Natasha Noel: ਯੋਗ ਰਾਹੀਂ ਕਿਵੇਂ ਰੇਪ ਤੇ ਡਿਪਰੈਸ਼ਨ 'ਚੋਂ ਬਾਹਰ ਨਿਕਲੀ ਨਤਾਸ਼ਾ #100 Women

ਨਤਾਸ਼ਾ ਨੋਇਲ , 100Women

ਤਸਵੀਰ ਸਰੋਤ, NATASHA NOEL

ਨਤਾਸ਼ਾ ਨੋਏਲ ਦੀ ਸਿਹਤਯਾਬੀ ਦਾ ਸਫ਼ਰ 21 ਸਾਲ ਦੀ ਉਮਰ ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਉਸਦੇ ਪ੍ਰੇਮੀ ਨੇ ਉਸਨੂੰ ਛੱਡ ਦਿੱਤਾ। ਇਹ ਉਹ ਸਮਾਂ ਸੀ ਜਦੋਂ ਉਸਨੂੰ ਆਪਣੇ ਮਨ ਦੇ ਤੌਖਲਿਆਂ ਨੂੰ ਦੂਰ ਕਰਨਾ ਸੀ ਪਰ ਜ਼ਖ਼ਮ ਬਹੁਤ ਡੂੰਘੇ ਸਨ।

ਜਦੋਂ ਉਹ ਸਿਰਫ਼ ਸਾਢੇ ਕੁ ਤਿੰਨ ਸਾਲ ਦੀ ਸੀ ਤਾਂ ਉਸਨੇ ਆਪਣੀ ਮਾਂ ਨੂੰ ਖੁਦ ਨੂੰ ਸਾੜਦੇ ਹੋਏ ਦੇਖਿਆ। ਇਸ 'ਤੇ ਉਸਦੇ 'ਸੀਜ਼ੋਫਰੇਨਿਕ' (ਇੱਕ ਤਰ੍ਹਾਂ ਦਾ ਮਾਨਸਿਕ ਰੋਗ) ਪਿਤਾ ਨੂੰ ਰਿਮਾਂਡ ਘਰ ਭੇਜ ਦਿੱਤਾ ਅਤੇ ਉਸਨੇ ਆਪਣੇ ਦਾਦਾ-ਦਾਦੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ।

ਇੱਥੇ ਹੀ ਬਸ ਨਹੀਂ, ਸੱਤ ਸਾਲ ਦੀ ਉਮਰ ਵਿੱਚ ਉਸ ਨਾਲ ਬਲਾਤਕਾਰ ਹੋਇਆ ਪਰ ਉਸਨੇ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸਿਆ।

ਉਹ ਉਦੋਂ ਵੀ ਕੁਝ ਨਹੀਂ ਬੋਲੀ ਜਦੋਂ ਉਸਦਾ ਸਰੀਰਕ ਸ਼ੋਸ਼ਣ ਹੋਇਆ ਤੇ ਉਸਨੂੰ ਗਲਤ ਢੰਗ ਨਾਲ ਛੂਹਿਆ ਗਿਆ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੀਬੀਸੀ ਨੂੰ ਉਸਨੇ ਦੱਸਿਆ, "ਮੇਰਾ ਬਚਪਨ ਅਪਰਾਧ ਬੋਧ ਵਿੱਚ ਡੁੱਬਿਆ ਹੋਇਆ ਸੀ। ਇਹ ਬਹੁਤ ਤਕਲੀਫ਼ ਦੇਣ ਵਾਲਾ ਸੀ। ਮੈਂ ਇਸ ਲਈ ਹਮੇਸ਼ਾ ਖੁਦ ਨੂੰ ਦੋਸ਼ੀ ਠਹਿਰਾਇਆ।"

"ਮੈਨੂੰ ਆਪਣਾ ਸ਼ੋਸ਼ਣ ਕਰਾਉਣਾ ਪਸੰਦ ਆਉਣ ਲੱਗਿਆ ਕਿਉਂਕਿ ਇਸ ਨਾਲ ਮੈਨੂੰ ਪੀੜ ਹੁੰਦੀ ਸੀ। ਮੈਂ ਸੋਚਦੀ ਸੀ ਕਿ ਮੈਂ ਇਸਦੀ ਹੀ ਹੱਕਦਾਰ ਹਾਂ।"

ਆਤਮਵਿਸ਼ਵਾਸ ਨਾਲ ਸਬੰਧਿਤ ਅਜਿਹੇ ਕਈ ਮੁੱਦਿਆਂ ਨਾਲ ਜੂਝਦੇ ਹੋਏ ਕਈ ਸਾਲਾਂ ਬਾਅਦ ਉਸਨੂੰ ਡਾਂਸ ਕਰਨ ਵਿੱਚ ਆਜ਼ਾਦੀ ਮਹਿਸੂਸ ਹੋਣ ਲੱਗੀ। ਇਹ ਇੱਕ ਅਜਿਹਾ ਮਾਧਿਅਮ ਸੀ ਜਿਸਨੇ ਉਸਨੂੰ ਆਤਮਵਿਸ਼ਵਾਸ ਨਾਲ ਖੁਦ ਨੂੰ ਪ੍ਰਗਟਾਉਣ ਦਾ ਮੌਕਾ ਦਿੱਤਾ।

ਉਸਨੇ ਮੁੰਬਈ ਦੀ ਇੱਕ ਸਥਾਨਕ ਡਾਂਸ ਸਿਖਲਾਈ ਸੰਸਥਾ ਤੋਂ ਜੈਜ਼, ਬੈਲੇ ਅਤੇ ਕੰਟੈਂਪਰੇਰੀ ਡਾਂਸ ਦੀ ਟਰੇਨਿੰਗ ਲਈ, ਪਰ ਗੋਡੇ 'ਤੇ ਸੱਟ ਲੱਗਣ ਕਾਰਨ ਉਹ ਇਸਨੂੰ ਜਾਰੀ ਨਾ ਰੱਖ ਸਕੀ।

ਇਹ ਵੀ ਪੜ੍ਹੋ:

ਇਸ ਦੌਰਾਨ ਡਿਸਲੈਕਸੀਆ (ਪੜ੍ਹਣ ਤੇ ਸ਼ਬਦਾਂ ਨੂੰ ਸਮਝਣ ਦੀ ਸਮੱਸਿਆ) ਦੀ ਸਮੱਸਿਆ ਅਤੇ ਨਸਲੀ ਟਿੱਪਣੀਆਂ ਨੇ ਉਸਦੀ ਸਕੂਲੀ ਪੜ੍ਹਾਈ ਵਿੱਚ ਵੀ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ।

ਉਸਨੂੰ ਗੋਦ ਲੈਣ ਵਾਲੀ ਮਾਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਉਸਨੂੰ ਸੁਰੱਖਿਅਤ ਕਿੱਤੇ ਵਜੋਂ ਇੱਕ ਅਧਿਆਪਕ ਵਜੋਂ ਕਰੀਅਰ ਬਣਾਉਣ ਦਾ ਸੁਝਾਅ ਦਿੱਤਾ।

ਨਤਾਸ਼ਾ ਨੋਇਲ

ਤਸਵੀਰ ਸਰੋਤ, Natasha Noel/BBC

ਤਸਵੀਰ ਕੈਪਸ਼ਨ, ਨਤਾਸ਼ਾ ਕਈ ਸਾਲਾਂ ਤੋਂ ਡਿਪਰੈਸ਼ਨ ਨਾਲ ਜੂਝ ਰਹੀ ਹੈ

ਨਤਾਸ਼ਾ ਕਹਿੰਦੀ ਹੈ ਕਿ ਉਸਦਾ ਨਵਾਂ ਪਰਿਵਾਰ ਉਸਨੂੰ ਹਮੇਸ਼ਾਂ ਹਰ ਪੱਖੋਂ ਸੰਪੂਰਨ ਪਿਆਰ ਦਿੰਦਾ, ਪਰ ਉਸ ਲਈ ਉਹ ਹੀ ਕਾਫ਼ੀ ਨਹੀਂ ਸੀ। 'ਇਹ ਸਿਰਫ਼ ਮੇਰੇ ਬਾਰੇ ਹੈ, ਮੈਂ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਪਰ ਮੈਂ ਇਸ ਬਾਰੇ ਕਦੇ ਬੋਲੀ ਕੁਝ ਵੀ ਨਹੀਂ।'

"ਮੈਂ ਪੱਕੇ ਤੌਰ 'ਤੇ ਇੱਕ ਅਧਿਆਪਕ ਵਜੋਂ ਨੌਕਰੀ ਕਰਨ ਲਈ ਤਿਆਰ ਨਹੀਂ ਸੀ।"

ਫਿਰ ਉਸਦਾ ਬਰੇਕਅਪ ਹੋ ਗਿਆ ਜਿਸਨੇ ਉਸ ਵਿੱਚ ਖੁਦ ਨੂੰ ਤਬਦੀਲ ਕਰਨ ਦੀ ਇੱਛਾ ਪੈਦਾ ਕੀਤੀ।

ਨਤਾਸ਼ਾ ਕਹਿੰਦੀ ਹੈ "ਮੈਨੂੰ ਬਸ! ਇੰਨਾ ਪਤਾ ਸੀ ਕਿ ਮੈਂ ਬਿਹਤਰ ਬਣਨਾ ਹੈ।"

'ਖਾਲੀਪਣ ਨੂੰ ਭਰਨਾ'

ਇਹ ਅਜਿਹਾ ਸਮਾਂ ਸੀ ਜਿਸਨੇ ਉਸਨੂੰ ਵੱਡਾ ਸਬਕ ਦਿੱਤਾ, "ਤੁਹਾਨੂੰ ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਪਏਗਾ ਕਿਉਂਕਿ ਅਜਿਹਾ ਹੋਰ ਕੋਈ ਨਹੀਂ ਕਰਨ ਵਾਲਾ।"

ਉਸਨੂੰ ਲੱਗਿਆ ਕਿ ਉਹ ਕਈ ਸਾਲਾਂ ਤੋਂ ਆਤਮ ਘ੍ਰਿਣਾ ਦਾ ਸ਼ਿਕਾਰ ਹੋ ਰਹੀ ਸੀ।

ਉਹ ਕਹਿੰਦੀ ਹੈ, "ਮੇਰੇ ਲਈ ਡਿਪਰੈਸ਼ਨ ਦਾ ਮਤਲਬ ਹੈ ਰਵੱਈਏ ਵਿੱਚ ਸਿਖਰ ਦਾ ਬਦਲਾਅ। ਮੈਂ ਉਦੋਂ ਤੱਕ ਖਾਂਦੀ ਜਦੋਂ ਤੱਕ ਮੇਰਾ ਸਾਹ ਨਾ ਆਉਂਦਾ ਤੇ ਉਸ ਨੂੰ ਖੁਦ ਪਰ੍ਹੇ ਸੁੱਟ ਦਿੰਦੀ। ਕਈ ਵਾਰ ਮੈਂ ਭੁੱਖੀ ਵੀ ਰਹਿ ਲੈਂਦੀ ਹਾਂ। ਇਸ ਦੌਰਾਨ ਮੈਂ ਪੂਰਾ ਦਿਨ ਸੌਂਦੀ ਹਾਂ ਜਾਂ ਬਿਲਕੁਲ ਵੀ ਨਹੀਂ ਖਾਂਦੀ।"

ਸਮਾਜਿਕ ਕਲੰਕ ਜਾਂ ਮਾੜੀ ਦੇਖਭਾਲ ਸਦਕਾ ਭਾਰਤ ਵਿੱਚ ਮਾਨਸਿਕ ਬਿਮਾਰੀ ਨੂੰ ਅਕਸਰ ਅਣਦੇਖਿਆ ਕੀਤਾ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਿਕ ਡਿਪਰੈਸ਼ਨ ਚਿੰਤਾ ਦੇ ਖੇਤਰਾਂ ਵਿੱਚੋਂ ਸਿਖਰ 'ਤੇ ਹੈ ਕਿਉਂਕਿ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਸਮੇਂ 'ਤੇ ਚਾਰਾਂ ਵਿੱਚੋਂ ਇੱਕ ਵਿਅਕਤੀ ਮਾਨਸਿਕ ਬਿਮਾਰੀ ਦਾ ਅਨੁਭਵ ਕਰਦਾ ਹੈ।

ਨਤਾਸ਼ਾ ਨੋਇਲ , 100Women

ਤਸਵੀਰ ਸਰੋਤ, Natasha Noel/BBC

ਤਸਵੀਰ ਕੈਪਸ਼ਨ, ਨਤਾਸ਼ਾ ਡਿਪਰੈਸ਼ਨ ਦੌਰਾਨ ਕਈ ਵਾਰੀ ਬਹੁਤ ਖਾਣਾ ਖਾਂਦੀ ਹੈ ਤੇ ਕਈ ਵਾਰੀ ਭੁੱਖੀ ਹੀ ਰਹਿੰਦੀ ਹੈ

ਨਤਾਸ਼ਾ ਨੇ ਛੋਟੀ ਉਮਰ ਵਿੱਚ ਹੀ ਇਸ ਤੋਂ ਛੁਟਕਾਰਾ ਪਾਉਣ ਲਈ ਥੈਰੇਪੀ ਦਾ ਸਹਾਰਾ ਲਿਆ ਪਰ ਹੁਣ ਉਸਨੇ ਹੋਰਾਂ ਦੀ ਮਦਦ ਲਈ ਕਈ ਸਵੈ ਦੇਖਭਾਲ ਤਕਨੀਕਾਂ ਅਪਣਾਉਣ ਦਾ ਫੈਸਲਾ ਕੀਤਾ।

ਨਤਾਸ਼ਾ ਕਹਿੰਦੀ ਹੈ, "ਮੇਰੀ ਡਿਪਰੈਸ਼ਨ ਅਤੇ ਘਬਰਾਹਟ ਨੇ ਮੈਨੂੰ ਇਸਤੋਂ ਬਾਹਰ ਆਉਣ ਲਈ ਪ੍ਰੇਰਿਤ ਕੀਤਾ।"

"ਇਸਦੇ ਸਿਖਰ 'ਤੇ ਮੈਂ ਹਰ ਦਿਨ ਕੰਘੀ ਕਰਨ ਤੋਂ ਲੈ ਕੇ ਘਰ ਤੋਂ ਬਾਹਰ ਜਾਣ ਲਈ ਪੰਜ ਮਿੰਟ ਦੀ ਸੈਰ ਕਰਨ ਵਰਗਾ ਆਪਣੇ ਲਈ ਇੱਕ ਛੋਟਾ ਜਿਹਾ ਟੀਚਾ ਨਿਰਧਾਰਤ ਕਰਦੀ ਸੀ।"

ਜਿਹੜੇ ਦਿਨਾਂ ਵਿੱਚ ਉਹ ਆਪਣੇ ਲਈ ਇਨ੍ਹਾਂ ਵਿੱਚੋਂ ਕੁਝ ਵੀ ਨਾ ਕਰ ਸਕੀ, ਉਹ ਬਸ! ਆਪਣੇ ਪ੍ਰਤੀ ਦਿਆਲੂ ਹੋਣ ਦਾ ਫੈਸਲਾ ਕਰਦੀ ਸੀ।

"ਮੈਂ ਖੁਦ ਨੂੰ ਇਹ ਕਹਿਣਾ ਸਿੱਖਿਆ ਕਿ ਅਸਫ਼ਲ ਹੋਣਾ ਠੀਕ ਹੈ ਪਰ ਕੱਲ੍ਹ ਤੋਂ ਫਿਰ ਤੋਂ ਕੋਸ਼ਿਸ਼ ਕਰਨੀ ਹੈ। ਮੈਂ ਉਦੋਂ ਤੱਕ ਸਵੈ ਪ੍ਰੇਰਿਤ ਕਰਨ ਦਾ ਅਭਿਆਸ ਕੀਤਾ ਜਦੋਂ ਤੱਕ ਮੈਨੂੰ ਕੋਈ ਹੋਰ ਰਸਤਾ ਨਹੀਂ ਪਤਾ ਸੀ।"

ਉਹ ਇਸ ਨਾਲ ਕਿਸ ਤਰ੍ਹਾਂ ਨਿਪਟਦੀ ਹੈ, ਇਹ ਇੱਕ ਅਹਿਮ ਗੱਲ ਹੈ।

"ਮੈਨੂੰ ਯਾਦ ਹੈ ਜਦੋਂ ਮੇਰਾ ਥੈਰੇਪਿਸਟ ਮੈਨੂੰ ਪੁੱਛਦਾ ਸੀ ਕਿ ਮੈਂ ਕਿਵੇਂ ਹਾਂ ਤਾਂ ਮੈਂ ਅਕਸਰ ਕਹਿੰਦੀ 'ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?"

ਉਹ ਅੱਗੇ ਦੱਸਦੀ ਹੈ, "ਮੈਨੂੰ ਦੂਜਿਆਂ ਨੂੰ ਬਹੁਤ ਪਿਆਰ ਦੇਣ ਦੀ ਆਦਤ ਸੀ ਪਰ ਆਪਣੇ ਲਈ ਕੁਝ ਵੀ ਨਹੀਂ।"

'ਯੋਗ ਜ਼ਰੀਏ ਸਿਹਤਯਾਬੀ'

ਡਿਪਰੈਸ਼ਨ ਅਤੇ ਬੇਚੈਨੀ ਜ਼ਰੀਏ ਮੈਡੀਟੇਸ਼ਨ ਕਰਨਾ ਨਤਾਸ਼ਾ ਦੇ ਜੀਵਨ ਸਫ਼ਰ ਦਾ ਅਹਿਮ ਹਿੱਸਾ ਬਣ ਗਿਆ।

ਹੁਣ ਕਈ ਸਾਲਾਂ ਤੋਂ ਉਹ ਸਰੀਰਿਕ ਅਤੇ ਮਾਨਸਿਕ ਸਿਹਤ ਦੀ ਮਜ਼ਬੂਤੀ ਲਈ ਯੋਗ ਕਰਦੀ ਹੈ।

ਨਤਾਸ਼ਾ ਨੋਇਲ , 100Women

ਤਸਵੀਰ ਸਰੋਤ, Natasha Noel/bbc

ਤਸਵੀਰ ਕੈਪਸ਼ਨ, ਨਤਾਸ਼ਾ ਮੁਤਾਬਕ ਯੋਗ ਰਾਹੀਂ ਡਿਪਰੈਸ਼ਨ ਤੇ ਕਾਫ਼ੀ ਹੱਦ ਤੱਕ ਕਾਬੂ ਪਾ ਸਕੀ ਹੈ

ਉਸ ਅੱਗੇ ਕਹਿੰਦੀ ਹੈ, "ਸੱਟ ਤੋਂ ਬਾਅਦ ਮੈਂ ਡਾਂਸ ਜਾਂ ਕੋਈ ਹੋਰ ਸਰੀਰਿਕ ਗਤੀਵਿਧੀ ਨਹੀਂ ਕਰ ਸਕਦੀ ਸੀ ਪਰ ਮੈਂ ਸੋਸ਼ਲ ਮੀਡੀਆ 'ਤੇ ਦੁਨੀਆ ਭਰ ਦੀਆਂ ਔਰਤਾਂ ਨੂੰ ਵਿਲੱਖਣ ਆਸਣ ਕਰਦੇ ਹੋਏ ਦੇਖਣਾ ਸ਼ੁਰੂ ਕਰ ਦਿੱਤਾ। ਇਹ ਸਭ ਦੇਖਣਾ ਅਚੰਭੇ ਵਾਲਾ ਸੀ।"

ਉਹ ਹਰ ਵਾਰ ਕਦਮ ਦਰ ਕਦਮ ਉੱਥੇ ਪਹੁੰਚਣਾ ਚਾਹੁੰਦੀ ਸੀ।

ਉਹ ਆਸਣਾਂ ਤੋਂ ਦੂਰ ਅਤੇ ਮਨ ਦੀ ਸ਼ਾਂਤੀ ਮਹਿਸੂਸ ਕਰਨ ਲਈ ਆਪਣੇ ਸਾਹ ਨੂੰ ਕੰਟਰੋਲ ਕਰਨ (ਪ੍ਰਾਣਾਯਾਮ) ਵੱਲ ਵਧੀ।

ਉਹ ਕਹਿੰਦੀ ਹੈ, "ਯੋਗ ਅਭਿਆਸ ਨਾਲ ਮੈਨੂੰ ਚੰਗੀ ਭਾਵਨਾ ਬਣਾ ਕੇ ਰੱਖਣ ਵਿੱਚ ਮਦਦ ਮਿਲਦੀ ਹੈ। ਇਹ ਪ੍ਰਕਿਰਿਆ ਹੌਲੀ ਸੀ ਪਰ ਪ੍ਰਗਤੀ ਨੇ ਇਸ ਨੂੰ ਉਤਸ਼ਾਹਜਨਕ ਬਣਾ ਦਿੱਤਾ।"

ਉਹ ਪੰਜ ਸਾਲਾਂ ਤੋਂ ਅੱਜ ਖੁਦ ਨੂੰ ਬਿਹਤਰ ਸਥਾਨ 'ਤੇ ਪੁੱਜਿਆ ਹੋਇਆ ਦੇਖਦੀ ਹੈ।

"ਅੱਜ ਮੈਂ ਕਿੱਥੇ ਹਾਂ, ਕੋਈ ਫਰਕ ਨਹੀਂ ਪੈਂਦਾ, ਮੈਂ ਸਵੇਰੇ ਦਿਨ ਦੀ ਸ਼ੁਰੂਆਤ ਵੇਲੇ ਯੋਗ ਕਰਦੀ ਹਾਂ ਅਤੇ ਕੁਝ ਮਿੰਟ ਧਿਆਨ ਲਗਾਉਂਦੀ ਹਾਂ।"

ਇਸਨੇ ਤਣਾਅਪੂਰਨ ਦਿਨਾਂ ਨੂੰ ਘੱਟ ਤਣਾਅ ਵਾਲਾ ਬਣਾ ਦਿੱਤਾ ਹੈ ਅਤੇ ਉਸ ਨੂੰ ਖੁਦ ਨਾਲ ਪਿਆਰ ਕਰਨ ਵਿੱਚ ਮਦਦ ਕੀਤੀ ਹੈ ਜਿਸਨੂੰ ਉਸਨੇ ਪਹਿਲਾਂ ਕਦੇ ਮਹਿਸੂਸ ਹੀ ਨਹੀਂ ਕੀਤਾ ਸੀ।

ਨਤਾਸ਼ਾ ਨੇ ਇਸਨੂੰ ਜੀਵਨਸ਼ੈਲੀ ਬਣਾਉਣ ਦਾ ਫੈਸਲਾ ਕੀਤਾ ਅਤੇ ਯੋਗ ਇੰਸਟਰਕਟਰ ਬਣਨ ਲਈ ਸਿਖਲਾਈ ਲਈ।

'ਖੁਦ ਨੂੰ ਬਾਹਰ ਕੱਢਣਾ'

27 ਸਾਲਾਂ ਦੀ ਉਮਰ ਵਿੱਚ ਹੁਣ ਵੀ ਉਸਨੂੰ ਮਾੜੇ ਵਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਸਨੇ ਚੱਲਦੇ ਰਹਿਣਾ ਸਿੱਖ ਲਿਆ ਹੈ।

ਨਤਾਸ਼ਾ ਇੱਕ ਯੋਗ ਅਧਿਆਪਕ ਹੈ, ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਸੋਸ਼ਲ ਮੀਡੀਆ 'ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਹੈ। ਉਸਨੇ ਇਸਨੂੰ ਕੁਝ ਅਜਿਹਾ ਸਫ਼ਰ ਦੱਸਿਆ ਹੈ ਜੋ ਸਵੈ-ਸਵੀਕ੍ਰਿਤੀ ਨਾਲ ਸ਼ੁਰੂ ਹੁੰਦਾ ਹੈ।

ਆਪਣੇ ਇੰਸਟਾਗ੍ਰਾਮ ਪ੍ਰੋਫਾਇਲ 'ਤੇ ਉਹ ਲਿਖਦੀ ਹੈ, "ਜੋ ਸ਼ਬਦ ਤੁਸੀਂ ਮੇਰੇ ਬਾਰੇ ਕਹਿੰਦੇ ਹੋ, ਉਨ੍ਹਾਂ ਬਾਰੇ ਮੈਂ ਪਹਿਲਾਂ ਹੀ ਸੋਚਿਆ ਹੈ ਅਤੇ ਉਹ ਇਸਤੋਂ ਵੀ ਮਾੜੇ ਹਨ।"

ਜਿੱਥੇ ਉਹ ਸਰੀਰਿਕ ਸਕਾਰਾਤਮਕਤਾ ਨੂੰ ਉਤਸ਼ਾਹਿਤ ਕਰਦੇ ਹੋਏ 245 ਹਜ਼ਾਰ ਤੋਂ ਜ਼ਿਆਦਾ ਸਬਸਕਰਾਈਬਰਾਂ ਨੂੰ ਯੋਗ ਕਰਨ ਲਈ ਪ੍ਰੇਰਿਤ ਕਰਦੀ ਹੈ। ਉੱਥੇ ਨਾਲ ਹੀ ਇਹ ਅਜਿਹਾ ਸਥਾਨ ਹੈ ਜਿੱਥੇ ਉਸਦੇ ਵੱਖ ਵੱਖ ਮੂਡ ਅਤੇ ਨਿੱਜੀ ਅਨੁਭਵਾਂ ਦੀ ਝਲਕ ਵੀ ਮਿਲਦੀ ਹੈ।

Natasha Noel at her home in Mumbai, India

ਤਸਵੀਰ ਸਰੋਤ, Natasha Noel

ਤਸਵੀਰ ਕੈਪਸ਼ਨ, ਨਤਾਸ਼ਾ ਨੂੰ ਕਈ ਵਾਰੀ ਸੋਸ਼ਲ ਮੀਡੀਆ ਉੱਤੇ ਟਰੋਲ ਵੀ ਕੀਤਾ ਗਿਆ

"ਪੀੜਤ ਹੋਣ ਦਾ ਅਨੁਭਵ ਮੈਂ ਹਮੇਸ਼ਾਂ ਆਪਣੇ ਮਨ ਵਿੱਚ ਦੁਹਰਾਉਂਦੀ ਰਹਿੰਦੀ ਹਾਂ। ਮੈਂ ਖੁਦ ਨੂੰ ਇਸਤੋਂ ਬਾਹਰ ਕੱਢਿਆ। ਉਹ ਕੋਈ ਹੋਰ ਨਹੀਂ, ਬਲਕਿ ਮੈਂ ਹਾਂ ਜਿਸਨੇ ਖੁਦ ਨੂੰ ਉੱਥੋਂ ਕੱਢਿਆ।"

ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਹੋਣ ਦੇ ਨਾਤੇ ਉਸਨੂੰ 'ਚਰਿੱਤਰਹੀਣ', 'ਅਣਉਚਿਤ', ਜਾਂ 'ਕਾਫ਼ੀ ਜ਼ਿਆਦਾ ਨਹੀਂ' ਵਰਗੇ ਸ਼ਬਦਾਂ ਨਾਲ ਟਰੋਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:

ਹੁਣ ਨਤਾਸ਼ਾ ਇਸ ਸਭ ਤੋਂ ਬੇਚੈਨ ਨਹੀਂ ਹੁੰਦੀ। "ਮੈਂ ਆਪਣਾ ਦ੍ਰਿਸ਼ਟੀਕੋਣ ਬਦਲ ਲਿਆ ਹੈ ਅਤੇ ਮੈਂ ਬਿਹਤਰ ਹੋਣ ਲਈ ਕੰਮ ਕਰ ਰਹੀ ਹਾਂ।"

"ਮੈਨੂੰ ਇੱਥੇ ਆਉਣ ਵਿੱਚ 20 ਸਾਲ ਲੱਗ ਗਏ ਹਨ ਅਤੇ ਮੈਂ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਮੈਂ ਹੁਣ ਵੀ ਠੀਕ ਹੋ ਰਹੀ ਹਾਂ, ਹਰ ਇੱਕ ਸਾਹ ਨਾਲ।"

100 ਵੂਮੈੱਨ ਕੀ ਹੈ?

'ਬੀਬੀਸੀ 100 ਵੂਮੈੱਨ' ਹਰ ਸਾਲ ਸਮੁੱਚੇ ਵਿਸ਼ਵ ਦੀਆਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਮਈ ਔਰਤਾਂ ਦੇ ਨਾਂ ਜਾਰੀ ਕਰਦਾ ਹੈ। ਅਸੀਂ ਔਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਸਤਾਵੇਜ਼ੀ, ਫੀਚਰ ਤਿਆਰ ਕਰਦੇ ਹਾਂ ਅਤੇ ਉਨ੍ਹਾਂ ਨਾਲ ਇੰਟਰਵਿਊ ਕਰਕੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਜ਼ਿਆਦਾ ਥਾਂ ਦਿੰਦੇ ਹਾਂ।

ਇਹ ਵੀਡੀਓ ਜ਼ਰੂਰ ਦੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)