ਵੈਨੇਜ਼ੁਏਲਾ ਦੇ ਲੋਕਾਂ ਲਈ ਕੈਰੇਬੀਅਨ ਸਾਗਰ ਦੇ ਨਵੇਂ 'ਸਮੁੰਦਰੀ ਡਾਕੂ'

ਤਸਵੀਰ ਸਰੋਤ, Getty Images
- ਲੇਖਕ, ਕੋਲਿਨ ਫ੍ਰੀਮੈਨ
- ਰੋਲ, ਬੀਬੀਸੀ ਨਿਊਜ਼
ਸੁਨਹਿਰੇ ਕੰਢੇ, ਨਾਰੀਅਲ ਦੇ ਦਿਉ ਕੱਦ ਰੁੱਖ, ਸ਼ਾਂਤ ਪਿੰਡ, ਪਾਮ ਦੇ ਦੇ ਦਰਖ਼ਤਾਂ ਥੱਲੇ ਧੁੱਪ ਸੇਕਦੇ ਮਛੇਰੇ ਤੇ ਸੈਲਾਨੀ, ਕਿਸੇ ਦੇ ਮਨ ਵਿੱਚ ਕਿਸੇ ਸਮੁੰਦਰੀ ਕਿਨਾਰੇ ਦੀ ਇਹੋ-ਜਿਹੀ ਹੀ ਕਲਪਨਾ ਹੁੰਦੀ ਹੈ।
ਜੇ ਸਮੁੰਦਰੀ ਬੀਚ ਬਾਰੇ ਤੁਹਾਡੀ ਕਲਪਨਾ ਸੈਲਾਨੀਆਂ ਲਈ ਟਰੈਵਲ ਰਸਾਲਿਆਂ ਵਿੱਚ ਛਪੀਆਂ ਅਜਿਹੀਆਂ ਸੋਹਣੀਆਂ ਤਸਵੀਰਾਂ ਦੇਖ ਕੇ ਬਣੀ ਹੈ ਤਾਂ ਟ੍ਰਿਨੀਡਾਡ ਦੇ ਦੱਖਣ-ਪੱਛਮੀ ਸਮੁੰਦਰੀ ਕੰਢੇ ਤੁਹਾਨੂੰ ਨਿਰਾਸ਼ ਨਹੀਂ ਕਰਨਗੇ।
ਚੇਤਾਵਨੀ ਇਹ ਹੈ ਕਿ ਮਾਹੌਲ ਅਸਲ ਵਿੱਚ, ਓਨਾ ਸ਼ਾਂਤ ਨਹੀਂ ਹੈ।
ਜੇਕਰ ਆਸਟਰੇਲੀਆ ਦੇ ਫੁੱਲਰਟਨ ਵਰਗੇ ਛੋਟੇ ਸ਼ਹਿਰਾਂ ਨੂੰ ਤੁਸੀਂ ਨੇੜਿਓਂ ਦੇਖੋ ਤਾਂ ਚੀਜ਼ਾਂ ਕੁਝ ਅਜੀਬ ਲੱਗ ਸਕਦੀਆਂ ਹਨ।
ਇੱਥੇ ਪਹੁੰਚ ਕੇ ਤੁਸੀਂ ਸੋਚੋਗੇ ਕਿ ਇੱਥੋਂ ਦੇ ਮਛੇਰਿਆਂ ਦੀਆਂ ਬਹੁਤੀਆਂ ਕਿਸ਼ਤੀਆਂ 'ਤੇ 200 ਹਾਰਸ ਪਾਵਰ ਵਾਲੇ ਇੰਜਣ ਕਿਉਂ ਹਨ? ਜਦਕਿ ਮਛੇਰਿਆਂ ਦੀ ਕਿਸ਼ਤੀ ਲਈ ਤਾਂ 75 ਹਾਰਸ ਪਾਵਰ ਦੀ ਮੋਟਰ ਹੀ ਕਾਫੀ ਹੈ।
ਕਿਉਂ ਇੱਥੇ ਰਾਤ ਨੂੰ ਮੱਛੀਆਂ ਫੜ੍ਹਨ ਸਮੇਂ ਕੋਈ ਲਾਈਟ ਨਹੀਂ ਜਗਾਉਂਦਾ?
ਇਸ ਦਾ ਛੋਟਾ ਜਿਹਾ ਜਵਾਬ ਮਛੇਰੇ ਗੈਰੀ ਪਾਦਰਥ ਨੇ ਦਿੱਤਾ,"ਸਮੁੰਦਰੀ ਡਾਕੂ।"
ਉਨ੍ਹਾਂ ਦੱਸਿਆ, "ਅਸੀਂ ਸਾਰੇ ਉਨ੍ਹਾਂ ਤੋਂ ਡਰਦੇ ਹਾਂ।"
"ਸ਼ਹਿਰ ਵਿੱਚ ਤਕਰੀਬਨ 50 ਮਛੇਰੇ ਹਨ ਜਿੰਨ੍ਹਾਂ ਨਾਲ ਉਨ੍ਹਾਂ ਦਾ ਸਾਹਮਣਾ ਹੋ ਚੁੱਕਿਆ ਹੈ, ਜਿਨ੍ਹਾਂ ਨੂੰ ਜਾਂ ਤਾਂ ਲੁੱਟਿਆ ਗਿਆ ਅਤੇ ਜਾਂ ਅਗਵਾ ਕਰ ਲਿਆ ਗਿਆ ਸੀ। ਹਨੇਰੇ ਵਿੱਚ ਮੱਛੀਆਂ ਫੜਨਾ ਹੀ ਸਾਡੇ ਲਈ ਇੱਕੋ-ਇੱਕ ਰਾਹ ਹੈ ਤਾਂ ਜੋ ਉਹ ਸਾਨੂੰ ਦੇਖ ਨਾ ਸਕਣ, ਜਾਂ ਫਿਰ ਵੱਡੇ ਇੰਜਣ ਲਗਾਏ ਜਾਣ ਤਾਂ ਜੋ ਅਸੀਂ ਉਨ੍ਹਾਂ ਤੋਂ ਤੇਜ ਭੱਜ ਸਕੀਏ।"
ਇਹ ਵੀ ਪੜ੍ਹੋ-

ਸਮੁੰਦਰੀ ਡਾਕੂ? ਕੈਰੀਬੀਅਨ ਸਾਗਰ ਵਿੱਚ? ਪਰ ਉਹ ਤਾਂ ਕੋਈ 300 ਸਾਲ ਪੁਰਾਣੀ ਕਹਾਣੀ ਹੈ। ਜਦੋਂ ਇਨ੍ਹਾਂ ਸਮੁੰਦਰਾਂ ਵਿੱਚ ਡਾਕੂਆਂ ਦੀਆਂ ਕਿਸ਼ਤੀਆਂ ਘੁੰਮਦੀਆਂ ਰਹਿੰਦੀਆਂ ਸਨ।
ਸਾਡੇ ਵਿੱਚੋਂ ਬਹੁਤੇ ਲੋਕਾਂ ਨੇ ਰੰਮ ਦੀ ਬੋਤਲ ਤੇ ਕੈਪਟਨ ਹੈਨਰੀ ਮੌਰਗਨ ਦੀ ਤਸਵੀਰ ਹੀ ਦੇਖੀ ਹੋਵੇਗੀ।
ਗੈਰੀ ਪਾਦਰਥ ਸਮੁੰਦਰ ਵੱਲ ਇਸ਼ਾਰਾ ਕਰਦਾ ਹੈ, ਜਿੱਥੇ ਕੁਝ ਦੂਰੀ 'ਤੇ ਇੱਕ ਹੋਰ ਕਿਨਾਰਾ ਦੇਖਿਆ ਜਾ ਸਕਦਾ ਹੈ।
ਇਹ ਵੈਨੇਜ਼ੁਏਲਾ ਦੀ ਮੁੱਖ ਭੂਮੀ ਹੈ, ਜੋ ਟ੍ਰਿਨੀਡਾਡ ਤੋਂ ਮਹਿਜ਼ 20 ਕਿਲੋਮੀਟਰ ਦੂਰ ਹੈ।

ਤਸਵੀਰ ਸਰੋਤ, Getty Images
ਕਦੇ ਮਛੇਰੇ ਹੁੰਦੇ ਸਨ ਇਹ ਡਾਕੂ
ਚੰਗੇ ਸਮਿਆਂ ਦੌਰਾਨ ਵੈਨੇਜ਼ੁਏਲਾ ਦੇ ਸੈਲਾਨੀਆਂ ਨੂੰ ਕਿਸ਼ਤੀ ਰਾਹੀਂ ਟ੍ਰਿਨੀਡਾਡ ਵਿੱਚ ਸੈਰ-ਸਪਾਟੇ ਲਈ ਲਿਜਾਇਆ ਜਾਂਦਾ ਸੀ। ਹੁਣ, ਮੌਜੂਦਾ ਸਮੇਂ ਵਿੱਚ ਜਦੋਂ ਵੈਨੇਜ਼ੁਏਲਾ ਦਾ ਆਰਥਿਕ ਪਤਨ ਹੋ ਗਿਆ ਹੈ ਤਾਂ ਇਸ ਦੀਆਂ ਬੰਦਰਗਾਹਾਂ ਸਮੁੰਦਰੀ ਡਾਕੂਆਂ ਲਈ ਆਧੁਨਿਕ ਛੁਪਣਗਾਹਾਂ ਬਣ ਗਈਆਂ ਹਨ।
ਅਜਿਹੇ ਬਹੁਤੇ ਸਾਰੇ ਸਮੁੰਦਰੀ ਡਾਕੂ ਕਦੇ ਮਛੇਰੇ ਹੁੰਦੇ ਸਨ। ਜੋ ਕਦੇ ਕੈਰੀਬੀਅਨ ਸਾਗਰ ਦੇ ਗਰਮ ਪਾਣੀਆਂ ਵਿੱਚੋਂ ਟੂਨਾ ਮੱਛੀ, ਆਕਟੋਪਸ ਅਤੇ ਸ਼ਰਿੰਪ ਫੜ੍ਹ ਕੇ ਗੁਜ਼ਾਰਾ ਕਰਦੇ ਸਨ।
ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਹਿਊਗੋ ਚਾਵੇਜ਼ ਦੀ ਸਰਕਾਰ ਦੇ ਅਧੀਨ, ਫਿਸ਼ਿੰਗ ਉਦਯੋਗ ਦਾ ਦੂਜੇ ਕਈ ਉਦਯੋਗਾਂ ਦੇ ਨਾਲ ਕੌਮੀਕਰਨ ਕਰ ਦਿੱਤਾ ਗਿਆ ਪਰ ਇਸ ਯੋਜਨਾ ਦੇ ਅਰਥਚਾਰੇ ਲਈ ਮਾੜੇ ਨਤੀਜੇ ਨਿੱਕਲੇ ਤੇ ਉਦਯੋਗਾਂ ਦਾ ਭੱਠਾ ਬੈਠ ਗਿਆ। ਕੰਪਨੀਆਂ ਨੇ ਵਿਦੇਸ਼ਾਂ ਦਾ ਰੁੱਖ ਕਰਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਵਧੀ ਬੇਤਹਾਸ਼ਾ ਮਹਿੰਗਾਈ ਨੇ ਵਧੇਰੇ ਮਛੇਰਿਆਂ ਤੋਂ ਰੁਜ਼ਗਾਰ ਖੋਹ ਲਿਆ। ਉਹ ਆਪਣੇ ਪਰਿਵਾਰ ਪਾਲਣੋਂ ਅਸਮੱਰਥ ਹੋ ਗਏ। ਹੁਣ ਉਨ੍ਹਾਂ ਕੋਲ ਸਿਰਫ਼ ਇੱਕ ਚੀਜ਼ ਹੈ, ਉਹ ਹੈ ਗੈਰ ਕਾਨੂੰਨੀ ਕਿਸ਼ਤੀਆਂ ਅਤੇ ਹਥਿਆਰ, ਜੋ ਵੈਨੇਜ਼ੂਏਲਾ ਦੀਆਂ ਗਲੀਆਂ ਵਿੱਚ ਆਮ ਹੀ ਮਿਲ ਜਾਂਦੇ ਹਨ।
ਜੇਕਰ ਸੋਮਾਲੀਆ ਦੇ ਸਮੁੰਦਰੀ ਡਾਕੂਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਉਹ ਸਿਰਫ਼ ਅਮੀਰ ਕਾਰਗੋ ਕਿਸ਼ਤੀਆਂ 'ਤੇ ਹੀ ਹਮਲਾ ਕਰਦੇ ਸਨ, ਪਰ ਵੈਨੇਜ਼ੁਏਲਾ ਦੇ ਸਮੁੰਦਰੀ ਡਾਕੂ ਟ੍ਰਿਨੀਡਾਡ ਦੇ ਮਛੇਰਿਆਂ 'ਤੇ ਨਜ਼ਰ ਰੱਖਦੇ ਹਨ, ਜਿੰਨ੍ਹਾਂ ਕੋਲ ਆਪਣੀ ਜਾਨ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੈ।
ਇਹ ਵੀ ਪੜ੍ਹੋ-

'ਅਗਵਾ ਕਰਕੇ 35 ਹਜ਼ਾਰ ਅਮਰੀਕੀ ਡਾਲਰ ਮੰਗੇ'
ਇਨ੍ਹਾਂ ਵਿਚੋਂ ਹੀ ਇੱਕ ਪੀੜਤ ਹੈ ਕੈਂਡੀ ਐਡਵਰਡਜ਼, ਜਿਸ ਨੂੰ ਮੈਂ ਇਕਾਕੋ ਸ਼ਹਿਰ ਵਿੱਚ ਮਿਲਿਆ ਸੀ। ਉਹ ਆਪਣੇ ਦੋ ਦੋਸਤਾਂ ਨਾਲ ਮੱਛੀਆਂ ਫੜ੍ਹਨ ਗਿਆ ਸੀ ਕਿ ਮਸ਼ੀਨ ਗੰਨਾਂ ਨਾਲ ਲੈਸ ਕੁਝ ਆਦਮੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਉਨ੍ਹਾਂ ਦੱਸਿਆ, "ਉਹ ਸਾਡੀ ਕਿਸ਼ਤੀ ਵਿੱਚ ਚੜ੍ਹ ਆਏ ਅਤੇ ਸਾਨੂੰ ਬੰਨ੍ਹ ਦਿੱਤਾ। ਉੱਥੋ ਉਹ ਸਾਨੂੰ ਵੈਨੇਜ਼ੁਏਲਾ ਲੈ ਗਏ, ਕਿਸੇ ਜੰਗਲ ਵਿੱਚ ਇੱਕ ਪਿੰਜਰੇ ਵਿੱਚ ਕੈਦ ਰੱਖਿਆ ਅਤੇ ਸਾਨੂੰ ਰਿਹਾਅ ਕਰਨ ਲਈ 35,000 ਅਮਰੀਕੀ ਡਾਲਰਾਂ ਦੀ ਮੰਗ ਕੀਤੀ। ਇਕਾਕੋ ਭਾਈਚਾਰੇ ਨੇ ਚੰਦਾ ਇਕੱਠਾ ਕੀਤਾ ਅਤੇ 7 ਦਿਨਾਂ ਬਾਅਦ ਸਾਨੂੰ ਰਿਹਾਅ ਕਰਵਾਇਆ। ਮੈਂ ਇਨਾਂ ਡਰ ਗਿਆ ਸੀ ਕਿ ਪੂਰਾ ਇੱਕ ਸਾਲ ਸਮੁੰਦਰ ਵਿੱਚ ਵਾਪਸ ਨਹੀਂ ਗਿਆ।"
ਟ੍ਰਿਨੀਡਾਡ ਦੇ ਇਸ ਦੱਖਣ-ਪੱਛਮੀ ਕਿਨਾਰੇ 'ਤੇ ਅਜਿਹੀਆਂ ਕਈ ਕਹਾਣੀਆਂ ਸੁਣਨ ਨੂੰ ਮਿਲ ਜਾਂਦੀਆਂ ਹਨ। ਲੋਕ ਸਿਰਫ਼ ਅਗਵਾ ਦੀਆਂ ਘਟਨਾਵਾਂ ਤੋਂ ਹੀ ਨਹੀ ਸਗੋਂ ਡਕੈਤੀਆਂ ਤੋਂ ਵੀ ਘਬਰਾਏ ਹੋਏ ਹਨ।
ਇਹ ਸਮੁੰਦਰੀ ਡਾਕੂ ਵੱਡੇ ਤਸਕਰ ਵੀ ਹਨ। ਇਹ ਖੇਤਰ ਵਿੱਚ ਵੱਧਦੀ ਜਾ ਰਹੀ ਗੈਂਗਵਾਰ ਨੂੰ ਹੋਰ ਹਵਾ ਦੇਣ ਲਈ ਕੋਕੀਨ ਅਤੇ ਹੋਰ ਹਥਿਆਰ ਟ੍ਰਿਨੀਡਾਡ ਵਿੱਚ ਲੈ ਆਉਂਦੇ ਹਨ।
ਟ੍ਰਿਨੀਡਾਡ ਤੋਂ, ਡਾਈਪਰ, ਚੌਲ, ਵਨਸਪਤੀ ਤੇਲ ਅਤੇ ਹੋਰ ਬੁਨਿਆਦੀ ਚੀਜ਼ਾਂ ਨਾਲ ਭਰੀਆਂ ਕਿਸ਼ਤੀਆਂ ਨੂੰ ਲੁੱਟ ਲਿਆ ਜਾਂਦਾ ਹੈ। ਹੁਣ ਇਹ ਸਾਰੇ ਸਮਾਨ ਦੀ ਵੈਨੇਜ਼ੁਏਲਾ ਵਿੱਚ ਬਹੁਤ ਘਾਟ ਹੈ।
ਹਾਲਾਂਕਿ ਇਹ ਗੱਲ ਸਹੀ ਹੈ ਕਿ ਖੇਤਰ ਨੂੰ ਇਹ ਸਮੱਸਿਆ ਪਿਛਲੇ ਦੋ ਦਹਾਕਿਆਂ ਤੋਂ ਤੰਗ ਕਰ ਰਹੀ ਹੈ ਪਰ ਜਦੋਂ ਤੱਕ ਇਹ ਰਾਜਧਾਨੀ, ਪੋਰਟ ਆਫ਼ ਸਪੇਨ ਤੱਕ ਨਹੀਂ ਪਹੁੰਚਦੀ, ਸ਼ਾਇਦ ਹੀ ਕੋਈ ਇਸ 'ਤੇ ਧਿਆਨ ਦੇਵੇਗਾ।

ਤਸਵੀਰ ਸਰੋਤ, Getty Images
ਵੈਨੇਜ਼ੁਏਲਾ ਵਿੱਚ ਅਰਾਜਕਤਾ ਨਾਲ ਇਹ ਸਥਿਤੀ ਹੋਰ ਵੀ ਖ਼ਰਾਬ ਹੋਵੇਗੀ।
ਪਰ ਟ੍ਰਿਨੀਡਾਡ ਦੇ ਸਾਰੇ ਮਛੇਰੇ ਪੂਰੀ ਤਰ੍ਹਾਂ ਬੇਕਸੂਰ ਨਹੀਂ ਹਨ।
ਜਦੋਂ ਮੈਂ ਉਨ੍ਹਾਂ ਨੂੰ ਡਾਕੂਆਂ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਇੱਕ ਕਾਰਵਾਈ ਬਾਰੇ ਪੁੱਛਿਆ ਤਾਂ ਉਹ ਘਬਰਾ ਗਏ।
ਇੱਕ ਔਰਤ ਨੇ ਮੈਨੂੰ ਕਿਹਾ, "ਅਜੇ ਮੈਂ ਕੁਝ ਨਹੀਂ ਦੱਸ ਸਕਦੀ ਕਿਉਂਕ ਇੱਥੇ ਬਹੁਤ ਸਾਰੇ ਲੋਕ ਦੇਖ ਰਹੇ ਹਨ।"
ਬਾਅਦ ਵਿੱਚ ਉਸ ਨੇ ਮੈਨੂੰ ਫ਼ੋਨ 'ਤੇ ਦੱਸਿਆ, "ਇੱਥੇ ਨਸ਼ੇ ਦੀ ਸਮੱਸਿਆ ਬਹੁਤ ਵੱਧਦੀ ਜਾ ਰਹੀ ਹੈ। ਤੁਹਾਡੇ ਜਾਂਦੇ ਹੀ ਨਸ਼ਿਆਂ ਵਾਲੀ ਕਿਸ਼ਤੀ ਇੱਥੇ ਪਹੁੰਚ ਗਈ।"
ਮੈਂ ਨਹੀਂ ਕਹਿ ਸਕਦਾ ਕਿ ਨਸ਼ੇ ਵਾਲੀ ਕਿਸ਼ਤੀ ਦੇਖਣਾ ਦਾ ਮੌਕਾ ਖੁੰਝ ਜਾਣ ਕਾਰਨ ਮੈਂ ਨਿਰਾਸ਼ ਸੀ, ਫੁੱਲਰਟਨ ਦੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁਲਿਸ ਅਫ਼ਸਰ ਸਮਝ ਲਿਆ ਸੀ।

ਹਾਂ, ਇਸ ਤੋਂ ਮੈਨੂੰ ਘਬਰਾਏ ਚਿਹਰਿਆਂ ਬਾਰੇ ਕਈ ਗੱਲਾਂ ਸਮਝ ਆ ਗਈਆਂ। ਇਸ ਨਾਲ ਮੇਰੇ ਮਨ ਵਿੱਚ 200 ਹਾਰਸ ਪਾਵਰ ਦੀਆਂ ਕਿਸ਼ਤੀਆਂ ਬਾਰੇ ਕੁਝ ਹੋਰ ਸਵਾਲ ਖੜ੍ਹੇ ਹੋ ਗਏ।
ਕੀ ਉਹ ਕਿਸ਼ਤੀਆਂ ਵਾਕਈ ਡਾਕੂਆਂ ਤੋਂ ਭੱਜਣ ਲਈ ਵਰਤੀਆਂ ਜਾਂਦੀਆਂ ਹਨ ਜਾਂ ਫਿਰ ਕਿਸੇ ਹੋਰ ਕੰਮ ਲਈ?
ਇਹ ਉਨ੍ਹਾਂ ਦੀ ਘਬਰਾਹਟ ਅਤੇ ਤਣਾਅ ਦਰਸਾਉਂਦਾ ਹੈ, ਅਤੇ ਮੇਰੇ ਮਨ ਅੰਦਰ 200 ਹਾਰਸ ਪਾਵਰ ਦੇ ਇੰਜਣਾਂ ਬਾਰੇ ਸਵਾਲ ਖੜ੍ਹਾ ਹੁੰਦਾ ਹੈ।
ਕੀ ਇਹ ਵੱਡੇ ਇੰਜਨ ਸੱਚ ਵਿਚ ਹੀ ਸਮੁੰਦਰੀ ਡਾਕੂਆਂ ਤੋਂ ਭੱਜਣ ਲਈ ਵਰਤੇ ਜਾਂਦੇ ਹਨ? ਜਾਂ ਫਿਰ ਇਨ੍ਹਾਂ ਦੀ ਕੋਈ ਹੋਰ ਵਰਤੋਂ ਵੀ ਹੁੰਦੀ ਹੈ?
ਇਹ ਵੀ ਪੜ੍ਹੋ-
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












