ਯੂਕੇ ਚੋਣਾਂ 2019: ਡੇਵਿਡ ਨਾਂ ਦੇ 91 ਉਮੀਦਵਾਰ ਚੋਣ ਮੈਦਾਨ 'ਚ ਉਤਰੇ, ਜਾਣੋ ਪੂਰੀ ਪ੍ਰਕਿਰਿਆ

ਯੂਕੇ ਵਿੱਚ ਵੀਰਵਾਰ 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।

ਇਨ੍ਹਾਂ ਚੋਣਾਂ ਵਿੱਚ ਲੋਕ ਦੇਸ ਲਈ ਅਗਲੀ ਸਰਕਾਰ ਦੀ ਚੋਣ ਕਰਨਗੇ, ਜੋ 5 ਸਾਲਾਂ ਲਈ ਚੁਣੀ ਜਾਂਦੀ ਹੈ ਪਰ ਸਾਲ 2015 ਤੋਂ ਇਹ ਤੀਜੀ ਚੋਣ ਹੋਵੇਗੀ ਹਨ।

ਇਹ ਚੋਣ ਕਿਸ ਲਈ ਹਨ?

ਇਨ੍ਹਾਂ ਚੋਣਾਂ ਵਿੱਚ ਕਾਨੂੰਨ ਅਤੇ ਨੀਤੀਆਂ ਸਬੰਧੀ ਫ਼ੈਸਲਾ ਲੈਣ ਲਈ ਕੁੱਲ 650 ਸੀਟਾਂ 'ਤੇ ਲੋਕ ਸਭਾ ਮੈਂਬਰ ਚੁਣੇ ਜਾਣੇ ਹਨ।

ਇਨ੍ਹਾਂ ਮੈਂਬਰਾਂ ਨੂੰ ਲੰਡਨ ਵਿਚਲੀ ਸੰਸਦ ਦੇ ਦੋ ਚੈਂਬਰਾਂ ਵਿਚੋਂ ਇੱਕ ਹਾਊਸ ਆਫ ਕਾਮਨ ਲਈ ਚੁਣਿਆ ਜਾਂਦਾ ਹੈ ਅਤੇ ਦੇਸ ਨੂੰ ਚਲਾਉਣ ਲਈ ਸਰਕਾਰ ਕਾਨੂੰਨ ਪਾਸ ਕਰਦੀ ਹੈ।

ਇਹ ਵੀ ਪੜ੍ਹੋ-

ਚੋਣਾਂ ਕਿਵੇਂ ਹੁੰਦੀਆਂ?

ਆਮ ਚੋਣਾਂ ਵਿੱਚ ਯੂਕੇ ਦੇ 4.6 ਕਰੋੜ ਲੋਕ ਆਪਣੇ ਹਲਕਿਆਂ ਦੇ ਸੰਸਦ ਮੈਂਬਰਾਂ ਦੀ ਚੋਣ ਕਰਦੇ ਹਨ। ਯੂਕੇ ਵਿੱਚ ਕੁੱਲ 650 ਹਲਕੇ ਹਨ।

ਕੋਈ ਵੀ ਵਿਅਕਤੀ, ਜਿਸ ਦੀ ਉਮਰ 18 ਸਾਲ ਜਾਂ ਵੱਧ ਹੋਵੇ ਅਤੇ ਉਹ ਬਰਤਾਨੀਆ ਜਾਂ ਕਾਮਨਵੈਲਥ ਜਾਂ ਰਿਪਬਲਿਕ ਆਫ ਆਇਰਲੈਂਡ ਦਾ ਨਾਗਰਿਕ ਹੋਵੇ, ਚੋਣਾਂ ਵਿੱਚ ਹਿੱਸਾ ਲੈ ਸਕਦਾ ਹੈ ਤੇ ਵੋਟ ਪਾ ਸਕਦਾ ਹੈ।

ਨੌਜਵਾਨਾਂ ਨਾਲੋਂ ਵਧੇਰੇ ਬਜ਼ੁਰਗ ਲੋਕ ਵੋਟ ਪਾਉਂਦੇ ਹਨ। ਸਾਲ 2017 ਦੀਆਂ ਆਮ ਚੋਣਾਂ ਵਿੱਚ 20 ਤੋਂ 24 ਦੀ ਉਮਰ ਦੇ ਲੋਕਾਂ ਨੇ 59 ਫੀਸਦ ਵੋਟ ਪਾਈ ਸੀ ਜਦ ਕਿ 60 ਤੋਂ 69 ਸਾਲ ਦੀ ਉਮਰ ਵਾਲੇ ਲੋਕਾਂ ਦੀ ਵੋਟਿੰਗ 77 ਫੀਸਦ ਰਹੀ ਸੀ।

ਭਾਵੇਂ, 31 ਲੱਖ ਰਜਿਸਟਰ ਵੋਟਰਾਂ ਵਿਚੋਂ ਦੋ ਤਿਹਾਈ ਦੀ ਉਮਰ 35 ਸਾਲ ਹੈ ਅਤੇ ਬਾਕੀ 10 ਤੋਂ ਵੱਧ ਲੱਖ ਦੀ ਉਮਰ 25 ਸਾਲ ਹੈ।

ਪੋਲਿੰਗ ਸਟੇਸ਼ਨਾਂ ਸਥਾਨਕ ਚਰਚ ਅਤੇ ਸਕੂਲਾਂ ਵਿੱਚ ਬਣਾਏ ਜਾਂਦੇ ਹਨ। ਵੋਟਰ ਬੈਲਟ ਪੇਪਰਾਂ 'ਤੇ ਆਪਣੇ ਪਸੰਦੀਦਾ ਉਮੀਦਵਾਰ 'ਤੇ ਕਾਂਟੇ ਦਾ ਨਿਸ਼ਾਨ ਬਣਾਉਂਦੇ ਹਨ ਅਤੇ ਉਸ ਨੂੰ ਸੀਲਬੰਦ ਬੈਲਟ ਬਾਕਸ ਵਿੱਚ ਪਾ ਦਿੰਦੇ ਹਨ।

ਲੋਕ ਸਭਾ ਚੋਣਾਂ ਲਈ ਕੌਣ ਖੜ੍ਹਾ ਹੋ ਸਕਦਾ ਹੈ?

18 ਸਾਲ ਤੋਂ ਵੱਧ ਦੀ ਉਮਰ ਅਤੇ ਬਰਤਾਨੀਆ ਦਾ ਨਾਗਰਿਕ ਜਾਂ ਕਾਮਨਵੈਲਥ ਜਾਂ ਰਿਪਬਲਿਕ ਆਫ ਆਇਰਲੈਂਡ ਦਾ ਨਾਗਰਿਕ ਜੋ ਯੂਕੇ ਵਿੱਚ ਰਹਿੰਦਾ ਹੋਵੇ, ਉਹ ਚੋਣਾਂ ਵਿੱਚ ਉਮੀਦਵਾਰ ਵਜੋਂ ਖੜ੍ਹਾ ਹੋ ਸਕਦਾ ਹੈ।

ਉਨ੍ਹਾਂ ਨੂੰ 500 ਪੌਂਡ ਯਾਨਿ ਕਰੀਬ 47 ਹਜ਼ਾਰ ਰੁਪਏ ਜਮ੍ਹਾਂ ਕਰਵਾਉਣੇ ਪੈਂਦੇ ਹਨ। ਜੇਕਰ ਉਹ 5 ਫੀਸਦ ਵੋਟਾਂ ਵੀ ਨਹੀਂ ਲੈਂਦੇ ਤੁਹਾਡੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ ਤੇ ਇਹ ਰਕਮ ਵਾਪਸ ਨਹੀਂ ਮਿਲਦੀ।

ਇਹ ਵੀ ਪੜ੍ਹੋ-

ਉਮੀਦਵਾਰ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ, ਜਿਵੇਂ, ਸਜ਼ਾਯਾਫਤਾ, ਸਰਕਾਰੀ ਨੌਕਰ, ਜੱਜ ਅਤੇ ਪੁਲਿਸ ਕਰਮੀ ਜਾਂ ਆਰਮੀ ਵਿੱਚ ਕੰਮ ਨੌਕਰੀ ਕਰਨ ਵਾਲਾ ਚੋਣਾਂ ਨਹੀਂ ਲੜ ਸਕਦਾ।

ਇਸ ਵਾਰ ਦੀਆਂ ਚੋਣਾਂ ਵਿੱਚ 650 ਲੋਕ ਸਭਾ ਸੀਟਾਂ ਲਈ ਚੋਣਾ ਦੇ ਮੈਦਾਨ ਵਿੱਚ 3322 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।

ਸਭ ਤੋਂ ਦਿਸਚਸਪ ਗੱਲ ਇਹ ਹੈ ਕਿ ਇਸ ਵਾਰ ਇਨ੍ਹਾਂ ਵਿੱਚ ਉਮੀਦਵਾਰਾਂ ਵਿੱਚ 91 ਡੇਵਿਡ ਨਾਮ ਦੇ ਉਮੀਦਵਾਰ ਖੜ੍ਹੇ ਹੋਏ ਹਨ।

ਜੇਤੂ ਦੀ ਚੋਣ ਕਿਵੇਂ ਹੁੰਦੀ ਹੈ?

ਹਰੇਕ ਹਲਕੇ ਤੋਂ ਸਭ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਜੇਤੂ ਕਰਾਰ ਦਿੱਤਾ ਜਾਂਦਾ ਹੈ, ਬੇਸ਼ੱਕ ਉਹ ਅੱਧੇ ਤੋਂ ਘੱਟ ਦੀ ਲੋਕਾਂ ਵੱਲੋਂ ਕਿਉਂ ਨਾਲ ਚੁਣਿਆਂ ਗਿਆ ਹੋਵੇ।

ਜ਼ਿਆਦਾਤਰ ਸੰਸਦ ਮੈਂਬਰ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਹਨ ਪਰ ਕਈ ਆਜ਼ਾਦ ਉਮੀਦਵਾਰ ਵਜੋਂ ਵੀ ਖੜ੍ਹੇ ਹੁੰਦੇ ਹਨ।

ਆਮ ਤੌਰ 'ਤੇ ਕੋਈ ਵੀ ਸਿਆਸੀ ਪਾਰਟੀ, ਜਿਸ ਨੇ ਅੱਧੇ ਤੋਂ ਵੱਧ ਸੀਟਾਂ (326) ਜਿੱਤੀਆਂ ਹੋਣ, ਉਹੀ ਸਰਕਾਰ ਬਣਾਉਂਦੀ ਹੈ।

ਜੇਕਰ ਕੋਈ ਪਾਰਟੀ ਬਹੁਮਤ ਹਾਸਿਲ ਨਹੀਂ ਕਰ ਸਕਦੀ ਤਾਂ ਦੋ ਜਾਂ ਦੋ ਵੱਧ ਪਾਰਟੀਆਂ ਨਾਲ ਮਿਲ ਗਠਜੋੜ ਦੀ ਸਰਕਾਰ ਬਣਾਈ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਨੂੰ ਜਨਤਾ ਵੱਲੋਂ ਸਿੱਧੀਆਂ ਵੋਟਾਂ ਨਹੀਂ ਪਾਈਆਂ ਜਾਂਦੀਆਂ, ਉਹ ਜੇਤੂ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਚੁਣਿਆ ਜਾਂਦਾ ਹੈ ਅਤੇ ਰਾਣੀ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ।

ਇਸ ਵਾਰ ਦੀਆਂ ਚੋਣਾਂ ਵਿੱਚ ਵੱਡਾ ਮੁੱਦਾ ਕੀ ਹੈ?

ਚੋਣ ਮਨੋਰਥ ਪੱਤਰ ਵਿੱਚ ਕਿਸੇ ਵੀ ਆਮ ਚੋਣਾਂ ਤੋਂ ਪਹਿਲਾਂ ਆਰਥਿਕਤਾ ਤੋਂ ਲੈ ਕੇ ਰੱਖਿਆ ਅਤੇ ਪੁਲਿਸ ਤੱਕ, ਹਰ ਚੀਜ਼ ਦੇ ਲਈ ਵਿਸਥਾਰ 'ਚ ਮਤੇ ਤੈਅ ਕੀਤੇ ਜਾਂਦੇ ਹਨ।

ਸਿਆਸੀ ਪਾਰਟੀਆਂ ਵਿੱਚ ਇੱਕੋ-ਜਿਹੇ ਸਿਆਸੀ ਵਿਚਾਰਾਂ ਵਾਲੇ ਲੋਕਾਂ ਦੇ ਸਮੂਹ ਹੁੰਦੀਆਂ ਹਨ, ਇਕੱਠੇ ਹੋ ਸੱਤਾ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਨ।

ਚੋਣਾਂ ਮੁਤਾਬਕ ਯੂਕੇ ਦੇ ਲੋਕ ਬਦਲਾਅ ਨੂੰ ਵਧੇਰੇ ਪਸੰਦ ਕਰਦੇ ਹਨ।

2017 ਦੀਆਂ ਚੋਣਾਂ ਵਿੱਚ ਕੀ ਹੋਇਆ ਸੀ?

ਸਾਲ 2017 ਵਿੱਚ ਨਾ ਤਾਂ ਕੰਜ਼ਰਵੇਟਿਵ ਪਾਰਟੀ ਨੂੰ ਅਤੇ ਨਾ ਹੀ ਲੇਬਰ ਪਾਰਟੀ ਨੂੰ ਬਹੁਮਤ ਹਾਸਿਲ ਹੋਇਆ ਸੀ।

ਕੰਜ਼ਰਵੇਟਿਵ ਦੋਵਾਂ ਵਿਚੋਂ ਸਭ ਤੋਂ ਵੱਡੀ ਪਾਰਟੀ ਸੀ ਅਤੇ ਉਸ ਨੇ ਕਾਮਨ ਹਾਊਸ ਦੀਆਂ ਵੋਟਾਂ ਹਾਸਿਲ ਕਰਨ ਲਈ ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ ਡੀਯੂਪੀ ਨਾਲ ਹੱਥ ਮਿਲਾਇਆ ਸੀ।

ਚੋਣਾਂ ਤੋਂ ਲੈ ਕੇ ਕੰਜ਼ਰਵੇਟਿਵ ਤੇ ਲੇਬਰ ਦੋਵਾਂ ਨੇ ਹੀ ਆਪਣੇ ਐੱਮਪੀ ਗੁਆ ਦਿੱਤੇ ਅਤੇ ਲਿਬਰਲ ਡੇਮੋਕ੍ਰੇਟਸ ਨੇ ਇਸ ਦਾ ਲਾਹਾ ਲੈ ਲਿਆ।

ਸੰਸਦ ਦਾ ਦੂਜਾ ਸਦਨ ਹਾਊਸ ਆਫ਼ ਲਾਰਡਜ਼ ਹੈ। ਇਸ ਦੇ ਮੈਂਬਰਾਂ ਵੋਟਾਂ ਦੀ ਬਜਾਇ ਪ੍ਰਧਾਨ ਮੰਤਰੀ ਦੀ ਸਿਫ਼ਾਰਿਸ਼ ਉੱਤੇ ਮਹਾਰਾਣੀ ਵਲੋਂ ਨਾਮਜਦ ਕੀਤੇ ਜਾਂਦੇ ਹਨ।

ਨਤੀਜੇ ਕਦੋਂ ਆਉਣਗੇ?

ਚੋਣਾਂ ਵਾਲੇ ਦਿਨ ਵੋਟਾਂ ਸਥਾਨਕ ਸਮੇਂ ਮੁਤਾਬਕ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਵੋਟਾਂ ਪੈਣਗੀਆਂ। ਇਸ ਦੇ ਨਤੀਜੇ ਉਸੇ ਰਾਤ ਜਾਂ ਅਗਲੇ ਦਿਨ ਤੱਕ ਆ ਜਾਣਗੇ।

ਜਦੋਂ ਮੁਕੰਮਲ ਨਤੀਜੇ ਆ ਜਾਣਗੇ ਅਤੇ ਇਨ੍ਹਾਂ ਵਿੱਚ ਜੇਕਰ ਕੋਈ ਪਾਰਟੀ ਪੂਰੇ ਬਹੁਮਤ ਨਾਲ ਜਿੱਤ ਜਾਂਦੀ ਹੈ ਤਾਂ ਉਸ ਦਾ ਆਗੂ ਬਕਿੰਘਮ ਪੈਲੇਸ ਵਿੱਚ ਸਰਕਾਰ ਬਣਾਉਣ ਲਈ ਰਾਣੀ ਦੀ ਮਨਜ਼ੂਰੀ ਲਈ ਜਾਂਦਾ ਹੈ।

ਇਸ ਤੋਂ ਬਾਅਦ ਉਹ ਰਸਮੀ ਤੌਰ 'ਤੇ ਪ੍ਰਧਾਨ ਮੰਤਰੀ ਦੇ ਘਰ 10 ਡਾਊਨਿੰਗ ਸਟ੍ਰੀਟ ਵਾਲੇ ਘਰ ਵਾਪਸ ਆਉਂਦੇ ਹਨ।

ਅਕਸਰ ਉਹ ਬਾਹਰ ਖੜ੍ਹੇ ਹੋ ਕੇ ਸੰਬੋਧਨ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਪਾਰਟੀਆਂ ਯੋਜਨਾਵਾਂ ਬਾਰੇ ਦੱਸਦੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)