ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ: ਕਿਹੜੇ ਮੁੱਦੇ ਰਹੇ ਭਾਰੂ ਤੇ ਕਿਹੋ ਜਿਹੇ ਨੇ ਸਿਆਸੀ ਸਮੀਕਰਨ

ਤਸਵੀਰ ਸਰੋਤ, Getty Images
- ਲੇਖਕ, ਨਵਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਕੀ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਮੁੱਦਿਆਂ ਦੀ ਥਾਂ ਸ਼ਖਸੀਅਤਾਂ ਦੇ ਨਾਂ 'ਤੇ ਪੈਣਗੀਆਂ ਵੋਟਾਂ?
ਅੱਜ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਪਰ ਕੀ ਹਨ ਇਨ੍ਹਾਂ ਚੋਣਾਂ ਦੇ ਅਹਿਮ ਬਿੰਦੂ ਦੱਸ ਰਹੇ ਹਨ ਸੀਨੀਅਰ ਪੱਤਰਕਾਰ ਵਿਪਨ ਪੱਬੀ...
ਇਨ੍ਹਾਂ ਵਿਧਾਨ ਸਭਾ ਚੋਣਾਂ ਦੇ ਮਸਲੇ ਕੀ ਤੇ ਲੋਕ ਸਭਾ ਚੋਣਾਂ ਤੋਂ ਵੱਖਰੇ ਕਿਵੇਂ?
ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਅੰਤਰ ਕੁਝ ਮਹੀਨਿਆਂ ਦਾ ਹੀ ਹੈ। ਦੇਖਿਆ ਗਿਆ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪੂਰੀ ਤਰ੍ਹਾਂ ਹੌਂਸਲਾ ਹਾਰ ਚੁੱਕੀ ਸੀ ਤੇ ਲਗਦਾ ਨਹੀਂ ਸੀ ਕੀ ਕੋਈ ਚਾਂਸ ਹੈ ਕਿ ਉਨ੍ਹਾਂ ਨੂੰ ਕੋਈ ਸੀਟ ਮਿਲੇਗੀ, ਲਗਦਾ ਸੀ ਕਿ 1-2 ਸੀਟਾਂ ਮਿਲ ਜਾਣਗੀਆਂ ਪਰ ਉਹ ਵੀ ਨਹੀਂ ਮਿਲੀਆਂ।
ਪਰ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਲਗਦਾ ਹੈ ਕਿ ਕਾਂਗਰਸ ਵਿੱਚ 'ਥੋੜ੍ਹਾ ਜਿਹਾ' ਹੌਂਸਲਾ ਵਾਪਿਸ ਆਇਆ ਹੈ। ਭਾਜਪਾ ਹੀ ਜ਼ਿਆਦਾ ਪ੍ਰਭਾਵਸ਼ਾਲੀ ਲੱਗ ਰਹੀ ਹੈ ਅਤੇ ਜੇ ਪੂਰੇ ਸੂਬੇ ਵਿੱਚ ਦੇਖਿਆ ਜਾਵੇ ਤਾਂ ਉਨ੍ਹਾਂ ਦਾ ਚੰਗਾ ਅਕਸ ਅਜੇ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ:
ਕਾਂਗਰਸ ਤੇ ਇਨੈਲੋ ਪਾਰਟੀਆਂ ਵੰਡੀਆਂ ਹੋਈਆਂ ਹਨ, ਇਸ ਦਾ ਫ਼ਾਇਦਾ ਵੀ ਭਾਜਪਾ ਨੂੰ ਮਿਲਣ ਵਾਲਾ ਹੈ। ਕਿਉਂਕਿ ਕਾਂਗਰਸ ਦੇ ਲੀਡਰ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਹੋਏ ਹਨ ਤੇ ਇਹੀ ਹਾਲ ਇਨੈਲੋ ਦਾ ਵੀ ਹੈ, ਜਿਸ ਦੇ ਦੋ ਟੋਟੇ ਹੋ ਗਏ।

ਮੁੱਖ ਤੌਰ 'ਤੇ ਸ਼ਖ਼ਸੀਅਤ ਦੇ ਆਧਾਰ 'ਤੇ ਜ਼ਿਆਦਾ ਚੋਣ ਚੱਲ ਰਹੀ ਹੈ। ਅਜੇ ਵੀ ਭਾਜਪਾ ਵਾਲੇ ਮੋਦੀ ਅਤੇ ਕਾਂਗਰਸ ਵਾਲੇ ਹੁੱਡਾ ਦੇ ਨਾਮ 'ਤੇ ਵੋਟਾਂ ਮੰਗਦੇ ਹਨ ਬਜਾਇ ਕੇ ਸੋਨੀਆ ਜਾਂ ਰਾਹੁਲ ਗਾਂਧੀ ਦੇ ਨਾਮ 'ਤੇ।
ਮਸਲੇ ਇਨ੍ਹਾਂ ਚੋਣਾਂ ਵਿੱਚ ਕਿੰਨੇ ਨਜ਼ਰ ਆਏ?
ਜਿਹੜੇ ਮਸਲੇ ਕਿਸੇ ਸੂਬਾਈ ਚੋਣਾਂ ਵਿੱਚ ਨਜ਼ਰ ਆਉਣੇ ਚਾਹੀਦੇ ਹਨ, ਨਹੀਂ ਆਏ। ਭਾਜਪਾ ਕੌਮੀ ਮੁੱਦਿਆਂ ਦੀ ਗੱਲ ਕਰ ਰਹੀ ਹੈ, ਜਿਵੇਂ ਕਸ਼ਮੀਰ, ਅੰਤਰਰਾਸ਼ਟਰੀ ਰਿਸ਼ਤਿਆਂ ਬਾਰੇ, ਬਾਲਾਕੋਟ ਪਰ ਸਥਾਨਕ ਮੁੱਦਿਆਂ ਦੀ ਕੋਈ ਬਹੁਤੀ ਗੱਲ ਨਹੀਂ ਹੋ ਰਹੀ।
ਕਾਂਗਰਸ ਦਾ ਵੀ ਕੋਈ ਬਹੁਤਾ ਫੋਕਸ ਨਹੀਂ ਹੈ।
ਖੱਟਰ ਸਾਹਿਬ ਕਹਿੰਦੇ ਕਿ ਅਸੀਂ ਜੇਲ੍ਹ 'ਚ ਪਾ ਦਿਆਂਗੇ, ਹੁੱਡਾ ਸਾਹਿਬ ਕਹਿੰਦੇ ਕਿ ਮੈਂ ਆਇਆ ਤਾਂ ਮੈਂ ਇੰਝ ਕਰ ਦਿਆਂਗਾ। ਸੋ ਇਸ ਤਰ੍ਹਾਂ ਸ਼ਖ਼ਸੀਅਤ ਦੇ ਆਧਾਰ 'ਤੇ ਇਨ੍ਹਾ ਚੋਣਾਂ ਵਿੱਚ ਜ਼ਿਆਦਾ ਗੱਲ ਹੋ ਰਹੀ ਹੈ।
ਹਰਿਆਣਾ ਦੇ ਲੋਕਾਂ ਲਈ ਧਾਰਾ 370 ਜਾਂ ਬਾਲਾਕੋਟ ਵਰਗੇ ਮਸਲੇ ਹਨ?
ਲੋਕਾਂ ਲਈ ਇਹ ਰੋਜ਼ਾਨਾ ਜ਼ਿੰਦਗੀ ਦੇ ਮਸਲੇ ਤਾਂ ਨਹੀਂ ਹਨ ਪਰ ਅਸਰ ਜ਼ਰੂਰ ਪੈਂਦਾ ਹੈ ਕਿ ਕਸ਼ਮੀਰ ਸਬੰਧੀ ਜੋ ਕੁਝ ਹੋ ਰਿਹਾ ਹੈ। ਇਨ੍ਹਾਂ ਦਾ ਅਸਰ ਜ਼ਰੂਰ ਪਏਗਾ ਤੇ ਭਾਜਪਾ ਇਸ ਸਬੰਧੀ ਕੋਸ਼ਿਸ਼ ਵੀ ਕਰ ਰਹੀ ਹੈ ਕਿ ਇਸ ਮਸਲੇ ਨੂੰ ਜ਼ਿਆਦਾ ਫੜਿਆ ਜਾਵੇ।

ਤਸਵੀਰ ਸਰੋਤ, Bhupinder hooda/FB
ਭਾਜਪਾ ਜਾਂ ਖੱਟਰ ਸਰਕਾਰ ਨੂੰ ਇਸ ਦਾ ਕ੍ਰੈਡਿਟ ਜਾਂਦਾ ਹੈ ਕਿ ਉਨ੍ਹਾਂ ਨੇ ਪਿੰਡਾਂ ਵਿੱਚ ਖ਼ਾਸ ਤੌਰ 'ਤੇ ਪੜ੍ਹਾਈ ਅਤੇ ਸਿਹਤ ਦੇ ਖ਼ੇਤਰ ਵਿੱਚ ਕੁਝ ਕੰਮ ਕੀਤਾ ਹੈ। ਇਸ ਕਰਕੇ ਭਾਜਪਾ ਵੱਲ ਵੋਟ ਵੱਧ ਪੈ ਸਕਦੀ ਹੈ।
ਬੇਰੁਜ਼ਗਾਰੀ, ਨੌਕਰੀਆਂ ਦੀ ਸਮੱਸਿਆ ਕਾਫ਼ੀ ਗੰਭੀਰ ਹੈ ਅਤੇ ਲੋਕਾਂ ਵਿੱਚ ਨਾਰਾਜ਼ਗੀ ਵੀ ਹੈ, ਪਰ ਮੇਰੇ ਖ਼ਿਆਲ ਵਿੱਚ ਇਹ ਸਾਰੇ ਭਾਰਤ ਦੀ ਸਮੱਸਿਆ ਹੈ।
ਭਾਜਪਾ ਦਾ ਅਕਸ ਸਾਫ਼-ਸੁਥਰਾ ਹੈ, ਉਸ ਬਾਰੇ ਕਿਸੇ ਨੂੰ ਸ਼ੱਕ ਨਹੀਂ ਹੈ ਤੇ ਕਾਂਗਰਸ ਵਾਲੇ ਵੀ ਬਹੁਤਾ ਇਸ ਚੀਜ਼ ਨੂੰ ਨਹੀਂ ਚੁੱਕ ਰਹੇ।
ਭਾਜਪਾ ਦੇ ਹੋਰ ਮਜ਼ਬੂਤ ਬਿੰਦੂ ਤੁਹਾਨੂੰ ਕੀ ਲਗਦੇ ਹਨ?
ਮੁੱਖ ਤੌਰ 'ਤੇ ਜਿਹੜਾ ਜਾਟ ਵੋਟ ਬੈਂਕ ਸੀ ਉਹ ਵੰਡਿਆ ਹੋਇਆ ਹੈ, ਦਰਅਸਲ 3-4 ਟੋਟਿਆਂ ਵਿੱਚ ਵੰਡਿਆ ਹੋਇਆ ਹੈ। ਸੋ ਜਾਟ ਵੋਟ ਬੈਂਕ ਦਾ ਪ੍ਰਭਾਵ ਕਿਸੇ ਇੱਕ ਪਾਰਟੀ ਨੂੰ ਨਹੀਂ ਜਾਏਗਾ। ਇਹ ਫ਼ਾਇਦਾ ਭਾਜਪਾ ਨੂੰ ਹੋਣ ਵਾਲਾ ਹੈ।
ਭਾਜਪਾ ਨੇ ਆਪਣਾ ਪੂਰਾ ਜ਼ੋਰ ਲਗਾਇਆ ਹੋਇਆ ਹੈ। ਪ੍ਰਧਾਨ ਮੰਤਰੀ ਖ਼ੁਦ 5-6 ਵਾਰੀ ਹਰਿਆਣਾ ਆ ਚੁੱਕੇ ਹਨ, ਅਮਿਤ ਸ਼ਾਹ ਤਾਂ ਇਸ ਤੋਂ ਵੱਧ ਵਾਰੀ (10-12) ਆ ਚੁੱਕੇ ਹਨ।

ਤਸਵੀਰ ਸਰੋਤ, Getty Images
ਦੂਜੇ ਪਾਸੇ ਤੁਸੀਂ ਕਾਂਗਰਸ ਦੇਖੋ ਤਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਇੱਕ ਵਾਰੀ ਵੀ ਨਹੀਂ ਆਏ। ਰਾਹੁਲ ਗਾਂਧੀ 1-2 ਵਾਰੀ ਆਏ ਹਨ। ਹੋਰ ਕੋਈ ਲੀਡਰ ਨਹੀਂ ਆਇਆ। ਸਿਰਫ਼ ਸੂਬੇ ਦੇ ਲੀਡਰ ਭੁਪਿੰਦਰ ਸਿੰਘ ਹੁੱਡਾ ਹੀ ਬਹੁਤਾ ਪ੍ਰਚਾਰ ਕਰਦੇ ਨਜ਼ਰ ਆਏ ਜਾਂ ਉਨ੍ਹਾਂ ਨਾਲ ਰਣਦੀਪ ਸੁਰਜੇਵਾਲਾ, ਕੁਮਾਰੀ ਸ਼ੈਲਜਾ ਨਜ਼ਰ ਆਏ। ਇਸ ਦਾ ਮੁੱਖ ਕਾਰਨ ਹੈ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਪੂਰੀ ਤਰ੍ਹਾਂ ਹੌਂਸਲਾ ਹਾਰ ਚੁੱਕੀ ਹੈ ਜਾਂ ਕਿਤੇ ਨਹੀਂ ਖੜ੍ਹਦੀ।
ਰਾਹੁਲ ਗਾਂਧੀ ਨੇ ਜਦੋਂ ਤੋਂ ਅਸਤੀਫ਼ਾ ਦਿੱਤਾ ਹੈ ਉਹ ਸਾਈਡ ਲਾਈਨ ਹੋ ਗਏ ਹਨ। ਸੋਨੀਆ ਗਾਂਧੀ ਸਰਗਰਮ ਹੋ ਕੇ ਕੰਮ ਕਰ ਨਹੀਂ ਪਾਉਂਦੇ, ਪਾਰਟੀ ਖਿੱਲਰੀ ਪਈ ਹੈ।
ਇਨੈਲੋ ਦੇ 2 ਟੋਟੇ ਹੋਣ ਤੋਂ ਬਾਅਦ ਹਰਿਆਣਾ ਚੋਣਾਂ ਵਿੱਚਕੀ ਮਹੱਤਵ ਸਮਝਦੇ ਹੋ?
ਲੋਕ ਸਭਾ ਚੋਣਾਂ ਵਿੱਚ ਤਾਂ ਇਨ੍ਹਾਂ ਨੂੰ 1-2 ਫੀਸਦੀ ਵੋਟ ਹੀ ਮਿਲੇ ਹਨ ਪਰ ਵਿਧਾਨ ਸਭਾ ਚੋਣਾਂ ਵਿੱਚ ਥੋੜ੍ਹੇ ਵੱਖਰੇ ਹਾਲਾਤ ਹਨ। ਕਿਉਂਕਿ ਹਰ ਹਲਕੇ ਤੋਂ ਉਨ੍ਹਾਂ ਦੇ ਵੱਖਰੇ ਲੀਡਰ ਹਨ ਜੋ ਲੋਕਾਂ ਨੂੰ ਜਾਣਦੇ ਹਨ ਤੇ ਲੋਕ ਉਨ੍ਹਾਂ ਨੂੰ ਜਾਣਦੇ ਹਨ।
ਇਹ ਵੀ ਪੜ੍ਹੋ:
ਪਾਰਟੀਆਂ ਦੇ ਨਿੱਜੀ ਪ੍ਰਭਾਵ ਨਾਲ ਇਨ੍ਹਾਂ ਨੂੰ ਵੋਟਾਂ ਮਿਲ ਸਕਦੀਆਂ ਹਨ, ਪਰ ਮੈਨੂੰ ਨਹੀਂ ਲਗਦਾ ਕਿ ਉਹ ਇਸ ਕਦਰ ਅਹਿਮ ਹੋਣਗੀਆਂ ਕਿ ਅਗਲੀ ਸਰਕਾਰ ਨੂੰ ਬਦਲਣ ਵਿੱਚ ਬਹੁਤਾ ਪ੍ਰਭਾਵ ਪਾਉਣ।
ਇਸ ਵਾਰ ਦੀਆਂ ਚੋਣਾਂ ਵਿੱਚ ਜਾਤ-ਪਾਤ ਦੀ ਖੇਡ ਕਿੰਨੀ ਰਹੀ?
ਜਾਟ ਰਾਖਵਾਂਕਰਨ ਨੂੰ ਲੈ ਕੇ ਵਿਰੋਧ-ਪ੍ਰਦਰਸ਼ਨ ਵਾਲੇ ਮਸਲੇ ਦੀ ਤਾਂ ਬਿਲਕੁਲ ਕੋਈ ਗੱਲ ਹੀ ਨਹੀਂ ਕਰ ਰਿਹਾ। ਕਾਂਗਰਸ, ਇਨੈਲੋ, ਜੇਜੇਪੀ ਅਤੇ ਨਾ ਹੀ ਭਾਜਪਾ ਇਸ ਬਾਰੇ ਗੱਲ ਕਰ ਰਹੀ ਹੈ।
ਇਹ ਸਮਲਾ ਬਿਲਕੁਲ ਹੀ ਖ਼ਤਮ ਜਿਹਾ ਹੋ ਗਿਆ ਹੈ। ਹਾਲਾਂਕਿ ਜਾਟ 27-28 ਫੀਸਦ ਹੀ ਸੀ ਪਰ ਉਨ੍ਹਾਂ ਦਾ ਪ੍ਰਭਾਵ ਸੀ ਤੇ ਹੁਣ ਉਨ੍ਹਾਂ ਦੀ ਪਾਵਰ ਖ਼ਤਮ ਹੋ ਗਈ ਹੈ। ਕੋਈ ਚੰਗਾ ਜਾਟ ਲੀਡਰ ਨਹੀਂ ਹੈ ਕਿ ਉਹ ਮੁੜ ਤੋਂ ਇਕੱਠੇ ਹੋ ਸਕਨ।
ਇਹ ਵੀਡੀਓ ਜ਼ਰੂਰ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












