ਮੈਕਸੀਕੋ ਜਾਂਦੇ ਪੰਜਾਬੀਆਂ ਨੂੰ ਸਫੀਰ ਦਾ ਸੰਦੇਸ਼ - 'ਦਰਵਾਜ਼ੇ ਖੁੱਲੇ ਹਨ, ਪਰ...'

ਤਸਵੀਰ ਸਰੋਤ, Getty Images
- ਲੇਖਕ, ਅਰਵਿੰਦ ਛਾਬੜਾ
- ਰੋਲ, ਪੱਤਰਕਾਰ, ਬੀਬੀਸੀ ਪੰਜਾਬੀ
ਮੈਕਸੀਕੋ ਮਾਈਗਰੇਸ਼ਨ ਅਥਾਰਿਟੀ ਨੇ ਆਪਣੀ ਸਰਹੱਦ ਰਾਹੀਂ ਗ਼ੈਰ ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲੇ 311 ਭਾਰਤੀ ਲੋਕਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ। ਇਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ।
ਇਨ੍ਹਾਂ ਸਾਰਿਆਂ ਨੂੰ ਟੋਲੁਕਾ ਕੌਮਾਂਤਰੀ ਏਅਰਪੋਰਟ ਤੋਂ ਬੋਇੰਗ 747 ਜਹਾਜ਼ ਰਾਹੀਂ ਦਿੱਲੀ ਭੇਜਿਆ ਗਿਆ ਹੈ।
311 ਭਾਰਤੀਆਂ ਨੂੰ ਮੈਕਸੀਕੋ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਭਾਰਤ ਵਿੱਚ ਮੈਕਸੀਕੋ ਦੇ ਅੰਬੈਸਡਰ ਫੈਡਰੀਕੋ ਸਾਲਸ ਨਾਲ ਬੀਬੀਸੀ ਨੇ ਗੱਲਬਾਤ ਕੀਤੀ।
ਮੈਕਸੀਕੋ ਤੋਂ ਭਾਰਤ ਇੰਨੀ ਵੱਡੀ ਗਿਣਤੀ ਵਿੱਚ ਭਾਰਤ ਭੇਜੇ ਗਏ ਭਾਰਤੀਆਂ ਬਾਰੇ ਕੀ ਕਹੋਗੇ?
ਇਹ ਸਾਰੇ ਭਾਰਤੀ ਸ਼ੁੱਕਰਵਾਰ ਸਵੇਰੇ ਭਾਰਤ ਪਹੁੰਚੇ ਤੇ ਭਾਰਤ ਵਿੱਚ ਇਮੀਗਰੇਸ਼ਨ ਵਿਭਾਗ ਨੇ ਉਨ੍ਹਾਂ ਸਭ ਨੂੰ ਕਲੀਅਰ ਕੀਤਾ ਹੈ। ਇਸ ਲਈ ਸਾਰੀ ਜਾਣਕਾਰੀ ਵੀ ਭਾਰਤ ਦੇ ਇਮੀਗਰੇਸ਼ਨ ਕੋਲ ਹੈ।
ਇਹ ਵੀ ਪੜ੍ਹੋ:
ਪਰ ਉਨ੍ਹਾਂ ਨੂੰ ਭਾਰਤ ਕਿਉਂ ਭੇਜਿਆ ਗਿਆ?
ਸਭ ਲੋਕ ਬਿਨਾਂ ਦਸਤਾਵੇਜ਼ ਦੇ ਗੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਵਿੱਚ ਸਨ। ਮੈਕਸੀਕੋ ਦੀ ਨੀਤੀ ਮੁ ਤਾਬਕ ਨਾ ਸਿਰਫ਼ ਭਾਰਤੀ ਸਗੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ ਕਿਸੇ ਵੀ ਦੇਸ ਦੇ ਨਾਗਰਿਕ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਮਾਮਲੇ ਵਿੱਚ ਜ਼ਿਆਦਾਤਰ ਲੋਕ ਮੈਕਸੀਕੋ ਵਿੱਚ ਇਕੱਠੇ ਹੋਏ ਸਨ। ਇਸ ਲਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਇੱਕ ਉਡਾਣ ਦਾ ਪ੍ਰਬੰਧ ਕੀਤਾ।
ਇਹ ਸਭ ਕੁਝ ਭਾਰਤੀ ਅਧਿਕਾਰੀਆਂ ਤੇ ਭਾਰਤੀ ਸਫ਼ਾਰਤਖਾਨੇ ਦੇ ਨਾਲ ਤਾਲਮੇਲ ਬਣਾ ਕੇ ਕੀਤਾ ਗਿਆ ਸੀ ਤਾਂ ਕਿ ਉਹ ਇੱਥੇ ਬਿਨਾ ਕਿਸੇ ਮੁਸ਼ਕਿਲ ਦੇ ਵਾਪਸ ਆ ਸਕਣ।
ਵਾਪਸ ਭੇਜੇ ਗਏ ਲੋਕਾਂ ਖਿਲਾਫ਼ ਕੀ ਕੋਈ ਪੁਲਿਸ ਕੇਸ ਰਜਿਸਟਰ ਹੁੰਦਾ ਹੈ?
ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਉਹ ਆਪਣੇ ਦੇਸ ਵਾਪਸ ਆ ਕੇ ਕੁਝ ਵੀ ਕਰ ਸਕਦੇ ਹਨ।
ਉਨ੍ਹਾਂ ਨੂੰ ਭਾਰਤ ਵਿੱਚ ਇਮੀਗਰੇਸ਼ਨ ਵਿਭਾਗ ਨੇ ਪਾਸ ਕਰ ਦਿੱਤਾ ਹੈ ਤੇ ਮੇਰੇ ਖਿਆਲ ਵਿੱਚ ਉਹ ਜੋ ਚਾਹੁਣ ਕਰ ਸਕਦੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਵਾਰੀ ਪਰਵਾਸੀਆਂ ਨੂੰ ਵਾਪਸ ਭੇਜਣ ਦਾ ਅੰਕੜਾ ਕਾਫ਼ੀ ਵੱਡਾ ਹੈ।
ਤੁਹਾਨੂੰ ਇਹ ਵੀ ਸਮਝਣਾ ਪਏਗਾ ਕਿ ਦੁਨੀਆਂ ਭਰ ਵਿੱਚ ਪਰਵਾਸੀਆਂ ਦੇ ਜਾਣ ਦਾ ਅੰਕੜਾ ਵੀ ਕਾਫ਼ੀ ਹੈਰਾਨ ਕਰਨ ਵਾਲਾ ਹੈ।
ਇਸ ਮਾਮਲੇ ਵਿੱਚ ਉਹ ਅਸਲ ਵਿਚ ਅਮਰੀਕੀ ਮਹਾਂਦੀਪ ਵਿੱਚ ਲੋਕਾਂ ਦੀ ਤਸਕਰੀ ਕਰਨਾ ਚਾਹੁੰਦੇ ਸਨ।
ਉਨ੍ਹਾਂ ਨੂੰ ਲਾਤੀਨੀ ਅਮਰੀਕਾ ਵਿੱਚ ਕੁਝ ਹੋਰ ਥਾਵਾਂ 'ਤੇ ਲੈ ਗਏ ਅਤੇ ਅਮਰੀਕਾ ਵਿੱਚ ਦਾਖਲ ਹੋਣ ਲਈ ਮੈਕਸੀਕੋ ਲਿਆਂਦਾ।
ਮੈਕਸੀਕੋ ਸਰਕਾਰ ਅਜਿਹੇ ਮਾਮਲਿਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਪਰਵਾਸੀ ਵੀ ਮਨੁੱਖੀ ਤਸਕਰੀ ਦੇ ਪੀੜਤ ਹਨ।
ਇਸ ਨਾਲ ਨਜਿੱਠਣ ਲਈ ਅਸੀਂ ਹੋਰਨਾਂ ਦੇਸਾਂ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਕਿ ਪਰਵਾਸ ਸੁਰੱਖਿਅਤ ਤੇ ਕਾਨੂੰਨੀ ਤਰੀਕੇ ਨਾਲ ਹੋਵੇ।
ਵੱਧਦੇ ਗ਼ੈਰ-ਕਾਨੂੰਨੀ ਪਰਵਾਸ ਲਈ ਕੀ ਹੁਣ ਕੋਈ ਸਖ਼ਤ ਨੀਤੀ ਆ ਸਕਦੀ ਹੈ।

ਤਸਵੀਰ ਸਰੋਤ, Getty Images
ਅਸੀਂ ਅਜਿਹਾ ਚਾਹੁੰਦੇ ਹਾਂ ਤੇ ਸਾਨੂੰ ਉਮੀਦ ਹੈ ਕਿ ਅਜਿਹਾ ਹੋਵੇਗਾ। ਇਹ ਵਿਸ਼ਵ ਪੱਧਰੀ ਮੁਸ਼ਕਿਲ ਹੈ। ਇਹ ਸਿਰਫ਼ ਭਾਰਤ ਅਤੇ ਮੈਕਸੀਕੋ ਦਾ ਮਾਮਲਾ ਨਹੀਂ ਹੈ।
ਯੂਐਨ ਵਿੱਚ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਪਰਵਾਸ ਨਿਯਮਾਂ ਮੁਤਾਬਕ ਹੋਵੇ ਤਾਂ ਕਿ ਇਹ ਵਧੇਰੇ ਸੁਰੱਖਿਅਤ ਤੇ ਆਮ ਹੋਵੇ। ਮੈਕਸੀਕੋ ਇਸ ਦਿਸ਼ਾ ਵੱਲ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ-
ਕੀ ਇਨ੍ਹਾਂ ਪਰਵਾਸੀਆਂ ਵਿੱਚ ਵਧੇਰੇ ਪੰਜਾਬੀ ਹਨ?
ਮੈਨੂੰ ਲੱਗਦਾ ਹੈ ਕਿ ਉਨ੍ਹਾਂ ਵਿੱਚ ਵਧੇਰੇ ਪੰਜਾਬੀ ਹਨ।
ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਪੰਜਾਬੀ ਗ਼ੈਰ-ਕਾਨੂੰਨੀ ਤਰੀਕੇ ਨਾਲ ਪਰਵਾਸ ਕਿਉਂ ਕਰ ਰਹੇ ਹਨ।
ਕੀ ਗ਼ੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਅਮਰੀਕਾ ਦਾ ਵਧੇਰੇ ਦਬਾਅ ਹੈ?
ਅਸੀਂ ਚੀਜ਼ਾਂ ਨੂੰ ਕ੍ਰਮ ਵਿੱਚ ਲਿਆਉਣ ਅਤੇ ਪਰਵਾਸੀਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਪਸ਼ਟ ਹੈ ਕਿ ਇਹ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਸਾਡੇ ਦੇਸ ਵਿੱਚ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਨੀਤੀ ਇਹ ਰਹੀ ਹੈ ਕਿ ਅਸੀਂ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜ ਦਿੰਦੇ ਹਾਂ। ਇਹ ਉਹ ਨੀਤੀ ਹੈ ਜਿਸ ਦੀ ਅਸੀਂ ਅਤੀਤ ਵਿੱਚ ਪਾਲਣਾ ਕੀਤੀ ਹੈ ਅਤੇ ਪਿਛਲੇ ਸਮੇਂ ਦੀ ਮੈਕਸੀਕੋ ਦੀ ਨੀਤੀ ਨਾਲ ਹੀ ਮੇਲ ਖਾਂਦੀ ਹੈ।
ਸਾਨੂੰ ਅਜਿਹਾ ਹੀ ਲੱਗਦਾ ਹੈ ਉਹ ਅਮਰੀਕਾ ਜਾਣ ਦੀ ਕੋਸ਼ਿਸ਼ ਵਿੱਚ ਸਨ। ਉਹ ਰਾਹ ਵਿੱਚ ਪੈਂਦੇ ਮੈਕਸੀਕੋ ਵਿੱਚ ਸਨ ਅਤੇ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਕੀ ਅਜਿਹਾ ਪਹਿਲਾਂ ਵੀ ਹੁੰਦਾ ਆਇਆ ਹੈ?
ਬਿਲਕੁਲ ਅਜਿਹਾ ਕਈ ਵਾਰੀ ਹੁੰਦਾ ਆਇਆ ਹੈ। ਨਾ ਸਿਰਫ਼ ਭਾਰਤੀ ਸਗੋਂ ਕਈ ਹੋਰ ਦੇਸਾਂ ਦੇ ਲੋਕ ਅਜਿਹਾ ਕਰਦੇ ਰਹੇ ਹਨ।

ਤਸਵੀਰ ਸਰੋਤ, ANI
ਇਸ ਮਾਮਲੇ ਵਿੱਚ ਅਸੀਂ ਭਾਰਤੀਆਂ ਦੀ ਗੱਲ ਕਰ ਰਹੇ ਹਾਂ। ਮੈਕਸੀਕੋ ਅਮਰੀਕਾ ਦੀ ਸਰਹੱਦ 'ਤੇ ਹੈ ਅਤੇ ਇਸ ਲਈ ਲੋਕ ਮੈਕਸੀਕੋ ਰਾਹੀਂ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ।
ਗ਼ੈਰ-ਕਾਨੰਨੀ ਤਰੀਕੇ ਨਾਲ ਸਫ਼ਰ ਕਰਨ ਵਾਲੇ ਪਰਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ਮੈਂ ਲੋਕਾਂ ਨੂੰ ਇਹੀ ਕਹਾਂਗਾ ਕਿ ਮੈਕਸੀਕੋ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਨਾ ਆਓ। ਉੱਥੇ ਜਾਣ ਦੇ ਕਾਨੂੰਨੀ ਤਰੀਕੇ ਵੀ ਹਨ।
ਜੇ ਉਹ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਅਸੀਂ ਉਨ੍ਹਾਂ ਦਾ ਮੈਕਸੀਕੋ ਵਿੱਚ ਸਵਾਗਤ ਕਰਦੇ ਹਾਂ ਚਾਹੇ ਉਹ ਸੈਲਾਨੀ ਦੇ ਰੂਪ ਵਿੱਚ ਹੋਣ ਜਾਂ ਸਨਅਤਕਾਰ।
ਇਸ ਲਈ ਸਾਡੇ ਦਰਵਾਜ਼ੇ ਖੁੱਲ੍ਹੇ ਹਨ। ਪਰ ਹਰੇਕ ਦੇਸ ਵਾਂਗ ਸਾਡੇ ਵੀ ਪਰਵਾਸ ਨਾਲ ਜੁੜੇ ਹੋਏ ਨਿਯਮ ਹਨ ਅਤੇ ਅਸੀਂ ਉਨ੍ਹਾਂ ਨੂੰ ਲਾਗੂ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ:
ਇਹ ਵੀਡੀਓ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4

End of YouTube post, 5

End of YouTube post, 6