ਕਰਨਾਟਕ ਸਿਆਸੀ ਸੰਕਟ : ਕਾਂਗਰਸ ਤੇ ਜਨਤਾ ਦਲ ਦੇ 11 ਵਿਧਾਇਕਾਂ ਵਲੋਂ ਅਸਤੀਫੇ਼

ਕਰਨਾਟਕ ਵਿਚ ਜਨਤਾ ਦਲ ਸੈਕੂਲਰ ਤੇ ਕਾਂਗਰਸ ਦੀ ਗਠਜੋੜ ਸਰਕਾਰ ਦੀ ਹੋਂਦ ਖ਼ਤਰੇ ਵਿਚ ਆ ਗਈ ਹੈ। ਗਠਜੋੜ ਦੇ 11 ਵਿਧਾਇਕਾਂ ਨੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫ਼ੇ ਸਦਨ ਦੇ ਸਪੀਕਰ ਨੂੰ ਸੌਂਪ ਦਿੱਤੇ ਹਨ।

ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੇ ਸਾਫ਼ ਕੀਤਾ ਹੈ ਕਿ ਉਹ ਪਹਿਲੇ ਤੈਅ ਰੁਝੇਵੇਂ ਕਾਰਨ ਮੰਗਲਵਾਰ ਨੂੰ ਹੀ ਇਨ੍ਹਾਂ ਅਸਤੀਫ਼ਿਆਂ ਉੱਤੇ ਵਿਚਾਰ ਕਰ ਸਕਣਗੇ।

ਵਿਧਾਇਕਾਂ ਦੇ ਅਸਤੀਫ਼ੇ ਦੇਣ ਦੀ ਇਸ ਘਟਨਾ ਨੂੰ ਭਾਰਤੀ ਜਨਤਾ ਪਾਰਟੀ ਦੇ ਕਰਨਾਟਕ ਵਿਚ ਗਠਜੋੜ ਸਰਕਾਰ ਨੂੰ ਅਸਥਿਰ ਕਰਨ ਲਈ ਚਲਾਏ ਜਾ ਰਹੇ 'ਆਪਰੇਸ਼ਨ ਕਮਲਾ' ਦੇ ਨਤੀਜੇ ਵਜੋਂ ਦੇਖਿਆ ਜਾ ਰਿਹਾ ਹੈ।

ਸਿਧਾਰਮੱਈਆ ਦੇ ਵਫ਼ਦਾਰ ਹੋਏ ਬਾਗੀ

ਅਸਤੀਫ਼ਾ ਦੇਣ ਵਾਲੇ 11 ਵਿਧਾਇਕਾਂ ਵਿਚੋਂ ਤਿੰਨ ਕਾਂਗਰਸ ਆਗੂ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮੱਈਆ ਦੇ ਵਫ਼ਾਦਾਰ ਦੱਸੇ ਜਾ ਰਹੇ ਹਨ।

ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਸਪੀਕਰ ਵਲੋਂ ਸਵਿਕਾਰ ਕੀਤੇ ਜਾਣ ਤੋਂ ਬਾਅਦ 224 ਮੈਂਬਰੀ ਹਾਊਸ ਵਿਚ ਵਿਧਾਇਕਾਂ ਦੀ ਗਿਣਤੀ 215 ਰਹਿ ਜਾਵੇਗੀ। ਇਸ ਵਿਚ ਪਿਛਲੇ ਹਫ਼ਤੇ ਅਸਤੀਫ਼ਾ ਦੇਣ ਵਾਲੇ ਅਨੰਤ ਸਿੰਘ ਵੀ ਸ਼ਾਮਲ ਹਨ।

ਭਾਰਤੀ ਜਨਤਾ ਪਾਰਟੀ ਨੂੰ ਸਦਨ ਵਿਚ ਬਹੁਮਤ ਹਾਸਲ ਕਰਨ ਲਈ 8 ਵਿਧਾਇਕਾਂ ਦੀ ਲੋੜ ਹੈ ਤਾਂ ਜੋ ਸਦਨ ਦੀ ਗਿਣਤੀ 208 ਤੱਕ ਆ ਜਾਵੇ।

ਇਸ ਸਮੇਂ ਭਾਰਤ ਜਨਤਾ ਪਾਰਟੀ ਕੋਲ ਸਦਨ ਵਿਚ 105 ਸੀਟਾਂ ਹਨ। ਇਸ ਲਈ ਭਾਰਤੀ ਜਨਤਾ ਪਾਰਟੀ ਅਸਤੀਫਿਆਂ ਨੂੰ ਉਤਸ਼ਾਹਿਤ ਕਰਕੇ 104 ਦੇ ਅੰਕੜੇ ਤੋਂ ਸੱਤਾਧਾਰੀ ਨੂੰ ਸੀਮਤ ਕਰ ਰਹੀ ਹੈ।

ਭਾਜਪਾ ਦਾ ਅਗਲਾ ਪਲਾਨ

ਭਾਰਤੀ ਜਨਤਾ ਪਾਰਟੀ ਦੇ ਆਗੂ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਨੇ ਬੀਬੀਸੀ ਨੂੰ ਦੱਸਿਆ, "ਸਾਡਾ ਅਗਲਾ ਪਲਾਨ 12 ਜੁਲਾਈ ਨੂੰ ਸਦਨ ਸ਼ੁਰੂ ਹੋਣ ਸਮੇਂ ਭਾਜਪਾ ਆਗੂ ਬੀਐੱਸ ਯੇਦੂਰੱਪਾ ਤੋਂ ਮੁੱਖ ਮੰਤਰੀ ਕੁਮਾਰਾਸਵਾਮੀ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪੇਸ਼ ਕਰਵਾਉਣਾ ਹੈ।"

ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਅਗਲੇ ਕੁਝ ਦਿਨਾਂ ਵਿਚ ਸੱਤਾਧਾਰੀ ਗਠਜੋੜ ਦੇ ਕੁਝ ਹੋਰ ਵਿਧਾਇਕ ਭਾਜਪਾ ਵਿਚ ਸ਼ਾਮਲ ਹੋਣਗੇ ਜਾਂ ਫ਼ਿਰ ਅਸਤੀਫ਼ੇ ਦੇਣ ਦਾ ਰਾਹ ਅਖ਼ਤਿਆਰ ਕਰਨਗੇ।

ਅਸਤੀਫ਼ੇ ਦੇਣ ਵਾਲਿਆਂ ਵਿਚ ਪਿਛਲੇ ਹਫ਼ਤੇ ਤੱਕ ਜਨਤਾ ਦਲ ਸੈਕੂਲਕ ਦੇ ਸੂਬਾ ਪ੍ਰਧਾਨ ਰਹੇ ਏਐੱਚ ਵਿਸ਼ਵਨਾਥਨ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)