UK Election: ਕੰਜ਼ਰਵੇਟਿਵ ਪਾਰਟੀ ਦੀ ਇਤਿਹਾਸਕ ਜਿੱਤ, ਜੌਨਸਨ ਨੇ ਕਿਹਾ ਅਗਲੇ ਮਹੀਨੇ ਯੂਕੇ ਨੂੰ ਈਯੂ ਤੋਂ ਬਾਹਰ ਕੱਢਣਗੇ

ਬ੍ਰਿਟੇਨ ਵਿੱਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਯੂਕੇ ਦੀਆਂ ਚੋਣਾਂ ਜਿੱਤ ਲਈਆਂ ਹਨ। ਪਾਰਟੀ ਨੂੰ ਸਪਸ਼ਟ ਬਹੁਮਤ ਹਾਸਲ ਹੋ ਗਿਆ ਹੈ।

ਪਾਰਟੀ ਨੇ 326 ਸੀਟਾਂ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਵੱਡਾ ਜਨਾਦੇਸ਼ ਬ੍ਰਿਟੇਨ ਨੂੰ ਯੂਰਪੀ ਯੂਨੀਅਨ ਤੋਂ ਬਾਹਰ ਕੱਢਣ ਲਈ ਮਿਲੀ ਹੈ।

ਯੂਕੇ ਚੋਣਾਂ ਦੇ ਨਤੀਜਿਆਂ ਦੇ ਮੁੱਖ ਪਹਿਲੂ

  • ਯੂਕੇ ਦੀ ਕੰਜ਼ਰਵੇਟਿਵ ਪਾਰਟੀ ਨੇ 2019 ਦੀਆਂ ਚੋਣਾਂ ਜਿੱਤ ਲਈਆਂ ਹਨ।
  • ਜੈਰਮੀ ਕੌਰਬਿਨ ਨੇ ਕਿਹਾ ਹੈ ਕਿ ਉਹ ਲੇਬਰ ਪਾਰਟੀ ਦੀ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਅਗਵਾਈ ਨਹੀਂ ਕਰਨਗੇ।
  • ਕੰਜ਼ਰਵੇਟਿਵ ਪਾਰਟੀ ਨੇ ਲੇਬਰ ਪਾਰਟੀ ਦੇ ਕਈ ਗੜ੍ਹਾਂ ਵਿੱਚ ਸੰਨ੍ਹ ਲਾਈ ਹੈ।
  • ਐੱਸਐੱਨਪੀ ਨੇ ਸਕੌਟਲੈਂਡ ਵਿੱਚ ਚੰਗੀ ਪਕੜ ਬਣਾ ਲਈ ਹੈ ਤੇ 49 ਸੀਟਾਂ ਜਿੱਤ ਰਹੀ ਹੈ।

ਕੰਜ਼ਰਵੇਟਿਵ ਪਾਰਟੀ ਵਿਰੋਧੀ ਲੇਬਰ ਪਾਰਟੀ ਦੇ ਰਵਾਇਤੀ ਗੜ੍ਹਾਂ ਵਿੱਚ ਵੀ ਸੰਨ੍ਹ ਲਾਈ ਹੈ ਜਿਨ੍ਹਾਂ ਹਲਕਿਆਂ 'ਤੇ ਲੇਬਰ ਪਾਰਟੀ ਦਾ ਦਹਾਕਿਆਂ ਤੋਂ ਕਬਜ਼ਾ ਚੱਲਿਆ ਆ ਰਿਹਾ ਸੀ ਉਹ ਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਪਾਰਟੀ ਦੀ ਝੋਲੀ ਵਿੱਚ ਪਈਆਂ ਹਨ।

ਜਦਕਿ ਲੇਬਰ ਪਾਰਟੀ ਮੂਧੇ ਮੂੰਹ ਡਿਗਦੀ ਦਿਖ ਰਹੀ ਹੈ। ਉਸ ਨੂੰ ਲਗਭਗ 70 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ।

ਕੈਬਨਿਟ ਮੰਤਰੀ ਰੌਬਰਟ ਬਕਲੈਂਡ ਨੇ ਕਿਹਾ ਕਿ ਇਸ ਬਹੁਮਤ ਨਾਲ “ਬੋਰਿਸ ਜੌਨਸਨ ਸਮੁੱਚੇ ਯੂਕੇ ਦੇ ਪ੍ਰਧਾਨ ਮੰਤਰੀ ਹੋਣ ਦਾ ਦਾਅਵਾ ਕਰ ਸਕਣਗੇ।”

ਇਹ ਵੀ ਪੜ੍ਹੋ:

ਇਨ੍ਹਾਂ ਹਲਕਿਆਂ ਵਿੱਚ ਦੇਸ਼ ਦਾ ਉੱਤਰ-ਪੱਛਮੀ ਹਲਕਾ ਵਰਕਿੰਗਟਨ, ਰੈਕਸਮ ਵੀ ਸ਼ਾਮਲ ਹਨ ਜੋ ਲੇਬਰ ਪਾਰਟੀ ਦੇ 1935 ਤੋਂ ਗੜ੍ਹ ਰਹੇ ਹਨ।

ਇਸ ਅਨੁਮਾਨਿਤ ਬਹੁਮਤ ਨਾਲ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਦਾ ਬ੍ਰਿਟੇਨ ਨੂੰ ਅਗਾਮੀ ਜਨਵਰੀ ਮਹੀਨੇ ਦੇ ਖ਼ਤਮ ਹੋਣ ਤੋਂ ਪਹਿਲਾਂ ਯੂਰਪੀ ਯੂਨੀਅਨ ਤੋਂ ਬਾਹਰ ਲਿਜਾਣ ਦਾ ਰਾਹ ਸਾਫ਼ ਹੋ ਜਾਵੇਗਾ।

ਇਹ ਵੀ ਪੜ੍ਹੋ:

ਜਿੱਤ ਤੋਂ ਬਾਅਦ ਬੋਰਿਸ ਨੇ ਕੀ ਕਿਹਾ

ਬੋਰਿਸ ਜੌਨਸਨ ਨੇ ਕਿਹਾ ਕਿ ਉਹ ਬਿਨਾਂ ਕਿੰਤੂ-ਪਰੰਤੂ ਦੇ ਅਗਲੇ ਮਹੀਨੇ ਯੂਕੇ ਨੂੰ ਈਯੂ ਤੋਂ ਬਾਹਰ ਕੱਢਣਗੇ।

ਜਿੱਤ ਤੋਂ ਬਾਅਦ ਭਾਸ਼ਣ ਦਿੰਦਿਆਂ ਉਨ੍ਹਾਂ ਨੇ ਪਾਰਟੀ ਦੇ ਕਾਰਜਕਰਤਾਵਾਂ ਨੂੰ ਕਿਹਾ ਕਿ "ਉਨ੍ਹਾਂ ਨੇ ਕਰ ਦਿਖਾਇਆ" ਅਤੇ ਇਹ ਕਿ "ਇਹ ਇੱਕ ਨਵੀਂ ਸਵੇਰ ਹੈ"।

ਬੋਰਿਸ ਜੌਨਸਨ ਨੇ ਕਿਹਾ ਕਿ ਉਹ ਦਿਨ-ਰਾਤ ਕੰਮ ਕਰਨਗੇ ਅਤੇ ਲੋਕਾਂ ਦੇ ਭਰੋਸੇ ਤੇ ਖਰੇ ਉਤਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੀ ਸਰਕਾਰ ਦੀ ਅਗਵਾਈ ਕਰਨਗੇ।

ਇਹ ਵੀਡੀਓ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)