24 ਘੰਟਿਆਂ 'ਚ ਰਿਕਾਰਡ ਮੌਤਾਂ ਮਗਰੋਂ ਨਿਊ ਯਾਰਕ ਦੇ ਗਵਰਨਰ ਨੇ ਕਿਹਾ 'ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰੋ ਤਾਂ ਹੀ ਜਾਨਾਂ ਬਚਣਗੀਆਂ'
ਅਮਰੀਕਾ ਤੇ ਬ੍ਰਿਟੇਨ ਵਿੱਚ ਮੌਤਾਂ ਦੇ ਅੰਕੜਿਆਂ ਨੇ ਡਰਾਇਆ। ਸਿਰਫ ਨਿਊ ਯਾਰਕ ਵਿੱਚ ਇੱਕ ਦਿਨ 'ਚ 731 ਮੌਤਾਂ। UK ਦੇ ਪੀਐੱਮ ਬੋਰਿਸ ਜੌਨਸਨ ਦੀ ਹਾਲਤ ਸਥਿਰ
ਲਾਈਵ ਕਵਰੇਜ
ਕੀ ਹੈ ਗ਼ੈਰ-ਪ੍ਰਮਾਣਿਤ 'ਕੋਰੋਨਾ ਦੀ ਦਵਾਈ' ਜਿਸ ਲਈ ਟਰੰਪ ਭਾਰਤ ਨੂੰ ਧਮਕਾ ਰਹੇ
ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਈਸੀਯੂ ਵਿੱਚ ਦੂਜੀ ਰਾਤ ਬਿਤਾਈ
ਪਾਕਿਸਤਾਨ ’ਚ ਕੋਰੋਨਾ ਦੇ ਕਹਿਰ ਵਿਚਾਲੇ ਡਾਕਟਰ ਹੜਤਾਲ ’ਤੇ ਕਿਉਂ
ਪੰਜਾਬ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ 99 ਹੋ ਗਏ ਹਨ ਤੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਹਾਲਤ ਸਥਿਰ ਹੈ। ਅਮਰੀਕਾ ਅਤੇ ਯੂਕੇ ਵਿੱਚ 24 ਘੰਟਿਆਂ ਵਿੱਚ ਰਿਕਾਰਡ ਮੌਤਾਂ। ਇਸ ਦੇ ਨਾਲ ਹੀ ਅਸੀਂ ਅੱਜ ਦਾ ਲਾਈਵ ਪੇਜ ਬੰਦ ਕਰਨ ਜਾ ਰਹੇ ਹਾਂ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਤੋਂ ਅਪਡੇਟ ਅਸੀਂ ਮੁੜ ਕੁਝ ਘੰਟਿਆਂ ਬਾਅਦ ਦੇਵਾਂਗੇ।
ਨਿਊ ਯਾਰਕ ਵਿੱਚ ਇੱਕ ਦਿਨ ਵਿੱਚ ਰਿਕਰਡ ਮੌਤਾਂ ਹੋਈਆਂ
ਇਹ ਹਫ਼ਤਾ ਅਮਰੀਕਾ ਲਈ ਮੁਸ਼ਕਲ ਹੋ ਸਕਦਾ ਹੈ। ਅਮਰੀਕਾ ਦੇ ਨਿਊ ਯਾਰਕ ਵਿੱਚ ਕੋਰੋਨਾਵਾਇਰਸ ਕਾਰਨ ਸੋਮਵਾਰ ਨੂੰ 731 ਮੌਤਾਂ ਹੋਈਆਂ। ਇੱਕ ਦਿਨ ਵਿੱਚ ਅਮਰੀਕਾ ਵਿੱਚ ਇਹ ਸਭ ਤੋਂ ਵੱਧ ਮੌਤਾਂ ਹਨ।
ਨਿਊ ਯਾਰਕ ਵਿੱਚ ਕੁੱਲ 38,836 ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂਕਿ 5489 ਮੌਤਾਂ ਹੋਈਆਂ ਹਨ।
ਨਿਊਯਾਰਕ ਦੇ ਗਵਰਨਰ ਐਂਡਰਿਊ ਕੌਮੌ ਮੁਤਾਬਕ ਗੁਆਂਢੀ ਸੂਬੇ ਨਿਊ ਜਰਸੀ ਵਿੱਚ 1000 ਤੋਂ ਵੱਧ ਮੌਤਾਂ ਹੋ ਗਈਆਂ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਨਿਊ ਯਾਰਕ ਵਿੱਚ ਇ4ਕ ਦਿਨ ਵਿੱਚ 731 ਮੌਤਾਂ ਦਰਜ (ਸੰਕੇਤਕ ਤਸਵੀਰ) ਦੁਨੀਆਂ, ਭਾਰਤ ਤੇ ਪੰਜਾਬ ਦੀ ਤਾਜ਼ਾ ਅਪਡੇਟ
- ਦੁਨੀਆਂ ਭਰ ਵਿਚ ਹੁਣ ਤੱਕ 13 ਲੱਖ ਤੋਂ ਵੱਧਲੋਕ ਕੋਰੋਨਾਵਾਇਰਸ ਦੇ ਪੌਜ਼ਿਟਿਵ ਹਨ ਅਤੇ 74 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ।
- ਯੂਕੇ ਵਿੱਚ ਇੱਕ ਦਿਨ ਵਿੱਚ 786 ਮੌਤਾਂ (ਕੁੱਲ 6159) ਅਤੇ ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਦਿਨ ਵਿੱਚ 731 ਮੌਤਾਂ ਨਾਲ ਦੋਵੇਂ ਦੇਸ ਹਿੱਲੇ।
- ਅਮਰੀਕੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਹਾਲਤ ਸਥਿਰ ਹੈ।
- ਭਾਰਤ ਵਿਚ ਮੌਤਾਂ ਦਾ ਅੰਕੜਾ 124 ਹੋ ਗਿਆ ਹੈ ਅਤੇ ਪੀੜਤਾਂ ਦੀ ਗਿਣਤੀ 4789 ਪਹੁੰਚ ਗਈ ਹੈ।
- ਪੰਜਾਬ ਵਿੱਚ 99 ਕੋਰੋਨਾਵਾਇਰਸ ਪੌਜਿਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂਕਿ 8 ਮੌਤਾਂ ਹੋਈਆਂ ਹਨ।
ਹੁਸ਼ਿਆਰਪੁਰ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਖੇਤੀ ਕੰਮਾਂ ਦੀ ਛੋਟ ਦੇ ਹੁਕਮ
ਹੁਸ਼ਿਆਰਪੁਰ ਵਿੱਚ ਕਿਸਾਨਾਂ ਨੂੰ ਕਣਕ ਦੀ ਕਟਾਈ ਅਤੇ ਖੇਤੀ ਕਾਰਜਾਂ ਲਈ ਖੇਤ ਮਜ਼ਦੂਰਾਂ ਸਣੇ ਖੇਤਾਂ ਵਿੱਚ ਜਾਣ ਦੀ ਛੋਟ ਦਿੱਤੀ ਗਈ ਹੈ।
ਜਿਲ੍ਹਾ ਮਜਿਟਰੇਟ ਨੇ ਬਿਆਨ ਜਾਰੀ ਕਰਦਿਆਂ ਕਿਹਾ ਖੇਤਾਂ ਵਿੱਚ ਜਾਣ ਦਾ ਸਮਾਂ ਸਵੇਰੇ 6 ਵਜੇ ਤੋਂ 9 ਵਜ ਤੱਕ ਜਦੋਂਕਿ ਖੇਤ ਤੋਂ ਵਾਪਸੀ ਦਾ ਸਮਾਂਸ਼ਾਮ 7 ਵਜੇ ਤੋਂ ਸ਼ਾਮ 9 ਵਜੇ ਤੱਕ ਹੋਵੇਗਾ।
ਕੰਬਾਇਨਾਂ ਚਲਾਉਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ। ਕੰਬਾਇਨ ਮਾਲਕਾਂ ਨੂੰ ਪੰਜਾਬ ਦੇ ਅੰਦਰ ਅਤੇ ਬਾਹਰ ਜਾਣ ਦੀ ਛੋਟ ਹੇਵੇਗੀ।

ਤਸਵੀਰ ਕੈਪਸ਼ਨ, ਹੁਸ਼ਿਆਰਪੁਰ ਵਿੱਚ ਕਿਸਾਨ ਅਤੇ ਮਜ਼ਦੂਰ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਜਾ ਸਕਣਗੇ ਖੇਤਾਂ ਵਿੱਚ ਕੋਰੋਨਾਵਾਇਰਸ: ਪਹਿਲੀ ਮੌਤ ਦਰਜ ਕਰਵਾਉਣ ਤੋਂ ਬਾਅਦ ਕਿਵੇਂ ਬਦਲੇ ਪੰਜਾਬ ਦੇ ਇਸ ਪਿੰਡ ਦੇ ਹਾਲਾਤ
ਭਾਰਤ ਵਿਚ ਮੌਤਾਂ ਦਾ ਅੰਕੜਾ 124 ਹੋ ਗਿਆ ਹੈ ਅਤੇ ਪੀੜਤਾਂ ਦੀ ਗਿਣਤੀ 4789
ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਕੋਰੋਨਾਵਾਇਰਸ ਕਾਰਨ ਮੁਲਕ ਵਿੱਚ ਮ੍ਰਿਤਕਾਂ ਦੀ ਗਿਣਤੀ 124 ਹੋ ਗਈ ਹੈ। ਕੋਵਿਡ-19 ਨਾਲ ਪੀੜਤ ਲੋਕਾਂ ਦੀ ਗਿਣਤੀ 4789 ਹੋ ਗਈ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
UK ਦੇ ਪੀਐੱਮ ਬੋਰਿਸ ਜੌਨਸਨ ਦੀ ਹਾਲਤ ਸਥਿਰ
Skip YouTube postGoogle YouTube ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਚੰਡੀਗੜ੍ਹ ਵਿੱਚ ਕਰਫ਼ਿਊ ਦੌਰਾਨ ਨਹੀਂ ਖੁਲ੍ਹਣਗੇ ਠੇਕੇ
ਯੂਟੀ ਚੰਡੀਗੜ੍ਹ ਦੇ ਐਡਵਾਇਜ਼ਰ ਮਨੋਜ ਪਰੀਦਾ ਮੁਤਾਬਕ ਕਰਫ਼ਿਊ ਦੌਰਾਨ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇੇਕੇ ਨਹੀਂ ਖੁਲ੍ਹਣਗੇ।
ਇਹ ਫੈਸਲਾ ਸਰਕਾਰੀ ਡਾਕਟਰਾਂ ਦੀ ਸ਼ਮੂਲੀਅਤ ਸਣੇ ਸਾਰਿਆਂ ਦੀ ਸਲਾਹ ਨਾਲ ਲਿਆ ਗਿਆ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਦਿੱਲੀ ਦੇ 82 ਸਾਲਾ ਸਰਦਾਰ ਜੀ ਨੇ ਕੋਰੋਨਾਵਾਇਰਸ ਨੂੰ ਹਰਾਇਆ ਤੇ ਜਿੱਤ ਦਾ ਨਿਸ਼ਾਨ ਬਣਾ ਕੇ ਹੋਰਾਂ ਦਾ ਹੌਸਲਾ ਵਧਾਇਆ
ਫਤਿਹਾਬਾਦ ਵਿੱਚ ਕੋਰੋਨਾਵਾਇਰਸ ਦਾ ਪੌਜ਼ਿਟਿਵ ਮਾਮਲਾ ਮਿਲਿਆ, ਨਾਲ ਲੱਗਦਾ ਪਿੰਡ ਵੀ ਸੀਲ
ਬੀਬੀਸੀ ਪੰਜਾਬੀ ਲਈ ਪ੍ਰਭੂ ਦਿਆਲ ਦੀ ਰਿਪੋਰਟ: ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਜਾਂਡਵਾਲਾ ’ਚ ਇੱਕ ਵਿਅਕਤੀ ਕਰੋਨਾਵਾਇਰਸ ਪੌਜ਼ਿਟਿਵ ਮਿਲਣ ਤੋਂ ਬਾਅਦ ਨਾਲ ਲੱਗਦੇ ਸਿਰਸਾ ਦੇ ਪਿੰਡ ਚਾਹਰਵਾਲਾ ਨੂੰ ਬਫ਼ਰ ਐਲਾਨ ਦਿੱਤਾ ਗਿਆ ਹੈ।
ਸਿਰਸਾ ਦੇ ਡੀਸੀ ਰਮੇਸ਼ ਚੰਦਰ ਬਿਢਾਨ ਨੇ ਦੱਸਿਆ, “ਫਤਿਹਾਬਾਦ ਦੇ ਪਿੰਡ ਜਾਂਡਵਾਲਾ ਵਿੱਚ ਇੱਕ ਵਿਅਕਤੀ ਕਰੋਨਾਵਾਇਰਸ ਪਾਜ਼ੇਟਿਵ ਮਿਲਣ ਤੋਂ ਬਾਅਦ ਫਤਿਹਾਬਾਦ ਜ਼ਿਲ੍ਹੇ ਦੇ ਨਾਲ ਲੱਗਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਚਾਹਰਵਾਲਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਪਿੰਡ ਨੂੰ ਬਫ਼ਰ ਜੋਨ ਐਲਾਨ ਦਿੱਤਾ ਗਿਆ ਹੈ। ਐਹਤਿਆਤ ਦੇ ਤੌਰ ’ਤੇ ਇਹ ਕਦਮ ਚੁੱਕਿਆ ਗਿਆ ਹੈ।”
ਇੱਥੇ ਹੁਣ ਹਫ਼ਤੇ ’ਚ ਸਿਰਫ਼ ਤਿੰਨ ਦਿਨ ਜ਼ਰੂਰੀ ਲੋੜਾਂ ਵਾਲੀਆਂ ਦੁਕਾਨਾਂ ਖੁਲ੍ਹਗੀਆਂ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕਤੇਕ ਤਸਵੀਰ 300 ਪਰਵਾਸੀਆਂ ਨੂੰ ਦੋ ਉਡਾਣਾਂ ਰਾਹੀਂ ਭੇਜਿਆ ਜਾ ਰਿਹਾ ਹੈ ਅਮਰੀਕਾ ਤੇ ਕਨੇਡਾ
ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੋਬਿਨ ਦੀ ਰਿਪੋਰਟ: ਮੰਗਲਵਾਰ ਨੂੰ ਅਮਰੀਕਾ ਅਤੇ ਕਨੇਡਾ ਦੇ 300 ਪਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਤੋਂ ਦੋ ਉਡਾਣਾ ਰਾਹੀਂ ਰਵਾਨਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ, “ਏਅਰ ਇੰਡੀਆ ਦੀਆਂ ਦੋ ਉਡਾਣਾਂ ਰਾਹੀਂ ਸ਼ਾਮ 7:15 ਵਜੇ 96 ਅਤੇ ਰਾਤ ਨੂੰ 11:30 ਵਜੇ 204 ਮੁਸਾਫ਼ਰਾਂ ਨੂੰ ਭੇਜਿਆ ਜਾ ਰਿਹਾ ਹੈ। ਉਹ ਪਹਿਲਾਂ ਦਿੱਲੀ ਪਹੁੰਚਣਗੇ ਅਤੇ ਫਿਰ ਉੱਥੋਂ ਚਾਰਟਡ ਉਡਾਣਾਂ ਰਾਹੀਂ ਸੈਨ ਫਰਾਂਸਿਸਕੋ ਅਤੇ ਟੋਰੰਟੋ ਭੇਜਿਆ ਜਾਵੇਗਾ।”
ਚੀਨ ਨੇ ਭਾਰਤ ਨੂੰ ਇੱਕ ਲੱਖ 70 ਹਜਾਰ ਪੀਪੀਈ ਦਿੱਤੇ
ਇੰਡੀਅਨ ਇਨਫਰਮੇਸ਼ਨ ਬਿਊਰੋ ਅਨੁਸਾਰ ਚੀਨ ਨੇ ਭਾਰਤ ਨੂੰ ਇੱਕ ਲੱਖ 70 ਹਜ਼ਾਰ ਪੀਪੀਈ ਦਾਨ ਵਜੋਂ ਦਿੱਤੇ ਹਨ। ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਮੈਡੀਕਲ ਵਰਕਰਾਂ ਲਈ ਹਨ ਜੋ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦਾ ਇਲਾਜ ਕਰਦੇ ਹਨ।
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਸਿੰਗਾਪੁਰ ਤੋਂ 8 ਲੱਖ ਪੀਪੀਈ ਮੰਗਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਉਮੀਦ ਕੀਤੀ ਜਾਂਦੀ ਹੈ ਕਿ ਪੀਪੀਈ ਕਿੱਟਾਂ 11 ਅਪ੍ਰੈਲ ਤੱਕ ਸਿੰਗਾਪੁਰ ਤੋਂ ਆ ਜਾਣਗੀਆਂ। ਇਸਦੇ ਨਾਲ ਹੀਇੱਕ ਚੀਨੀ ਕੰਪਨੀ ਤੋਂ 60 ਲੱਖ ਹੋਰ ਪੀਪੀਈ ਲੈਣ ਦੀ ਗੱਲ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, Neeraj Priyadarshi
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ 99 ਮਾਮਲਿਆਂ ਦੀ ਪੁਸ਼ਟੀ
ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 99 ਪੌਜਿਟਿਵ ਮਾਮਲੇ ਹੋ ਗਏ ਹਨ ਜਦੋਂਕਿ 8 ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ।
ਕੋਰੋਨਾਵਾਇਰਸ ਦੇ 14 ਮਰੀਜ਼ ਹੁਣ ਤੱਕ ਠੀਕ ਹੋਏ ਹਨ।
ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ 18 ਮਾਮਲੇ ਪੌਜਿਟਿਵ ਹਨ।
531 ਡਾਕਟਰਾਂ ਨੇ ਕੋਰੋਨਾਵਾਇਰਸ ਦੇ ਮਰੀਜਾਂ ਦਾ ਇਲਾਜ ਕਰਨ ਲਈ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਵੁਲੰਟੀਅਰ ਕੀਤਾ ਹੈ।
ਕੋਰੋਨਾਵਾਇਰਸ ਸਬੰਧੀ ਸੋਸ਼ਲ ਮੀਡੀਆ ਉੱਤੇ ਫੈਲਾਈ ਜਾ ਰਹੀ ਫੇਕ ਨਿਊਜ਼ ਸਬੰਧੀ ਪੰਜਾਬ ਪੁਲਿਸ ਨੇ 34 ਮਾਮਲੇ ਦਰਜ ਕੀਤੇ ਹਨ।
ਇਨ੍ਹਾਂ ਵਿੱਚੋਂ 27 ਮਾਮਲੇ 21 ਮਾਰਚ ਤੋਂ 26 ਅਪ੍ਰੈਲ ਵਿਚਾਲੇ ਵਟਸਐਪ ਉੱਤੇ ਸ਼ੇਅਰ ਕੀਤੇ ਗਏ ਸਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਯੂਕੇ ਦੇ ਪ੍ਰਧਾਨ ਮੰਤਰੀ ਦੀ ਹਾਲਤ ਸਥਿਰ
ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਹਾਲਤ ਸਥਿਰ ਹੈ ਅਤੇ ਉਹ ਚੰਗੇ ਹਨ। ਇੱਕ ਬੁਲਾਰੇ ਨੇ ਦੱਸਿਆ ਕਿ ਕੋਰੋਨਵਾਇਰਸ ਦੇ ਇਲਾਜ਼ ਦੌਰਾਨ ਆਈਸੀਯੂ ਵਿੱਚ ਰਾਤ ਬਿਤਾਉਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਬਿਹਤਰ ਹੈ।
ਉਨ੍ਹਾਂ ਕਿਹਾ 55 ਸਾਲਾ ਜੌਨਸਨਨੂੰ ਆਕਸੀਜਨ ਦਿੱਤੀ ਜਾ ਰਹੀ ਹੈ ਅਤੇ ਉਹ ਵੈਂਟੀਲੇਟਰ 'ਤੇ ਨਹੀਂ ਹਨ।
ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚਡਾਉਨਿੰਗ ਸਟ੍ਰੀਟ ਦੇ ਇੱਕ ਬੁਲਾਰੇ ਨੇ ਕਿਹਾ, “ਪ੍ਰਧਾਨ ਮੰਤਰੀ ਦੀ ਹਾਲਤ ਰਾਤ ਭਰ ਸਥਿਰ ਸੀ ਅਤੇ ਚੰਗੇ ਹਨ। ਉਨ੍ਹਾਂ ਨੂੰ ਆਕਸੀਜਨ ਮਿਆਰੀ ਤਰੀਕੇ ਨਾਲ ਦਿੱਤੀ ਜਾ ਰਹੀ ਹੈ ਅਤੇ ਉਹ ਬਿਨਾ ਕਿਸੇ ਸਹਾਇਤਾ ਦੇ ਸਾਹ ਲੈ ਰਹੇ ਹਨ।”
ਡਾਉਨਿੰਗ ਸਟ੍ਰੀਟ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਬੋਰਿਸ ਜਾਨਸਨ ਨੂੰ ਨਿਮੋਨੀਆ ਨਹੀਂ ਹੈ।
ਬ੍ਰਿਟਿਸ਼ ਥੋਰੈਕਿਕ ਸੁਸਾਇਟੀ ਦੇ ਮੁਖੀਡਾ. ਜੋਨ ਬੈਨੇਟ ਨੇ ਕਿਹਾ, “ਪ੍ਰਧਾਨ ਮੰਤਰੀ ਨੂੰ ਨੱਕ ਜਾਂ ਫੇਸ ਮਾਸਕ ਰਾਹੀਂ ਆਕਸੀਜਨ ਦਿੱਤੀ ਜਾ ਰਹੀ ਹੈ। ਜਿਆਦਾ ਗੰਭੀਰ ਮਾਮਲਿਆਂ ਵਿੱਚ ਮਕੈਨੀਕਲ ਸਹਾਇਤਾ ਦੁਆਰਾ ਦਿੱਤੀ ਜਾਂਦੀ ਹੈ।”

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਕੱਲ੍ਹ ਰਾਤ ਆਈਸੀਯੂ ਵਿੱਚ ਦਾਖਲ ਕੀਤਾ ਗਿਆ ਸੀ ਯੂਕੇ ਵਿੱਚ ਪਿਛਲੇ 24 ਘੰਟਿਆਂ ਵਿੱਚ 758 ਲੋਕਾਂ ਦੀ ਮੌਤ
ਯੂਕੇ ਦੇ ਸਿਹਤ ਵਿਭਾਗ ਐੱਨਐਚਐਸ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 758 ਮਰੀਜਾਂ ਦੀ ਮੌਤ ਹੋਈ ਹੈ।
ਸੋਮਵਾਰ ਨੂੰ ਇਸੇ ਵੇਲੇ ਮਰਨ ਵਾਲਿਆਂ ਦੀ ਗਿਣਤੀ 4897 ਸੀ।
ਛੱਤੀਸਗੜ੍ਹ ਵਿੱਚ ਆਨਲਾਈਨ ਪੜ੍ਹਣਗੇ ਵਿਦਿਆਰਥੀ
ਰਾਇਪੁਰ ਤੋਂ ਬੀਬੀਸੀ ਲਈ ਆਲੋਕ ਪ੍ਰਕਾਸ਼ ਪੁਤੁਲ ਦੀ ਰਿਪੋਰਟ:
- ਲੌਕਡਾਊਨ ਦੌਰਾਨ 40 ਲੱਖ ਤੋਂ ਵੀ ਵੱਧ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਸ ਲਈ ਛੱਤੀਸਗੜ੍ਹ ਸਰਕਾਰ ਨੇ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਹੈ।
- ਸੂਬੇ ਦੇ ਮੁੱਖ ਮੰਤਰੀ ਭੂਪੇਸ਼ ਬਗੇਲ ਨੇ ਆਨਲਾਈਨ ਪੌਰਟਲ ‘ਪੜ੍ਹਈ ਤੁਹੰਰ ਦੁਆਰ’ ਦੀ ਸ਼ੁਰੂਆਤ ਆਪਣੀ ਰਿਹਾਇਸ਼ ਤੋਂ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਬਿਨਾ ਫੀਸ ਦੇ ਇੱਥੇ ਪੜ੍ਹਾਈ ਕੀਤੀ ਜਾ ਸਕਦੀ ਹੈ।
- ਸਕੂਲ ਸਿੱਖਿਆ ਵਿਭਾਗ ਦੀ ਵੈੱਬਸਾਈਟ cgschool.in ’ਤੇਪਹਿਲੀ ਤੋਂ10ਵੀਂ ਤੱਕ ਦੇ ਵਿਦਿਆਰਥੀਆਂ ਲਈ ਪੜ੍ਹਾਈ ਦੇ ਸਾਧਨਾਂ ਨੂੰ ਇੱਥੇ ਉਪਲਬਧ ਕਰਵਿਆ ਗਿਆ ਹੈ।

ਤਸਵੀਰ ਸਰੋਤ, http://cgschool.in/
ਤਸਵੀਰ ਕੈਪਸ਼ਨ, ਛੱਤੀਸਗੜ੍ਹ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ
