ਕੋਰੋਨਾਵਾਇਰਸ: ਪੰਜਾਬ-ਹਰਿਆਣਾ ਨੂੰ ਤਬਲੀਗ਼ੀ ਜਮਾਤੀਆਂ ਨੇ ਪਾਈਆਂ ਭਾਜੜਾਂ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਬਲੀਗ਼ੀ ਜਮਾਤ ਦੇ ਸਮਾਗਮ 'ਚ ਸ਼ਾਮਲ ਲੋਕਾਂ ਨੂੰ ਲੈ ਕੇ ਜਾਣ ਦੀ ਤਸਵੀਰ
    • ਲੇਖਕ, ਅਰਵਿੰਦ ਛਾਬੜਾ ਤੇ ਖ਼ੁਸ਼ਹਾਲ ਲਾਲੀ
    • ਰੋਲ, ਪੱਤਰਕਾਰ, ਬੀਬੀਸੀ ਪੰਜਾਬੀ

ਪੰਜਾਬ ਦੇ ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਦੇ ਇੱਕ ਬਜ਼ੁਰਗ ਦੇ ਸੂਬੇ ਵਿੱਚ ਕੋਰੋਨਵਾਇਰਸ ਦਾ ''ਸੁਪਰ ਸਪਰੈਡਰ'' ਬਣਨ ਤੋਂ ਬਾਅਦ ਹੁਣ ਦਿੱਲੀ ਤੋਂ ਆਏ ਤਬਲੀਗੀ ਮਕਰਜ਼ ਦੇ ਪੈਰੋਕਾਰ ਵੱਡੀ ਫ਼ਿਕਰ ਦਾ ਸਬੱਬ ਬਣ ਗਏ ਹਨ।

ਪਹਿਲਾਂ ਪੰਜਾਬ ਵਿੱਚ 9 ਅਤੇ ਹਰਿਆਣਾ ਵਿੱਚ 22 ਤਬਲੀਗ਼ੀ ਜਮਾਤ ਦੇ ਲੋਕਾਂ ਦੇ ਆਉਣ ਦੀਆਂ ਅਧਿਕਾਰਤ ਰਿਪੋਰਟਾਂ ਆਈਆਂ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਪੰਜਾਬ ਦੇ ਸਿਹਤ ਵਿਭਾਗ ਦੇ ਕੋਰੋਨਾ ਕੰਟਰੋਲ ਕੇਂਦਰ ਦੇ ਇੰਚਾਰਜ ਡਾਕਟਰ ਰਾਜੇਸ਼ ਭਾਸਕਰ ਨੇ ਰੱਦ ਕੀਤਾ ਸੀ।

ਪਰ ਹੁਣ ਹਰਿਆਣਾ ਵਿੱਚ 1277 ਅਤੇ ਪੰਜਾਬ ਵਿੱਚ 200 ਅਜਿਹੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ, ਜੋ ਕੋਰੋਨਾ ਵਾਇਰਸ ਦੇ ਫ਼ੈਲਾਅ ਦੇ ਪੀਰੀਅਡ ਦੌਰਾਨ ਵਾਇਆ ਤਬਲੀਗੀ ਮਰਕਜ਼ ਦੋਵਾਂ ਸੂਬਿਆਂ ਵਿੱਚ ਪਹੁੰਚੇ ਹਨ।

bbc
bbc

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਮੁਤਾਬਕ ਜਨਵਰੀ ਤੋਂ ਬਾਅਦ ਤਬਲੀਗੀ ਮਰਕਜ਼ ਜਾ ਕੇ ਆਏ 200 ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਕੁਆਰੰਟਾਇਨ ਕੀਤਾ ਗਿਆ ਹੈ।

ਡੀਜੀਪੀ ਮੁਤਾਬਕ ਪੰਜਾਬ ਵਿੱਚ ਜਮਾਤ ਦੇ ਪੈਰੋਕਾਰਾਂ ਨਾਲ 12 ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਹਨ। ਸ਼ੱਕੀ ਮਰੀਜ਼ਾਂ ਨੂੰ ਟਰੈਕ ਕਰਨ ਲਈ ਮੁਹਿੰਮ ਵਿੱਢੀ ਗਈ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਇਕੱਠ ਉੱਤੇ ਪਾਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਤਬਲੀਗੀ ਮਰਕਜ਼ ਦੇ ਪੈਰੋਕਾਰ ਜਾਂ ਉਸ ਦੇ ਸੰਪਰਕ ਵਿੱਚ ਆਏ ਹਰ ਵਿਅਕਤੀ ਨੂੰ 21 ਦਿਨਾਂ ਲਈ ਕੁਆਰੰਟਾਇਨ ਕੀਤਾ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਇੰਡੀਆ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ, ''ਮੈਂ ਇਸ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਕਿ 14 ਅਪ੍ਰੈਲ ਤੋਂ ਬਾਅਦ ਕਰਫਿਊ ਖ਼ਤਮ ਹੋਵੇਗਾ ਜਾ ਨਹੀਂ, ਹਾਂ ਕਿਸਾਨਾਂ ਨੂੰ ਰਾਹਤ ਜ਼ਰੂ਼ਰ ਦੇਣੀ ਪੈਣੀ ਹੈ।''

bbc
bbc

ਭਾਰਤ ਦੇ ਜੁਆਇੰਟ ਸਿਹਤ ਸਕੱਤਰ ਪੂਨਿਆ ਸੇਲਿਆ ਸ੍ਰੀਵਾਸਤਵ ਨੇ ਪੂਰੇ ਦੇਸ ਵਿੱਚ 9000 ਦੇ ਕਰੀਬ ਤਬਲੀਗ਼ੀ ਪੈਰੋਕਾਰਾਂ ਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਕੁਆਰੰਟਾਇਨ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚੋਂ 1306 ਵਿਦੇਸ਼ੀ ਨਾਗਰਿਕ ਦੱਸੇ ਗਏ ਹਨ।

ਪੰਜਾਬ ਤੇ ਹਰਿਆਣਾ 'ਚ ਜੰਗੀ ਪੱਧਰ 'ਤੇ ਛਾਪੇਮਾਰੀ

ਮੰਗਲਵਾਲ 2 ਅਪ੍ਰੈਲ ਸ਼ਾਮ ਤੱਕ ਹਰਿਆਣਾ ਵਿੱਚ ਤਬਲੀਗ਼ੀ ਮਰਕਜ਼ ਵਿੱਚ ਸ਼ਾਮਲ ਹੋ ਕੇ ਪਰਤੇ 1277 ਲੋਕਾਂ ਦੀ ਸ਼ਨਾਖ਼ਤ ਹੋਣ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਸੀ। ਇਸ ਵਿੱਚ 107 ਵਿਦੇਸ਼ੀ ਨਾਗਰਿਕ ਹਨ।

ਪੰਜਾਬ ਦੇ ਡੀਜੀਪੀ ਨੇ ਵੀ 200 ਅਜਿਹੇ ਲੋਕਾਂ ਨੂੰ ਲੱਭਣ ਦਾ ਦਾਅਵਾ ਕੀਤਾ ਹੈ ਜੋ ਤਬਲੀਗ਼ੀ ਮਕਰਜ਼ ਵਿੱਚ ਸ਼ਾਮਲ ਹੋ ਕੇ ਪਰਤੇ ਹਨ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਦੂਜੇ ਦੇਸ਼ਾਂ ਤੋਂ ਵਾਪਸ ਆਏ ਲੋਕਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।

ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹਨਾਂ ਵਿਚੋਂ 5 ਕਰੋਨਾ ਪੌਜ਼ੀਟਿਵ ਪਾਏ ਗਏ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕਿੱਥੋਂ ਆਏ ਇੰਨੇ ਕੋਰੋਨਾ ਸ਼ੱਕੀ ਬੰਦੇ

ਹਰਿਆਣਾ ਦੇ ਗ੍ਰਹਿ ਸਕੱਤਰ ਵਿਜੇ ਵਰਧਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਹਰਿਆਣਾ ਜਾਂ ਪੰਜਾਬ ਵਿੱਚ ਇਹ ਇੰਨੇ ਲੋਕ ਕਿੱਥੋਂ ਆਏ ਹਨ।

ਇਸ ਸਵਾਲ ਦੇ ਜਵਾਬ ਵਿਚ ਵਰਧਨ ਨੇ ਕਿਹਾ, ''ਦਿੱਲੀ ਵਿਚਲੀ ਤਬਲੀਗ਼ੀ ਮਰਕਜ਼ ਦੇ ਪੂਰੇ ਦੇਸ਼ ਵਿੱਚ ਪੈਰੋਕਾਰ ਹਨ,ਇੱਥੇ ਦੇਸ਼ ਵਿਦੇਸ਼ ਤੋਂ ਲੋਕ ਆਉਂਦੇ ਹਨ, ਅਤੇ ਫਿਰ ਪੂਰੇ ਦੇਸ਼ ਵਿੱਚ ਘੁੰਮ ਕੇ ਪ੍ਰਚਾਰ ਕਰਦੇ ਹਨ ਇਸ ਲਈ ਇਹ ਗਿਣਤੀ ਕਾਫ਼ੀ ਜ਼ਿਆਦਾ ਹੈ।''

''ਇਹ ਪ੍ਰਚਾਰਕ ਜਦੋਂ ਦੂਜੇ ਸੂਬਿਆਂ ਵਿੱਚ ਜਾ ਕੇ ਲੋਕਾਂ ਨੂੰ ਮਿਲਦੇ ਤਾਂ ਵਾਇਰਸ ਦੀ ਲਾਗ ਅੱਗੇ ਵਧਣ ਦਾ ਖ਼ਤਰਾ ਵਧ ਜਾਂਦਾ ਹੈ, ਇਹ ਜਿਹੜੇ ਲੋਕ ਹਨ ਉਹ ਕਈ ਸੂਬਿਆਂ ਅਤੇ ਮੁਲਕਾਂ ਨਾਲ ਸਬੰਧਤ ਹਨ, ਇਨ੍ਹਾਂ ਦੀ ਸ਼ਨਾਖ਼ਤ ਕਰਕੇ ਕੁਆਰੰਟਾਇਨ ਕੀਤਾ ਗਿਆ ਹੈ।''

ਵਰਧਨ ਨੇ ਕਿਹਾ, ''ਇਹ ਲੋਕ ਨਿਜ਼ਾਮੁੱਦੀਨ ਵਿਚਲੀ ਤਬਲੀਗ਼ੀ ਮਰਕਜ਼ ਵਿੱਚ ਧਰਮ ਸਿੱਖਿਆ ਹਾਸਲ ਕਰਦੇ ਹਨ, ਫਿਰ ਇਨ੍ਹਾਂ ਨੂੰ ਵੱਖ-ਵੱਖ ਸੂਬਿਆਂ ਵਿੱਚ 30 ਤੋਂ 40 ਦਿਨ ਰਹਿ ਕੇ ਪ੍ਰਚਾਰ ਕਰਨ ਲਈ ਭੇਜਿਆ ਜਾਂਦਾ ਹੈ।''

''ਗੱਲ ਇੰਨੀ ਹੈ ਕਿ ਇਹ ਤਬਲੀਗੀ ਮਰਕਜ਼ ਤੋਂ ਆਏ ਹਨ, ਇਹ ਸ਼ੱਕੀ ਮਰੀਜ਼ ਹੋ ਸਕਦੇ ਹਨ ਅਤੇ ਇਹ ਅੱਗੇ ਲਾਗ ਨਾ ਲਾਉਣ ਇਸ ਲਈ ਇਨ੍ਹਾਂ ਨੂੰ ਕੁਆਰੰਟਾਇਨ ਕੀਤਾ ਗਿਆ ਹੈ।''

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੰਜਾਬ ਵਿੱਚ ਦੁਬਿਧਾ ਕਿਸ ਗੱਲ ਦੀ

ਪੰਜਾਬ ਪੁਲਿਸ ਦੇ ਏਡੀਜੀ, ਸੂਹੀਆ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ 13 ਮਾਰਚ ਨੂੰ ਦਿੱਲੀ ਵਿੱਚ 3 ਦਿਨ ਦੇ ਸਮਾਗਮ ਵਿੱਚ ਸ਼ਾਮਲ ਹੋ ਕੇ ਪੰਜਾਬ ਆਉਣ ਵਾਲੇ ਕੁਝ ਨਾਵਾਂ ਸਬੰਧੀ ਜਾਣਕਾਰੀ ਵੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਨਾਲ ਸਾਂਝੀ ਕੀਤੀ ਹੈ।

ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਜਿਹੜੇ ਤਬਲੀਗ਼ੀਆਂ ਦੇ ਪੰਜਾਬ ਆਉਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸ ਵਿੱਚ ਬੂਟਾ ਖ਼ਾਨ ਦਾ ਨਾਂ ਸ਼ਾਮਲ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਦੇ ਨਿਜ਼ਾਮੁੱਦੀਨ ਇਲਾਕੇ ਵਿੱਚ ਤਬਲੀਗ਼ੀ ਜਮਾਤ ਦੇ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਬਾਹਰ ਨਿਕਲਦੇ ਲੋਕ

ਬੀਬੀਸੀ ਪੰਜਾਬੀ ਨੇ ਤਬਲੀਗ਼ ਵੱਲੋਂ ਜਾਰੀ ਕੀਤੀ ਫੋਨਜ਼ ਦੀ ਸੂਚੀ ਵਿੱਚ ਦਿੱਤੇ ਫੋਨਾਂ ਵਿੱਚੋਂ ਗੱਲਬਾਤ ਕੀਤੀ ਤਾਂ ਜਿਸ ਬੂਟਾ ਖ਼ਾਨ ਦੇ ਸੰਗਰੂਰ ਆਉਣ ਬਾਰੇ ਦਾਅਵਾ ਕੀਤਾ ਗਿਆ ਹੈ, ਉਸਦੇ ਪੁੱਤਰ ਬੱਗਾ ਖ਼ਾਨ ਨਾਲ ਸਾਡੀ ਗੱਲਬਾਤ ਹੋਈ।

ਬੱਗਾ ਖ਼ਾਨ ਨੇ ਦੱਸਿਆ, ''ਮੇਰੇ ਪਿਤਾ ਬਜ਼ੁਰਗ ਹਨ ਅਤੇ ਉਹ ਮੋਬਾਇਲ ਫੋ਼ਨ ਦੀ ਵਰਤੋਂ ਨਹੀਂ ਕਰਦੇ ਹਨ। ਉਨ੍ਹਾਂ ਦੇ ਸਾਰੇ ਰਿਕਾਰਡਜ਼ ਵਿੱਚ ਮੇਰਾ ਫੋਨ ਨੰਬਰ ਦਿੱਤਾ ਗਿਆ ਹੈ। ਇਸ ਸਮੇਂ ਮੇਰੇ ਪਿਤਾ ਬੂਟਾ ਖ਼ਾਨ ਬਦਰਪੁਰ ਦੇ ਕੁਆਰੰਟਾਇਨ ਕੇਂਦਰ ਵਿੱਚ ਹਨ।''

ਬੱਗਾ ਖ਼ਾਨ ਦੇ ਦਾਅਵੇ ਦੀ ਪੁਸ਼ਟੀ ਬਰਕਤ ਅਲੀ ਨੇ ਵੀ ਫੋਨ ਉੱਤੇ ਕੀਤੀ, ਕਿ ਬੱਗਾ ਖ਼ਾਨ ਉਸ ਦੇ ਨਾਲ ਹੀ ਬਦਰਪੁਰ ਵਿਚ ਕੁਆਰੰਟੀਨ ਕੀਤਾ ਗਿਆ ਹੈ।

ਲੁਧਿਆਣਾ ਦੇ ਸ਼ਾਹੀ ਇਮਾਮ ਦੇ ਪ੍ਰੈੱਸ ਸਕੱਤਰ ਮੁਹੰਮਦ ਮਸਤਕੀਮ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਾਰੇ ਪਰਿਵਾਰਾਂ ਨਾਲ ਸੰਪਰਕ ਕੀਤਾ ਹੈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਮਸਤਕੀਮ ਨੇ ਕਿਹਾ, ''ਬੂਟਾ ਖਾਨ ਵਰਗੀ ਹੀ ਦੁਬਿਆ ਮੁਹੰਮਦ ਅਕਰਮ ਬਾਰੇ ਵੀ ਸੀ। ਉਸ ਦੇ ਨਾਂ ਨਾਲ ਉਸਦੇ ਪਿਤਾ ਹਾਜ਼ੀ ਉਸਮਾਨ ਦਾ ਫੋਨ ਸੀ, ਇਸ ਲਈ ਉਸ ਬਾਰੇ ਵੀ ਦੁਬਿਧਾ ਸੀ।

ਬੀਬੀਸੀ ਪੰਜਾਬੀ ਨੇ ਹਾਜ਼ੀ ਮਸਤਾਨ ਨਾਲ ਵੀ ਫੋਨ ਉੱਤੇ ਗੱਲਬਾਤ ਕੀਤੀ ਤਾਂ ਉਸਨੇ ਅਕਰਮ ਦੇ ਨਰੇਲਾ ਵਿੱਚ ਕੁਆਰੰਟੀਨ ਹੋਣ ਦੀ ਗੱਲ ਦੱਸੀ।

ਮਸਤਕੀਨ ਨੇ ਕਿਹਾ ਕਿ ਜਦੋਂ ਤੋਂ ਦੇਸ਼ਾਂ-ਵਿਦੇਸ਼ਾਂ ਤੋਂ ਕੋਰੋਨਾਵਾਇਰਸ ਦੀਆਂ ਖ਼ਬਰਾਂ ਆ ਰਹੀਆਂ ਹਨ, ਉਸ ਸਮੇਂ ਦੌਰਾਨ ਜਿੰਨੇ ਵੀ ਲੋਕ ਤਬਲੀਗੀ ਮਰਕਜ਼ ਜਾ ਕੇ ਆਏ ਹਨ, ਹੁਣ ਸਾਰਿਆਂ ਦੀ ਹੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਕੁਝ ਵੀ ਗ਼ਲਤ ਨਹੀਂ ਹੈ।''

ਇਹ ਦੁਬਿਧਾ ਇਸ ਗੱਲੋਂ ਹੋਈ ਕਿ ਜਿੰਨ੍ਹਾਂ ਦੇ ਫੋਨ ਲਿਸਟ ਵਿੱਚ ਸਨ, ਉਹ ਪੰਜਾਬ ਵਿੱਚ ਸਨ। ਪਰ ਅਸਲ ਬੰਦੇ ਦਿੱਲੀ ਵਿੱਚ ਕੁਆਰੰਟਾਇਨ ਹਨ।

ਅਫ਼ਵਾਹਾ ਜ਼ਿਆਦਾ ਫੈਲਾਈਆ ਜਾ ਰਹੀਆਂ

''ਅਸੀਂ ਸਾਰੇ ਠੀਕ ਹਾਂ, ਕਿਸੇ ਦਾ ਕੋਈ ਕੋਰੋਨਾ ਟੈਸਟ ਪੌਜ਼ੀਟਿਵ ਨਹੀਂ ਆਇਆ ਹੈ, ਐਵੇਂ ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।''

ਇਹ ਸ਼ਬਦ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਰਹਿਣ ਵਾਲੇ ਬਰਕਤ ਅਲ਼ੀ ਦੇ ਹਨ।

ਬਰਕਤ ਅਲ਼ੀ ਉਨ੍ਹਾਂ 9 ਪੰਜਾਬੀਆਂ ਵਿੱਚੋਂ ਇੱਕ ਹੈ, ਜਿੰਨ੍ਹਾਂ ਬਾਰੇ ਦਿੱਲੀ ਤੋਂ ਕੋਰੋਨਾਵਾਇਰਸ ਦੀ ਲਾਗ ਲੁਆ ਕੇ ਪੰਜਾਬ ਵਿੱਚ ਆਉਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ।

ਬਰਕਤ ਅਲ਼ੀ ਨੇ ਦੱਸਿਆ, ''ਮੈਂ ਦਿੱਲੀ ਦੇ ਨਿਜ਼ਾਮੂਦੀਨ ਦੀ ਤਬਲੀਗੀ ਮਰਕਜ਼ ਵਿੱਚ ਸ਼ਾਮਲ ਹੋਣ 5 ਮਾਰਚ ਨੂੰ ਦਿੱਲੀ ਗਿਆ ਸੀ ਅਤੇ ਇਸ ਵੇਲੇ ਮੈਂ ਬਦਰਪੁਰ ਵਿਚਲੇ ਸਰਕਾਰੀ ਸਕੂਲ ਵਿੱਚ ਬਣਾਏ ਗਏ ਕੁਆਰੰਟਾਇਨ ਕੇਂਦਰ ਵਿੱਚ ਰਹਿ ਰਿਹਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਦੇ ਨਿਜ਼ਾਮੁੱਦੀਨ ਇਲਾਕੇ ਵਿੱਚ ਤਬਲੀਗ਼ੀ ਜਮਾਤ ਦੇ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਬਾਹਰ ਨਿਕਲਦਾ ਵਿਅਕਤੀ

ਪੰਜਾਬ ਦੇ ਬਰਨਾਲਾ ਵਿੱਚ ਏਸੀ-ਫਰਿੱਜਾਂ ਦੇ ਮਕੈਨਿਕ ਦਾ ਕੰਮ ਕਰਨ ਵਾਲੇ ਬਕਤਰ ਅਲੀ ਮੁਤਾਬਕ ਉਸ ਨਾਲ ਪੰਜਾਬ ਤੋਂ ਹੀ ਆਏ ਬੂਟਾ ਖ਼ਾਨ ਅਤੇ ਮਹੰਮਦ ਰਫ਼ੀਕ ਵੀ ਨੂੰ ਰੱਖਿਆ ਗਿਆ ਹੈ।

ਬਰਕਤ ਨੇ ਦੱਸਿਆ, ''ਤਬਲੀਗ਼ੀ ਮਰਕਜ਼ ਕੋਈ ਅਜਿਹੀ ਥਾਂ ਨਹੀਂ ਹੈ, ਜਿੱਥੇ ਕੋਈ ਗਿਆ ਤੇ ਮੱਥਾ ਟੇਕ ਕੇ ਵਾਪਸ ਆ ਗਿਆ, ਅਸਲ ਵਿੱਚ ਇੱਥੇ ਲੋਕੀਂ ਦੋ-ਦੋ ਚਾਰ-ਚਾਰ ਮਹੀਨੇ ਰਹਿ ਕੇ ਧਾਰਮਿਕ ਮਰਿਯਾਦਾ ਤੇ ਸੰਥਿਆ ਲੈਂਦੇ ਹਨ।''

ਇੱਥੇ ਲੋਕੀ ਦੂਰੋਂ-ਦੂਰੋਂ, ਦੇਸ਼-ਵਿਦੇਸ਼ ਤੋਂ ਆਏ ਹੋਏ ਸਨ ਅਤੇ ਇਸ ਆਮ ਕਰਕੇ 3-4 ਹਜ਼ਾਰ ਲੋਕੀਂ ਰੁਟੀਨ ਵਿੱਚ ਰਹਿੰਦੇ ਹਨ। ਉਹ ਕਾਫ਼ੀ ਸਮਾਂ ਪਹਿਲਾਂ ਤੋਂ ਇੱਥੇ ਆਏ ਹੋਏ ਸਨ। ਇਸ ਲਈ ਇਸ ਦੀ ਤੁਲਨਾ ਕਿਸੇ ਆਮ ਸਮਾਗਮ ਨਾਲ ਨਹੀਂ ਕੀਤੀ ਜਾਣੀ ਚਾਹੀਦੀ ਹੈ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਪੁਲਿਸ ਥਾਣੇ ਨਾਲ ਲੱਗਦੀ ਹੈ ਮਰਕਜ਼ ਦੀ ਕੰਧ

ਉਨ੍ਹਾਂ ਸਵਾਲ ਕੀਤਾ ਕਿ ਜਿਸ ਮਰਕਜ਼ ਦੀ ਕੰਧ ਨਿਜ਼ਾਮੂਦੀਨ ਥਾਣੇ ਨਾਲ ਲੱਗਦੀ ਹੈ, ਉਸ ਥਾਣੇ ਨੂੰ ਇਹ ਪਤਾ ਨਹੀਂ ਸੀ ਕਿ ਇੱਥੇ 6 ਮੰਜ਼ਿਲਾ ਇਮਾਰਤ ਵਿੱਚ ਕਿੰਨੇ ਲੋਕ ਰਹਿੰਦੇ ਹਨ ਅਤੇ ਕੀ ਅਧਿਐਨ ਕਰਦੇ ਹਨ।

ਬਰਕਤ ਨੇ ਕਿਹਾ ਕਿ ਜਦੋਂ ਮੈਂ 5 ਮਾਰਚ ਨੂੰ ਦਿੱਲੀ ਗਿਆ ਸੀ ਉਦੋਂ ਆਵਾਜਾਈ ਆਮ ਸੀ ਅਤੇ ਲੋਕ ਸਾਰੇ ਕੰਮਕਾਜ ਕਰ ਰਹੇ ਸਨ, ਪਰ ਜਦੋਂ ਅਚਾਨਕ ਪਾਬੰਦੀਆਂ ਲੱਗਣੀਆਂ ਸ਼ੁਰੂ ਹੋਈਆਂ ਤਾਂ ਤਬਲੀਗ਼ੀ ਮਰਕਜ਼ ਦੇ ਪ੍ਰਬੰਧਕਾਂ ਨੇ ਪ੍ਰਸ਼ਾਸ਼ਨ ਨੂੰ ਲੋਕਾਂ ਦੀ ਮੌਜੂਦਗੀ ਬਾਰੇ ਦੱਸਿਆ ਗਿਆ ਸੀ।

ਪ੍ਰਸ਼ਾਸਨ ਨੇ ਕਿਹਾ ਕਿ ਜਿੱਥੇ ਹੋ ਉੱਥੇ ਹੀ ਰਹਿਣਾ ਹੈ, ਪਰ ਅਚਾਨਕ ਰਾਤੀ ਅੱਠ ਵਜੇ ਲਾਕਡਾਊਨ ਹੋ ਗਿਆ ਅਤੇ ਬੱਸਾਂ ਤੇ ਟਰੇਨਾਂ ਬੰਦ ਹੋਣ ਕਾਰਨ ਉੱਥੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ।

ਬਰਕਤ ਦਾ ਇਲਜ਼ਾਮ ਹੈ ਕਿ ਬਿਨਾਂ ਹਾਲਾਤ ਨੂੰ ਸਮਝੇ ਕੁਝ ਖ਼ਾਸ ਤਰ੍ਹਾਂ ਦੇ ਸੰਗਠਨਾਂ ਵਲੋਂ ਮੀਡੀਆ 'ਤੇ ਅਫ਼ਵਾਹਾਂ ਫ਼ੈਲੀਆਂ ਗਈਆਂ ਅਤੇ ਤਬਲੀਗੀ ਮਰਕਜ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

bbc
bbc

ਰਫ਼ੀਕ ਬਾਰੇ ਵੀ ਹੈ ਗ਼ਲਤ ਅਫ਼ਵਾਹ

"ਜਿਸ ਮੁਹੰਮਦ ਰਫ਼ੀਕ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਉਣ ਦੀਆਂ ਅਫ਼ਵਾਹਾ ਮੀਡੀਆ 'ਤੇ ਸੋਸ਼ਲ ਮੀਡੀਆ ਉੱਤੇ ਫ਼ੈਲ ਰਹੀਆਂ ਹਨ, ਉਹ ਮੇਰੇ ਨਾਲ ਹੈ ਅਤੇ ਅਸੀਂ ਸਾਰੇ ਤੰਦਰੁਸਤ ਹਾਂ, ਸਾਨੂੰ ਪ੍ਰਸ਼ਾਸਨ ਨੇ ਸਿਰਫ਼ 14 ਦਿਨ ਇਕੱਲੇ ਰਹਿਣ ਲਈ ਕਿਹਾ ਹੈ।"

ਬਰਕਤ ਵਰਗੀ ਹੀ ਕਹਾਣੀ ਮੁਹੰਮਦ ਅਕਰਮ ਦੇ ਪਿਤਾ ਹਾਜ਼ੀ ਉਸਮਾਨ ਨੇ ਦੱਸੀ, ਉਸਮਾਨ ਨੇ ਕਿਹਾ ਕਿ ਜਦੋਂ ਅਕਰਮ ਨੇ 5 ਮਾਰਚ ਨੂੰ ਜਾਣਾ ਸੀ ਤਾਂ ਮੈਂ ਉਸ ਨੂੰ ਕਿਹਾ ਸੀ ਕਿ ਹਾਲਾਤ ਖ਼ਰਾਬ ਲੱਗ ਰਹੇ ਹਨ, ਉਹ ਨਾ ਜਾਵੇ।

ਪਰ ਤੁਹਾਨੂੰ ਪਤਾ ਈ ਐਂ ਮੁੰਡੇ ਸੁਣਦੇ ਕਿੱਥੇ ਐ, ਮੈਂ ਤਾਂ ਉਸ ਨਾਲ ਇੰਨਾ ਨਰਾਜ਼ ਹਾਂ ਕਿ ਮੈਂ ਉਸ ਨਾਲ ਗੱਲ ਵੀ ਨਹੀਂ ਕੀਤੀ।

ਕੱਲ ਰਾਤ ਉਸ ਨੇ ਆਪਣੀ ਅੰਮੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਨਰੇਲਾ ਦੇ ਕਾਲਜ ਵਿੱਚ ਇੱਕ ਵੱਖਰੇ ਕੇਂਦਰ ਵਿਚ ਰਹਿ ਰਿਹਾ ਹੈ। ਉਹ ਬਿਲਕੁੱਲ ਠੀਕ ਹੈ।

ਉਸਮਾਨ ਨੇ ਦੱਸਿਆ, ''ਸਾਨੂੰ ਪੁਲਿਸ ਤੇ ਸਿਹਤ ਮਹਿਕਮੇ ਦੇ ਅਫ਼ਸਰਾਂ ਦੇ ਫੋਨ ਆ ਰਹੇ ਹਨ, ਉਹ ਇਹ ਕਹਿ ਰਹੇ ਸਨ ਕਿ ਜਦੋਂ ਅਕਰਮ ਵਾਪਸ ਆਇਆ ਤਾਂ ਸਾਨੂੰ ਇਤਲਾਹ ਦੇ ਦੇਣਾ ਬੱਸ।''

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

21 ਮਾਰਚ ਨੂੰ ਦਿੱਲੀ ਪਹੁੰਚਿਆ ਤੇ ਬਾਹਰ ਨਾ ਨਿਕਲ ਸਕਿਆ

ਹਰਿਆਣਾ ਦੇ ਜਿੰਨ੍ਹਾਂ 22 ਬੰਦਿਆਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਵਿੱਚੋਂ ਕਰਨਾਲ ਜ਼ਿਲ੍ਹੇ ਨਾਲ ਸਬੰਧਤ ਮੁਹੰਮਦ ਫਰਿਆਦ ਨਾਲ ਬੀਬੀਸੀ ਦੀ ਫੋਨ ਉੱਤੇ ਗੱਲ ਹੋਈ।

ਫਰਿਆਦ ਨੇ ਦੱਸਿਆ, "ਮੈਂ ਤਬਲੀਗ਼ੀ ਮਰਕਜ਼ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਕੰਬੋਡੀਆ ਗਿਆ ਅਤੇ ਉੱਥੇ ਦੋ ਮਹੀਨੇ ਰਹਿਣ ਤੋਂ ਬਾਅਦ 21 ਦਿਨ ਥਾਈਲੈਂਡ ਰਿਹਾ।"

ਫਰਿਆਦ ਨੇ ਦੱਸਿਆ ਕਿ ਉਹ 18 ਮਾਰਚ ਨੂੰ ਕਲਕੱਤਾ ਪਹੁੰਚਿਆ ਸੀ ਅਤੇ ਫੇਰ ਰੇਲ ਗੱਡੀ ਰਾਹੀ 21 ਮਾਰਚ ਨੂੰ ਦਿੱਲੀ ਪਹੁੰਚਿਆ। ਉਸੇ ਰਾਤ ਪਾਬੰਦੀਆਂ ਲੱਗ ਗਈਆਂ।

ਅਗਲੇ ਦਿਨ ਜਨਤਾ ਕਰਫਿਊ ਸੀ, ਪਿੰਡ ਜਾਣ ਲਈ ਨਾ ਟਰੇਨ ਮਿਲ ਰਹੀ ਸੀ ਨਾ ਹੀ ਕੋਈ ਗੱਡੀ।

ਅਨਿਲ ਵਿਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਬਲੀਗੀ ਸਮਾਜ ਦੇ ਕਈ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ

ਪ੍ਰਸ਼ਾਸਨ ਤੋਂ ਪਿੰਡ ਜਾਣ ਦੀ ਆਗਿਆ ਮੰਗੀ ਗਈ ਤਾਂ ਕਿਹਾ ਗਿਆ ਕਿ ਜਿੱਥੇ ਹੋ ਉੱਥੇ ਹੀ ਰੁਕੇ ਰਹੋ। ਜਿਹੜਾ ਪ੍ਰਸ਼ਾਸਨ ਇਹ ਕਹਿ ਕੇ ਕੇਸ ਦਰਜ ਕਰ ਰਿਹਾ ਹੈ ਕਿ ਉਲੰਘਣਾ ਕੀਤੀ, ਉਹ ਇਸ ਗੱਲ ਦਾ ਜਵਾਬ ਦੇਵੇ ਕਿ ਕੀ ਨਿਜ਼ਾਮੁੱਦੀਨ ਥਾਣੇ ਵਾਲਿਆਂ ਨੂੰ ਮਰਕਜ਼ ਵਿੱਚ ਰਹਿ ਰਹੇ ਲੋਕਾਂ ਬਾਰੇ ਜਾਣਕਾਰੀ ਨਹੀਂ ਸੀ।

ਫਰਿਆਦ ਨੇ ਦੱਸਿਆ, "ਜਦੋਂ ਦਿੱਲੀ ਅਸੀਂ ਫਸੇ ਹੋਏ ਸਾਂ, ਜੇ ਅਸੀਂ ਸੱਚਮੁੱਚ ਹੀ ਮਰੀਜ਼ ਹਾਂ ਤਾਂ ਕੀ ਸਾਡੇ ਪਿੰਡ ਜਾਣ ਨਾਲ ਇਹ ਪਿੰਡ ਵਾਲਿਆਂ ਵਿੱਚ ਇਹ ਨਹੀਂ ਫ਼ੈਲਣਾ ਸੀ।"

ਫਰਿਆਦ ਦਾ ਕਹਿਣਾ ਸੀ, ''ਹਰਿਆਣਾ ਦੇ ਕੁੱਲ 22 ਬੰਦੇ ਮਰਕਜ਼ ਵਿੱਚ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚੋਂ ਕਰਨਾਲ ਜ਼ਿਲ੍ਹੇ ਦੇ 8 ਬੰਦੇ ਹਨ। ਸੱਤ ਜਣੇ ਮੇਰੇ ਨਾਲ ਹੀ ਆਏ ਸਨ ਅਤੇ ਇੱਕ ਜਣਾ ਸਾਨੂੰ ਇੱਥੇ ਹੀ ਮਿਲਿਆ ਹੈ।''

ਫਰਿਆਦ ਦੇ ਦਾਅਵੇ ਮੁਤਾਬਕ ਉਹ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿੱਚ ਕੁਆਰੰਟਾਇਨ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਟੈਸਟ ਦੀ ਅਜੇ ਤੱਕ ਰਿਪੋਰਟ ਨਹੀਂ ਆਈ ਹੈ। ਉਹ ਪੂਰੀ ਤਰ੍ਹਾਂ ਤੰਦਰੁਸਤ ਹਨ।

ਕੀ ਹੈ ਤਬਲੀਗੀ ਮਰਕਜ਼

ਬਰਕਤ ਖ਼ਾਨ ਨੇ ਦੱਸਿਆ ਕਿ ਤਬਲੀਗ਼ੀ ਦਾ ਅਰਥ ਹੁੰਦਾ ਹੈ , ਅੱਲ੍ਹਾ ਤੇ ਕੁਰਾਨ ਅਤੇ ਪੈਗੰਬਰ ਦਾ ਸੁਨੇਹਾ ਦੂਜਿਆਂ ਤੱਕ ਪਹੁੰਚਾਉਣਾ ਅਤੇ ਮਰਕਜ਼ ਦਾ ਅਰਥ ਹੁੰਦਾ ਹੈ ਕੇਂਦਰ। ਜਮਾਤ ਦਾ ਭਾਵ ਗਰੁੱਪ ਤੋਂ ਹੈ।

ਲੁਧਿਆਣਾ ਦੇ ਸ਼ਾਹੀ ਇਮਾਮ ਦੇ ਪ੍ਰੈਸ ਸਕੱਤਰ ਮੁਹੰਮਦ ਮਸਤਕੀਮ ਮੁਤਾਬਕ ਤਬਲੀਗ਼ੀ ਮਰਕਜ਼ ਨਿਰੋਲ ਰੂਹਾਨੀ ਸੰਸਥਾ ਹੈ। ਇਸ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਲੈਣ ਦੇਣ ਨਹੀਂ ਰੱਖਦੀ।

ਇਸ ਦਾ ਮਕਸਦ ਨਿਰੋਲ ਕੁਰਾਨ ਅਤੇ ਅੱਲ੍ਹਾ ਦੇ ਸ਼ੰਦੇਸ਼ ਨੂੰ ਦੂਜਿਆਂ ਤੱਕ ਪਹੁੰਚਾਉਣਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਮਸਤਕੀਮ ਮੁਤਾਬਕ ਕਰੀਬ ਸੌ ਸਾਲ ਪਹਿਲਾਂ ਮੌਲਾਨਾ ਇਲਿਆਸ ਨੇ ਇਸ ਜਮਾਤ ਦਾ ਮੁੱਢ ਬੰਨ੍ਹਿਆ ਸੀ। ਇਸ ਦਾ ਮਕਸਦ ਅਨਪੜ੍ਹ ਮੁਸਲਮਾਨਾਂ ਨੂੰ ਸਿੱਖਿਅਤ ਕਰਨਾ ਅਤੇ ਕੁਰਾਨ ਮੁਤਾਬਕ ਸਹੀ ਅਰਥ ਸਮਝਾਉਣਾ ਹੈ।

ਮਸਤਕੀਮ ਮੁਤਾਬਕ ਕਰੀਬ ਇੱਕ ਸਦੀ ਤੋਂ ਤਬਲੀਗ਼ੀ ਮਰਕਜ਼ ਲੋਕਾਂ ਨੂੰ ਨਮਾਜ਼ ਪੜ੍ਹਨ, ਰੋਜ਼ੇ ਰੱਖਣ, ਬੁਰਾਈਆਂ ਤੋਂ ਬਚਣ ਅਤੇ ਸੱਚ ਦੇ ਰਾਹ ਉੱਤੇ ਤੁਰਨ ਦੀ ਜਾਂਚ ਸਿਖਾ ਰਹੀ ਹੈ।

ਇੱਥੋਂ ਅਧਿਐਨ ਕਰਨ ਵਾਲੇ ਲੋਕ ਦੇਸ ਵਿਦੇਸ਼ ਵਿਚ ਘੁੰਮ ਕੇ ਇਸਲਾਮ ਦਾ ਸੁਨੇਹਾ ਦਿੰਦੇ ਹਨ।

ਇਹ ਵੀ ਦੇਖੋ:

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

Skip YouTube post, 7
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 7

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)