ਹਰਿਆਣਾ ਕੈਬਨਿਟ ਵੱਲੋਂ ਉੱਚ ਜਾਤੀ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ 10 ਫੀਸਦ ਕੋਟੇ ਨੂੰ ਮਨਜ਼ੂਰੀ - 5 ਅਹਿਮ ਖ਼ਬਰਾਂ

ਮੁੱਖ ਮੰਤਰੀ ਮਨੋਹਰ ਲਾਲ ਖੱਟਰ

ਤਸਵੀਰ ਸਰੋਤ, Manohar Lal Khattar/Facebook

ਤਸਵੀਰ ਕੈਪਸ਼ਨ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਬੈਠਕ ਵਿੱਚ 10 ਫੀਸਦ ਰਾਖਵੇਕਰਨ ਨੂੰ ਮਨਜ਼ੂਰੀ

ਹਰਿਆਣਾ ਸਰਕਾਰ ਨੇ ਕੈਬਨਿਟ ਬੈਠਕ ਵਿੱਚ ਉੱਚ ਜਾਤੀ ਦੇ ਆਰਥਿਕ ਤੌਰ ਤੋਂ ਕਮਜ਼ੋਰ ਲੋਕਾਂ ਲਈ ਰਾਖਵੇਂਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਵਿਭਾਗਾਂ, ਬੋਰਡਾਂ, ਨਿਗਮਾਂ ਆਦਿ ਵਿੱਚ ਗਰੁੱਪ ਏ, ਬੀ, ਸੀ ਅਤੇ ਡੀ ਅਹੁਦਿਆਂ ਲਈ ਸਿੱਧੀ ਭਰਤੀ 'ਚ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ 10 ਫੀਸਦ ਰਾਖਵਾਂਕਰਨ ਦੇਣ ਦੇ ਫ਼ੈਸਲਾ ਲਿਆ ਹੈ।

ਇਸ ਤੋਂ ਇਲਾਵਾ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਿਖਿਅਕ ਅਦਾਰਿਆਂ ਵਿੱਚ ਦਾਖ਼ਲੇ ਲਈ ਵੀ ਮਨਜ਼ੂਰੀ ਦਿੱਤੀ ਹੈ।

ਇਸ ਫ਼ੈਸਲੇ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਬੈਠਕ ਵਿੱਚ ਮਨਜ਼ੂਰੀ ਦਿੱਤੀ ਗਈ।

ਇਹ ਵੀ ਪੜ੍ਹੋ-

14 ਏਐਮਯੂ ਦੇ ਵਿਦਿਆਰਥੀਆਂ 'ਤੇ ਦੇਸਧ੍ਰੋਹ ਦਾ ਮਾਮਲਾ ਦਰਜ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਯੂਨੀਅਨ ਦੇ ਸਾਬਕਾ ਅਤੇ ਮੌਜੂਦਾ ਅਹੁਦੇਦਾਰਾਂ ਸਣੇ 14 ਵਿਦਿਆਰਥੀਆਂ 'ਤੇ ਕੈਂਪਸ ਵਿੱਚ ਰਾਸ਼ਟਰ-ਵਿਰੋਧੀ ਨਾਅਰੇ ਲਗਾਉਣ ਦੇ ਇਲਜ਼ਾਮਾਂ ਵਿੱਚ ਦੇਸਧ੍ਰੋਹ ਤੇ ਹੋਰਨਾ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 14 ਵਿਦਿਆਰਥੀਆਂ 'ਤੇ ਦੇਸਧ੍ਰੋਹ ਦਾ ਮਾਮਲਾ

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਏਆਈਐਮਆਈਐਮ ਦੇ ਨੇਤਾ ਅਤੇ ਸੰਸਦ ਮੈਂਬਰ ਅਸਦੁਦੀਨ ਓਵੇਸੀ ਨੂੰ ਇੱਕ ਪ੍ਰਗੋਰਾਮ ਵਿੱਚ ਸੱਦਾ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਮਾਮਲਾ ਦਰਜ ਹੋਇਆ ਹੈ।

ਇਸ ਦੌਰਾਨ ਓਵੇਸੀ ਦੇ ਪ੍ਰੋਗਰਾਮ ਦਾ ਕੁਝ ਵਿਦਿਆਰਥੀਆਂ ਸਮੂਹਾਂ ਨੇ ਵਿਰੋਧ ਕੀਤਾ ਜਿਸ ਦੌਰਾਨ ਮੀਡੀਆ ਕਰਮੀਆਂ ਨਾਲ ਵੀ ਬਦਸਲੂਕੀ ਕੀਤੀ ਗਈ।

ਇਸ ਦੌਰਾਨ ਏਐਮਯੂ ਦੇ ਵਿਦਿਆਰਥੀਆਂ ਨੇ ਕਥਿਤ ਤੌਰ 'ਤੇ ਕੈਂਪਸ ਵਿੱਚ ਘੁੰਮ ਕੇ ਰਾਸ਼ਟਰ-ਵਿਰੋਧੀ ਨਾਅਰੇਬਾਜੀ ਕੀਤੀ।

ਈਰਾਨ ਰੀਵੋਲਿਊਸ਼ਨਰੀ ਗਾਰਡ 'ਤੇ ਹਮਲਾ 27 ਦੀ ਮੌਤ

ਈਰਾਨ ਦੀ ਸਰਕਾਰ ਮੁਤਾਬਕ ਦੇਸ ਦੇ ਦੱਖਣੀ-ਪੂਰਬੀ ਹਿੱਸੇ 'ਚ ਹੋਏ ਆਤਮਘਾਤੀ ਬੰਬ ਹਮਲੇ 'ਚ ਕਰੀਬ 27 ਰੀਵੋਲਿਊਸ਼ਨਰੀ ਗਾਰਡਜ਼ ਦੀ ਮੌਤ ਹੋ ਗਈ ਹੈ।

ਈਰਾਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਈਰਾਨ ਆਤਮਘਾਤੀ ਹਮਲੇ ਵਿੱਚ 27 ਲੋਕਾਂ ਦੀ ਮੌਤ

ਹਮਲਾਵਰ ਨੇ ਸਿਸਤਾਨ-ਬਲੂਚਿਸਤਾਨ ਪ੍ਰਾਂਤ ਦੇ ਖ਼ਾਸ਼-ਜ਼ਹੇਦਾਨ ਸੜਕ 'ਤੇ ਰੀਵੋਲਿਊਸ਼ਨਰੀ ਗਾਰਡਜ਼ ਨੂੰ ਲੈ ਕੇ ਜਾ ਰਹੀ ਬੱਸ ਨੂੰ ਨਿਸ਼ਾਨਾ ਬਣਾਇਆ ਸੀ।

ਇਰਨਾ ਸਮਾਚਾਰ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਘਟਨਾ 'ਚ ਹੋਰ ਗਾਰਡ ਵੀ ਜ਼ਖ਼ਮੀ ਹੋਏ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਅਮਰੀਕਾ ਦੀ ਭਾਰਤ ਸਣੇ ਹੋਰਨਾਂ ਦੇਸਾਂ ਨੂੰ ਵੈਨੇਜ਼ੁਏਲਾ ਕੋਲੋਂ ਤੇਲ ਨਾ ਖਰੀਦਣ ਦੀ ਚਿਤਾਵਨੀ

ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਭਾਰਤ ਸਣੇ ਹੋਰਨਾਂ ਦੇਸਾਂ ਨੂੰ ਵੈਨੇਜ਼ੁਏਲਾ ਕੋਲੋਂ ਤੇਲ ਨਾ ਖਰੀਦਣ ਦੀ ਚਿਤਾਵਨੀ ਦਿੱਤੀ ਹੈ।

ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਵੱਲੋਂ ਭਾਰਤ ਸਣੇ ਹੋਰਨਾਂ ਦੇਸਾਂ ਨੂੰ ਵੈਨੇਜ਼ੁਏਲਾ ਕੋਲੋਂ ਤੇਲ ਨਾ ਖਰੀਦਣ ਦੀ ਧਮਕੀ

ਈਕੌਨਾਮਿਕਸ ਟਾਈਮਜ਼ ਦੀ ਖ਼ਬਰ ਮੁਤਾਬਕ ਬੋਲਟਨ ਨੇ ਕਿਹਾ ਜੋ ਦੇਸ ਅਜਿਹਾ ਕਰਦਾ ਹੈ ਤਾਂ ਉਹ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਦੀ 'ਚੋਰੀ' ਦੇ ਹਿਮਾਇਤੀ ਹੋਣ ਅਤੇ ਉਨ੍ਹਾਂ ਨੂੰ 'ਮੁਆਫ਼ ਨਹੀਂ ਕੀਤਾ ਜਾਵੇਗਾ।'

ਹਾਲਾਂਕਿ ਵੈਨੇਜ਼ੁਏਲਾ ਦੇ ਤੇਲ ਮੰਤਰੀ ਅਤੇ ਲਾਤੀਨੀ ਅਮਰੀਕੀ ਸਰਕਾਰੀ ਤੇਲ ਕੰਪਨੀ ਪੀਡੀਵੀਐਸਏ ਦੇ ਪ੍ਰਧਾਨ ਮੈਨੁਅਲ ਕਵੇਦੋ ਨੇ ਭਾਰਤ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਭਾਰਤ ਨੂੰ ਵਧੇਰੇ ਕੱਚਾ ਤੇਲ ਵੇਚਣਾ ਚਾਹੁੰਦੇ ਹਨ।

ਤੇਜ਼ ਸੰਗੀਤ ਸੁਣਨ ਕਾਰਨ 100 ਕਰੋੜ ਲੋਕ ਸੁਣਨ ਦੀ ਸ਼ਕਤੀ ਗੁਆ ਸਕਦੇ ਹਨ

ਸੰਯੁਕਤ ਰਾਸ਼ਟਰ ਮੁਤਾਬਕ 100 ਕਰੋੜ ਤੋਂ ਵੱਧ ਲੋਕ ਤੇਜ਼ ਸੰਗੀਤ ਸੁਣਨ ਕਾਰਨ ਆਪਣੀ ਸੁਣਨ ਸ਼ਕਤੀ ਸਦਾ ਲਈ ਗੁਆ ਸਕਦੇ ਹਨ।

ਸੰਗੀਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਨੋਰੰਜਨ ਕਾਰਨ ਤੇਜ਼ ਆਵਾਜ਼ ਦਾ ਸੰਗੀਤ ਖੋਹ ਸਕਦਾ ਹੈ ਤੁਹਾਡੀ ਸੁਣਨ ਸ਼ਕਤੀ

ਬਿਜ਼ਨੈਸ ਸਟੈਂਡਰਡ ਦੀ ਖ਼ਬਰ ਮੁਤਾਬਕ ਯੂਐਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਮਾਰਟ ਫੋਨ 'ਤੇ ਸੰਗੀਤ ਸੁਣਨ ਵੇਲੇ ਲੋਕ ਉੱਚੀ ਆਵਾਜ਼ 'ਚ ਗਾਣੇ ਸੁਣਦੇ ਹਨ ਅਤੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਅਣਗੌਲਿਆਂ ਕਰਦੇ ਹਨ।

ਇਸ ਕਾਰਨ ਉਹ ਆਪਣੀ ਸੁਣਨ ਸ਼ਕਤੀ ਲਈ ਜੋਖ਼ਿਮ ਚੁੱਕਦੇ ਹਨ।

ਵਿਸ਼ਵ ਸਹਿਤ ਸੰਗਠਨ ਦੀ ਤਕਨੀਕੀ ਅਧਿਕਾਰੀ ਸ਼ੈਲੀ ਚੱਢਾ ਦਾ ਕਹਿਣਾ ਹੈ ਕਿ ਕਰੋੜਾਂ ਲੋਕ ਆਪਣੇ ਫੋਨਾਂ ਰਾਹੀਂ ਰੋਜ਼ਾਨਾ ਮੰਨੋਰੰਜ਼ਨ ਲਈ ਉੱਚੀ ਆਵਾਜ਼ 'ਚ ਗਾਣੇ ਸੁਣ ਕੇ ਆਪਣੀ ਸੁਣਨ ਦੀ ਸ਼ਕਤੀ ਨੂੰ ਵਧੇਰੇ ਪ੍ਰਭਾਵਿਤ ਕਰਦੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)