਇਸ ਟੀਕੇ ਦੇ ਸ਼ੁਰੂਆਤੀ ਨਤੀਜੇ ਕਾਫ਼ੀ ਉਤਸ਼ਾਹਜਨਕ ਹਨ।"

ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3