You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦਾ ਸਿਖ਼ਰ : ਕੀ ਜੂਨ-ਜੁਲਾਈ ਭਾਰਤ 'ਚ ਕੋਰੋਨਾਵਾਇਰਸ ਦੇ ਕੇਸਾਂ ਦੇ ਸਿਖ਼ਰ ਦਾ ਗਵਾਹ ਬਣੇਗਾ- 5 ਅਹਿਮ ਖ਼ਬਰਾਂ
"ਕੋਰੋਨਾ ਜੂਨ-ਜੁਲਾਈ ਵਿੱਚ ਆਪਣੇ ਸਿਖਰ 'ਤੇ ਹੋਵੇਗਾ - ਡਾ. ਰਣਦੀਪ ਗੁਲੇਰੀਆ।"
ਕੁਝ ਦਿਨ ਪਹਿਲਾਂ AIIMS ਦੇ ਡਾਇਰੈਕਟਰ ਦੇ ਹਵਾਲੇ ਨਾਲ ਇਹ ਬਿਆਨ ਦੇਸ ਦੇ ਸਾਰੇ ਮੀਡੀਆ ਚੈਨਲਾਂ ਅਤੇ ਸੋਸ਼ਲ ਮੀਡੀਆ ਵਿੱਚ ਰਿਹਾ ਸੀ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੋਰੋਨਾ ਆਪਣੇ ਸਿਖਰ 'ਤੇ ਪਹੁੰਚਣ ਵਾਲਾ ਹੈ।
ਜਦੋਂ ਰਾਹੁਲ ਨੂੰ ਇਸ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਮੈਂ ਮਾਹਰ ਨਹੀਂ ਹਾਂ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਥੋੜ੍ਹੀ ਦੇਰ ਵਿੱਚ ਹੀ ਸਿਖਰ 'ਤੇ ਪਹੁੰਚ ਜਾਵਾਂਗੇ।”
“ਪਰ ਜਦੋਂ ਵੀ ਕੋਰੋਨਾ ਦਾ ਇਹ ਸਿਖਰ ਆਵੇਗਾ, ਜੂਨ ਵਿੱਚ ਆਏ ਜਾਂ ਜੁਲਾਈ ਜਾਂ ਫਿਰ ਅਗਸਤ ਵਿੱਚ ਆਵੇ, ਸਾਨੂੰ ਲੌਕਡਾਊਨ ਤੋਂ ਟਰਾਂਸਜੈਕਸ਼ਨ (ਬਦਲਾਅ) ਲਈ ਤਿਆਰ ਰਹਿਣਾ ਚਾਹੀਦਾ ਹੈ।”
ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਦੇ ਬਿਆਨ ਦਾ ਅਧਾਰ ਕੀ ਸੀ, ਜਾਣਨ ਲਈ ਇਸ ਲਿੰਕ ’ਤੇ ਕਲਿੱਕ ਕਰੋ।
ਭਾਰਤ ਦਾ ਸ਼ਹਿਰ, ਜਿੱਥੇ ਲੋਕਾਂ ਦਾ ਲਾਸ਼ਾਂ ਨਾਲ ਰੱਖ ਕੇ ਇਲਾਜ ਕੀਤਾ ਜਾ ਰਿਹਾ
ਭਾਰਤ ਦੇ ਕੁੱਲ ਕੋਰੋਨਾਵਾਇਰਸ ਮਾਮਲਿਆਂ ਦਾ ਕਰੀਬ 5ਵਾਂ ਹਿੱਸਾ ਤੇ ਲਗਭਗ ਇੱਕ ਚੌਥਾਈ ਮੌਤਾਂ ਮੁੰਬਈ ਵਿੱਚ ਹੀ ਦਰਜ ਹੋਈਆਂ ਹਨ।
ਬੀਬੀਸੀ ਪੱਤਰਕਾਰ ਯੋਗਿਤਾ ਲਿਮਾਏ ਨੇ ਪਤਾ ਲਗਾਇਆ ਕਿ ਭਾਰਤ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲਾ ਸ਼ਹਿਰ ਮੁੰਬਈ ਕਿੰਨੀ ਬੁਰੀ ਤਰ੍ਹਾਂ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ।
ਕੋਵਿਡ-19 ਮਰੀਜ਼ਾਂ ਦਾ ਇਲਾਜ ਕਰਨ ਵਾਲੇ ਕੇਈਐੱਮ ਹਸਪਤਾਲ ਦੇ ਇੱਕ ਡਾਕਟਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, "ਇਹ ਜੰਗ ਦਾ ਮੈਦਾਨ ਹੈ। ਇੱਕ ਬੈੱਡ ’ਤੇ 2-3 ਮਰੀਜ਼ ਹਨ, ਕੁਝ ਜ਼ਮੀਨ ’ਤੇ ਕੁਝ ਕੌਰੀਡੋਰ ਵਿੱਚ ਪਏ ਹਨ। ਸਾਡੇ ਕੋਲ ਆਕਸੀਜ਼ਨ ਪੋਡਸ ਵੀ ਲੋੜੀਂਦੇ ਨਹੀਂ ਹਨ।"
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਕੀ ਭਾਰਤ 'ਚ ਅਗਲੇ ਕੁਝ ਹਫ਼ਤਿਆਂ ਦੌਰਾਨ ਹਾਲਾਤ ਗੰਭੀਰ ਹੋ ਜਾਣਗੇ?
ਜਨਵਰੀ ਮਹੀਨੇ ਦੇ ਅਖੀਰ ਵਿੱਚ ਕੋਰੋਨਾਵਾਇਰਸ ਦਾ ਪਹਿਲੇ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਡੇਢ ਲੱਖ ਤੋਂ ਟੱਪ ਗਈ ਹੈ।
ਜੇ ਅਸੀਂ ਥੋੜ੍ਹਾ ਪਿਛਾਂਹ ਨੂੰ ਜਾਈਏ ਤਾਂ 22 ਮਈ ਤੱਕ ਭਾਰਤ ਵਿੱਚ ਕੋਰੋਨਾਵਾਇਰਸ ਟੈਸਟਿੰਗ ਦੀ ਪੌਜ਼ਿਟਿਵ ਕੇਸ ਦਰ ਲਗਭਗ 4 ਫੀਸਦੀ ਸੀ ਅਤੇ ਲਾਗ ਕਾਰਨ ਮੌਤ ਦਰ ਲਗਭਗ 3 ਫੀਸਦੀ ਸੀ।
ਲਾਗ ਦੀ ਦੁੱਗਣੀ ਦਰ ਜਾਂ ਕੋਰੋਨਾਵਾਇਰਸ ਦੇ ਕੇਸ ਡਬਲ ਹੋਣ ਵਿੱਚ ਲੱਗਣ ਵਾਲਾ ਸਮਾਂ 13 ਦਿਨ ਸੀ। ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਲਗਭਗ 40 ਫੀਸਦ ਸੀ।
ਇਹ ਖ਼ਬਰ ਅੱਗੇ ਪੜ੍ਹਨ ਲਈ ਇਸ ਲਿੰਕ 'ਤੇ ਆਓ।
ਲੌਕਡਾਊਨ ਵਿੱਚ ਢਿੱਲ ਮਿਲਣ ਮਗਰੋਂ ਲਾਗ ਤੋਂ ਕਿਵੇਂ ਬਚੀਏ
ਲੌਕਡਾਊਨ ਵਿੱਚ ਢਿੱਲ ਦੇਣ ਮਗਰੋਂ ਕਈ ਦੇਸ਼ਾਂ ਵਿੱਚ ਇੱਕ ਵਾਰ ਖ਼ਤਮ ਹੋਣ ਦੇ ਬਾਵਜੂਦ ਵੀ, ਮੁੜ ਕੋਰੋਨਾ ਦੇ ਕੇਸ ਆਉਣ ਲੱਗੇ ਹਨ।
ਕੋਰੋਨਾਵਾਇਰਸ ਦਾ ਕੋਈ ਪੱਕਾ ਇਲਾਜ਼ ਤੇ ਵੈਕਸੀਨ ਆਉਣ ਵਿੱਚ ਅਜੇ ਵੀ ਸਮਾਂ ਹੈ। ਕੀ ਇਸ ਦੌਰਾਨ ਅਸੀਂ ਸੁਰੱਖਿਅਤ ਹਾਂ?
ਕੀ ਸਾਨੂੰ ਆਪਣੇ ਗੁਆਂਢੀ ਜਾਂ ਹੋਰਨਾਂ ਲੋਕਾਂ ਦੇ ਖੰਘਣ ਜਾਂ ਨਿੱਛਾਂ ਮਾਰਨ ਦੀ ਚਿੰਤਾ ਕਰਨੀ ਚਾਹੀਦੀ ਹੈ?
ਸਾਨੂੰ ਕੋਰੋਨਾ ਦਾ ਸਭ ਤੋਂ ਵੱਧ ਖ਼ਤਰਾ ਕਿੱਥੇ ਹੈ? ਦਫ਼ਤਰ, ਪਾਰਕ ... ਜਾਂ ਫਿਰ ਆਪਣੇ ਹੀ ਘਰ।
ਕੋਵਿਡ-19 ਦੇ ਲਾਗ ਤੋਂ ਬੱਚਣ ਦੇ ਤਰੀਕਿਆਂ ਬਾਰੇ ਇਮੂਨੋਲੋਜਿਸਟ ਅਤੇ ਜੀਵ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਐਰਿਨ ਬ੍ਰੋਮੇਜ ਨੇ ਬੀਬੀਸੀ ਨਾਲ ਗੱਲਬਾਤ ਕੀਤੀ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਹ ਜੋੜਾ 'ਲੰਬੇ' ਹਨੀਮੂਨ 'ਚ ਕਿਵੇਂ ਫਸਿਆ
ਪਹਿਲੀ ਮੁਲਾਕਾਤ ਤੋਂ ਅੱਠ ਸਾਲ ਬਾਅਦ 36-ਸਾਲਾ ਖਾਲਿਦ ਅਤੇ 35 ਸਾਲਾ ਪੈਰੀ ਨੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਦੇ ਸਾਮ੍ਹਣੇ ਮਿਸਰ ਦੀ ਰਾਜਧਾਨੀ ਕਾਇਰੋ ਵਿੱਚ 6 ਮਾਰਚ ਨੂੰ ਵਿਆਹ ਕਰਵਾਇਆ।
ਕੁਝ ਦਿਨ ਬਾਅਦ, ਦੁਬਈ ਦਾ ਇਹ ਜੋੜਾ ਕੈਨਕਨ, ਮੈਕਸੀਕੋ ਲਈ ਰਵਾਨਾ ਹੋਇਆ।
ਕੋਰੋਨਾਵਾਇਰਸ ਤਾਂ ਇੱਕ ਦੂਰ ਦੀ ਚਿੰਤਾ ਜਾਪਦੀ ਸੀ, ਕਿਉਂਕਿ ਅਜੇ ਤੱਕ ਇਹ ਪੂਰੀ ਦੁਨੀਆਂ ਵਿੱਚ ਨਹੀਂ ਫੈਲਿਆ ਸੀ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਅਜਿਹੀਆਂ ਸਖ਼ਤ ਪਾਬੰਦੀਆਂ ਦੀ "ਕਦੇ ਉਮੀਦ ਨਹੀਂ ਕੀਤੀ" ਸੀ। ਉਨ੍ਹਾਂ ਨਾਲ ਅੱਗੇ ਕੀ ਬਣੀ, ਇੱਥੇ ਪੜ੍ਹੋ।
ਇਹ ਵੀਡੀਓਜ਼ ਵੀ ਦੇਖੋ