ਅਸਾਮ ਦੇ ਮੁੱਖ ਮੰਤਰੀ: ਅਸੀਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਲਈ ਤਿਆਰ

    • ਲੇਖਕ, ਰਵੀ ਪ੍ਰਕਾਸ਼
    • ਰੋਲ, ਗੁਹਾਟੀ ਤੋਂ ਬੀਬੀਸੀ ਲਈ

ਅਸਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨਾਗਰਿਕਤਾ ਸੋਧ ਬਿਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਲਈ ਤਿਆਰ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗੁਹਾਟੀ ਹਾਈ ਕੋਰਟ ਨੇ ਸੇਵਾ ਮੁਕਤ ਜਸਟਿਸ ਬਿਪਲਬ ਸ਼ਰਮਾ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਆਸਾਮ ਦੇ ਤਾਜ਼ਾ ਹਾਲਾਤ 'ਤੇ ਇੱਕ ਰਿਪੋਰਟ ਦੇਣ ਦੇ ਨਾਲ ਇਸ ਬਾਰੇ ਵਿੱਚ ਸੰਵਿਧਾਨਕ ਹੱਲ ਲਈ ਸੁਝਾਅ ਦੇਵੇਗੀ।

ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਬੀਬੀਸੀ ਦੇ ਸਹਿਯੋਗੀ ਰਵੀ ਪ੍ਰਕਾਸ਼ ਨਾਲ ਵੀਰਵਾਰ ਨੂੰ ਇੱਕ ਖ਼ਾਸ ਗੱਲਬਾਤ ਕੀਤੀ, ਪੜ੍ਹੋ ਉਨ੍ਹਾਂ ਨੇ ਹੋਰ ਕੀ ਕੁਝ ਕਿਹਾ।

ਇਹ ਵੀ ਪੜ੍ਹੋ:

ਸਵਾਲ - ਆਸਾਮ ਵਿੱਚ ਹਿੰਸਾ ਦੇ ਕੀ ਕਾਰਨ ਹਨ?

ਜਵਾਬ - ਲੋਕਤੰਤਰ ਵਿੱਚ ਹਿੰਸਕ ਅੰਦੋਲਨਾਂ ਦਾ ਬੁਰਾ ਅਸਰ ਪੈਂਦਾ ਹੈ। ਲੋਕਤੰਤਰ ਸਮਾਜ ਅਜਿਹੇ ਪ੍ਰਦਰਸ਼ਨਾਂ ਦੇ ਖਿਲਾਫ਼ ਹੈ ਜੋ ਸ਼ਾਂਤੀ ਭੰਗ ਕਰਦੇ ਹਨ। ਅਜੇ ਸ਼ਾਂਤੀ ਬਹਾਲ ਹੋਣਾ ਆਸਾਮ ਅਤੇ ਇੱਥੋਂ ਦੇ ਲੋਕਾਂ ਲਈ ਜ਼ਰੂਰੀ ਹੈ।

ਅਸੀਂ ਇਸ ਮੁੱਦੇ 'ਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਲਈ ਤਿਆਰ ਹਨ।

ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਸਾਡੀ ਸਰਕਾਰ ਅਸਾਮ ਦੇ ਲੋਕਾਂ ਦੀ ਪਛਾਣ ਦੀ ਰੱਖਿਆ ਕਰਨ ਲਈ ਵਚਨਬਧ ਹਨ।

ਸਾਡੇ ਵਿੱਚ ਕੋਈ ਭਰਮ ਨਹੀਂ ਹੋਣਾ ਚਾਹੀਦਾ ਪਰ ਸਾਨੂੰ ਕੁਝ ਵਕਤ ਦਿਓ ਤਾਂ ਜੋ ਅਸੀਂ ਨਾਲ ਮਿਲ ਕੇ ਇਸ ਮਾਮਲੇ ਦਾ ਸ਼ਾਂਤੀਪੂਰਨ ਹੱਲ ਕੱਢ ਸਕੀਏ।

ਸਵਾਲ - ਜੇ ਅਜਿਹਾ ਹੈ ਅਤੇ ਪ੍ਰਧਾਨ ਮੰਤਰੀ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ, ਉਦੋਂ ਇਹ ਗੱਲ ਤੁਸੀਂ ਆਪਣੀ ਜਨਤਾ ਨੂੰ ਕਿਉਂ ਸਮਝਾ ਨਹੀਂ ਪਾ ਰਹੇ ਹੋ?

ਜਵਾਬ - ਕੁਝ ਲੋਕ ਗਲਤ ਜਾਣਕਾਰੀਆਂ ਦੇ ਰਹੇ ਹਨ। ਸੱਚਾਈ ਨੂੰ ਕਦੇ ਵੀ ਉਜਾਗਰ ਨਹੀਂ ਕੀਤਾ ਗਿਆ ਹੈ।

ਇਹ ਸਾਰਾ ਅੰਦੋਲਨ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਦਾ ਹੈ। ਉਨ੍ਹਾਂ ਨੂੰ ਸੱਚ ਨਾਲ ਕੋਈ ਮਤਲਬ ਨਹੀਂ ਹੈ।

ਕੋਈ ਕਹਿੰਦਾ ਹੈ ਕਿ ਇੰਨੇ ਲੋਕਾਂ ਨੂੰ ਨਾਗਰਿਕਤਾ ਮਿਲ ਜਾਵੇਗੀ। ਦੂਜਾ ਕੋਈ ਹੋਰ ਗਿਣਤੀ ਦੱਸਦਾ ਹੈ। ਇਸ ਕਰਕੇ ਥੋੜ੍ਹੀ ਦਿੱਕਤਾਂ ਹਨ।

ਨਾਗਰਿਕਤਾ ਕਾਨੂੰਨ ਵਿੱਚ ਕੋਈ ਪਹਿਲੀ ਵਾਰ ਸੋਧ ਨਹੀਂ ਹੋਈ ਹੈ। ਪਹਿਲੇ ਦੀਆਂ ਸਰਕਾਰਾਂ ਨੇ ਵੀ ਇਸ ਕਾਨੂੰਨ ਵਿੱਚ ਨੌਂ ਵਾਰ ਸੋਧ ਕੀਤੀ ਹੈ।

ਸਵਾਲ - ਕਰਫਿਊ ਲਾ ਕੇ, ਇੰਟਰਨੈੱਟ ਬੰਦ ਕਰਕੇ ਜਨਤਾ ਨੂੰ ਕਿੰਨੇ ਦਿਨ ਇਸੇ ਤਰੀਕੇ ਨਾਲ ਚਲਾ ਸਕੇਗੀ ਤੁਹਾਡੀ ਸਰਕਾਰ? ਤੁਹਾਡੇ ਕੋਲ ਪੁਲਿਸ ਹੈ, ਆਰਮ ਫੌਰਸਿਸ ਹਨ, ਆਪਣੀਆਂ ਖ਼ੂਫੀਆਂ ਏਜੰਸੀਆਂ ਹਨ? ਫ਼ਿਰ ਆਰਮੀ ਦੀ ਲੋੜ ਕਿਉਂ ਪਈ ਹੈ?

ਜਵਾਬ - ਇਸ ਅੰਦੋਲਨ ਵਿੱਚ ਸਾਰੇ ਲੋਕ ਸ਼ਾਮਿਲ ਹਨ। ਕਾਨੂੰਨ ਵਿਵਸਥਾ ਦੀ ਵੀ ਆਪਣੀ ਪ੍ਰਕਿਰਿਆ ਹੈ।

ਕੋਈ ਸਰਕਾਰ ਉਸ ਤੋਂ ਵੱਖ ਕਿਵੇਂ ਹੋ ਸਕਦੀ ਹੈ। ਇਹ ਸ਼ਾਂਤੀ ਵਿਵਸਥਾ ਲਈ ਕੀਤਾ ਗਿਆ ਹੈ। ਕਿਸੇ ਨੂੰ ਪ੍ਰੇਸ਼ਾਨ ਕਰਨ ਲਈ ਨਹੀਂ ਕੀਤਾ ਗਿਆ ਹੈ। ਲੋਕਾਂ ਨੂੰ ਸਾਡੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

ਸਵਾਲ - ਕੀ ਭਾਰਤੀ ਜਨਤਾ ਪਾਰਟੀ ਵਿੱਚ ਕੈਬ ਨੂੰ ਲੈ ਕੇ ਕੋਈ ਮਤਭੇਦ ਹੈ?

ਜਵਾਬ - ਭਾਜਪਾ ਵਿੱਚ ਇਸ ਮੁੱਦੇ ਨੂੰ ਲੈ ਕੇ ਕੋਈ ਮਤਭੇਦ ਨਹੀਂ ਹੈ। ਨਾਗਰਿਕਤਾ ਸੋਧ ਬਿਲ ਵੱਲੋਂ ਪਹਿਲੀ ਵਾਰ ਲੋਕਾਂ ਨੂੰ ਇਹ ਹੱਕ ਮਿਲੇਗਾ।

ਅਸਾਮ ਸਮਝੌਤੇ ਦੇ 34 ਸਾਲ ਬਾਅਦ ਕਿਸੇ ਸਰਕਾਰ ਨੇ ਇਸ ਫ਼ੈਸਲਾ ਲਿਆ ਹੈ। ਇਹ ਅਸਾਮ ਦੀ ਪਛਾਣ ਲਈ ਹੈ ਇਸ ਲਈ ਬਿਲ ਨੂੰ ਲੈ ਕੇ ਮਤਭੇਦ ਕਿਵੇਂ ਸੰਭਵ ਹੈ।

ਸਵਾਲ - 15 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਗੁਹਾਟੀ ਆਉਣ ਦਾ ਪ੍ਰੋਗਰਾਮ ਹੈ। ਕੀ ਇਹ ਪ੍ਰੋਗਰਾਮ ਹੋਵੇਗਾ ਜਾਂ ਇਸ ਨੂੰ ਮੁਲਤਵੀ ਕਰਨ ਦੀ ਕੋਈ ਯੋਜਨਾ ਹੈ।

ਜਵਾਬ - ਇਸ ਬਾਰੇ ਵਿੱਚ ਮੈਂ ਕੁਝ ਨਹੀਂ ਕਹਾਂਗਾ, ਫ਼ਿਰ ਕਦੇ ਗੱਲ ਕਰਾਂਗੇ।

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)