You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ - 5 ਅਹਿਮ ਖ਼ਬਰਾਂ
ਕੋਰੋਨਾਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਸੁਝਾਅ ਦਿੱਤਾ ਸੀ ਕਿ “ਲੋਕ ਫ਼ਿਲਹਾਲ ਨਕਦੀ ਉਪਯੋਗ ਕਰਨ ਤੋਂ ਬਚਣ ਤੇ ਲੈਣ-ਦੇਣ ਲਈ ਡਿਜ਼ੀਟਲ ਤਰੀਕੇ ਅਪਣਾਉਣ।”
ਇਸ ਦੇ ਨਾਲ ਹੀ ਸੀਏਆਈਟੀ ਨੇ ਪੀਐਮ ਮੋਦੀ ਨੂੰ ਪੌਲੀਮਰ ਨਾਲ ਬਣੀ ਕਰੰਸੀ ਚਲਾਉਣ ਦੇ ਵੀ ਸੁਝਾਅ ਦੇ ਦਿੱਤੇ ਸਨ, ਪਰ ਕੀ ਕਰੰਸੀ ਰਾਹੀਂ ਸੱਚਮੁੱਚ ਕੋਰੋਨਾਵਾਇਰਸ ਫੈਲਣ ਦਾ ਡਰ ਹੈ, ਇਸ ਬਾਰੇ ਇੱਥੇ ਕਲਿੱਕ ਕਰ ਕੇ ਵਿਸਥਾਰ ਨਾਲ ਜਾਣੋ।
ਕੋਰੋਨਾਵਾਇਰਸ ਨਾਲ ਜੁੜੇ ਸ਼ਬਦਾਂ ਦਾ ਮਤਲਬ ਸੌਖੀ ਭਾਸ਼ਾ ਵਿੱਚ ਸਮਝੋ
ਕੋਰੋਨਾਵਾਇਰਸ ਦੇ ਫੈਲਣ ਮਗਰੋਂ ਕਈ ਨਵੇਂ ਸ਼ਬਦ ਸਾਡੇ ਸਾਹਮਣੇ ਆਏ ਜੋ ਅਸੀਂ ਪਹਿਲਾਂ ਕਦੇ ਨਹੀਂ ਸੁਣੇ ਜਾਂ ਬਹੁਤ ਘੱਟ ਸੁਣੇ।
ਇਨ੍ਹਾਂ ਵਿੱਚੋਂ ਕਈ ਨਵੇਂ ਸ਼ਬਦ ਸੁਣਨ ਵਿੱਚ ਔਖੇ ਤਾਂ ਲੱਗਦੇ ਹੀ ਹਨ, ਨਾਲ ਹੀ ਇਹ ਬਿਮਾਰੀ ਨਾਲ ਜੁੜਿਆ ਡਰ ਵੀ ਵਧਾ ਦਿੰਦੇ ਹਨ।
ਅਜਿਹੇ ਵਿੱਚ ਜ਼ਰੂਰੀ ਹੈ ਕਿ ਸਾਨੂੰ ਕੋਰੋਨਾਵਾਇਰਸ ਨਾਲ ਜੁੜੇ ਸ਼ਬਦਾਂ ਦੇ ਅਰਥ ਪਤਾ ਹੋਣ। ਇਸ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ
ਕੋਰੋਨਾਵਾਇਰਸ: ਟਰੰਪ ਦੇ 'ਜੀਵਾਣੂ-ਨਾਸ਼ਕਾਂ ਦੇ ਟੀਕੇ' ਲਗਾਉਣ ਦੇ ਦਾਅਵਿਆਂ ਦਾ ਕੀ ਹੈ ਸੱਚ
ਕੋਰੋਨਾਵਾਇਰਸ ਦੇ ਇਲਾਜ ਲਈ ਜੀਵਾਣੂ-ਨਾਸ਼ਕਾਂ ਦੇ ਟੀਕੇ ਬਾਰੇ ਖੋਜ ਕਰਨ ਦੀ ਸਲਾਹ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਮੈਡੀਕਲ ਭਾਈਚਾਰਾ ਚੁਫੇਰਿਓਂ ਆਲੋਚਨਾ ਕਰ ਰਿਹਾ ਹੈ।
ਪਰ ਟਰੰਪ ਦੇ ਦਾਅਵਿਆਂ ਬਾਰੇ ਸੱਚ ਜਾਣਨ ਲਈ ਬੀਬੀਸੀ ਦੀ ਸਿਹਤ ਪੱਤਰਕਾਰ ਰੇਚਲ ਸੈਸ਼ਰ ਦਾ ਵਿਸ਼ਲੇਸ਼ਣ ਪੜ੍ਹਨ ਇੱਥੇ ਕਲਿੱਕ ਕਰ ਸਕਦੇ ਹੋ।
ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ
ਕੋਰੋਨਾਵਾਇਰਸ: ਕੀ ਵਿਟਾਮਿਨ-ਡੀ ਖਾਣ ਜਾਂ ਧੁੱਪ ਸੇਕਣ ਨਾਲ ਬਚਿਆ ਜਾ ਸਕਦਾ ਹੈ
ਲੌਕਡਾਊਨ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਤੇ ਉਨ੍ਹਾਂ ਨੂੰ ਤਾਜ਼ੀ ਹਵਾ ਤੇ ਧੁੱਪ ਢੁਕਵੀਂ ਮਾਤਰਾ ਵਿੱਚ ਨਹੀਂ ਮਿਲ ਰਹੀ।
ਬ੍ਰਿਟੇਨ ਵਿੱਚ ਡਾਕਟਰ ਲੋਕਾਂ ਨੂੰ ਆ ਰਹੀ ਬਸੰਤ ਅਤੇ ਗਰਮੀਆਂ ਵਿੱਚ ਵਿਟਾਮਿਨ-ਡੀ ਦੀਆਂ ਗੋਲੀਆਂ ਖਾਣ ਦੀ ਸਲਾਹ ਦੇ ਰਹੇ ਹਨ।
ਪਰ ਕੀ ਹਰੇਕ ਨੂੰ ਵਿਟਾਮਿਨ ਡੀ ਲੈਣਾ ਚਾਹੀਦਾ ਹੈ ਤੇ ਕਿੰਨੀ ਮਾਤਰਾ ਵਿੱਚ ਇਸ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਜਲੰਧਰ ਵਿੱਚ ਜਦੋਂ ਕੋਈ ਲਾਸ਼ ਲੈਣ ਨਾ ਪਹੁੰਚਿਆ ਤਾਂ ਹਸਪਤਾਲ ਦੇ ਸਟਾਫ਼ ਨੇ ਹੀ ਕੀਤਾ ਸਸਕਾਰ
ਜਲੰਧਰ ਵਿੱਚ ਕਰੋਨਾਵਾਇਰਸ ਨਾਲ ਸ਼ਨਿੱਚਰਵਾਰ ਨੂੰ ਤੀਜੀ ਮੌਤ ਹੋ ਗਈ। ਮਰਹੂਮ ਰਾਮਾਮੰਡੀ ਦੇ ਇੱਕ ਨਿੱਜੀ ਹਸਪਤਾਲ ਵਿੱਚ 22 ਅਪ੍ਰੈਲ ਦਾ ਦਾਖਲ ਸੀ।
ਡਾਕਟਰ ਮੁਤਾਬਕ ਕਾਫੀ ਫੋਨ ਕਰਨ ਉੱਤੇ ਵੀ ਮਰੀਜ਼ ਦੇ ਘਰੋਂ ਕੋਈ ਲਾਸ਼ ਨਹੀਂ ਆਇਆ। ਇੱਥੇ ਕਲਿੱਕ ਕਰਕੇ ਜਾਣੋ ਪੂਰੀ ਖ਼ਬਰ
ਇਹ ਵੀਡੀਓ ਵੀ ਦੇਖੋ: