You’re viewing a text-only version of this website that uses less data. View the main version of the website including all images and videos.
ਭਾਰਤ 'ਚ 20 'ਚੋਂ 1 ਬੱਚਾ ਆਪਣੇ 5ਵੇਂ ਜਨਮ ਦਿਨ ਤੋਂ ਪਹਿਲਾਂ ਮਰ ਜਾਂਦਾ ਹੈ
ਉੱਤਰੀ ਭਾਰਤ ਦੇ ਇੱਕ ਸਰਕਾਰੀ ਹਸਪਤਾਲ ਵਿੱਚ 100 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਰਾਜਸਥਾਨ ਦੇ ਕੋਟਾ ਸ਼ਹਿਰ ਦੀ ਹੈ। ਇਸ ਗੱਲ ਦੀ ਪੁਸ਼ਟੀ ਇੱਕ ਅਧਿਕਾਰੀ ਵਲੋਂ ਕੀਤੀ ਗਈ ਹੈ।
ਰਾਜਸਥਾਨ ਦੇ ਮੁੱਖ ਮੰਤਰੀ, ਅਸ਼ੋਕ ਗਹਿਲੋਤ ਦੇ ਅਨੁਸਾਰ ਜੇ ਕੇ ਲੋਨ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਦੀ ਗਿਣਤੀ ਪਿਛਲੇ ਸਾਲ ਨਾਲੋਂ 'ਘਟ ਗਈ'ਹੈ। ਗਹਿਲੋਤ ਦੇ ਟਵੀਟ ਦੇ ਅਨੁਸਾਰ, ਕੋਟਾ ਦੇ ਜੇ ਕੇ ਲੋਨ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਇਸ ਸਾਲ ਘੱਟ ਕੇ 963 ਹੋ ਗਈ ਹੈ ਜੋ ਕਿ ਸਾਲ 2015 ਵਿੱਚ 1260 ਅਤੇ ਸਾਲ 2016 ਵਿੱਚ 1193 ਸੀ, ਜਦੋਂ ਰਾਜ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ। 2018 ਵਿੱਚ, ਇੱਥੇ 1005 ਬੱਚਿਆਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ।
ਇਹ ਵੀ ਪੜੋ
ਹਾਲਾਂਕਿ, ਰਾਜ ਸਰਕਾਰਾਂ ਵਲੋਂ ਅੰਕੜਿਆਂ ਨਾਲ ਬੱਚਿਆਂ ਦੀ ਮੌਤ ਨੂੰ ਆਮ ਕਰਦਿਆਂ ਵੇਖਣ ਤੋਂ ਬਾਅਦ ਇਸ 'ਤੇ ਨਵਾਂ ਵਿਵਾਦ ਖੜਾ ਹੋ ਗਿਆ ਹੈ। ਉਸੇ ਮਹੀਨੇ, ਗੁਜਰਾਤ ਦੇ ਰਾਜਕੋਟ ਦੇ ਇੱਕ ਹਸਪਤਾਲ ਵਿੱਚ 100 ਤੋਂ ਵੱਧ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ।
ਕੋਟਾ ਤੋਂ ਪਹਿਲਾਂ, ਗੰਭੀਰ ਇਨਸੇਫਲਾਈਟਿਸ ਦੇ ਪ੍ਰਕੋਪ ਵਿੱਚ 150 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ, ਜਿਸ ਨੇ ਜੂਨ 2019 ਦੀ ਸ਼ੁਰੂਆਤ ਤੋਂ ਹੀ ਭਾਰਤ ਦੇ ਬਿਹਾਰ ਰਾਜ 'ਚ ਜ਼ੋਰ ਫੜ ਲਿਆ ਸੀ।
ਭਾਰਤ ਵਿਚ ਬੱਚਿਆਂ ਦੀ ਮੌਤ ਦਰ 'ਚ ਅੰਕੜਾ
ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ (2015-16) ਦੇ ਅਨੁਸਾਰ, ਸਾਰੇ ਭਾਰਤ ਪੱਧਰ 'ਤੇ, ਨਵਜੰਮੇ ਮੌਤ ਦੀ ਦਰ 1000 'ਚੋਂ 30 ਮੌਤਾਂ ਦੀ ਸੀ। ਇਸ ਤੋਂ ਪਹਿਲਾਂ ਮੌਤ ਦੀ ਇਹ ਦਰ 1000 ਨਵਜੰਮੇ ਬੱਚਿਆਂ 'ਚੋਂ 41 ਮੌਤਾਂ ਦੀ ਸੀ ਅਤੇ ਪੰਜ ਤੋਂ ਘੱਟ ਸਾਲ ਦੇ ਬੱਚਿਆ 'ਚ ਮੌਤ ਦਰ 1000 ਚੋਂ 50 ਮੌਤਾਂ ਦੀ ਸੀ। ਇਸਦਾ ਅਰਥ ਇਹ ਹੈ ਕਿ ਭਾਰਤ ਵਿੱਚ 20 ਵਿਚੋਂ ਇੱਕ ਬੱਚਾ ਆਪਣੇ ਪੰਜਵੇਂ ਜਨਮਦਿਨ ਤੋਂ ਪਹਿਲਾਂ ਮਰ ਜਾਂਦਾ ਹੈ।
ਬਚਪਨ ਵਿੱਚ ਹੀ 82 ਫ਼ੀਸਦ ਤੋਂ ਵੱਧ ਬੱਚਿਆ ਦੀ ਮੌਤ ਹੋ ਜਾਂਦੀ ਹੈ।
ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਮੌਤ ਦਾ ਅੰਕੜਾ ਵੱਧ ਹੈ
ਇਕ ਹੋਰ ਸਰਕਾਰੀ ਰਿਪੋਰਟ ਦੇ ਅਨੁਸਾਰ, ਸੈਂਪਲ ਰਜਿਸਟ੍ਰੇਸ਼ਨ ਰਿਪੋਰਟ (ਐਸਆਰਐਸ) 2016 ਦੇ ਅਨੁਸਾਰ, ਸਾਰੇ ਭਾਰਤ ਪੱਧਰ 'ਤੇ, ਪੰਜ ਤੋਂ ਘੱਟ ਉਮਰ ਦੀਆਂ ਬੱਚੀਆਂ ਦੀ ਮੌਤ ਦਰ ਮੁੰਡਿਆਂ ਨਾਲੋਂ ਵੱਧ ਹੈ।
ਪੰਜ ਸਾਲ ਤੋਂ ਛੋਟੀ ਕੁੜੀਆਂ ਦੀ ਇਹ ਮੌਤ ਦਰ 1,000 'ਚੋਂ 41 ਮੌਤਾਂ ਦੀ ਹੈ ਜੱਦਕਿ ਮੁੰਡਿਆਂ ਦੀ ਮੌਤ ਦਰ 1000 'ਚੋਂ 37 ਮੌਤਾਂ ਦੀ ਹੈ। ਬਿਹਾਰ ਰਾਜ ਵਿੱਚ ਕੁੜੀਆਂ ਅਤੇ ਮੁੰਡਿਆਂ ਦੀ ਮੌਤ ਦੀ ਦਰ ਵਿੱਚ ਸਭ ਤੋਂ ਵੱਧ ਅੰਤਰ ਹੈ ਜੋ ਕਰੀਬ 16 ਅੰਕਾਂ ਦਾ ਹੈ।
5-14 ਉਮਰ ਦੇ ਬੱਚਿਆਂ ਦੀ ਮੌਤ ਦਰ
2016 ਵਿੱਚ, ਐਸਆਰਐਸ ਦੇ ਸਰਵੇ ਨੇ ਖੁਲਾਸਾ ਕੀਤਾ ਸੀ ਕਿ 5-14 ਸਾਲ ਦੇ ਬੱਚਿਆਂ ਵਿੱਚ ਮੌਤ ਦੀ ਦਰ 0.6 ਹੈ। ਵੱਡੇ ਰਾਜਾਂ ਵਿਚੋਂ, ਇਸ ਉਮਰ ਸਮੂਹ ਵਿੱਚ ਸਭ ਤੋਂ ਘੱਟ ਮੌਤ ਦਰ ਕੇਰਲਾ ਵਿੱਚ ਦਰਜ ਹੈ ਜੋ ਕਿ 0.2 ਹੈ ਜਦਕਿ ਝਾਰਖੰਡ ਵਿੱਚ ਇਹ ਦਰ ਸਭ ਤੋਂ ਵੱਧ ਜੋ ਕਿ 1.4 ਦੀ ਹੈ।
ਨਵਜੰਮੇ ਬੱਚਿਆਂ ਦੀ ਮੌਤ ਦਰ 49 ਪ੍ਰਤੀ 1000 ਤੋਂ ਪਿਛਲੇ ਪੰਜ ਸਾਲਾਂ ਵਿੱਚ ਘੱਟ ਕੇ 30 ਪ੍ਰਤੀ 1000 ਹੋਈ ਹੈ।
ਹਾਲਾਂਕਿ, ਪੰਜ ਸਾਲਾਂ ਤੋਂ ਘੱਟ ਬੱਚਿਆਂ ਦੀ ਮੌਤ ਦਰ ਵਿੱਚ ਗਿਰਾਵਟ ਥੋੜੀ ਹੈ ਜੋ ਕਿ ਕਰੀਬ 54 ਫੀਸਦ ਹੈ ਜੋ ਕਿ 1992-93 ਤੋਂ 2015-16 ਦੌਰਾਨ 48 ਫ਼ੀਸਦ ਸੀ।