ਪੰਜਾਬ ਦੇ ਖ਼ਜ਼ਾਨੇ 'ਤੇ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਵਿਚਾਲੇ ਟਵਿੱਟਰ ਜੰਗ

ਪੰਜਾਬ ਦੀ ਆਰਥਿਕਤਾ ਨੂੰ ਲੈ ਕੇ ਸਿਆਸੀ ਦੂਸ਼ਣਬਾਜ਼ੀ ਨਵੀਂ ਨਹੀਂ ਹੈ, ਇਸੇ ਕੜੀ ਵਿੱਚ ਸੁਖਬੀਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਵੀ ਆਹਮੋ ਸਾਹਮਣੇ ਆ ਗਏ ਹਨ।।

ਦਰਅਸਲ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੁਝ ਅਖ਼ਬਾਰਾਂ ਵਿੱਚ ਛਪੀਆਂ ਤਸਵੀਰਾਂ ਪੋਸਟ ਕਰਕੇ ਇੱਕ ਟਵੀਟ ਕੀਤਾ ਸੀ।

ਉਨ੍ਹਾਂ ਨੇ ਲਿਖਿਆ ਸੀ ਕਿ ਕਾਂਗਰਸ ਦੀਆਂ ਅਸਫ਼ਲਤਾਵਾਂ ਕਾਰਨ ਮਾੜੇ ਸਿੱਟੇ ਨਿਕਲੇ ਹਨ।

ਉਨ੍ਹਾਂ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਅੱਗੇ ਲਿਖਿਆ, "ਖ਼ਜ਼ਾਨਾ ਮੰਤਰੀ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਹੋ ਰਹੀ ਦੇਰੀ ਨੂੰ ਇਹ ਕਹਿ ਕੇ ਸਹੀ ਠਹਿਰਾਇਆ ਕਿ ਵਿਭਾਗਾਂ ਨੇ ਵੇਰਵੇ ਪ੍ਰਸਤੁਤ ਨਹੀਂ ਕੀਤੇ। ਇਸ ਵਿੱਚ ਮੁਲਾਜ਼ਮਾਂ ਦੀ ਕੀ ਗ਼ਲਤੀ?"

"ਕਾਂਗਰਸ ਦੀ ਖ਼ਾਸੀਅਤ ਹੈ ਕਿ ਉਹ ਅਕਸਰ ਜ਼ਿੰਮੇਵਾਰ ਲੋਕਾਂ ਨੂੰ ਛੱਡ ਦਿੰਦੇ ਹਨ ਤੇ ਬਲੀ ਦੇ ਬਕਰਿਆਂ ਦੀ ਭਾਲ ਕਰਦੇ ਫਿਰਦੇ ਹਨ।"

ਮਨਪ੍ਰੀਤ ਬਾਦਲ ਨੇ ਵਿੱਤੀ ਸੰਕਟ ਦਾ ਦੱਸਿਆ ਸੀ ਕਾਰਨ

ਕੁਝ ਸਮਾਂ ਪਹਿਲਾਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਨੇ ਜੀਐੱਸਟੀ ਦੀ 4100 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ ਤਾਂ ਉਹ ਸੁਪਰੀਮ ਕੋਰਟ ਜਾਣਗੇ।

“ਹੁਣ ਨਵੰਬਰ ਵੀ ਖ਼ਤਮ ਹੋਣ ਵਾਲਾ ਹੈ ਅਤੇ ਇਹ ਇੱਕ ਮਹੀਨੇ ਦੀ ਪਹਿਲਾਂ ਹੀ ਦੇਰੀ ਹੋ ਗਈ, ਜਿਸ ਕਾਰਨ ਸਾਡੇ ਹਾਲਾਤ ਮਾੜੇ ਹੋ ਗਏ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੋਈ ਸੰਕੇਤ ਵੀ ਨਹੀਂ ਮਿਲਿਆ ਕਿ ਕਦੋਂ ਤੱਕ ਸਾਡਾ ਬਕਾਇਆ ਜਾਰੀ ਕੀਤਾ ਜਾਵੇਗਾ।"

ਇਹ ਵੀ ਪੜ੍ਹੋ-

ਕੇਂਦਰ ਸਰਕਾਰ ਨੇ ਪਿਛਲੀ ਬਕਾਇਆ ਰਾਸ਼ੀ ਵੀ ਅਜੇ ਜਾਰੀ ਨਹੀਂ ਕੀਤੀ ਹੈ, ਜੋ ਕਰੀਬ 1500 ਕਰੋੜ ਰੁਪਏ ਦੀ ਹੈ।

"ਇਸ ਤਰ੍ਹਾਂ ਇਹ ਕਰੀਬ 3500-3600 ਕਰੋੜ ਰਪਏ ਹੈ, ਜਿਸ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ।"

ਸੁਖਬੀਰ ਬਾਦਲ ਨੇ ਟਵਿੱਟਰ ਰਾਹੀਂ ਆਪਣੇ ਭਰਾ ਮਨਪ੍ਰੀਤ ਬਾਦਲ ਨੂੰ ਘੇਰਿਆ ਤਾਂ ਸਿਆਸੀ ਜੰਗ ਹੋ ਗਈ।

ਸੁਖਬੀਰ ਦੇ ਟਵੀਟ ਦੇ ਜਵਾਬ ਵਿੱਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਆਪਣੇ ਟਵਿੱਟਰ ਹੈਂਡਲ ਤੋਂ ਲਿਖਦੇ ਹਨ, "ਸੁਖਬੀਰ ਜੀ, ਮੈਂ ਉਸ ਗੰਦਗੀ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਤੁਸੀਂ ਪਿੱਛੇ ਛੱਡ ਗਏ ਹੋ, ਲੁਕੇ ਹੋਏ ਬੈਂਕ ਖ਼ਾਤਿਆਂ ਦੇ ਸੱਭਿਆਚਾਰ ਤੋਂ ਛੁਟਕਾਰਾ ਪਾਉਣਾ, ਅਸਲ ਵਿੱਤੀ ਹਾਲਾਤ 'ਤੇ ਰਿਪੋਰਟਿੰਗ ਨਾ ਕਰਨਾ, ਵਿੱਤੀ ਅਯੋਗਤਾ ਅਤੇ ਚਾਲਾਕੀ ਨਾਲ ਦਿੱਤੇ ਠੇਕੇ ਜੋ ਪੰਜਾਬ ਲਈ ਤਾਂ ਮਾੜੇ ਹਨ ਪਰ ਹੋਰਨਾਂ ਨੂੰ ਲਾਭ ਦਿੰਦੇ ਹਨ।"

ਇਸ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਇੱਕ ਹੋਰ ਟਵੀਟ ਕੀਤਾ ਅਤੇ ਕਿਹਾ ਕਿ ਹਮੇਸ਼ਾ ਵਾਂਗ ਤੁਸੀਂ ਦੋਸ਼ ਦੂਜਿਆਂ ਦੇ ਸਿਰ ਮੜ ਰਹੇ ਹੋ।

ਉਨ੍ਹਾਂ ਨੇ ਲਿਖਿਆ, "ਮਾਲੀਆ ਪੈਦਾ ਕਰਨਾ ਸੂਬਾ ਸਰਕਾਰ ਦਾ ਕੰਮ ਹੈ। ਆਪਣੇ ਕਾਰਜਕਾਲ ਦੌਰਾਨ ਅਸੀਂ ਸਮਾਜ ਦੇ ਹਰੇਕ ਵਰਗ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ। ਪਿਛਲੇ ਤਿੰਨ ਸਾਲਾਂ ਤੋਂ ਦੂਜੀ ਸਿਰਫ਼ ਬਹਾਨੇ ਬਣਾ ਰਹੇ ਹੋ। ਜੇਕਰ ਅਜਿਹੇ ਹਾਲਾਤਾਂ ਨਾਲ ਨਜਿੱਠਣਾ ਤੁਹਾਡੇ ਵੱਸ ਦੀ ਗੱਲ ਨਹੀਂ ਹੈ ਤਾਂ ਛੱਡ ਕਿਉਂ ਨਹੀਂ ਦਿੰਦੇ ਬਜਾਇ ਇਸ ਦੇ ਲੋਕ ਇਸ ਦਾ ਹਰਜ਼ਾਨਾ ਭਰਨ।"

"ਅਸੀਂ ਕਦੇ ਵੀ ਤਨਖ਼ਾਹ ਅਤੇ ਸਮਾਜਕ ਕਲਿਆਣ ਦੀਆਂ ਯੋਜਨਾਵਾਂ ਨੂੰ ਇਸ ਲੀ ਦੋਸ਼ੀ ਨਹੀਂ ਮੰਨਿਆ ਕਿਉਂਕਿ ਲੋਕਾਂ ਦਾ ਜੀਵਨ ਪਵਿੱਤਰ ਹੈ।"

ਸੁਖਬੀਰ ਬਾਦਲ ਅੱਗੇ ਲਿਖਦੇ ਹਨ, "ਕਾਂਗਰਸ ਮੰਤਰੀ ਹੁਣ ਮਾਣ ਨਾਲ ਅਕਾਲੀ-ਭਾਜਪਾ ਸ਼ਾਸਨਕਾਲ 'ਚ ਬਣੇ ਇਨਫਰਾ ਪ੍ਰਾਜੈਕਟਾਂ ਲਈ ਪੁਰਸਕਾਰ ਲੈ ਰਹੇ ਹਨ। ਮੇਰੇ ਲਈ ਇਹੀ ਕਾਫੀ ਹੈ ਕਿ ਸਾਡਾ ਕੰਮ ਲੋਕਾਂ ਨੂੰ ਲਾਭ ਦੇ ਰਿਹਾ ਹੈ ਪਰ ਮਨਪ੍ਰੀਤ ਬਾਦਲ, ਤੁਸੀਂ ਮੈਨੂੰ ਅਜਿਹੇ ਇੱਕ ਵੀ ਪ੍ਰਾਜੈਕਟ ਦਾ ਨਾਮ ਦਿਓ ਜੋ ਤੁਹਾਡੀ ਸਰਕਾਰ ਨੇ ਸ਼ੁਰੂ ਕੀਤਾ ਹੋ ਤੇ ਸੂਬੇ ਵਿਕਾਸ 'ਚ ਵਾਧਾ ਕੀਤਾ ਹੋਵੇ।"

ਇਸ ਦੇ ਜਵਾਬ ਵਿੱਚ ਵੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਅਜਿਹੇ ਵਿਅਕਤੀ ਵੱਲੋਂ ਕਿਹਾ ਜਾ ਰਿਹਾ ਹੈ ਜਿਸ ਨੇ ਪੰਜਾਬ ਮੰਡੀ ਬੋਰਡ, ਪੀਆਈਡੀਬੀ ਅਤੇ ਪੁੱਡਾ ਨੂੰ ਦੇ ਭਵਿੱਖ 'ਤੇ ਆਪਣੀ ਹਊਮੈਂ ਨੂੰ ਸ਼ਾਂਤ ਕਰਨ ਹਸਤਾਖ਼ਰ ਕੀਤੇ ਅਤੇ ਪੰਜਾਬ ਨੂੰ ਕਰਜ਼ੇ 'ਚ ਵਾਧਾ ਕੀਤਾ।

ਉਨ੍ਹਾਂ ਨੇ ਕਿਹਾ, "ਇਹ ਆ ਰਿਹਾ ਸੁਖਬੀਰ ਸਿੰਘ ਬਾਦਲ ਵੱਲੋਂ ਜਿਸ ਦੀ ਸਰਕਾਰ ਵੇਲੇ ਸਮਾਜਕ ਸੁਰੱਖਿਆ ਹਮੇਸ਼ਾ ਬਕਾਏ ਵਾਂਗ ਰਹਿੰਦੀ ਸੀ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)