ਬੋਰਿਸ ਜੌਨਸਨ: ਪੱਤਰਕਾਰੀ ਤੋਂ ਬ੍ਰਿਟੇਨ ਦੇ ਬਹੁਮਤ ਵਾਲੇ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ

ਬੋਰਿਸ ਜੌਨਸਨ ਆਮ ਚੋਣਾਂ ਵਿੱਚ ਜੇਤੂ ਬਣ ਕੇ ਉੱਭਰੇ ਹਨ ਅਤੇ ਯੂਰੋਪੀਅਨ ਯੂਨੀਅਨ ਨਾਲੋਂ ਯੂਕੇ ਦਾ ਤੋੜ ਵਿਛੋੜਾ ਦੇਖਣ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣੇ ਰਹਿਣਗੇ।

ਜੌਹਸਨ ਨੇ ਲੋਕ ਰਾਇ ਨੂੰ ਵੰਡ ਕੇ ਆਪਣਾ ਕਰੀਅਰ ਬਣਾਇਆ ਹੈ, ਪਰ ਇਹ ਸ਼ਖ਼ਸ ਕੌਣ ਹੈ ਜਿਸਦੇ ਪੱਖ ਵਿੱਚ ਵੋਟਰ ਬ੍ਰੈਗਜ਼ਿਟ ਲਈ ਭੁਗਤੇ ਹਨ?

ਬੋਰਿਸ ਜੌਨਸਨ ਬ੍ਰਿਟਿਸ਼ ਪ੍ਰਧਾਨ ਮੰਤਰੀ ਵਜੋਂ ਡਾਊਨਿੰਗ ਸਟਰੀਟ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵਾਪਸ ਆ ਗਏ ਹਨ।

ਇਹ ਵੀ ਪੜ੍ਹੋ-

ਜਦੋਂ ਉਹ ਪਹਿਲੀ ਵਾਰ ਜੁਲਾਈ ਵਿੱਚ 10 ਡਾਊਨਿੰਗ ਵਿੱਚ ਆਏ, ਉਦੋਂ ਉਨ੍ਹਾਂ ਵੱਲੋਂ ਟੈਰੀਜ਼ਾ ਮੇ ਨੂੰ ਲਾਹ ਕੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਬਣਨ ਤੋਂ ਬਾਅਦ ਆਲੋਚਕਾਂ ਨੇ ਕਿਹਾ ਕਿ ਸਿਰਫ਼ ਇੱਕ ਲੱਖ ਸੱਠ ਹਜ਼ਾਰ ਪਾਰਟੀ ਮੈਂਬਰਾਂ ਨੇ ਉਨ੍ਹਾਂ ਨੂੰ ਇਸ ਜ਼ਿੰਮੇਵਾਰੀ ਲਈ ਚੁਣਿਆ ਹੈ। ਹੁਣ ਵੀਰਵਾਰ ਨੂੰ ਹੋਈਆਂ ਆਮ ਚੋਣਾਂ ਵਿੱਚ ਵੋਟਰਾਂ ਨੇ ਉਨ੍ਹਾਂ ਨੂੰ ਆਪਣੀ ਹਮਾਇਤ ਦਿੱਤੀ ਹੈ।

ਜੌਨਸਨ ਨੇ ਲੋਕ ਰਾਇ ਨੂੰ ਵੰਡ ਕੇ ਆਪਣਾ ਕਰੀਅਰ ਬਣਾਇਆ ਅਤੇ ਪਹਿਲਾਂ ਪੱਤਰਕਾਰ ਅਤੇ ਫਿਰ ਸਿਆਸਤਦਾਨ ਵਜੋਂ ਇੱਕ ਤੋਂ ਬਾਅਦ ਦੂਜਾ ਵਿਵਾਦ ਖੜ੍ਹਾ ਕਰੀ ਰੱਖਿਆ।

ਪਾਰਟੀ ਦੀ ਲੀਡਰਸ਼ਿਪ ਜਿੱਤਣ ਤੋਂ ਬਾਅਦ ਕਈ ਆਲੋਚਕਾਂ ਨੇ ਸੋਚਿਆ ਕਿ ਉਹ ਸੱਤਾ ਵਿੱਚ ਟਿਕੇ ਰਹਿਣ ਦੇ ਯੋਗ ਨਹੀਂ ਹਨ, ਪਰ ਜੌਨਸਨ ਨੇ ਉਨ੍ਹਾਂ ਨੂੰ ਗਲਤ ਸਾਬਤ ਕਰ ਦਿੱਤਾ।

ਤੁਰਕੀ ਪੁਰਖੇ ਅਤੇ ਬ੍ਰਸਲਜ਼ ਵਿੱਚ ਜੀਵਨ

ਬੋਰਿਸ ਜੌਨਸਨ ਖ਼ੁਦ ਨੂੰ ਯੂਰੋਸੈਪਟਿਕ (ਯੂਰੋਪੀਅਨ ਯੂਨੀਅਨ ਦੀਆਂ ਵਧਦੀਆਂ ਸ਼ਕਤੀਆਂ ਦਾ ਵਿਰੋਧ ਕਰਨ ਵਾਲਾ ਵਿਅਕਤੀ) ਵਜੋਂ ਦਰਸਾਉਂਦੇ ਹਨ, ਪਰ ਉਨ੍ਹਾਂ ਨੂੰ ਇੱਕ ਇਕੱਲਤਾਵਾਦੀ ਵਜੋਂ ਦੇਖਣਾ ਗਲਤ ਹੈ।

ਇੱਕ ਤੁਰਕੀ ਪੱਤਰਕਾਰ ਦੇ ਪੜਪੋਤੇ ਜੌਨਸਨ ਦਾ ਜਨਮ ਨਿਊਯਾਰਕ ਵਿੱਚ ਸਿਆਸਤਦਾਨ ਪਿਤਾ ਅਤੇ ਆਰਟਿਸਟ ਮਾਂ ਦੇ ਘਰ ਹੋਇਆ ਸੀ। ਪਰਿਵਾਰ ਦੇ ਵਾਪਸ ਬ੍ਰਿਟੇਨ ਵਿੱਚ ਵਸਣ ਤੋਂ ਪਹਿਲਾਂ ਉਹ ਅਮਰੀਕਾ, ਬ੍ਰਿਟੇਨ ਅਤੇ ਬ੍ਰਸਲਜ਼ ਵਿੱਚ ਰਹਿੰਦੇ ਰਹੇ ਸਨ।

ਉਨ੍ਹਾਂ ਨੂੰ ਕੁਲੀਨ ਵਰਗ ਦੇ ਬੋਰਡਿੰਗ ਸਕੂਲ 'ਈਟਨ' ਵਿੱਚ ਪੜ੍ਹਨ ਲਈ ਭੇਜਿਆ ਗਿਆ ਜਿੱਥੇ ਉਨ੍ਹਾਂ ਨੇ ਸ਼ਖ਼ਸੀਅਤ ਨੂੰ ਵਿਕਸਤ ਕਰਨਾ ਸ਼ੁਰੂ ਕੀਤਾ, ਜਿਸ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ।

ਬਾਅਦ ਵਿੱਚ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਵਿੱਚ ਕਲਾਸਿਕਸ ਦਾ ਅਧਿਐਨ ਕੀਤਾ ਅਤੇ ਆਕਸਫੋਰਡ ਯੂਨੀਵਰਸਿਟੀ ਡਿਬੇਟਿੰਗ ਸੁਸਾਇਟੀ ਦੀ ਪ੍ਰਧਾਨਗੀ ਕੀਤੀ।

ਇੱਕ ਪੱਤਰਕਾਰ ਵਜੋਂ ਵਿਵਾਦਾਂ ਨੂੰ ਹਵਾ ਦੇਣਾ ਜੌਨਸਨ ਦਾ ਇੱਕ ਸਪੱਸ਼ਟ ਸ਼ੌਂਕ ਸੀ। ਇੱਕ ਹਵਾਲਾ ਦੇਣ ਕਾਰਨ ਉਨ੍ਹਾਂ ਨੂੰ 'ਦਿ ਟਾਈਮਜ਼' ਅਖ਼ਬਾਰ ਦੀ ਨੌਕਰੀ ਤੋਂ ਕੱਢ ਦਿੱਤਾ ਸੀ।

ਫਿਰ ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਪ੍ਰਤੀ ਝੁਕਾਅ ਵਾਲੇ ਅਖ਼ਬਾਰ 'ਡੇਲੀ ਟੈਲੀਗ੍ਰਾਫ' ਲਈ ਬ੍ਰਸਲਜ਼ ਤੋਂ ਪੱਤਰਕਾਰ ਵਜੋਂ ਨੌਕਰੀ ਲੈ ਲਈ।

ਬੀਬੀਸੀ ਦੇ ਡਿਪਟੀ, ਪੁਲੀਟੀਕਲ ਐਡੀਟਰ ਜੌਹਨ ਪੀਨਾਰ ਨੇ ਕਿਹਾ, ''ਉਨ੍ਹਾਂ ਨੇ ਪੱਤਰਕਾਰੀ ਵਿੱਚ ਤੱਥਾਂ ਨੂੰ ਬੜੇ ਕਲਾਤਮਕ ਤਰੀਕੇ ਨਾਲ ਰਲੇਵਾਂ ਕੀਤਾ।''

ਬੋਰਿਸ ਵੱਲੋਂ ਦਿੱਤੀਆਂ ਗਈਆਂ ਸੁਰਖੀਆਂ ਵਿੱਚੋਂ ਇੱਕ ਵਿੱਚ ਦਾਅਵਾ ਕੀਤਾ ਗਿਆ ਕਿ ਬ੍ਰਸਲਜ਼ ਨੇ 'ਯੂਰੋਪੀਅਨ ਯੂਨੀਅਨ ਦੇ ਵਿਵਾਦ ਦੀ ਸੂਹ ਲੈਣ ਲਈ'' ਪੇਸ਼ੇਵਰ ਜਾਸੂਸਾਂ ਦੀਆਂ ਸੇਵਾਵਾਂ ਲਈਆਂ।

ਉਨ੍ਹਾਂ ਦੀਆਂ ਇਹ ਸੁਰਖੀਆਂ ਯੂਰੋਪੀਅਨ ਯੂਨੀਅਨ ਦੇ ਵਿਰੋਧ ਵੱਲ ਇਸ਼ਾਰਾ ਸਨ ਜੋ ਉਨ੍ਹਾਂ ਦੀ ਬਾਅਦ ਦੀ ਜ਼ਿੰਦਗੀ ਵਿੱਚ ਨਜ਼ਰ ਆਉਂਦਾ ਹੈ।

ਪੱਤਰਕਾਰ ਡੇਵਿਡ ਉਸਬੋਰਨ ਜੋ ਹੁਣ ਔਨਲਾਈਨ ਅਖ਼ਬਾਰ 'ਦਿ ਇੰਡੀਪੈਂਡੈਂਟ' ਦੇ ਸੰਪਾਦਕ ਹਨ, ਦੇ ਸ਼ਬਦਾਂ ਵਿੱਚ ''ਕੁਝ ਸਹਿਯੋਗੀਆਂ ਨੇ ਇਸ ਨੌਜਵਾਨ ਪੱਤਰਕਾਰ ਦੇ ਰਵੱਈਏ ਨੂੰ 'ਬੌਧਿਕ ਬੇਈਮਾਨੀ' ਮੰਨਿਆ।''

ਇੱਕ ਚਰਚਿਤ ਕਾਲਮ ਨਵੀਸ

ਯੂਕੇ ਵਾਪਸ ਆ ਕੇ ਉਹ 'ਦਿ ਟੈਲੀਗ੍ਰਾਫ' ਲਈ ਕਾਲਮ ਲਿਖਨ ਲੱਗ ਪਏ ਅਤੇ ਬਾਅਦ ਵਿੱਚ ਸੱਜੇ ਪੱਖੀ ਮੈਗਜ਼ੀਨ 'ਦਿ ਸਪੈਕਟੇਟਰ' ਦੇ ਸੰਪਾਦਕ ਬਣ ਗਏ।

ਜੌਨਸਨ ਨੇ ਅਫ਼ਰੀਕੀ ਲੋਕਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਕੁਝ ਪਾਠਕਾਂ ਨੂੰ ਨਰਾਜ਼ ਕੀਤਾ, ਉਨ੍ਹਾਂ ਨੇ 'ਇਕੱਲੀਆਂ ਮਾਵਾਂ' ਦੇ ਬੱਚਿਆਂ ਨੂੰ 'ਮਾੜੇ ਤਰੀਕੇ ਨਾਲ ਪਾਲੇ ਪੋਸੇ, ਬੇਸਮਝ, ਹਮਲਾਵਰ ਅਤੇ ਨਾਜਾਇਜ਼'' ਕਿਹਾ।

ਪਰ ਉਨ੍ਹਾਂ ਨੇ 'ਦਿ ਸਪੈਕਟੇਟਰ' ਦੀ ਸਰਕੂਲੇਸ਼ਨ ਵਧਾ ਦਿੱਤੀ। ਬੀਬੀਸੀ ਦੇ ਪ੍ਰਸਿੱਧ ਸ਼ੋਅ 'ਹੈਵ ਆਈ ਗੌਟ ਨਿਊਜ਼ ਫਾਰ ਯੂ?', ਵਿੱਚ ਆਉਣ ਨਾਲ ਉਨ੍ਹਾਂ ਦਾ ਮੀਡੀਆ ਕੱਦ ਵਧਦਾ ਗਿਆ।

ਹਾਲਾਂਕਿ ਇਸ ਵਿੱਚ ਪੈਨਲਿਸਟ ਹਫ਼ਤੇ ਦੀਆਂ ਖ਼ਬਰਾਂ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਬਣਾਉਂਦੇ ਸਨ।

ਉਨ੍ਹਾਂ ਦੀ ਜੀਵਨੀ ਲਿਖਣ ਵਾਲੀ ਲੇਖਕ ਸੋਨੀਆ ਪੁਰਨੇਲ ਸਮੇਤ ਬਹੁਤ ਸਾਰੇ ਟਿੱਪਣੀਕਾਰਾਂ ਅਨੁਸਾਰ ਉਨ੍ਹਾਂ ਨੇ ਉਸ ਨੂੰ ਇੱਕ ਸਿਆਸੀ ਹਸਤੀ ਵੀ ਬਣਾਇਆ ਸੀ ਅਤੇ ਇਸ ਨਾਲ ਉਨ੍ਹਾਂ ਨੇ ਰਾਜਨੀਤੀ ਵਿੱਚ ਆਪਣੇ ਲਈ ਸ਼ੁਰੂਆਤੀ ਮੰਚ ਵੀ ਤਿਆਰ ਕਰ ਲਿਆ।

ਇਹ ਵੀ ਪੜ੍ਹੋ-

ਸਿਰਫ਼ ਬੋਰਿਸ ਹੀ ਬੋਰਿਸ

2001 ਵਿੱਚ ਜੌਨਸਨ ਸੰਸਦ ਮੈਂਬਰ ਚੁਣੇ ਗਏ, ਆਕਸਫੋਰਡ ਨਜ਼ਦੀਕ ਕੰਜ਼ਰਵੇਟਿਵ ਪਾਰਟੀ ਪ੍ਰਤੀ ਝੁਕਾਅ ਵਾਲੇ ਜ਼ਿਲ੍ਹੇ ਹੇਨਲੀ-ਆਨ-ਟੇਮਜ਼ ਦੀ ਉਨ੍ਹਾਂ ਨੇ ਪ੍ਰਤੀਨਿਧਤਾ ਕੀਤੀ।

2007 ਵਿੱਚ ਲੰਡਨ ਦੇ ਮੇਅਰ ਦੇ ਰੂਪ ਵਿੱਚ ਉਨ੍ਹਾਂ ਦੀ ਚੋਣ ਨੇ ਉਨ੍ਹਾਂ ਨੂੰ ਆਲਮੀ ਮੰਚ 'ਤੇ ਪਹੁੰਚਾ ਦਿੱਤਾ।

ਓਲੰਪਿਕਸ 2012 ਦੀ ਮੇਜ਼ਬਾਨੀ ਸ਼ਹਿਰ ਵਿੱਚ ਹੋਣ ਕਾਰਨ ਜੌਨਸਨ ਇੱਕ ਤਰ੍ਹਾਂ ਖੇਡਾਂ ਦੇ ਅੰਬੈਸਡਰ ਹੀ ਬਣ ਗਏ ਸਨ, ਬੇਸ਼ੱਕ ਉਹ ਸਿਟੀ ਹਾਲ ਵੱਲੋਂ ਨਹੀਂ ਕਰਵਾਈਆਂ ਗਈਆਂ ਸਨ।

ਉਨ੍ਹਾਂ ਦੇ ਸਭ ਤੋਂ ਪ੍ਰਸਿੱਧ ਆਵਾਜਾਈ ਦੇ ਪ੍ਰੋਗਰਾਮਾਂ ਵਿੱਚੋਂ ਕਥਿਤ ਰੂਪ ਨਾਲ ਪ੍ਰਸਿੱਧ 'ਬੋਰਿਸ ਬਾਈਕ' ਸਾਈਕਲ ਯੋਜਨਾ ਸੀ ਜਿਸਨੂੰ ਜੁਲਾਈ 2010 ਵਿੱਚ ਸ਼ੁਰੂ ਕੀਤਾ ਗਿਆ ਸੀ।

ਇਹ ਇੱਕ ਸਿਆਸੀ ਅਤੇ ਮਸ਼ਹੂਰ ਹਸਤੀ ਦੇ ਰੂਪ ਵਿੱਚ ਉਨ੍ਹਾਂ ਦੇ ਮਿਸ਼ਰਤ ਰੁਤਬੇ ਦਾ ਸਬੂਤ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਬੋਰਿਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਜੌਨਸਨ ਕਿਰਾਏ 'ਤੇ ਸਾਈਕਲ ਲੈਣ ਦੀ ਸਕੀਮ ਨੂੰ ਪ੍ਰੋਤਸਾਹਨ ਦੇਣ ਲਈ ਖੁਦ ਇਨ੍ਹਾਂ ਨੂੰ ਕਿਰਾਏ 'ਤੇ ਲੈ ਕੇ ਚਲਾਉਂਦੇ ਸਨ।

ਇੱਕ ਵਾਰ ਤਾਂ ਉਨ੍ਹਾਂ ਨੇ ਹੌਲੀਵੁੱਡ ਐਕਟਰ ਆਰਨਲਡ ਸ਼ਵਾਰਜ਼ਨੇਗਰ ਨਾਲ ਵੀ ਸਾਈਕਲ ਚਲਾਈ ਸੀ। ਉਦੋਂ ਆਲੋਚਕਾਂ ਨੇ ਕਿਹਾ ਸੀ ਕਿ ਇਹ ਉਨ੍ਹਾਂ ਦਾ ਵਿਚਾਰ ਹੀ ਨਹੀਂ ਸੀ, ਬਲਕਿ ਪਿਛਲੇ ਮੇਅਰ ਨੇ ਇਸ ਸਕੀਮ ਦਾ ਐਲਾਨ ਕੀਤਾ ਸੀ। ਫਿਰ ਜੌਹਨਸਨ ਨੇ ਇਸ ਸਬੰਧੀ ਆਲੋਚਨਾ ਦਾ ਸਾਹਮਣਾ ਕੀਤਾ।

ਉਨ੍ਹਾਂ ਵੱਲੋਂ ਰਾਜਕੁਮਾਰੀ ਡਾਇਨਾ ਦੀ ਇੱਕ ਯਾਦ ਦੇ ਰੂਪ ਵਿੱਚ ਟੇਮਜ਼ ਦਰਿਆ 'ਤੇ ਗਾਰਡਨ ਬ੍ਰਿਜ ਬਣਾਉਣ ਦੀ ਅਹਿਮ ਯੋਜਨਾ ਨੂੰ ਉਨ੍ਹਾਂ ਦੇ ਉਤਰਾਧਿਕਾਰੀ ਸਾਦਿਕ ਖ਼ਾਨ ਨੇ ਲਗਭਗ 70 ਮਿਲੀਅਨ ਡਾਲਰ ਖਰਚ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਸੀ।

ਬ੍ਰੈਗਜ਼ਿਟ ਮੁਹਿੰਮ

ਉਦੋਂ ਜੌਨਸਨ 2015 ਦੀਆਂ ਆਮ ਚੋਣਾਂ ਵਿੱਚ ਜਿੱਤ ਕੇ ਸੰਸਦ ਵਿੱਚ ਵਾਪਸ ਆ ਗਏ ਸਨ।

2016 ਵਿੱਚ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਤੋਂ ਪਹਿਲਾਂ ਇਸ ਮੁੱਦੇ 'ਤੇ ਜੌਨਸਨ ਦੀ ਸਥਿਤੀ ਅਸਪੱਸ਼ਟ ਸੀ। ਉਨ੍ਹਾਂ ਨੇ ਇੱਕ ਅਖ਼ਬਾਰ ਲਈ ਇਹ ਕਹਿੰਦੇ ਹੋਏ ਲੇਖ ਲਿਖਿਆ ਕਿ ਬ੍ਰਿਟੇਨ ਨੂੰ ਯੂਰੋਪੀਅਨ ਯੂਨੀਅਨ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਇੱਕ ਹੋਰ ਲੇਖ ਲਿਖਿਆ ਕਿ ਬ੍ਰਿਟੇਨ ਨੂੰ ਇਸ ਵਿੱਚ ਰਹਿਣਾ ਚਾਹੀਦਾ ਹੈ।

ਪਰ ਉਨ੍ਹਾਂ ਨੇ ਆਖਿਰ ਇਸਨੂੰ ਛੱਡਣ ਦਾ ਫੈਸਲਾ ਕਰ ਲਿਆ ਅਤੇ ਇਸਦਾ ਮਤਲਬ ਉਨ੍ਹਾਂ ਵੱਲੋਂ ਪਾਰਟੀ ਨੇਤਾ ਅਤੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਦੇ ਖਿਲਾਫ਼ ਜਾਣਾ ਸੀ।

ਜੌਨਸਨ ਵੱਲੋਂ ਇਸਦੀ ਹਮਾਇਤ ਕਰਨੀ ਛੱਡਣ ਤੋਂ ਬਾਅਦ ਬ੍ਰੈਗਜ਼ਿਟ ਭਰੋਸੇ ਦੀ ਵੋਟ ਜਿੱਤ ਗਿਆ ਅਤੇ ਕੈਮਰੌਨ ਨੇ ਅਸਤੀਫ਼ਾ ਦੇ ਦਿੱਤਾ। ਜੌਨਸਨ ਨੇ ਖੁਦ ਨੂੰ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਬਣਾਉਣ ਦੀ ਕੋਸ਼ਿਸ਼ ਕੀਤੀ।

ਟੈਰੀਜ਼ਾ ਮੇ ਇਸ ਵਿੱਚ ਜੇਤੂ ਬਣਕੇ ਉੱਭਰੀ, ਬਾਕੀ ਉਮੀਦਵਾਰ ਵੋਟਿੰਗ ਤੋਂ ਪਹਿਲਾਂ ਵਾਪਸ ਆ ਗਏ, ਪਰ ਜੌਨਸਨ ਦੀ ਬ੍ਰੈਗਜ਼ਿਟ ਚੈਂਪੀਅਨ ਦੇ ਰੂਪ ਵਿੱਚ ਭੂਮਿਕਾ ਸਦਕਾ ਉਨ੍ਹਾਂ ਨੂੰ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ।

ਜਨਮਤ ਸੰਗ੍ਰਹਿ ਮੁਹਿੰਮ ਦੌਰਾਨ ਜੌਨਸਨ ਦਾ ਨਾਂ ਸ਼ੱਕੀ ਦਾਅਵੇ ਨਾਲ ਜੁੜਿਆ ਕਿ ਯੂਰੋਪੀਅਨ ਯੂਨੀਅਨ ਨਾਲੋਂ ਟੁੱਟਣ ਦੀ ਸਥਿਤੀ ਵਿੱਚ ਜਨਤਕ ਸਿਹਤ ਸੇਵਾਵਾਂ ਲਈ ਹਰ ਹਫ਼ਤੇ 460 ਮਿਲੀਅਨ ਡਾਲਰ ਮਿਲਣਗੇ।

ਬ੍ਰੈਗਜ਼ਿਟ ਸਮਰਥਨ ਨਾਲ ਜੌਨਸਨ ਦੇ ਰੁਤਬੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਜੌਨਸਨ ਨੇ ਕਿਹਾ ਕਿ ਉਹ ਮੰਤਰੀ ਮੰਡਲ ਤੋਂ ਅਸਤੀਫਾ ਦੇ ਦੇਣਗੇ ਕਿਉਂਕਿ ਟੈਰੀਜ਼ਾ ਮੇ ਨੂੰ ਬ੍ਰਸਲਜ਼ ਨਾਲ ਗੱਲਬਾਤ ਵਿੱਚ 'ਜ਼ਿਆਦਾ ਦਲੇਰੀ' ਦਿਖਾਉਣ ਦੀ ਲੋੜ ਸੀ।

ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਦੇ ਵੀ ਇਹ ਨਹੀਂ ਹੋਇਆ ਕਿ ਜੌਨਸਨ ਨੇ ਯੂਰੋਪੀਅਨ ਯੂਨੀਅਨ ਨਾਲ ਸੌਦੇਬਾਜ਼ੀ ਨਾ ਕੀਤੀ ਹੋਵੇ।

ਉਨ੍ਹਾਂ ਨੇ ਕਿਹਾ ਕਿ ਜੇਕਰ ਕੰਜ਼ਰਵੇਟਿਵ ਆਮ ਚੋਣਾਂ ਵਿੱਚ ਬਹੁਮਤ ਹਾਸਲ ਨਹੀਂ ਕਰ ਸਕੇ ਤਾਂ ਯੂਕੇ 21 ਜਨਵਰੀ, 2020 ਤੱਕ ਇਸ ਸਮੂਹ ਨੂੰ ਛੱਡ ਦੇਵੇਗਾ।

ਬ੍ਰੈਗਜ਼ਿਟ ਬ੍ਰਿਟੇਨ ਵਿੱਚ ਮਜ਼ਬੂਤ ਰਾਇ ਕਾਇਮ ਕਰਨ ਅਤੇ ਵੋਟਰਾਂ ਦੇ ਦਿਲਾਂ ਵਿੱਚ ਇੱਕ ਲੰਬਾ ਰਸਤਾ ਤੈਅ ਕਰ ਸਕਦਾ ਹੈ। ਆਪਣੇ ਪੂਰੇ ਜੀਵਨ ਵਿੱਚ ਜੌਨਸਨ ਦੋਵੇਂ ਗੁਣਾਂ ਵਿੱਚ ਆਸਾਧਾਰਨ ਤੌਰ 'ਤੇ ਕੁਸ਼ਲ ਸਾਬਤ ਹੋਏ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)