ਲੁਧਿਆਣਾ 'ਚ ਗੈਂਗਰੇਪ : ਕੁੜੀ ਤੇ ਦੋਸਤ ਨੂੰ ਅਗਵਾ ਕਰਕੇ 9-10 ਜਣਿਆ ਨੇ ਕੀਤਾ ਸਮੂਹਿਕ ਬਲਾਤਕਾਰ

ਬਾਲ ਸ਼ੋਸ਼ਣ

ਤਸਵੀਰ ਸਰੋਤ, Getty Images

    • ਲੇਖਕ, ਸੁਰਿੰਦਰ ਮਾਨ
    • ਰੋਲ, ਮੁੱਲਾਂਪੁਰ ਦਾਖਾ (ਲੁਧਿਆਣਾ) ਤੋਂ ਬੀਬੀਸੀ ਪੰਜਾਬੀ ਲਈ

ਪੁਲਿਸ ਮੁਤਾਬਕ ਲੁਧਿਆਣਾ ਤੇ ਜਗਰਾਉਂ ਦੀ ਐਨ ਹੱਦ 'ਤੇ ਪਏ ਇੱਕ ਖਾਲੀ ਪਲਾਟ ਵਿੱਚ 9-10 ਜਣਿਆਂ ਨੇ ਇੱਕ ਲੜਕੀ ਨੂੰ ਸ਼ਨਿੱਚਰਵਾਰ ਦੇਰ ਸ਼ਾਮ ਅਗਵਾ ਕਰਕੇ ਉਸ ਨਾਲ ਕਈ ਘੰਟਿਆਂ ਤੱਕ ਸਮੂਹਿਕ ਬਲਾਤਕਾਰ ਕੀਤਾ।

ਘਟਨਾ ਸਮੇਂ ਪੀੜਤ ਲੜਕੀ ਲੁਧਿਆਣਾ 'ਚ 'ਚਾਕਲੇਟ ਡੇਅ' ਮਨਾਉਣ ਤੋਂ ਬਾਅਦ ਆਪਣੇ ਦੋਸਤ ਨਾਲ ਗੱਡੀ ਵਿਚ ਜਾ ਰਹੀ ਸੀ।

ਲੁਧਿਆਣਾ ਰੇਂਜ ਦੇ ਡੀ ਆਈ ਜੀ ਰਣਬੀਰ ਸਿੰਘ ਖਟੜਾ ਦਾ ਕਹਿਣਾ ਹੈ ਕਿ ਪੀੜਤ ਲੜਕੀ ਦੇ ਬਿਆਨਾਂ 'ਤੇ ਅਣਪਛਾਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ।

ਡੀਆਈਜੀ ਖੱਟੜਾ ਮੁਤਾਬਕ ਇੱਕ ਏਐੱਸਆਈ ਨੂੰ ਸੂਚਨਾ ਮਿਲਣ ਉੱਤੇ ਉਹ ਘਟਨਾ ਸਥਾਨ ਉੱਤੇ ਗਿਆ ਪਰ ਉਸ ਨੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਉਸਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਜਿਸ ਕਾਰਨ ਏਐੱਸਆਈ ਵਿੱਦਿਆ ਰਤਨ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਡੀਆਈਜੀ ਖੱਟੜਾ ਨੇ ਕਿਹਾ, 'ਇਸ ਮਾਮਲੇ ਵਿੱਚ 9 ਤੋਂ 10 ਮੁਲਜ਼ਮ ਦੱਸੇ ਜਾ ਰਹੇ ਹਨ , ਇਹ ਬਲਾਤਕਾਰ ਦੇ ਨਾਲ-ਨਾਲ ਲੁੱਟਖੋਹ ਦਾ ਵੀ ਮਾਮਲਾ ਹੈ।'ਇਸ ਮਾਮਲੇ ਵਿੱਚ ਜ਼ਿਲ੍ਹੇ ਦੇ ਹੋਰ ਥਾਣਿਆਂ ਦੀ ਪੁਲਿਸ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਇਸ ਬਾਬਤ ਟੀਮਾਂ ਬਣਾ ਕੇ ਜਾਂਚ ਆਰੰਭੀ ਗਈ ਹੈ।

ਲੁਧਿਆਣਾ ਪੁਲਿਸ ਰੇਂਜ਼ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ

ਤਸਵੀਰ ਸਰੋਤ, Surinder Mann/BBC

ਤਸਵੀਰ ਕੈਪਸ਼ਨ, ਲੁਧਿਆਣਾ ਪੁਲਿਸ ਰੇਂਜ਼ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸੋਮਵਾਰ ਨੂੰ ਡੀਆਈਜੀ ਖੱਟੜਾ ਖੁਦ ਵਾਰਦਾਤ ਵਾਲੀ ਥਾਂ ਉੱਤੇ ਟੀਮ ਨਾਲ ਪਹੁੰਚੇ ਅਤੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਘਟਨਾ ਵਾਲੀ ਸਥਾਨ ਤੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ।

ਫਿਰੌਤੀ ਵੀ ਮੰਗੀ ਗਈ

ਡੀ ਆਈ ਜੀ ਦਾ ਕਹਿਣਾ ਹੈ ਕਿ ਹਾਲੇ ਤੱਕ ਦੋਸ਼ੀਆਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ ਤੇ ਇਸ ਸਬੰਧ 'ਚ ਸ਼ੱਕੀ ਮੁਲਜ਼ਮਾਂ ਦੇ ਸਕੈੱਚ ਵੀ ਜਾਰੀ ਕੀਤੇ ਗਏ ਹਨ।

ਇਸ ਦੇ ਨਾਲ ਹੀ ਮੋਬਾਇਲ ਫੋਰੈਂਸਿਕ ਵੈਨ ਘਟਨਾ ਵਾਲੇ ਸਥਾਨ 'ਤੇ ਪੁੱਜ ਗਈ ਹੈ ਤੇ ਮਾਹਰ ਟੀਮ ਨੇ ਘਟਨਾ ਵਾਲੀ ਜਗ੍ਹਾ ਤੋਂ ਨਮੂਨੇ ਹਾਸਲ ਕੀਤੇ ਹਨ।

ਪੁਲੀਸ ਦਾ ਕਹਿਣਾ ਹੈ ਕਿ ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀਆਂ ਨੇ ਲੜਕੀ ਦੇ ਦੋਸਤ ਨੂੰ ਫ਼ੋਨ ਦੇ ਕੇ ਕਥਿਤ ਤੌਰ 'ਤੇ ਪੈਸਿਆਂ ਦੀ ਫਿਰੌਤੀ ਵੀ ਮੰਗੀ ਸੀ ਪਰ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਟਰਾਂਜੰਕਸ਼ਨ ਸਾਹਮਣੇ ਨਹੀਂ ਆਈ ਹੇ।

ਡੀ ਐਸ ਪੀ ਹਰਕੰਵਲ ਕੌਰ ਦੀ ਅਗਵਾਈ ਵਾਲੀ ਮਹਿਲਾ ਪੁਲੀਸ ਦੀ ਇੱਕ ਟੀਮ ਨੇ ਪੀੜਤ ਲੜਕੀ ਨੂੰ ਲੁਧਿਆਣਾ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਤੇ ਬਾਅਦ ਵਿੱਖ ਉਸ ਦਾ ਸਰਕਾਰੀ ਹਸਪਤਾਲ ਸੁਧਾਰ ਵਿਖੇ ਡਾਕਟਰਾਂ ਦੇ ਇੱਕ ਬੋਰਡ ਵੱਲੋਂ ਮੈਡੀਕਲ ਕੀਤਾ ਗਿਆ।

ਕੀ ਹੈ ਮਾਮਲਾ

ਰਣਬੀਰ ਸਿੰਘ ਖੱਟੜਾ ਮੁਤਾਬਕ, ''20 ਸਾਲਾ ਪੀੜ੍ਹਤ ਕੁੜੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਸ਼ਨੀਵਾਰ ਰਾਤ ਨੂੰ 8 ਵਜੇ ਕਾਰ ਰਾਹੀ ਲੁਧਿਆਣਾ ਸ਼ਹਿਰ ਦੇ ਦੱਖਣ ਵੱਲ ਪੈਂਦੇ ਪਿੰਡ ਈਸੇਵਾਲ ਨੇੜੇ ਜਾ ਰਹੇ ਸੀ ਕਿ ਦੋ ਮੋਟਰ ਸਾਇਕਲ ਸਵਾਰਾਂ ਨੇ ਅਚਾਨਕ ਉਨ੍ਹਾਂ ਉੱਤੇ ਇੱਟਾ ਨਾਲ ਹਮਲਾ ਕਰ ਦਿੱਤਾ।''

''ਇਸ ਨੇ ਨਾਲ ਹੀ ਤਿੰਨ ਹੋਰ ਮੋਟਰ ਸਾਇਕਲਾਂ ਉੱਤੇ ਸਵਾਰ ਲੋਕ ਉਨ੍ਹਾਂ ਨਾਲ ਆ ਗਏ। ਉਨ੍ਹਾਂ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਕਾਰ ਵਿਚ ਜ਼ਬਰੀ ਸਵਾਰ ਹੋ ਕੇ ਕੁੜੀ ਦੇ ਦੋਸਤ ਦੀ ਕੁੱਟਮਾਰ ਕਰਨ ਲੱਗ ਪਏ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਜਬਰੀ ਜਗਰਾਉਂ ਨੇੜੇ ਇੱਕ ਫਾਰਮ ਹਾਊਸ ਵਿਚ ਲੈ ਗਏ।''

ਲੁਧਿਆਣਾ ਗੈਂਗ ਰੇਪ

ਤਸਵੀਰ ਸਰੋਤ, Surinder Mann/bbc

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਬਲਾਤਕਾਰ ਤੇ ਨਾਲ ਨਾਲ ਲੁੱਟ ਖੋਹ ਦਾ ਵੀ ਮਾਮਲਾ

ਉਨ੍ਹਾਂ ਨੇ ਪੀੜਤ ਮੁੰਡੇ ਦੇ ਫੋਨ ਤੋਂ ਉਸਦੇ ਦੋਸਤਾਂ ਨੂੰ ਫੋਨ ਕਰਕੇ ਦੋ ਲੱਖ ਦੀ ਫਿਰੌਤੀ ਮੰਗੀ। ਇਸ ਫੋਨ ਕਾਲ ਤੋਂ ਬਾਅਦ ਲੜਕੇ ਦੇ ਦੋਸਤਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪਰ ਪੁਲਿਸ ਨੇ ਫੌਰੀ ਕਾਰਵਾਈ ਨਹੀਂ ਕੀਤੀ।

ਇਲਜ਼ਾਮ ਹੈ ਕਿ ਬੰਧਕ ਬਣਾਏ ਗਏ ਜੋੜੇ ਨਾਲ ਕਥਿਤ ਤੌਰ ਉੱਤੇ ਕੁੱਟਮਾਰ ਕੀਤੀ ਗਈ ਅਤੇ ਫਿਰ 5 ਜਣਿਆਂ ਨੇ ਕੁੜੀ ਨਾਲ ਬਲਾਤਕਾਰ ਕੀਤਾ। ਮੁਲਜ਼ਮਾਂ ਨੇ ਆਪਣੇ 7 ਹੋਰ ਸਾਥੀਆਂ ਨੂੰ ਬੁਲਾ ਲਿਆ ਤੇ ਉਨ੍ਹਾਂ ਨੇ ਵੀ ਕੁੜੀ ਨਾਲ ਜਬਰ ਜਿਨਾਹ ਕੀਤਾ।

ਲੁਧਿਆਣਾ ਗੈਂਗ ਰੇਪ

ਤਸਵੀਰ ਸਰੋਤ, Surinder Mann/bbc

ਐਤਵਾਰ ਨੂੰ ਤੜਕੇ ਇਸ ਜੋੜੇ ਨੂੰ ਰਿਹਾਅ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਐਤਾਵਰ ਸ਼ਾਮ ਨੂੰ ਪੁਲਿਸ ਨੂੰ ਅਗਵਾ ਤੇ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ । ਪੁਲਿਸ ਨੇ ਮੁੱਲਾਂਪੁਰ ਦਾਖਾ ਥਾਣੇ ਵਿਚ ਐਫਆਈਆਰ ਨੂੰਬਰ 17/19 ਦਰਜ ਕੀਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸਬੰਧ ਵਿੱਚ ਪੀੜਤ ਲੜਕੀ ਦੇ ਬਿਆਨਾਂ ਤੋਂ ਬਾਅਦ 9-10 ਅਣਪਛਾਤਿਆਂ ਖਿਲਾਫ਼ ਭਾਰਤੀ ਦੰਡ ਵਿਧਾਨ ਦੀ ਧਾਰਾ 376, 384 ਅਤੇ 342 ਸਮੇਤ ਹੋਰਨਾਂ ਧਾਰਾਵਾਂ ਮਾਮਲਾ ਦਰਜ ਕਰ ਲਿਆ ਹੈ।

ਪੁਲੀਸ ਅਧਿਕਾਰੀ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ 'ਗੈਂਗਰੇਪ' ਕਰਨ ਵਾਲੇ ਦੋਸ਼ੀ ਲੜਕੀ ਤੇ ਉਸ ਦੇ ਦੋਸਤ ਦਾ ਲੁਧਿਆਣਾ ਤੋਂ ਹੀ ਪਿੱਛਾ ਕਰ ਰਹੇ ਸਨ। ਉਨਾਂ ਦੱਸਿਆ ਕਿ ਪੁਲੀਸ ਤੋਂ ਇਲਾਵਾ ਕਰੀਮੀਨਲ ਵਿੰਗ ਦੇ ਵਿਸ਼ੇਸ਼ ਦਸਤੇ ਦੋਸ਼ੀਆਂ ਦਾ ਸੁਰਾਗ ਲਾਉਣ ਲਈ ਵੱਖ-ਵੱਖ ਧਾਰਨਾਵਾਂ 'ਤੇ ਕੰਮ ਕਰ ਰਹੇ ਹਨ ਤੇ ਦੋਸ਼ੀਆਂ ਦੇ ਜਲਦੀ ਫੜੇ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)