ਇੰਡੋਨੇਸ਼ੀਆ ਪੁਲਿਸ ਮੁਲਜ਼ਮਾਂ ਤੋਂ ਇੰਝ ਗੁਨਾਹ ਕਬੂਲ ਕਰਵਾਉਂਦੀ

ਤਸਵੀਰ ਸਰੋਤ, Getty Images
ਦੁਨੀਆਂ ਭਰ ਵਿੱਚ ਪੁਲਿਸ ਪੁੱਛਗਿੱਛ ਦੇ ਕੀ-ਕੀ ਤਰੀਕੇ ਆਮ ਕਰਕੇ ਖ਼ਬਰਾਂ ਬਣਦੇ ਰਹਿੰਦੇ ਹਨ।
ਤਾਜ਼ਾ ਮਾਮਲਾ ਇੰਡੋਨੇਸ਼ੀਆ ਦਾ ਹੈ, ਜਿਸਦੀ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਇਸ ਵਿੱਚ ਚੋਰੀ ਦੇ ਇੱਕ ਸ਼ੱਕੀ ਨੂੰ ਡਰਾਉਣ ਲਈ ਪੁਲਿਸ ਸੱਪ ਦੀ ਵਰਤੋਂ ਕਰਦੀ ਹੈ।
ਕਰੀਬ ਡੇਢ ਮਿੰਟ ਦੇ ਇਸ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਇੱਕ ਗੂੜੇ ਭੂਰੇ ਰੰਗ ਦਾ ਸੱਪ ਜੋ ਕਿ ਤਕਰੀਬਨ ਦੋ ਮੀਟਰ ਲੰਬਾ ਹੈ, ਨੂੰ ਇੱਕ ਸ਼ਖ਼ਸ ਦੇ ਗਲੇ ਵਿੱਚ ਲਪੇਟਿਆ ਗਿਆ ਹੈ।
ਇਸ ਸ਼ਖ਼ਸ ਦੇ ਹੱਥ ਲੱਕ ਦੇ ਪਿੱਛੇ ਹੱਥਕੜੀ ਨਾਲ ਬੰਨੇ ਹਨ ਅਤੇ ਸੱਪ ਲਗਾਤਾਰ ਉਸਦੇ ਸਰੀਰ 'ਤੇ ਚੱਲ ਰਿਹਾ ਹੈ। ਇਹੀ ਨਹੀਂ ਸੱਪ ਨੂੰ ਸੱਕੀ ਚੋਰ ਦੇ ਚਿਹਰੇ ਕੋਲ ਲਿਜਾਂਉਦੇ ਹੋਏ ਵੀ ਨਜ਼ਰ ਆ ਰਿਹਾ ਹੈ।
ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇਸ ਦੌਰਾਨ ਸ਼ੱਕੀ ਵਿਅਕਤੀ ਬੁਰੀ ਤਰ੍ਹਾਂ ਡਰਿਆ ਹੋਇਆ ਹੈ ਅਤੇ ਸੱਪ ਤੋਂ ਬਚਣ ਲਈ ਜ਼ੋਰ-ਜ਼ੋਰ ਨਾਲ ਚੀਕਾਂ ਮਾਰ ਰਿਹਾ ਹੈ।
ਇਹ ਵੀ ਪੜ੍ਹੋ:
ਜਦਕਿ ਸੱਪ ਤੋਂ ਡਰਾਉਣ ਵਾਲਾ ਸ਼ਖ਼ਸ (ਇਹ ਵਿਅਕਤੀ ਪੁਲਿਸ ਦੀ ਵਰਦੀ ਵਿੱਚ ਨਹੀਂ ਹੈ) ਹੱਸ ਰਿਹਾ ਹੈ।
ਹਿਰਾਸਤ ਵਿੱਚ ਲਏ ਗਏ ਇਸ ਵਿਅਕਤੀ ਨੂੰ ਪਾਪੁਆ ਖੇਤਰ ਦਾ ਦੱਸਿਆ ਜਾ ਰਿਹਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸੱਪ ਦਾ ਡਰ
ਇੱਕ ਅਣਪਛਾਤਾ ਪੁਲਿਸ ਅਫ਼ਸਰ ਸ਼ੱਕੀ ਮੁਲਜ਼ਮ 'ਤੇ ਚੀਕਦਾ ਹੈ ਅਤੇ ਪੁੱਛਦਾ ਹੈ, "ਤੂੰ ਕਿੰਨੀ ਵਾਰ ਮੋਬਾਈਲ ਫ਼ੋਨ ਚੋਰੀ ਕੀਤੇ ਹਨ?"
ਵੀਡੀਓ ਵਿੱਚ ਦਿਖ ਰਿਹਾ ਹੈ ਕਿ ਸ਼ੱਕੀ ਇਸਦਾ ਜਵਾਬ ਦਿੰਦਾ ਹੈ, "ਸਿਰਫ਼ ਦੋ ਵਾਰ"
ਸਥਾਨਕ ਪੁਲਿਸ ਮੁਖੀ ਨੇ ਮੰਨਿਆ ਹੈ ਕਿ ਪੁਲਿਸ ਦਾ ਇਹ ਰਵੱਈਆ ਬਿਲਕੁਲ ਗ਼ੈਰ ਪੇਸ਼ੇਵਰ ਹੈ। ਪੁਲਿਸ ਮੁਖੀ ਟੋਨੀ ਆਨੰਦ ਸਵਾਦਿਆ ਨੇ ਇੱਕ ਬਿਆਨ ਜਾਰੀ ਕਰੇ ਕਿਹਾ, "ਅਸੀਂ ਸਬੰਧਿਤ ਸ਼ਖ਼ਸ ਖ਼ਿਲਾਫ਼ ਸਖ਼ਤ ਕਦਮ ਚੁੱਕੇ ਹਨ।"
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਵਿਅਕਤੀ ਨਾਲ ਮਾਰ-ਕੁੱਟ ਨਹੀਂ ਕੀਤੀ ਹੈ।
ਪੁਲਿਸ ਮੁਖੀ ਨੇ ਆਪਣੇ ਸਹਿਯੋਗੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਸੱਪ ਪਾਲਤੂ ਸੀ ਅਤੇ ਜ਼ਹਿਰੀਲਾ ਨਹੀਂ ਸੀ, ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਸੱਪ ਕਿਹੜੀ ਪ੍ਰਜਾਤੀ ਦਾ ਸੀ।
ਇਹ ਵੀ ਪੜ੍ਹੋ:
ਪੁਲਿਸ ਮੁਖੀ ਨੇ ਮੰਨਿਆ ਕਿ ਸਥਾਨਕ ਪੁਲਿਸ ਨੇ ਗੁਨਾਹ ਕਬੂਲ ਕਰਨ ਦਾ ਇਹ ਤਰੀਕਾ ਖ਼ੁਦ ਕੱਢਿਆ ਹੈ ਅਤੇ ਉਹ ਚਾਹੁੰਦੇ ਸਨ ਕਿ ਸ਼ੱਕੀ ਮੁਲਜ਼ਮ ਆਪਣਾ ਗੁਨਾਹ ਛੇਤੀ ਤੋਂ ਛੇਤੀ ਕਬੂਲ ਕਰੇ।
ਇਹ ਵੀਡੀਓ ਮਨੁੱਖੀ ਅਧਿਕਾਰ ਕਾਰਕੁਨ ਵੇਰੋਨਿਕਾ ਕੋਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪਾਪੁਆ ਦੀ ਆਜ਼ਾਦੀ ਲਈ ਲੜ ਰਹੇ ਇੱਕ ਕਾਰਕੁਨ ਨੂੰ ਵੀ ਇੰਡੋਨੇਸ਼ੀਆ ਦੀ ਪੁਲਿਸ ਨੇ ਜੇਲ੍ਹ ਵਿੱਚ ਸੁੱਟਿਆ ਅਤੇ ਸੱਪ ਨਾਲ ਡਰਾਇਆ।
ਪੂਰੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੱਪ ਨੂੰ ਸ਼ੱਕੀ ਮੁਲਜ਼ਮ ਦੇ ਮੂੰਹ ਅਤੇ ਪੈਂਟ ਦੇ ਅੰਦਰ ਪਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਪਾਪੁਆ ਵਿੱਚ ਮਨੁੱਖੀ ਅਧਿਕਾਰ ਉਲੰਘਣ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਵੱਖਵਾਦੀ ਪਾਪੁਆ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹਨ। ਕੁਦਰਤੀ ਸਾਧਨਾ ਦੀ ਭਰਮਾਰ ਵਾਲਾ ਇਹ ਇਲਾਕਾ ਪਾਪੁਆ ਨਿਊ ਗਿਨੀ ਨਾਲ ਜੁੜਿਆ ਹੈ ਅਤੇ 1969 ਵਿੱਚ ਇੰਡੋਨੇਸ਼ੀਆ ਦਾ ਹਿੱਸਾ ਬਣਿਆ ਸੀ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













