ਕੋਰੋਨਾਵਾਇਰਸ: ਪੰਜਾਬ ਦੀ 81 ਸਾਲਾ ਔਰਤ ਨੇ ਕਿਵੇਂ ਦਿੱਤੀ ਵਾਇਰਸ ਨੂੰ ਮਾਤ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਇੱਕ ਪਾਸੇ, ਜਦੋਂ ਇਹ ਮੰਨਿਆ ਜਾਂਦਾ ਹੈ ਕਿ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਲਈ ਖ਼ਤਰਾ ਬਾਕੀ ਲੋਕਾਂ ਨਾਲੋਂ ਜ਼ਿਆਦਾ ਹੈ, ਤਾਂ ਪੰਜਾਬ ਦੀ 81 ਸਾਲਾ ਮਹਿਲਾ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ।
ਕੋਰੋਨਾ ਨੂੰ ਹਰਾ ਕੇ ਪਰਤੀ ਇਹ ਮਹਿਲਾ ਮੁਹਾਲੀ ਸ਼ਹਿਰ ਦੀ ਰਹਿਣ ਵਾਲੀ ਹੈ।
"ਇਹ ਸਭ ਵਾਹਿਗੁਰੂ ਦੀ ਮਿਹਰ ਅਤੇ ਮਾਤਾ ਜੀ ਦੀ ਮਜ਼ਬੂਤ ਇੱਛਾ ਸ਼ਕਤੀ ਦੁਆਰਾ ਸੰਭਵ ਹੋਇਆ ਹੈ।" ਇਹ ਕਹਿਣਾ ਹੈ ਉਨ੍ਹਾਂ ਦੇ ਬੇਟੇ ਦਾ ਹੈ।
ਹਾਲਾਂਕਿ, ਉਹ ਡਾਕਟਰਾਂ ਨੂੰ ਵੀ ਪੂਰਾ ਸਿਹਰਾ ਦਿੰਦੇ ਹਨ, "ਅਸੀਂ ਘਰ ਵਿਚ ਕੁਆਰੰਟੀਨ ਸੀ ਅਤੇ ਉਹ ਹਸਪਤਾਲ ਵਿਚ ਭਰਤੀ ਸਨ। ਇੱਕ ਦੂਜੇ ਨੂੰ ਮਿਲਣ ਦਾ ਕੋਈ ਸਾਧਨ ਨਹੀਂ ਸੀ। ਇੱਥੋਂ ਤਕ ਫ਼ੋਨ ਵੀ ਨਹੀਂ। ਡਾਕਟਰ ਦੀਪਕ ਭਸੀਨ ਉਨ੍ਹਾਂ ਦਾ ਇਲਾਜ ਕਰ ਰਹੇ ਸਨ, ਉਹ ਮਾਤਾ ਜੀ ਬਾਰੇ ਸਾਨੂੰ ਹਮੇਸ਼ਾ ਲਗਾਤਾਰ ਅਪਡੇਟ ਕਰਦੇ ਰਹਿੰਦੇ ਸੀ।"
ਕੇਵਲ ਉਨ੍ਹਾਂ ਦੀ 81 ਸਾਲ ਦੀ ਉਮਰ ਹੀ ਕੋਰੋਨਾ ਵਿਰੁੱਧ ਲੜਾਈ ਵਿਚ ਰੁਕਾਵਟ ਨਹੀਂ ਸੀ। ਬਲਕਿ, ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਤੀਹ ਸਾਲਾਂ ਤੋਂ ਉਸ ਦੀ ਮਾਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਵੀ ਪੀੜਤ ਹੈ।
ਉਨ੍ਹਾਂ ਦੇ ਬੇਟੇ ਨੇ ਮੰਨਿਆ ਕਿ ਉਨ੍ਹਾਂ ਦੀ ਮਾਂ ਸ਼ੁਰੂ ਤੋਂ ਹੀ ਸਕਾਰਾਤਮਿਕ ਸੀ ਪਰ "ਇੱਕ ਨਵਾਂ ਮੋੜ ਉਦੋਂ ਆਇਆ ਜਦੋਂ ਸਾਡੇ ਸਾਰਿਆਂ ਦਾ ਕੋਰੋਨਾ ਦਾ ਟੈੱਸਟ ਨੈਗੇਟਿਵ ਆਇਆ, ਇਸ ਨਾਲ ਉਨ੍ਹਾਂ ਦੇ ਮਨੋਬਲ ਨੂੰ ਕਾਫ਼ੀ ਹੁਲਾਰਾ ਮਿਲਿਆ।"
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ, ਜੋ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤੋਂ ਸੇਵਾ ਮੁਕਤ ਹੋਈ ਸੀ, ਕਾਫ਼ੀ ਸਮਾਂ ਪੂਜਾ ਪਾਠ ਵਿਚ ਬਿਤਾਉਂਦੇ ਹਨ ਤੇ ਨਾਲ ਹੀ ਸਾਰੀਆਂ ਖ਼ਬਰਾਂ 'ਤੇ ਵੀ ਨਜ਼ਰ ਰੱਖਦੇ ਹਨ।

ਤਸਵੀਰ ਸਰੋਤ, ASHWANI SHARMA/BBC
ਕਿਵੇਂ ਹੋਇਆ ਸੀ ਕੋਰੋਨਾ?
ਚੰਡੀਗੜ੍ਹ ਦੀ ਪਹਿਲੀ ਕੋਰੋਨਾਵਾਇਰਸ ਮਰੀਜ਼ 23 ਸਾਲਾਂ ਦੀ ਇੱਕ ਮਹਿਲਾ ਸੀ ਜੋ ਬ੍ਰਿਟੇਨ ਤੋਂ ਵਾਪਸ ਆਈ ਸੀ। ਮਰੀਜ਼ ਦੇ ਪੁੱਤਰ ਨੇ ਦੱਸਿਆ ਕਿ ਉਸ ਦੀ ਇੱਕ ਸਹੇਲੀ ਮੇਰੀ ਮਾਂ ਦੇ ਫਲੈਟ ਵਿਚ ਕਿਰਾਏਦਾਰ ਸੀ, ਤੋ ਇਹ ਉਸੀ ਤੋਂ ਉਨ੍ਹਾਂ ਤੱਕ ਪੁੱਜਿਆ।
ਪਹਿਲਾਂ ਇਸ ਔਰਤ ਨੂੰ ਪੀਜੀਆਈ ਲਿਜਾਇਆ ਗਿਆ ਪਰ ਕਿਹਾ ਗਿਆ ਕਿ ਇੱਥੇ ਕੋਈ ਜਗ੍ਹਾ ਨਹੀਂ ਹੈ ਤਾਂ ਉਸ ਨੂੰ ਸਿਵਿਲ ਹਸਪਤਾਲ ਖਰੜ ਲਿਜਾਇਆ ਗਿਆ।

ਤਸਵੀਰ ਸਰੋਤ, NARINDER NANU
ਹਾਲਾਂਕਿ ਮਰੀਜ਼ ਦੇ ਪੁੱਤਰ ਨੂੰ ਸਰਕਾਰੀ ਹਸਪਤਾਲ ਨਾਲ ਕੋਈ ਸ਼ਿਕਾਇਤ ਨਹੀਂ ਹੈ, ਪਰ ਉਸ ਦਾ ਮੰਨਣਾ ਸੀ ਕਿ ਨਿੱਜੀ ਹਸਪਤਾਲ ਵਿਚ ਸਹੂਲਤਾਂ ਬਿਹਤਰ ਸਨ। ਇਸ ਕਾਰਨ ਉਹ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ।
ਮਰੀਜ਼ ਦੇ ਪੁੱਤਰ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਕੈਨੇਡਾ ਵਿੱਚ ਹਨ ਅਤੇ ਉੱਥੇ ਉਨ੍ਹਾਂ ਨਾਲ ਮੰਗਲਵਾਰ ਨੂੰ ਫ਼ੋਨ ਤੇ ਗੱਲ ਕੀਤੀ। "ਬੱਚੇ ਦਾਦੀ ਨੂੰ ਅਤੇ ਦਾਦੀ ਪੋਤੀਆਂ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ।"
ਘਰ ਪਰਤਣ ਤੋਂ ਬਾਅਦ ਫ਼ਿਲਹਾਲ ਮਰੀਜ਼ ਘਰ ਵਿਚ ਆਪਣੇ ਕਮਰੇ ਵਿਚ ਹੀ ਇੱਕ ਹਫ਼ਤੇ ਲਈ ਕੁਆਰੰਟੀਨ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੋਮਵਾਰ ਤੱਕ ਚੰਡੀਗੜ੍ਹ ਵਿੱਚ ਕਰੋਨਾ ਦੇ 18 ਅਤੇ ਮੁਹਾਲੀ ਵਿੱਚ 19 ਕੇਸ ਸਾਹਮਣੇ ਆਏ ਹਨ। ਇਤਫ਼ਾਕਨ, ਖੇਤਰ ਦਾ ਪਹਿਲਾ ਕਰੋਨਾਵਾਇਰਸ ਪੀੜਤ, ਜੋ ਇੱਕ 23 ਸਾਲਾਂ ਦੀ ਮਹਿਲਾ ਸੀ, ਉਹ ਵੀ 19 ਦਿਨਾਂ ਬਾਅਦ ਠੀਕ ਹੋ ਗਈ ਹੈ ਅਤੇ ਸੋਮਵਾਰ ਨੂੰ ਆਪਣੇ ਘਰ ਪਰਤੀ ਹੈ।
81 ਸਾਲਾ ਮਰੀਜ਼ ਵੀ ਉਨ੍ਹਾਂ ਦੁਆਰਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਸੰਕਰਮਿਤ ਹੋਏ ਲੋਕਾਂ ਵਿੱਚ ਸ਼ਾਮਲ ਸੀ।
ਡਾਕਟਰ ਦਾ ਕੀ ਕਹਿਣਾ ਹੈ?
ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰ ਦੀਪਕ ਭਸੀਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਸਕਾਰਾਤਮਿਕ ਹੋਣਾ ਬਹੁਤ ਵੱਡਾ ਕਾਰਨ ਸੀ ਕਿਉਂਕਿ 80 ਸਾਲ ਤੋਂ ਵੱਧ ਲੋਕਾਂ ਦੀ ਜਾਨ ਨੂੰ ਖ਼ਤਰਾ ਬਹੁਤ ਵੱਧ ਜਾਂਦਾ ਹੈ।

ਉਨ੍ਹਾਂ ਕਿਹਾ, "ਇਸ ਤੋਂ ਇਲਾਵਾ ਉਹ ਆਪ ਸਟਾਫ਼ ਨਰਸ ਰਹੇ ਹਨ। ਉਹ ਦਵਾਈਆਂ ਬਾਰੇ ਸਮਝਦੇ ਸਨ ਤੇ ਜਾਣਦੇ ਸਨ ਕਿ ਕਿਵੇਂ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਵਿਚਾਲੇ ਬੁਖ਼ਾਰ ਆਇਆ ਸੀ।"
"ਅਸੀਂ ਉਨ੍ਹਾਂ ਨੂੰ ਮਲੇਰੀਆ ਵਾਸਤੇ ਦਿੱਤੀਆਂ ਜਾਨ ਵਾਲੀਆਂ ਦਵਾਈਆਂ ਦਿੱਤੀਆਂ ਤੇ ਬਾਕੀ ਉਨ੍ਹਾਂ ਨੂੰ ਬੀ ਪੀ ਤੇ ਸ਼ੂਗਰ ਦੀਆਂ ਦਵਾਈਆਂ ਦਿੱਤੀਆਂ ਸੀ।"
"ਇਸ ਦਾ ਵੀ ਬਹੁਤ ਫ਼ਰਕ ਪਿਆ ਹੈ। ਇੱਥੇ ਦੋ ਹਫ਼ਤਿਆਂ ਦੌਰਾਨ ਅਸੀਂ ਉਨ੍ਹਾਂ ਨੂੰ ਟੀਵੀ ਵੇਖਣ ਲਈ ਕਹਿੰਦੇ ਸਨ ਪਰ ਖ਼ਬਰਾਂ ਵੇਖਣ ਤੋਂ ਅਸੀਂ ਦੂਰ ਰੱਖਦੇ ਸੀ ਕਿਉਂਕਿ ਹਰ ਵੇਲੇ ਇਹੀ ਸਾਰੀ ਚੀਜ਼ਾਂ ਉਸ 'ਤੇ ਵਖਾਉਂਦੇ ਹਨ।"

ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3