Scindia Jyotiraditya ਨੇ ਭਾਜਪਾ ’ਚ ਸ਼ਾਮਿਲ ਹੋਣ ’ਤੇ ਕਿਹਾ, ‘ਹੁਣ ਕਾਂਗਰਸ ਪਹਿਲਾਂ ਵਾਲੀ ਪਾਰਟੀ ਨਹੀਂ ਰਹੀ’

ਜਯੋਤੀਰਾਦਿਤਿਆ ਸਿੰਧਿਆ ਤੇ ਜੇਪੀ ਨੱਡਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਜਯੋਤੀਰਾਦਿਤਿਆ ਸਿੰਧੀਆ ਨੂੰ ਜੇਪੀ ਨੱਡਾ ਨੇ ਭਾਜਪਾ ਵਿੱਚ ਸ਼ਾਮਿਲ ਕਰਵਾਇਆ

ਕਾਂਗਰਸ ਦੇ ਸੀਨੀਅਰ ਆਗੂ ਜਯੋਤੀਰਾਦਿਤਿਆ ਸਿੰਧੀਆ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਉਹ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ।

ਮੰਗਲਵਾਰ ਨੂੰ ਜਯੋਤੀਰਾਦਿਤਿਆ ਸਿੰਧੀਆ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ।

ਅਸਤੀਫਾ ਦੇਣ ਤੋਂ ਪਹਿਲਾਂ ਜਯੋਤੀਰਾਦਿਤਿਆ ਸਿੰਧੀਆ ਨੇ ਮੰਗਲਵਾਰ ਨੂੰ ਹੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।

ਇਸ ਮੌਕੇ 'ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ, "ਰਾਜਮਾਤਾ ਸਿੰਧੀਆ ਦਾ ਭਾਜਪਾ ਵਿੱਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਜਨਸੰਘ ਅਤੇ ਭਾਜਪਾ ਦੀ ਵਿਚਾਰਧਾਰਾ ਲਈ ਦਿਨ-ਰਾਤ ਕੰਮ ਕੀਤਾ। ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਪੋਤੇ ਜਯੋਤੀਰਾਦਿਤਿਆ ਭਾਜਪਾ ਵਿੱਚ ਸ਼ਾਮਿਲ ਹੋਏ ਹਨ।"

"ਉਹ ਆਪਣੇ ਪਰਿਵਾਰ ਵਿੱਚ ਸ਼ਾਮਿਲ ਹੋ ਰਹੇ ਹਨ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਨ੍ਹਾਂ ਨੂੰ ਮੁੱਖਧਾਰਾ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ। ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ।"

News image

ਜਯੋਤਿਰਾਦਿਤਿਆ ਸਿੰਧੀਆ ਨੇ ਕੀ ਕਿਹਾ?

  • ਮੈਂ ਸਭ ਤੋਂ ਪਹਿਲਾਂ ਨੱਡਾ ਸਾਹਿਬ, ਪੀਐੱਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਵਿੱਚ ਸੱਦਾ ਦਿੱਤਾ, ਇੱਕ ਥਾਂ ਦਿੱਤੀ।
  • ਮੇਰੀ ਜ਼ਿੰਦਗੀ ਵਿੱਚ ਦੋ ਤਰੀਕਾਂ ਅਹਿਮ ਰਹੀਆਂ ਹਨ। ਪਹਿਲਾ ਦਿਨ 30 ਸਤੰਬਰ, 2001, ਜਦੋਂ ਮੈਂ ਆਪਣੇ ਪਿਤਾ ਨੂੰ ਗੁਆ ਦਿੱਤਾ। ਜ਼ਿੰਦਗੀ ਬਦਲਣ ਵਾਲਾ ਦਿਨ ਸੀ।
  • ਦੂਜੀ ਤਰੀਕ 10 ਮਾਰਚ, 2020- ਪਿਤਾ ਜੀ ਦੀ 75ਵੀਂ ਵਰ੍ਹੇਗੰਢ ਸੀ। ਉਦੋਂ ਮੈਂ ਇੱਕ ਫੈਸਲਾ ਕੀਤਾ ਹੈ। ਮੈਂ ਹਮੇਸ਼ਾ ਮੰਨਿਆ ਹੈ ਕਿ ਸਾਡਾ ਟੀਚਾ ਭਾਰਤ ਮਾਂ ਵਿੱਚ ਜਨਸੇਵਾ ਹੋਣਾ ਚਾਹੀਦਾ ਹੈ।
ਵੀਡੀਓ ਕੈਪਸ਼ਨ, ਜਯੋਤੀਰਾਦਿਤਿਆ ਸਿੰਧੀਆ ਨੇ ਕਾਂਗਰਸ ਕਿਉਂ ਛੱਡੀ
  • ਸਿਆਸਤ ਉਸ ਟੀਚੇ ਨੂੰ ਪੂਰਾ ਕਰਨ ਦਾ ਜ਼ਰੀਆ ਹੋਣ ਚਾਹੀਦਾ ਹੈ। ਮੇਰੇ ਪਿਤਾ ਨੇ ਪੂਰੀ ਸ਼ਰਧਾ ਨਾਲ ਸੂਬੇ ਤੇ ਦੇਸ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤੀ ਕਾਂਗਰਸ ਪਾਰਟੀ ਰਾਹੀਂ।
  • ਮਨ ਉਦਾਸ ਹੈ, ਜੋ ਹਾਲਾਤ ਪੈਦਾ ਹੋਏ ਹਨ। ਅੱਜ ਜਨ ਸੇਵਾ ਦੀ ਪੂਰਤੀ ਉਸ ਸੰਗਠਨ ਰਾਹੀਂ ਨਹੀਂ ਹੋ ਪਾ ਰਹੀ। ਅੱਜ ਜੋ ਹਾਲਾਤ ਕਾਂਗਰਸ ਵਿੱਚ ਹਨ, ਉਹ ਪਹਿਲਾਂ ਵਰਗੀ ਪਾਰਟੀ ਨਹੀਂ ਰਹੀ।
  • ਅਸਲ ਤੋਂ ਇਨਕਾਰ ਕਰਨਾ, ਫਿਰ ਉਸ ਦਾ ਸਮਾਵੇਸ਼ ਨਾ ਕਰਨਾ, ਜਨਤਾ ਦਾ ਜੋ ਵਾਤਾਵਰਨ ਹੈ, ਉਸ ਦੀ ਜੋ ਨਵੀਂ ਸੋਚ ਤੇ ਵਿਚਾਰਧਾਰਾ ਹੈ ਉਸ ਨੂੰ ਸਹੀ ਮਾਨਤਾ ਨਾ ਮਿਲਣਾ।
  • ਮੈਂ ਮਨਦਾ ਹਾਂ ਕਿ ਇਸ ਵਾਤਾਵਰਨ ਵਿੱਚ ਕੌਮੀ ਪੱਧਰ ਦੀ ਜੋ ਹਾਲਤ ਹੋਏ ਹਨ, ਉਸ ਕਾਰਨ ਮੇਰੇ ਸੂਬੇ ਦੀ ਹਾਲਤ ਵੀ ਬਦਲੀ ਹੈ।
  • ਮੱਧ ਪ੍ਰਦੇਸ਼ ਵਿੱਚ ਸਰਕਾਰ ਬਣਾਉਣ ਵੇਲੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਹੀ ਨਹੀਂ ਹੋ ਸਕੇ। ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਹੋ ਸਕਿਆ।
  • ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਨਹੀਂ ਹਨ, ਭ੍ਰਿਸ਼ਟਾਚਾਰ ਵੱਧ ਗਿਆ ਹੈ, ਸੂਬੇ ਵਿੱਚ ਰੇਤ ਮਾਫ਼ੀਆ ਚੱਲ ਰਿਹਾ ਹੈ।
  • ਕੌਮੀ ਪੱਧਰ 'ਤੇ ਵੱਖ ਹਾਲਤ ਤੇ ਸੂਬੇ ਵਿੱਚ ਵੱਖ ਹਾਲਤ। ਤਾਂ ਮੈਂ ਫੈਸਲਾ ਕੀਤਾ ਤਾਂ ਕਿ ਭਾਰਤ ਵਿਕਾਸ ਦੇ ਰਾਹ 'ਤੇ ਚੱਲ ਸਕੇ। ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਮੈਨੂੰ ਭਾਜਪਾ ਨੇ ਮੌਕਾ ਦਿੱਤਾ।

ਇਹ ਵੀ ਪੜ੍ਹੋ:

21 ਵਿਧਾਇਕਾਂ ਨੇ ਵੀ ਅਸਤੀਫਾ ਦਿੱਤਾ

ਜਯੋਤੀਰਾਦਿਤਿਆ ਸਿੰਧੀਆ ਦੇ ਨਾਲ-ਨਾਲ ਮੰਗਲਵਾਰ ਨੂੰ 21 ਵਿਧਾਇਕਾਂ ਨੇ ਵੀ ਅਸਤੀਫਾ ਦੇ ਦਿੱਤਾ ਸੀ।

ਅਸਤੀਫਾ ਦੇਣ ਨਾਲ ਜਯੋਤੀਰਾਦਿਤਿਆ ਸਿੰਧੀਆ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਮਨਾਉਣ ਦੇ ਕਾਂਗਰਸ ਦੇ ਸਾਰੇ ਹੀਲੇ-ਵਸੀਲੇ ਅਸਫ਼ਲ ਰਹੇ ਹਨ।

ਸਿੰਧੀਆ ਨੇ ਅਸਤੀਫੇ ਵਿੱਚ ਲਿਖਿਆ, "ਮੇਰੇ ਜੀਵਨ ਦਾ ਉਦੇਸ਼ ਸ਼ੁਰੂ ਤੋਂ ਆਪਣੇ ਸੂਬੇ ਅਤੇ ਦੇਸ ਦੇ ਲੋਕਾਂ ਦੀ ਸੇਵਾ ਕਰਨਾ ਰਿਹਾ ਹੈ। ਮੈਨੂੰ ਲਗਦਾ ਹੈ ਕਿ ਹੁਣ ਇਸ ਪਾਰਟੀ (ਕਾਂਗਰਸ) ਵਿੱਚ ਰਹਿ ਕੇ ਮੈਂ ਆਪਣਾ ਕੰਮ ਨਹੀਂ ਕਰ ਸਕ ਰਿਹਾ।"

ਉੱਥੇ ਹੀ ਕਾਂਗਰਸ ਨੇ ਸਿੰਧੀਆ ਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪਾਰਟੀ ਦੇ ਆਗੂ ਕੇਸੀ ਵੈਣੂਗੋਪਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਦੇ ਖਿਲਾਫ ਕਾਰਵਾਈ ਕਰਨ ਦੇ ਕਾਰਨ ਸਿੰਧੀਆ ਨੂੰ ਪਾਰਟੀ 'ਚੋਂ ਕੱਢਿਆ ਜਾਂਦਾ ਹੈ।

ਇਸ ਸਾਰੇ ਘਟਨਾਕ੍ਰਮ ਨਾਲ ਮੱਧ ਪ੍ਰਦੇਸ਼ ਵਿੱਚ ਕਮਲ ਨਾਥ ਦੀ ਅਗਵਾਈ ਵਿੱਚ ਚੱਲ ਰਹੀ ਕਾਂਗਰਸ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਜਯੋਤੀਰਾਦਿਤਿਆ ਸਿੰਧੀਆ

ਤਸਵੀਰ ਸਰੋਤ, congress

ਜਯੋਤੀਰਾਦਿਤਿਆ ਸਿੰਧੀਆ ਦਾ ਸ਼ਾਹੀ ਪਿਛੋਕੜ

ਜਯੋਤੀਰਾਦਿਤਿਆ ਸਿੰਧੀਆ ਦਾ ਸਬੰਧ ਗਵਾਲੀਅਰ ਰਾਜ ਪਰਿਵਾਰ ਨਾਲ ਹੈ। 2019 ਦੀਆਂ ਲੋਕ ਸਭਾ ਚੋਣਾਂ ਤੇ 2018 ਦੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਦੇ ਇੱਕ ਮੁੱਖ ਨੌਜਵਾਨ ਆਗੂ ਵਜੋਂ ਉੱਭਰੇ।

ਉਨ੍ਹਾਂ ਦੇ ਪਿਤਾ ਮਾਧਵਰਾਓ ਸਿੰਧੀਆ ਕਾਂਗਰਸ ਦੇ ਵੱਡੇ ਆਗੂਆਂ ਵਿੱਚ ਗਿਣੇ ਜਾਂਦੇ ਸਨ। ਇੱਕ ਹਾਦਸੇ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਜਯੋਤੀਰਾਦਿਤਿਆ ਸਿਆਸਤ ਵਿੱਚ ਆ ਗਏ।

ਉਨ੍ਹਾਂ ਦਾ ਜਨਮ ਪਹਿਲੀ ਜਨਵਰੀ 1971 ਨੂੰ ਮੁੰਬਈ ਵਿੱਚ ਹੋਇਆ ਸੀ।

ਉਨ੍ਹਾਂ ਨੇ ਹਾਰਵਰਡ ਤੋਂ ਅਰਥਸ਼ਾਸਤਰ ਦੀ ਪੜ੍ਹਾਈ ਕੀਤੀ ਤੇ ਸਟੈਨਫ਼ਰਡ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ ਤੋਂ ਐੱਮਬੀਏ ਦੀ ਡਿਗਰੀ ਹਾਸਲ ਕੀਤੀ।

ਸਿੰਧੀਆ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮੰਤਰੀ ਸਨ ਤੇ ਇਸ ਸਮੇਂ ਮੱਧ ਪ੍ਰਦੇਸ਼ ਦੇ ਗੂਨਾ ਤੋਂ ਵਿਧਾਇਕ ਹਨ।

ਮੱਧ ਪ੍ਰਦੇਸ਼ ਚੋਣਾਂ ਤੋਂ ਬਾਅਦ ਉਹ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਸਨ ਪਰ ਕਮਲਨਾਥ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ।

ਸਿੰਧੀਆ ਦੀ ਪਿਤਾ ਤੋਂ ਅੱਗੇ ਲੰਘਣ ਦੀ ਤਾਂਘ

ਜਯੋਤੀਰਾਦਿਤਿਆ ਸਿੰਧੀਆ ਲਈ ਕੇਂਦਰੀ ਮੰਤਰੀ ਬਣਨਾ ਸ਼ਾਇਦ ਉਨੀ ਵੱਡੀ ਪ੍ਰਾਪਤੀ ਨਹੀਂ ਹੋਣੀ ਜਿੰਨਾ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨਾ ਜੋ ਉਨ੍ਹਾਂ ਦੇ ਪਿਤਾ ਵੀ ਨਾ ਬਣ ਸਕੇ।

ਜਦੋਂ 1993 ਵਿੱਚ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਬਣਾਇਆ ਗਿਆ। ਹਾਲਾਂਕਿ ਮਾਧਵ ਰਾਓ ਸਿੰਧੀਆ ਰਾਜੀਵ ਗਾਂਧੀ ਦੇ ਦੋਸਤ ਮੰਨੇ ਜਾਂਦੇ ਸਨ।

ਇਹ ਵੀ ਪੜ੍ਹੋ

ਦੋ ਸਾਲ ਪਹਿਲਾਂ ਰਾਹੁਲ ਗਾਂਧੀ ਨੇ ਵੀ ਜਯੋਤੀਰਾਦਿਤਿਆ ਸਿੰਧੀਆ ਨੂੰ ਲਾਂਭੇ ਕਰ ਕੇ ਕਮਲਨਾਥ ਨੂੰ ਮੁੱਖ ਮੰਤਰੀ ਬਣਾਇਆ।

49 ਸਾਲਾ ਸਿੰਧੀਆ ਇਹ ਭਲੀ ਭਾਂਤ ਜਾਣਦੇ ਹਨ ਕਿ ਉਨ੍ਹਾਂ ਕੋਲ ਮੌਕਾ ਹੈ। ਉਹ ਇਹ ਵੀ ਨਹੀਂ ਚਾਹੁਣਗੇ ਕਿ ਪਿਤਾ ਵਾਂਗ ਉਹ ਵੀ ਕਦੇ ਆਪਣੇ ਜੱਦੀ ਸੂਬੇ ਦੀ ਸੱਤਾ ਹਾਸਲ ਨਾ ਕਰ ਸਕਣ।

ਸ਼ਾਇਦ ਇਸੇ ਕਾਰਨ ਆਪਣੇ ਸਿਆਸੀ ਜੀਵਨ ਦੇ ਸਭ ਤੋਂ ਹੇਠਲੇ ਦੌਰ ਵਿੱਚ ਹੁੰਦਿਆਂ ਵੀ ਉਨ੍ਹਾਂ ਨੇ ਭਾਜਪਾ ਵੱਲ ਪੈਰ ਪੁੱਟਿਆ ਹੈ।

ਲੋਕ ਸਭਾ ਚੋਣਾਂ ਨਾਲ ਮਾਨ ਡਿੱਗਿਆ

ਪਿਤਾ ਦੀ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਖਾਲੀ ਹੋਈ ਉਨ੍ਹਾਂ ਦੀ ਲੋਕ ਸਭਾ ਸੀਟ ਗੂਨਾ ਤੋਂ ਹੀ ਜਯੋਤੀਰਾਦਿਤਿਆ ਸਿੰਧੀਆ ਪਾਰਲੀਮੈਂਟ ਪਹੁੰਚੇ।

2019 ਦੀਆਂ ਲੋਕ ਸਭਾ ਚੋਣਾਂ ਉਹ ਹਾਰ ਗਏ। ਉਸ ਤੋਂ ਬਾਅਦ ਉਨ੍ਹਾਂ ਵਿੱਚ ਕੁਝ ਨਰਮੀ ਆਈ।

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਯੋਤੀਰਾਦਿਤਿਆ ਸਿੰਧੀਆ ਪਿਛਲੇ ਕੁਝ ਅਰਸੇ ਤੋਂ ਆਪਣੇ ਸਿਆਸੀ ਕਰੀਅਰ ਦੇ ਸਭ ਤੋਂ ਲੋਅ ਪੁਆਈਂਟ 'ਤੇ ਚੱਲ ਰਹੇ ਹਨ।

ਜਯੋਤੀਰਾਦਿਤਿਆ ਸਿੰਧਿਆ

ਤਸਵੀਰ ਸਰੋਤ, Getty Images

ਪਹਿਲਾਂ 2018 ਵਿੱਚ ਕਮਲਨਾਥ ਤੋਂ ਉਹ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਪਿਛੜ ਗਏ ਅਤੇ ਉਸ ਤੋਂ ਬਾਅਦ ਆਪਣੇ ਸੰਸਦੀ ਸਕੱਤਰ ਰਹੇ ਕੇਪੀ ਯਾਦਵ ਤੋਂ 2019 ਵਿੱਚ ਰਵਾਇਤੀ ਲੋਕ ਸਭਾ ਸੀਟ ਗੂਨਾ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਨ੍ਹਾਂ ਚੋਣਾਂ ਦੌਰਾਨ ਹੀ ਉਨ੍ਹਾਂ ਨੂੰ ਪੱਛਮੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਵੀ ਮਿਲੀ ਸੀ ਅਤੇ ਉੱਥੇ ਵੀ ਪਾਰਟੀ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੀ ਸੀ।

ਕੇਪੀ ਯਾਦਵ ਦੀ ਜਿੱਤ ਦੇ ਵਕਤ ਉਨ੍ਹਾਂ ਦੀ ਇੱਕ ਸੈਲਫੀ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਸਿੰਧੀਆ ਗੱਡੀ ਦੇ ਅੰਦਰ ਬੈਠੇ ਸਨ ਅਤੇ ਕੇਪੀ ਯਾਦਵ ਬਾਹਰ ਤੋਂ ਸੈਲਫੀ ਲੈ ਰਹੇ ਸਨ।

ਸੂਬੇ ਦੀ ਸਿਆਸਤ ਵਿੱਚ ਵੀ ਅਣਦੇਖੀ

2018 ਵਿੱਚ ਜਦੋਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਵਾਪਸੀ ਹੋਈ ਤਾਂ ਉਸ ਵਿੱਚ ਸਿੰਧੀਆ ਦਾ ਹੀ ਸਭ ਤੋਂ ਅਹਿਮ ਯੋਗਦਾਨ ਸੀ। ਸਿੰਧੀਆ ਦੇ ਉਨ੍ਹਾਂ ਚੋਣਾਂ ਵਿੱਚ ਅਸਰ ਨੂੰ ਸਮਝਣਾ ਹੋਵੇ ਤਾਂ ਤੁਸੀਂ ਭਾਜਪਾ ਦਾ ਚੋਣ ਪ੍ਰਚਾਰ ਵੇਖੋ।

ਭਾਜਪਾ ਨੇ ਆਪਣੀ ਚੋਣ ਮੁਹਿੰਮ ਵਿੱਚ ਸਿੰਧੀਆ ਵਿਰੋਧ ਨੂੰ ਕਾਫੀ ਹਵਾ ਦਿੱਤੀ ਸੀ। ਭਾਰਤੀ ਜਨਤਾ ਪਾਰਟੀ ਦਾ ਮਿਸ਼ਨ ਹੀ ਸੀ - 'ਮਾਫ ਕਰੋ ਮਹਾਰਾਜ, ਹਮਾਰੇ ਨੇਤਾ ਸ਼ਿਵਰਾਜ'

ਪੂਰੇ ਸੂਬੇ ਵਿੱਚ ਸਿੰਧੀਆ ਨੇ ਸਭ ਤੋਂ ਵੱਧ, 110 ਚੋਣ ਸਭਾਵਾਂ ਨੂੰ ਸੰਬੋਧਿਤ ਕੀਤਾ। ਇਸ ਤੋਂ ਇਲਾਵਾ 12 ਰੋਡ ਸ਼ੋਅ ਵੀ ਕੀਤੇ। ਉਨ੍ਹਾਂ ਦੇ ਮੁਕਾਬਲੇ ਵਿੱਚ ਦੂਜੇ ਨੰਬਰ 'ਤੇ ਰਹੇ ਕਮਲਨਾਥ ਨੇ ਸੂਬੇ ਵਿੱਚ 68 ਚੋਣ ਸਭਾਵਾਂ ਨੂੰ ਸੰਬੋਧਿਤ ਕੀਤਾ ਸੀ।

ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਯੋਤੀਰਾਦਿਤਿਆ ਸਿੰਧੀਆ ਨੂੰ ਬੁਲਾਉਣ ਦੀ ਮੰਗ ਸੀ ਅਤੇ ਆਮ ਵੋਟਰਾਂ ਵਿੱਚ ਉਨ੍ਹਾਂ ਦਾ ਅਸਰ ਵੇਖਣ ਨੂੰ ਮਿਲਿਆ ਸੀ।

ਜਯੋਤੀਰਾਦਿਤਿਆ ਸਿੰਧਿਆ

ਤਸਵੀਰ ਸਰੋਤ, Getty Images

ਪਰ ਉਨ੍ਹਾਂ ਲਈ ਮੁਸ਼ਕਿਲਾਂ ਦਾ ਅਸਲ ਦੌਰ ਤਾਂ ਚੋਣ ਨਤੀਜੇ ਆਉਣ ਤੋਂ ਬਾਅਦ ਸ਼ੁਰੂ ਹੋਇਆ। ਇਸ ਮੁਸ਼ਕਿਲ ਦੌਰ ਦੇ ਬਾਰੇ ਵਿੱਚ ਮੱਧ ਪ੍ਰਦੇਸ਼ ਕਾਂਗਰਸ ਦੇ ਨੇਤਾ ਨੇ ਦੱਸਿਆ ਕਿ ਸਿੰਧੀਆ ਦੀ ਮਿਹਨਤ ਕਰਕੇ ਹੀ ਕਾਂਗਰਸ 15 ਸਾਲ ਬਾਅਦ ਵਾਪਸੀ ਕਰਨ ਵਿੱਚ ਸਫਲ ਰਹੀ ਸੀ।

ਉਹ ਮੁੱਖ ਮੰਤਰੀ ਨਹੀਂ ਬਣ ਸਕੇ ਪਰ ਉਨ੍ਹਾਂ ਦਾ ਯੋਗਦਾਨ ਕਾਫੀ ਅਹਿਮ ਸੀ। ਹੁਣ ਕਮਲਨਾਥ ਤੇ ਦਿਗਵਿਜੇ ਸਿੰਘ ਮਿਲ ਕੇ ਉਨ੍ਹਾਂ ਦੀ ਅਣਦੇਖੀ ਕਰਦੇ ਰਹੇ ਹਨ।

ਜਯੋਤੀਰਾਦਿਤਿਆ ਰਾਹੁਲ ਗਾਂਧੀ ਦੇ ਕਾਫੀ ਕਰੀਬੀ ਰਹੇ ਹਨ ਪਰ ਮੁਸ਼ਕਿਲ ਇਹ ਵੀ ਸੀ ਕਿ ਰਾਹੁਲ ਗਾਂਧੀ ਨੇ ਖੁਦ ਹੀ ਪਾਰਟੀ ਦੀ ਪ੍ਰਧਾਨਗੀ ਛੱਡ ਦਿੱਤੀ ਸੀ।

ਇਸ ਲਿਹਾਜ਼ ਨਾਲ ਸਿੰਧਿਆ ਤੇ ਉਨ੍ਹਾਂ ਦੇ ਹਮਾਇਤੀਆਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸੀ।

ਭਾਜਪਾ ਵਿੱਚ ਕੀ ਮਿਲੇਗਾ?

ਇੱਕ ਵੱਡਾ ਸਵਾਲ ਇਹ ਵੀ ਹੈ ਕਿ ਜਯੋਤੀਰਾਦਿਤਿਆ ਸਿੰਧੀਆ ਨੂੰ ਭਾਜਪਾ ਵਿੱਚ ਕੀ ਹਾਸਲ ਹੋਵੇਗਾ ਕਿਉਂਕਿ ਉੱਥੇ ਵੀ ਉਹ ਮੁੱਖ ਮੰਤਰੀ ਤਾਂ ਨਹੀਂ ਬਣ ਸਕਣਗੇ।

ਇਹ ਸੰਭਵ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਲਿਆਇਆ ਜਾਵੇ। ਸਿੰਧੀਆ ਦੇ ਪਰਿਵਾਰ ਲਈ ਭਾਜਪਾ ਕੋਈ ਨਵੀਂ ਚੀਜ਼ ਨਹੀਂ ਹੈ। ਸਿੰਧੀਆ ਦੀ ਦਾਦੀ ਮਾਂ ਵਿਜੇ ਰਾਜੇ ਸਿੰਧੀਆ ਭਾਜਪਾ ਦੇ ਸੰਸਥਾਪਕਾਂ ਵਿੱਚੋਂ ਰਹੀ ਹੈ, ਦੋ-ਦੋ ਭੂਆ ਵਸੁੰਧਰਾ ਰਾਜੇ ਸਿੰਧੀਆ ਤੇ ਯਸ਼ੋਧਰਾ ਰਾਜੇ ਸਿੰਧੀਆ ਹੁਣ ਵੀ ਭਾਜਪਾ ਵਿੱਚ ਹਨ।

ਜਯੋਤੀਰਾਦਿਤਿਆ ਸਿੰਧੀਆ ਦੇ ਸਿਆਸੀ ਮੁਕਾਮਾਂ ਵਿੱਚ ਕੇਂਦਰ ਵਿੱਚ ਮੰਤਰੀ ਬਣਨਾ ਬਹੁਤ ਅਹਿਮ ਨਾ ਹੋਵੇ ਕਿਉਂਕਿ ਕਰੀਬ ਨੌ ਸਾਲ ਉਹ ਮਨਮੋਹਨ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ।

ਉਨ੍ਹਾਂ ਦੀ ਨਜ਼ਰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਹੋਵੇਗੀ, ਜਿਸ ਤੱਕ ਉਨ੍ਹਾਂ ਦੇ ਪਿਤਾ ਮਾਧਵ ਰਾਓ ਸਿੰਧੀਆ ਵੀ ਨਹੀਂ ਪਹੁੰਚ ਸਕੇ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਬਜ਼ੁਰਗ ਦੌੜਾਕ ਮਾਨ ਕੌਰ ਦੀ ਮੋਦੀ ਨੂੰ ਅਸੀਸ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵੀਡੀਓ: ਚੁਣੌਤੀਆਂ ਨੂੰ ਮਾਤ ਦੇ ਕੇ ਕੁਸ਼ਤੀ 'ਚ ਵਾਪਸੀ ਕਰਨ ਵਾਲੀ ਮਾਂ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)