ਸਤਲੁਜ ’ਚੋਂ ਰੇਤਾ ਪੁੱਟਿਆ, ਦੁਰਗਾ ਦਾਸ ਦੇ ਖੇਤ ਸੁੱਕੇ - ਬੀਬੀਸੀ ਦੀ ਖ਼ਾਸ ਰਿਪੋਰਟ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਸਿਖਰ ਦੁਪਹਿਰ ਖੇਤ ਦੀ ਵੱਟ ਉੱਤੇ ਬੈਠਾ ਦੁਰਗਾ ਦਾਸ ਟਿਕ-ਟਿਕੀ ਲਾਈ ਬੋਰਵੈੱਲ ਮਸ਼ੀਨ ਦੇ ਚੱਲਣ ਦਾ ਇੰਤਜ਼ਾਰ ਕਰ ਰਿਹਾ ਸੀ ਜਿਸ ਨੂੰ ਮਕੈਨਿਕ ਠੀਕ ਕਰ ਰਹੇ ਸਨ।
ਦੁਰਗਾ ਦਾਸ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਦੇ ਪਿੰਡ ਸਾਊਪੁਰ ਬੜੀਵਾਲ ਦਾ ਛੋਟਾ ਕਿਸਾਨ ਹੈ।
ਦੁਰਗਾ ਦਾਸ ਮਹਿਜ਼ ਡੇਢ ਏਕੜ ਜ਼ਮੀਨ ਦਾ ਮਾਲਕ ਹੈ ਅਤੇ ਆਪਣੇ ਖੇਤਾਂ ਦੀ ਪਿਆਸ ਬੁਝਾਉਣ ਲਈ ਧਰਤੀ ਦੀ ਛਾਤੀ ਮਸ਼ੀਨ ਰਾਹੀਂ ਪਾੜ ਕੇ ਪਾਣੀ ਦੀ ਭਾਲ ਕਰ ਰਿਹਾ ਸੀ।
ਬੀਬੀਸੀ ਪੰਜਾਬੀ ਦੀ ਟੀਮ ਦੁਰਗਾ ਦਾਸ ਨਾਲ ਗੱਲਬਾਤ ਕਰਨ ਲਈ ਉਸ ਦੇ ਪਿੰਡ ਸਾਊਪੁਰ ਬੜੀਵਾਲ ਪਹੁੰਚੀ।

ਦੁਰਗਾ ਦਾਸ ਨੇ ਦੱਸਿਆ, "ਪਾਣੀ ਦਾ ਪੱਤਣ ਥੱਲੇ ਜਾਣ ਕਾਰਨ ਮੌਜੂਦਾ ਟਿਊਬਵੈੱਲ ਕੰਮ ਕਰਨਾ ਬੰਦ ਕਰ ਗਿਆ ਸੀ ਇਸ ਲਈ ਇੱਕ ਹੋਰ ਡੂੰਘਾ ਬੋਰ ਕਰਵਾ ਰਹੇ ਹਾਂ।"
ਇਹ ਵੀ ਪੜ੍ਹੋ:
ਮਸ਼ੀਨ 70 ਫੁੱਟ ਤੱਕ ਖ਼ੁਦਾਈ ਕਰ ਚੁੱਕੀ ਸੀ ਪਰ ਪਾਣੀ ਦਾ ਅਜੇ ਪੱਤਣ ਨਹੀਂ ਮਿਲ ਰਿਹਾ ਸੀ। ਇਹੀ ਗੱਲ ਦੁਰਗਾ ਦਾਸ ਦੀ ਚਿੰਤਾ ਦਾ ਸਬੱਬ ਸੀ।
ਗੱਲਬਾਤ ਦੇ ਦੌਰਾਨ ਹੀ ਮਕੈਨਿਕ ਨੇ ਮਸ਼ੀਨ ਠੀਕ ਹੋਣ ਦਾ ਇਸ਼ਾਰਾ ਕਰ ਦਿੱਤਾ।
ਦੁਰਗਾ ਦਾਸ ਗੱਲਬਾਤ ਵਿਚਾਲੇ ਛੱਡ ਕੇ ਸੜਕ ਦੇ ਨੇੜੇਲੇ ਮੰਦਰ ਵਿੱਚ ਗਿਆ ਤੇ ਉੱਥੋਂ ਪਾਣੀ ਲਿਆ ਕੇ ਬੋਰਿੰਗ ਮਸ਼ੀਨ 'ਤੇ ਛਿੜਕਿਆ।
ਉਸ ਨੇ ਕਿਹਾ, "ਇਸ ਤਰ੍ਹਾਂ ਪਾਣੀ ਛੇਤੀ ਮਿਲ ਜਾਵੇਗਾ ਅਤੇ ਇਹ ਮੇਰਾ ਅਕੀਦਾ ਵੀ ਹੈ।"
ਦੁਰਗਾ ਦਾਸ ਨੇ ਕਿਹਾ, "ਸਤਲੁਜ ਦਰਿਆ ਸਾਡੇ ਪਿੰਡ ਤੋਂ ਥੋੜ੍ਹੀ ਹੀ ਦੂਰ ਹੈ ਅਤੇ ਕੁਝ ਸਾਲ ਪਹਿਲਾਂ ਤੱਕ ਅਸੀਂ ਖੂਹ ਨਾਲ ਹੀ ਖੇਤਾਂ ਨੂੰ ਪਾਣੀ ਦਿੰਦੇ ਸੀ।"
"ਹੌਲੀ ਹੌਲੀ ਖੂਹ ਵਿੱਚ ਪਾਣੀ ਆਉਣੋਂ ਘਟ ਗਿਆ ਤੇ ਪਾਣੀ ਦੀ ਘਾਟ ਕਾਰਨ ਖੂਹ ਬੰਦ ਕਰਵਾ ਕੇ ਬੋਰ ਕਰਵਾਉਣਆ ਪਿਆ। ਹੁਣ ਬੋਰ ਵੀ ਫ਼ੇਲ੍ਹ ਹੋਣ ਲੱਗੇ ਪਏ ਹਨ।"
ਕਾਰਨ ਬਾਰੇ ਉਸ ਨੇ ਦੱਸਿਆ ਕਿ ਕਰੈਸ਼ਰਾਂ ਦੇ ਕਾਰਨ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ ਜਿਸ ਕਾਰਨ ਬੋਰ ਫ਼ੇਲ੍ਹ ਹੋ ਰਹੇ ਹਨ। ਫ਼ਸਲਾਂ ਨੂੰ ਪਾਣੀ ਨਹੀਂ ਲਗਦਾ ਇਸੇ ਕਾਰਨ ਬੋਰ ਡੂੰਘੇ ਕਰਵਾਉਣੇ ਪੈ ਰਹੇ ਹਨ।
ਬਲਾਕ ਨੂਰਪੁਰ ਬੇਦੀ ਦੇ ਜ਼ਿਆਦਾਤਰ ਪਿੰਡਾਂ ਦੀ ਇਹੀ ਕਹਾਣੀ ਹੈ। ਇਸ ਇਲਾਕੇ ਦੀ ਹੋਰ ਜ਼ਮੀਨੀ ਹਕੀਕਤ ਜਾਣਨ ਦੇ ਲਈ ਅਸੀਂ ਸਤਲੁਜ ਦਰਿਆ ਦੇ ਬਿਲਕੁਲ ਨਾਲ ਲੱਗਦੇ ਪਿੰਡ ਬਿੱਲਪੁਰ ਪਹੁੰਚੇ।
ਬਿੱਲਪੁਰ 'ਚ ਸਾਡੀ ਮੁਲਾਕਾਤ ਉਮਰ ਦੇ 60 ਦਹਾਕੇ ਪਾਰ ਕਰ ਚੁੱਕੇ ਕਿਸਾਨ ਟੇਕ ਸਿੰਘ ਨਾਲ ਹੋਈ। ਕਹਾਣੀ ਇੱਥੇ ਵੀ ਪਹਿਲਾਂ ਵਾਲੀ ਸੀ।
ਟੇਕ ਸਿੰਘ ਨੇ ਦੱਸਿਆ, "ਸਾਡੇ ਪਿੰਡ ਦੀ ਜ਼ਮੀਨ ਵਿੱਚ ਕਿਸੇ ਸਮੇਂ ਦਰਿਆ ਚੱਲਦਾ ਸੀ। ਹੋਲੀ ਹੋਲੀ ਦਰਿਆ ਸਾਡੇ ਤੋਂ ਦੂਰ ਹੁੰਦਾ ਚਲਾ ਗਿਆ।"
ਉਨ੍ਹਾਂ ਅੱਗੇ ਦੱਸਿਆ, "ਪਹਿਲਾਂ ਦਰਿਆ ਸਾਨੂੰ ਸਿੱਲ੍ਹ ਦਿੰਦਾ ਸੀ ਪਰ ਹੁਣ ਦਰਿਆ ਉਲਟਾ ਸਿੱਲ੍ਹ ਖਿੱਚ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਟਿਊਬਵੈੱਲ ਡੂੰਘੇ ਕਰਨੇ ਪੈ ਰਹੇ ਹਨ।"

ਟੇਕ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੇ 150 ਫੁੱਟ ਡੂੰਘਾ ਬੋਰ ਕਰਵਾਇਆ ਹੈ।
ਕਾਰਨ ਪੁੱਛੇ ਜਾਣ 'ਤੇ ਟੇਕ ਸਿੰਘ ਨੂੰ ਥੋੜ੍ਹਾ ਗ਼ੁੱਸਾ ਆਇਆ।
ਉਨ੍ਹਾਂ ਦੱਸਿਆ, "ਦਰਿਆ ਵਿੱਚ ਮਾਈਨਿੰਗ ਕਾਰਨ ਵੱਡੇ-ਵੱਡੇ ਟੋਏ ਪਏ ਹੋਏ ਹਨ। ਦਰਿਆ ਵਿੱਚੋਂ ਰੇਤ ਅਤੇ ਪੱਥਰ ਦਿਨ ਰਾਤ ਕੱਢੇ ਜਾ ਰਹੇ ਹਨ। ਕੋਈ ਕਿਸੇ ਨੂੰ ਨਹੀਂ ਸੀ ਰੋਕਦਾ।"
ਉਨ੍ਹਾਂ ਦੱਸਿਆ ਕਿ ਦਰਿਆ ਨੂੰ ਦੇਖ ਕੇ ਹੁਣ ਡਰ ਲੱਗਦਾ ਹੈ।
ਟੇਕ ਸਿੰਘ ਨੂੰ ਉਹ ਸਮਾਂ ਵੀ ਯਾਦ ਹੈ ਜਦੋਂ ਪਿੰਡ ਵਿੱਚ ਪਾਣੀ ਦਾ ਪੱਤਣ ਦੂਸਰੇ ਪਿੰਡਾਂ ਨਾਲੋਂ ਉੱਚਾ ਹੁੰਦਾ ਸੀ ਪਰ "ਹੁਣ ਸਥਿਤੀ ਇਹ ਹੈ ਕਿ ਦਰਿਆ ਦੇ ਨੇੜੇ ਹੋਣ ਦੇ ਬਾਵਜੂਦ ਸਾਡੇ ਪਿੰਡ ਵਿੱਚ ਪਾਣੀ ਦਾ ਪੱਧਰ ਦੂਜੇ ਪਿੰਡਾਂ ਤੋਂ ਵੀ ਨੀਵਾਂ ਹੈ।"
ਸਤਲੁਜ ਦਰਿਆ ਦੀ ਹਾਲਤ

ਟੇਕ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਸਤਲੁਜ ਦਰਿਆ ਵੀ ਦੇਖਣ ਗਏ।
ਫ਼ਿਲਹਾਲ ਉੱਥੇ ਮਾਈਨਿੰਗ ਬੰਦ ਸੀ ਪਰ ਦਰਿਆ ਦੇ ਨੇੜੇ ਬੰਦ ਪਏ ਕਰੈਸ਼ਰ ਨੂੰ ਦੇਖ ਕੇ ਸਪਸ਼ਟ ਸੀ ਕਿ ਕਿਸੇ ਸਮੇਂ ਇੱਥੇ ਕਿੰਨੀ ਵੱਡੀ ਮਾਤਰਾ ਵਿੱਚ ਮਾਈਨਿੰਗ ਹੋਈ ਹੈ।
ਦਰਿਆ ਵਿੱਚ ਟਰੈਕਟਰ ਟਰਾਲੀਆਂ ਦੀਆਂ ਪੈੜਾਂ ਦੱਸ ਰਹੀਆਂ ਸਨ ਕਿ ਅਜੇ ਵੀ ਚੋਰੀ ਛਿਪੇ ਇੱਥੇ ਮਾਈਨਿੰਗ ਹੋ ਰਹੀ ਹੈ।
ਨੇੜਲੇ ਪਿੰਡ ਦੇ ਨੌਜਵਾਨ ਦੇਸ ਰਾਜ ਸੈਣੀ ਨੇ ਦੱਸਿਆ, "ਦਿਨ ਦੇ ਚਾਨਣ ਵਿੱਚ ਮਾਈਨਿੰਗ ਬੰਦ ਹੁੰਦੀ ਹੈ ਪਰ ਰਾਤ ਨੂੰ ਇੱਥੇ ਖੁੱਲ੍ਹੇ ਆਮ ਟਿੱਪਰ ਚੱਲਦੇ ਦੇਖੇ ਜਾ ਸਕਦੇ ਹਨ।"
ਉਨ੍ਹਾਂ ਦੱਸਿਆ, "ਕਦੇ ਇਹ ਇਲਾਕਾ ਕੁਦਰਤੀ ਤੌਰ 'ਤੇ ਬਹੁਤ ਹੀ ਖ਼ੂਬਸੂਰਤ ਸੀ ਪਰ ਮਾਈਨਿੰਗ ਨੇ ਇੱਥੇ ਕੁਦਰਤੀ ਸਰੋਤਾਂ ਦਾ ਵੀ ਘਾਣ ਕਰ ਦਿੱਤਾ। ਸਰਕਾਰ ਵੱਲੋਂ ਬਕਾਇਦਾ ਮਾਈਨਿੰਗ ਦੇ ਨਿਯਮ ਬਣਾਏ ਗਏ ਹਨ ਪਰ ਇਹਨਾਂ ਨਿਯਮਾਂ ਦੀ ਪ੍ਰਵਾਹ ਬਹੁਤ ਘੱਟ ਹੁੰਦੀ ਹੈ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੁਦਰਤੀ ਸਰੋਤਾਂ ਦਾ ਉਜਾੜਾ
ਰੋਪੜ ਦੇ ਇਲਾਕੇ ਵਿੱਚ ਮਾਈਨਿੰਗ ਕਾਰਨ ਕੁਦਰਤੀ ਸਰੋਤਾਂ ਦਾ ਕਿਸ ਪੱਧਰ ਤੱਕ ਉਜਾੜਾ ਹੋਇਆ ਹੈ ਇਸ ਗੱਲ ਦੀ ਪੁਸ਼ਟੀ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ 31 ਜਨਵਰੀ 2019 ਦੇ ਹੁਕਮਾਂ ਵਿੱਚ ਹੋਈ ਹੈ।
ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਰੋਪੜ ਦੇ ਇਲਾਕੇ ਵਿੱਚ ਮਾਈਨਿੰਗ ਦੇ ਸਮੇਂ ਦਰਿਆ ਦੇ ਕੰਢਿਆਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਅਤੇ ਦਰਿਆ ਨਾਲ ਭਾਰੀ ਛੇੜਛਾੜ ਹੋਈ ਹੈ।
ਇਨ੍ਹਾਂ ਹੁਕਮਾਂ ਵਿੱਚ ਐਨਜੀਟੀ ਨੇ ਆਖਿਆ ਹੈ ਕਿ ਮਾਈਨਿੰਗ, ਨਿਯਮਾਂ ਅਤੇ ਕੁਦਰਤੀ ਸਰੋਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇ।
ਮਾਈਨਿੰਗ ਦਾ ਜ਼ਮੀਨੀ ਪਾਣੀ ਉੱਤੇ ਅਸਰ
ਮਾਈਨਿੰਗ ਕਾਰਨ ਜ਼ਮੀਨੀ ਪਾਣੀ ਕਿਵੇਂ ਪ੍ਰਭਾਵਿਤ ਹੁੰਦਾ ਹੈ ਇਸ ਨੂੰ ਸਮਝਣਾ ਵੀ ਜ਼ਰੂਰੀ ਹੈ।

ਜ਼ਮੀਨੀ ਪਾਣੀ ਬਾਰੇ ਕੇਂਦਰੀ ਜਲ ਬੋਰਡ ਦੇ ਖੇਤਰੀ ਨਿਰਦੇਸ਼ਕ ਅਨੂਪ ਕੁਮਾਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪਹਾੜਾਂ ਤੋਂ ਪਾਣੀ ਦੇ ਨਾਲ ਰੇਤ ਵੀ ਆਉਂਦੀ ਹੈ। ਇਹੀ ਰੇਤ ਭੂਮੀ ਹੇਠਲੇ ਪਾਣੀ ਦਾ ਪੱਧਰ ਠੀਕ ਰੱਖਣ ਵਿੱਚ ਸਹਾਈ ਹੁੰਦੀ ਹੈ।
ਜੇਕਰ, ਤੈਅ ਸ਼ੁਦਾ ਮਾਤਰਾ ਤੋਂ ਜ਼ਿਆਦਾ ਰੇਤਾ ਚੁੱਕ ਲਿਆ ਜਾਵੇ ਤਾਂ ਹੇਠਾਂ ਮਿੱਟੀ ਦੀ ਪਰਤ ਹੀ ਰਹਿ ਜਾਵੇਗੀ ਜੋ ਪਾਣੀ ਨੂੰ ਜ਼ਮੀਨ ਵਿੱਚ ਰਿਸਣ ਤੋਂ ਰੋਕਦੀ ਹੈ।
ਇਸੇ ਕਾਰਨ, ਜ਼ਮੀਨੀ ਪਾਣੀ ਨੀਚੇ ਧਰਤੀ ਵਿੱਚ ਨਹੀਂ ਰਿਸਦਾ ਹੈ।
ਹਾਲਾਂਕਿ ਪਾਣੀ ਦੇ ਜ਼ਮੀਨ ਦੇ ਅੰਦਰ ਨਾ ਜਾਣ ਦੇ ਕਈ ਹੋਰ ਵੀ ਕਾਰਨ ਹਨ, ਪਰ ਇਹਨਾਂ ਵਿੱਚੋਂ ਇੱਕ ਕਾਰਨ ਮਾਈਨਿੰਗ ਵੀ ਹੈ ਜੋ ਪੰਜਾਬ ਦੇ ਵੱਖ ਇਲਾਕਿਆਂ ਵਿੱਚ ਹੋ ਰਹੀ ਹੈ।
ਪੰਜਾਬ ਦੇ ਮਾਈਨਿੰਗ ਵਿਭਾਗ ਨੇ ਬੀਬੀਸੀ ਪੰਜਾਬੀ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4