You’re viewing a text-only version of this website that uses less data. View the main version of the website including all images and videos.
ਵਿਸ਼ਵ ਕੱਪ 2019: ਸੈਮੀਫਾਈਨਲ 'ਚ ਨਿਊਜ਼ੀਲੈਂਡ ਨਾਲ ਹੋਵੇਗਾ ਭਾਰਤੀ ਟੀਮ ਦਾ ਮੁਕਾਬਲਾ - 5 ਮੁੱਖ ਖ਼ਬਰਾਂ
ਆਈਸੀਸੀ ਵਿਸ਼ਵ ਕੱਪ 2019 ਵਿੱਚ ਸੈਮੀਫਾਈਨਲ ਮੁਕਾਬਲੇ ਕਿਸ-ਕਿਸ ਵਿਚਕਾਰ ਇਹ ਤੈਅ ਹੋ ਗਏ ਹਨ। ਲੀਗ ਰਾਊਂਡ ਤੋਂ ਬਾਅਦ ਸੂਚੀ 'ਚ ਪਹਿਲੇ ਸਥਾਨ 'ਤੇ ਰਹੀ ਵਿਰਾਟ ਕੋਹਲੀ ਦੀ ਟੀਮ ਦਾ ਚੌਥੇ ਨੰਬਰ 'ਤੇ ਰਹੀ ਨਿਊਜ਼ੀਲੈਂਡ ਦੀ ਟੀਮ ਨਾਲ ਹੋਵੇਗਾ ਆਹਮੋ-ਸਾਹਮਣਾ।
ਸੂਚੀ ਵਿੱਚ ਦੂਜੇ ਥਾਂ 'ਤੇ ਰਹੀ ਡਿਫੈਂਡਿੰਗ ਚੈਂਪੀਅਨ ਆਸਟਰੇਲੀਆ ਦਾ ਮੁਕਾਬਲਾ ਮੇਜ਼ਬਾਨ ਇੰਗਲੈਂਡ ਨਾਲ ਹੋਵੇਗਾ।
ਭਾਰਤ ਅਤੇ ਨਿਊਜ਼ੀਲੈਂਡ ਦਾ ਮੈਚ 9 ਜੁਲਾਈ ਨੂੰ ਮੈਨਚੈਸਟਰ ਵਿੱਚ ਖੇਡਿਆ ਜਾਵੇਗਾ ਅਤੇ ਉੱਥੇ ਦੂਜਾ ਸੈਮੀਫਾਈਨਲ 11 ਜੁਲਾਈ ਨੂੰ ਬਰਮਿੰਘਮ ਵਿੱਚ ਹੋਵੇਗਾ।
ਇਹ ਵੀ ਪੜ੍ਹੋ-
ਔਰਤਾਂ ਕਿਉਂ ਕਢਵਾ ਰਹੀਆਂ ਨੇ ਬੱਚੇਦਾਨੀਆਂ
ਮਹਾਰਾਸ਼ਟਰ ਵਿੱਚ ਭਾਰਤੀ ਮੀਡੀਆ ਮੁਤਾਬਕ ਹਜ਼ਾਰਾਂ ਨੌਜਵਾਨ ਔਰਤਾਂ ਨੇ ਆਪਰੇਸ਼ਨ ਰਾਹੀਂ ਆਪਣੇ ਬੱਚੇਦਾਨੀ ਨੂੰ ਕਢਵਾ ਦਿੱਤੀ ਹੈ।
ਅਜਿਹਾ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਕਾਫ਼ੀ ਹੈ ਅਤੇ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਨ੍ਹਾਂ ਨੂੰ ਗੰਨੇ ਦੇ ਖੇਤਾਂ 'ਚ ਮਜ਼ਦੂਰੀ ਦਾ ਕੰਮ ਮਿਲ ਸਕੇ।
ਇਸ ਇਲਾਕੇ ਦੀਆਂ ਔਰਤਾਂ ਦੇ ਵਿਆਹ ਛੋਟੀ ਉਮਰ ਵਿੱਚ ਹੋ ਜਾਂਦੇ ਹਨ ਅਤੇ 20-30 ਦੀ ਸਾਲ ਦੀ ਉਮਰ ਤੱਕ ਆਉਂਦਿਆਂ-ਆਉਂਦਿਆਂ ਉਹ 2-3 ਤਿੰਨ ਬੱਚਿਆਂ ਮਾਵਾਂ ਬਣ ਜਾਂਦੀਆਂ ਹਨ।
ਡਾਕਟਰ ਉਨ੍ਹਾਂ ਨੂੰ ਬੱਚੇਦਾਨੀ ਕੱਢੇ ਜਾਣ ਨਾਲ ਹੋਣ ਵਾਲੀ ਪਰੇਸ਼ਾਨੀ ਸਬੰਧੀ ਪੂਰੀ ਜਾਣਕਾਰੀ ਨਹੀਂ ਦਿੰਦੇ ਹਨ ਅਤੇ ਅਜਿਹੇ 'ਚ ਔਰਤਾਂ ਆਪਣੀ ਬੱਚੇਦਾਨੀ ਕੱਢਵਾ ਕੇ ਛੁਟਕਾਰਾ ਪਾਉਣ ਲਈ ਤਿਆਰ ਹੋ ਜਾਂਦੀਆਂ ਹਨ। ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।
ਕੋਈ ਨੌਜਵਾਨ ਨੇਤਾ ਹੀ ਪਾਰਟੀ ਨੂੰ ਉਤਸ਼ਾਹਿਤ ਕਰ ਸਕਦਾ ਹੈ: ਕੈਪਟਨ ਅਮਰਿੰਦਰ ਸਿੰਘ
ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਨੌਜਵਾਨ ਨੇ ਹੀ ਪਾਰਟੀ ਵਰਕਰਾਂ ਨੂੰ ਉਤਸ਼ਾਹਿਤ ਕਰ ਸਕਦਾ ਹੈ।
ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, "ਬਦਕਿਸਮਤੀ ਨਾਲ ਰਾਹੁਲ ਗਾਂਧੀ ਵੱਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਕੋਈ ਨੌਜਵਾਨ ਨੇਤਾ ਹੀ ਪਾਰਟੀ ਦੇ ਵਰਕਰਾਂ ਨੂੰ ਉਤਸ਼ਾਹਿਤ ਕਰ ਸਕਦਾ ਹੈ।"
ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ਵਿੱਚ ਕਾਂਗਰਸ ਦੀ ਕਾਰਜਕਾਰੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਰਾਹੁਲ ਦੀ ਥਾਂ ਕੋਈ ਨੌਜਵਾਨ ਅਤੇ ਉਤਸ਼ਾਹੀ ਨੇਤਾ ਦੀ ਭਾਲ ਕਰੇ।
ਕਰਨਾਟਕ ਸਿਆਸੀ ਸੰਕਟ : ਕਾਂਗਰਸ ਤੇ ਜਨਤਾ ਦਲ ਦੇ 11 ਵਿਧਾਇਕਾਂ ਵਲੋਂ ਅਸਤੀਫੇ਼
ਕਰਨਾਟਕ ਵਿਚ ਜਨਤਾ ਦਲ ਸੈਕੂਲਰ ਤੇ ਕਾਂਗਰਸ ਦੀ ਗਠਜੋੜ ਸਰਕਾਰ ਦੀ ਹੋਂਦ ਖ਼ਤਰੇ ਵਿਚ ਆ ਗਈ ਹੈ। ਗਠਜੋੜ ਦੇ 11 ਵਿਧਾਇਕਾਂ ਨੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫ਼ੇ ਸਦਨ ਦੇ ਸਪੀਕਰ ਨੂੰ ਸੌਂਪ ਦਿੱਤੇ ਹਨ।
ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੇ ਸਾਫ਼ ਕੀਤਾ ਹੈ ਕਿ ਉਹ ਪਹਿਲੇ ਤੈਅ ਰੁਝੇਵੇਂ ਕਾਰਨ ਮੰਗਲਵਾਰ ਨੂੰ ਹੀ ਇਨ੍ਹਾਂ ਅਸਤੀਫ਼ਿਆਂ ਉੱਤੇ ਵਿਚਾਰ ਕਰ ਸਕਣਗੇ।
ਵਿਧਾਇਕਾਂ ਦੇ ਅਸਤੀਫ਼ੇ ਦੇਣ ਦੀ ਇਸ ਘਟਨਾ ਨੂੰ ਭਾਰਤੀ ਜਨਤਾ ਪਾਰਟੀ ਦੇ ਕਰਨਾਟਕ ਵਿਚ ਗਠਜੋੜ ਸਰਕਾਰ ਨੂੰ ਅਸਥਿਰ ਕਰਨ ਲਈ ਚਲਾਏ ਜਾ ਰਹੇ 'ਆਪਰੇਸ਼ਨ ਕਮਲਾ' ਦੇ ਨਤੀਜੇ ਵਜੋਂ ਦੇਖਿਆ ਜਾ ਰਿਹਾ ਹੈ। ਖ਼ਬਰ ਪੜ੍ਹਣ ਲਈ ਕਲਿੱਕ ਕਰੋ।
ਮੇਰਠ ਦੇ ਕੁਝ ਮੁਹੱਲਿਆਂ ਤੋਂ ਹਿੰਦੂਆਂ ਦੇ 'ਉਜਾੜੇ', ਕੀ ਹੈ ਪੂਰੀ ਕਹਾਣੀ
ਪਿਛਲੇ ਹਫ਼ਤੇ ਅਚਾਨਕ ਸਥਾਨਕ ਆਗੂਆਂ ਤੋਂ ਲੈ ਕੇ ਸੋਸ਼ਲ ਮੀਡੀਆ ਉੱਤੇ ਇਹ ਬਹਿਸ ਚੱਲ ਪਈ ਕਿ ਇੱਥੋਂ ਦੇ ਸਥਾਨਕ ਲੋਕ ਅਤੇ ਪੁਸ਼ਤੈਨੀ ਹਿੰਦੂ ਲੋਕ ਛੇੜਛਾੜ, ਗੁੰਡਾਗਰਦੀ, ਚੋਰੀ ਆਦਿ ਹਾਲਾਤ ਦੇ ਕਾਰਨ ਆਪਣੇ ਘਰ ਵੇਚ ਕੇ ਜਾ ਰਹੇ ਹਨ।
ਤਮਾਮ ਮਕਾਨਾਂ ਦੇ ਬਾਹਰ 'ਮਕਾਨ ਵਿਕਾਊ ਹੈ' ਵਰਗੇ ਇਸ਼ਤਿਹਾਰਾਂ ਦੀਆਂ ਤਸਵੀਰਾਂ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਫ਼ੈਲ ਗਈਆਂ, ਹਿੰਦੂ ਸੰਗਠਨਾਂ ਅਤੇ ਭਾਜਪਾ ਦੇ ਕਈ ਆਗੂ ਵੀ ਇਸ ਮਾਮਲੇ 'ਚ ਚਿੰਤਾ ਜ਼ਾਹਿਰ ਕਰਦਿਆਂ ਬਿਆਨ ਦੇਣ ਲੱਗੇ ਅਤੇ ਦੇਖਦੇ ਹੀ ਦੇਖਦੇ ਲੋਕਾਂ ਨੂੰ 'ਕੈਰਾਨਾ ਦੇ ਪਲਾਇਨ' ਵਾਲਾ ਮੁੱਦਾ ਚੇਤੇ ਆ ਗਿਆ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।
ਮਾਮਲੇ ਦੀ ਸ਼ਿਕਾਇਤ 'ਨਮੋ ਐਪ' ਰਾਹੀਂ ਪ੍ਰਧਾਨ ਮੰਤਰੀ ਦਫ਼ਤਰ ਤੱਕ ਵੀ ਕੀਤੀ ਗਈ।
ਇਸ ਦੌਰਾਨ, ਮੁੱਖ ਮੰਤਰੀ ਯੋਗੀ ਅਦਿਤਿਆਨਾਥ ਜਦੋਂ ਸਹਾਰਨਪੁਰ ਪਹੁੰਚੇ ਤਾਂ ਉਨ੍ਹਾਂ ਨੂੰ ਤੋਂ ਇਸ ਕਥਿਤ ਪਲਾਇਨ ਬਾਰੇ ਜਦੋਂ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਦਾ ਜਵਾਬ ਸੀ, "ਕੋਈ ਪਲਾਇਨ ਨਹੀਂ ਹੈ, ਸਾਡੇ ਰਹਿੰਦੇ ਭਲਾ ਕਿਹੜਾ ਹਿੰਦੂ ਪਲਾਇਨ ਕਰ ਸਕਦਾ ਹੈ।" ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ