ਕਦੇ ਹੁੰਦਾ ਸੀ ਰਈਸਾਂ ਦਾ ਗੜ੍ਹ, ਹੁਣ ਹੈ 'ਮੌਤ ਦਾ ਘਰ'

ਤਸਵੀਰ ਸਰੋਤ, Archivo Fotografía Urbana/Proyecto Helicoide
ਵੈਨੇਜ਼ੂਏਲਾ ਦੀ ਰਾਜਧਾਨੀ ਕਰਾਕਸ ਦੇ ਵਿਚਕਾਰ ਇੱਕ ਅਸਧਾਰਨ ਇਮਾਰਤ ਬਣੀ ਹੋਈ ਹੈ। ਐੱਲ ਐਲੀਕੋਇਡੇ ਕਦੇ ਰਈਸੀ ਅਤੇ ਮਜ਼ਬੂਤ ਦੇਸ ਦੀ ਨਿਸ਼ਾਨੀ ਸੀ।
ਅੱਜ ਇਹ ਵੈਨੇਜ਼ੁਏਲਾ ਦੀ ਸਭ ਤੋਂ ਡਰਾਉਣੀ ਜੇਲ੍ਹ ਹੈ ਅਤੇ ਲਾਤਿਨ ਅਮਰੀਕੀ ਪਾਵਰਹਾਊਸ ਤੋਂ ਸੰਕਟ ਵਿੱਚ ਆਉਣ ਤੱਕ ਦੇਸ ਦੇ ਪਤਨ ਦੀ ਕਹਾਣੀ ਬਿਆਨ ਕਰਦੀ ਹੈ।
ਐੱਲ ਐਲੀਕੋਇਡੇ ਸਾਲ 1950 ਨੂੰ ਬਣਾਈ ਗਈ ਸੀ ਜਦੋਂ ਵੈਨੇਜ਼ੁਏਲਾ ਦੇ ਵੱਡੇ ਸੁਪਨੇ ਸਨ ਅਤੇ ਕਾਫ਼ੀ ਪੈਸਾ ਸੀ ਜੋ ਕਿ ਤੇਲ ਤੋਂ ਕਮਾਇਆ ਗਿਆ ਸੀ।
ਦੂਜੀ ਵਿਸ਼ਵ ਜੰਗ ਤੋਂ ਬਾਅਦ ਤਾਨਾਸ਼ਾਹ ਮਾਰਕੋਸ ਪੇਰੈਸ ਜਿਮੇਨੇਜ਼ ਇੱਕ ਅਗਾਂਹ ਵਧਾਊ ਦੇਸ ਦੀ ਤਸਵੀਰ ਪੇਸ਼ ਕਰਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ:
ਯੂਕੇ ਵਿੱਚ ਯੂਨੀਵਰਸਿਟੀ ਆਫ਼ ਐਸੈਕਸ ਵਿੱਚ ਲਾਤਿਨ ਅਮਰੀਕੀ ਸਟੱਡੀਜ਼ ਦੀ ਡਾਇਰੈਟਕਰ ਡਾ. ਲੀਜ਼ਾ ਬਲੈਕਮੋਰ ਦਾ ਕਹਿਣਾ ਹੈ, "ਵੈਨੇਜ਼ੁਏਲਾ ਉਹ ਦੇਸ ਹੈ ਜੋ 1948 ਵਿੱਚ ਫੌਜੀ ਤਾਨਾਸ਼ਾਹੀ ਅਧੀਨ ਆ ਗਿਆ। ਉਨ੍ਹਾਂ ਦਾ ਨਾਅਰਾ ਆ ਗਿਆ ਸੀ: 'ਜੇ ਅਸੀਂ ਉਸਾਰੀ ਕਰਾਂਗੇ ਤਾਂ ਅਸੀਂ ਅੱਗੇ ਵਧਾਂਗੇ।'
ਐਲ ਐਲੀਕੋਇਡੇ ਦੁਨੀਆਂ ਦਾ ਪਹਿਲਾ ਡਰਾਈਵ-ਥਰੂ ਸ਼ੌਪਿੰਗ ਸੈਂਟਰ ਹੋਣਾ ਸੀ ਜਿਸ ਦੇ ਨਾਲ ਰੈਮਪ ਕੰਪਲੈਕਸ ਵਿਚ 300 ਯੋਜਨਾਬੱਧ ਬੁਟੀਕ ਖੁੱਲ੍ਹਣੇ ਸਨ। ਇਹ ਇੰਨਾ ਵੱਡਾ ਸੀ ਕਿ ਇਹ ਕਰਾਕਸ ਸ਼ਹਿਰ ਦੇ ਕਿਸੇ ਵੀ ਥਾਂ ਤੋਂ ਵੇਖਿਆ ਜਾ ਸਕਦਾ ਸੀ।

ਤਸਵੀਰ ਸਰੋਤ, Getty Images
ਇਸ ਵਿੱਚ ਇੱਕ ਹੈਲੀਪੋਰਟ, ਇੱਕ ਹੋਟਲ, ਐਲੀਵੇਟਰ ਦੀ ਯੋਜਨਾ ਸੀ ਜੋ ਕਿ ਵਿਏਨਾ ਤੋਂ ਤਿਆਰ ਕੀਤੇ ਜਾਣੇ ਸਨ। ਇਸ ਵਿੱਚ ਅਤਿ-ਆਧੁਨਿਕ ਤਕਨਾਲੋਜੀ ਦਾ ਇਸਤੇਮਾਲ ਹੋਣਾ ਸੀ। ਇਮਾਰਤ ਉੱਤੇ ਗੁੰਬਦ ਲਗਣਾ ਸੀ ਜੋ ਇੱਕ ਵੱਖਰੀ ਕਿਸਮ ਦਾ ਸੀ।
ਇਹ ਵੀ ਜ਼ਰੂਰ ਪੜ੍ਹੋ
ਪਰ 1958 ਵਿੱਚ ਪੈਰੈਜ਼ ਜਿਮੇਨੇਜ਼ ਦਾ ਤਖ਼ਤਾ ਪਲਟ ਕਰ ਦਿੱਤਾ ਗਿਆ ਸੀ ਅਤੇ ਇਹ ਅਹਿਮ ਪ੍ਰਾਜੈਕਟ ਠੰਢੇ ਬਸਤੇ ਵਿੱਚ ਪੈ ਗਿਆ ਸੀ।
ਡਰਾਉਣ ਵਾਲੀ ਥਾਂ
ਕਈ ਸਾਲਾਂ ਤੱਕ ਇਮਾਰਤ ਖਾਲੀ ਰਹੀ, ਹਾਲਾਂਕਿ ਕਈ ਵਾਰੀ ਇਸ ਨੂੰ ਸੁਰਜੀਤ ਕਰਨ ਲਈ ਕੋਸ਼ਿਸ਼ਾਂ ਹੋਈਆਂ ਪਰ ਉਹ ਨਾਕਾਮ ਸਾਬਿਤ ਹੋਈਆਂ।
ਸਾਲ 1980 ਵਿੱਚ ਸਰਕਾਰ ਨੇ ਕਈ ਸਰਕਾਰੀ ਏਜੰਸੀਆਂ ਨੂੰ ਇੱਥੇ ਭੇਜਣਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਸਭ ਤੋਂ ਅਹਿਮ ਸੀ ਦੇਸ ਦੀ ਇੰਟੈਲੀਜੈਂਸ ਸਰਵਿਸ ਜਿਸ ਨੂੰ ਐਸਈਬੀਆਈਐਨ ਵਜੋਂ ਜਾਣਿਆ ਜਾਂਦਾ ਹੈ।
ਉਦੋਂ ਤੋਂ ਹੀ ਇਹ ਥਾਂ ਡਰਾਉਣ ਵਾਲੀ ਹੋ ਗਈ। ਇੱਥੇ ਆਮ ਅਪਰਾਧੀ ਅਤੇ ਸਿਆਸੀ ਕੈਦੀਆਂ ਨੂੰ ਹਿਰਾਸਤ ਵਿੱਚ ਰੱਖਿਆ ਜਾਣ ਲੱਗਾ।
ਬੀਬੀਸੀ ਨੇ ਸਾਬਕਾ ਕੈਦੀਆਂ, ਉਨ੍ਹਾਂ ਦੇ ਪਰਿਵਾਰਾਂ, ਵਕੀਲਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਐਲ ਐਲੀਕਾਇਡੋ ਦੇ ਦੋ ਸਾਬਕਾ ਸੁਰੱਖਿਆ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਹੈ।
ਅਸੀਂ ਉਨ੍ਹਾਂ ਨਾਲ ਗੱਲਬਾਤ ਕਰਕੇ ਇਸ ਇਮਾਰਤ ਦੀ ਉਸ ਵੇਲੇ ਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ ਹੈ
ਉਨ੍ਹਾਂ ਨੇ ਸਾਨੂੰ ਆਪਣੀ ਪਛਾਣ ਗੁਪਤ ਰੱਖਣ ਲਈ ਕਿਹਾ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਪਰਿਵਾਰਾਂ ਦੇ ਖਿਲਾਫ ਸਰਕਾਰ ਬਦਲਾਕੁੰਨ ਕਰਾਵਾਈ ਕਰ ਸਕਦੀ ਹੈ।

ਤਸਵੀਰ ਸਰੋਤ, Reuters
ਮਈ 2014 ਵਿੱਚ ਰੋਸਮਿਟ ਮੰਟੀਲਾ ਐੱਲ ਐਲਕਾਇਡੋ ਪਹੁੰਚਿਆ। ਉਹ ਉਨ੍ਹਾਂ 3,000 ਤੋਂ ਵੱਧ ਲੋਕਾਂ ਵਿੱਚ ਸ਼ਾਮਿਲ ਸੀ ਜਿੰਨ੍ਹਾਂ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨ ਕਾਰਨ ਹਿਰਾਸਤ ਵਿੱਚ ਲਿਆ ਗਿਆ ਸੀ।
32 ਸਾਲ ਦੀ ਉਮਰ ਵਿੱਚ ਉਹ ਇੱਕ ਮਸ਼ਹੂਰ ਸਿਆਸੀ ਕਾਰਕੁੰਨ ਸੀ ਅਤੇ ਐਲਜੀਬੀਟੀ ਹੱਕਾਂ ਦਾ ਖੁੱਲ੍ਹ ਕੇ ਸਰਮਥਨ ਕਰਦਾ ਸੀ।
ਆਪਣੀ ਕੈਦ ਦੌਰਾਨ ਉਹ ਵੈਨੇਜ਼ੇਏਲਾ ਨੈਸ਼ਨਲ ਅਸੈਂਬਲੀ ਲਈ ਵੀ ਚੁਣਿਆ ਜਾਵੇਗਾ ਜੋ ਦੇਸ ਦਾ ਪਹਿਲਾ ਸਮਲਿੰਗੀ ਕਾਂਗਰਸਮੈਨ ਹੋਵੇਗਾ।
ਵਿੱਤੀ ਤੇ ਸਿਆਸੀ ਤਣਾਅ
ਮਹਿੰਗਾਈ, ਖਾਣੇ, ਦਵਾਈਆਂ ਅਤੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਵੈਨੇਜ਼ੁਏਲਾ ਵਿੱਚ ਜ਼ਿੰਦਗੀ ਮੁਸ਼ਕਿਲ ਹੁੰਦੀ ਜਾ ਰਹੀ ਸੀ। ਐੱਲ ਐਲੀਕੋਇਡੇ ਵਿੱਚ ਹਾਲਾਤ ਬਦਤਰ ਹੁੰਦੇ ਜਾ ਰਹੇ ਸਨ। ਰੋਜ਼ਾਨਾਂ ਕੈਦੀਆਂ ਨਾਲ ਭਰੀਆਂ ਕਈ ਬੱਸਾਂ ਜੇਲ੍ਹ ਪਹੁੰਚ ਰਹੀਆਂ ਸਨ।
ਇਹ ਵੀ ਜ਼ਰੂਰ ਪੜ੍ਹੋ
ਵਿਦਿਆਰਥੀ, ਸਿਆਸੀ ਕਾਰਕੁਨ ਅਤੇ ਕਈ ਵਾਰੀ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਕਿਉਂਕਿ ਉਹ ਗਲਤ ਸਮੇਂ 'ਤੇ ਗਲਤ ਥਾਂ 'ਤੇ ਹੁੰਦੇ ਸਨ।
ਮੰਟੀਲਾ ਤੇ ਪ੍ਰਦਰਸ਼ਨਕਾਰੀਆਂ ਨੂੰ ਵਿੱਤੀ ਮਦਦ ਦੇਣ ਦਾ ਇਲਜ਼ਾਮ ਸੀ ਜਿਸ ਨੂੰ ਉਹ ਨਕਾਰਦਾ ਰਿਹਾ ਹੈ।
ਮੈਨੁਅਲ ਇੱਕ ਸਾਬਕਾ ਜੇਲ੍ਹ ਅਫ਼ਸਰ ਹੈ ਜੋ ਮੰਟੀਲਾ ਬਾਰੇ ਕਹਿੰਦਾ ਹੈ, "ਉਹ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਉੱਥੇ ਕਦੇ ਨਹੀਂ ਹੋਣਾ ਚਾਹੀਦਾ ਸੀ।"

ਤਸਵੀਰ ਸਰੋਤ, Getty Images
ਕੈਦ ਦਾ ਮਕਸਦ ਲੋਕਾਂ ਨੂੰ ਡਰਾਉਣਾ
ਸਾਬਕਾ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, "ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਮਕਸਦ ਸੀ ਲੋਕਾਂ ਨੂੰ ਡਰਾਉਣਾ।"
"ਮੈਨੂੰ ਲਗਦਾ ਹੈ ਕਿ ਉਹ ਇਸ ਵਿੱਚ ਕੁਝ ਹੱਦ ਤੱਕ ਕਾਮਯਾਬ ਵੀ ਸਨ ਕਿਉਂਕਿ ਅੱਜ ਵੀ ਜਦੋਂ ਪ੍ਰਦਰਸ਼ਨ ਹੁੰਦਾ ਹੈ ਤਾਂ ਵੈਨੇਜ਼ੁਏਲਾ ਦੇ ਕਾਫ਼ੀ ਲੋਕ ਡਰਦੇ ਹਨ ਕਿਉਂਕਿ ਉਹ ਗ੍ਰਿਫਤਾਰ ਨਹੀਂ ਹੋਣਾ ਚਾਹੁੰਦੇ।"
ਐੱਲ ਐਲੀਕੋਇਡੇ ਦੇ ਕੈਦੀਆਂ ਨੂੰ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਹੋਣ ਲਈ ਕਈ ਦਿਨ, ਹਫ਼ਤੇ, ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਸੀ।
ਸਭ ਤੋਂ ਖ਼ਤਰਨਾਕ ਜੇਲ੍ਹ
ਜਦੋਂ ਸਾਲ 2014 ਵਿੱਚ ਮੰਟੀਲਾ ਐੱਲ ਐਲੀਕੋਇਡੇ ਪਹੁੰਚੇ ਤਾਂ ਉਦੋਂ 50 ਲੋਕ ਹਿਰਾਸਤ ਵਿੱਚ ਸਨ। ਉਹ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਦੋ ਸਾਲ ਬਾਅਦ ਉੱਥੇ 300 ਬੰਦੀ ਸਨ।
ਜਿਵੇਂ-ਜਿਵੇਂ ਕੈਦੀਆਂ ਦੀ ਗਿਣਤੀ ਵਧਦੀ ਗਈ ਦਫ਼ਤਰਾਂ, ਟੌਇਲੇਟਾਂ, ਪੌੜੀਆਂ ਅਤੇ ਉਹ ਥਾਂ ਜੋ ਕਦੇ ਬੁਟੀਕ ਲਈ ਸੀ ਸੈੱਲ ਵਿੱਚ ਤਬਦੀਲ ਕਰ ਦਿੱਤੀ ਗਈ।
ਕੈਦੀਆਂ ਨੇ ਉਨ੍ਹਾਂ ਦੇ ਨਾਂ ਰੱਖੇ ਹੋਏ ਸਨ- ਦਿ ਫਿਸ਼ ਟੈਂਕ, ਲਿਟਲ ਟਾਈਗਰ ਅਤੇ ਲਿਟਲ ਹੈੱਲ। ਸਭ ਤੋਂ ਖ਼ਤਰਨਾਕ ਸੀ ਗੁਆਂਟੇਨਾਮੋ।

ਐੱਲ ਐਲੀਕੋਇਡੇ ਵਿੱਚ ਜੇਲ੍ਹ ਦੇ ਇੱਕ ਹੋਰ ਸਾਬਕਾ ਅਫ਼ਸਰ ਵਿਕਟਰ ਦਾ ਕਹਿਣਾ ਹੈ, "ਇਹ ਇੱਕ ਸਟੋਰ ਰੂਮ ਸੀ। ਇਹ 12 x 12 ਮੀਟਰ ਦਾ ਸੀ ਅਤੇ ਇਸ ਵਿੱਚ 50 ਕੈਦੀਆਂ ਨੂੰ ਰੱਖਿਆ ਜਾਂਦਾ ਸੀ।"
ਇਹ ਗਰਮ ਅਤੇ ਤੰਗ ਸੀ ਅਤੇ ਹਵਾ ਦਾ ਨਾਮੋਨਿਸ਼ਾਨ ਨਹੀਂ ਸੀ।
ਮੰਟੀਲਾ ਦਾ ਕਹਿਣਾ ਹੈ, "ਨਾ ਰੌਸ਼ਨੀ, ਨਾ ਪਾਣੀ, ਨਾ ਟਾਇਲਟ, ਨਾ ਸਫਾਈ ਅਤੇ ਨਾ ਹੀ ਬਿਸਤਰੇ ਸਨ। ਕੰਧਾਂ 'ਤੇ ਖੂਨ ਅਤੇ ਮੱਲ ਦੇ ਦਾਗ ਸਨ।"
ਮੰਟੀਲਾ ਨੇ ਬੀਬੀਸੀ ਨੂੰ ਦੱਸਿਆ ਕਿ ਕੈਦੀ ਉੱਥੇ ਕਈ ਹਫ਼ਤਿਆਂ ਤੱਕ ਬਿਨਾਂ ਨਹਾਏ, ਪਲਾਸਟਿਕ ਦੀਆਂ ਬੋਤਲਾਂ ਵਿੱਚ ਪਿਸ਼ਾਬ ਕਰਕੇ ਅਤੇ ਪਲਾਸਟਿਕ ਦੀਆਂ ਥੈਲੀਆਂ ਵਿੱਚ ਮੱਲ ਕਰਕੇ ਰਹਿੰਦੇ ਸਨ।
ਜੇਲ੍ਹ ਵਿੱਚ ਤਸ਼ੱਦਦ
ਐੱਲ ਐਲੀਕੋਇਡੇ ਦੇ ਸਾਬਕਾ ਕੈਦੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸਈਬੀਆਈਐੱਨ ਕਬੂਲ ਕਰਵਾਉਣ ਦੇ ਲਈ ਤਸ਼ੱਦਦ ਕਰਦੀ ਸੀ।
ਸਾਬਕਾ ਕੈਦੀ ਕਾਰਲੋਸ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਨੇ ਮੇਰੇ ਸਿਰ ਨੂੰ ਇੱਕ ਬੈਗ ਨਾਲ ਢਕਿਆ। ਮੈਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਮੇਰੇ ਸਿਰ, ਢਿੱਡ ਅਤੇ ਟੈਸਟੀਕਲਜ਼ ਵਿਚ ਬਿਜਲੀ ਦੇ ਝਟਕੇ ਦਿੱਤੇ ਗਏ।"
"ਮੈਨੂੰ ਬੇਹੱਦ ਬੇਇਜ਼ਤੀ ਅਤੇ ਸ਼ਰਮ ਮਹਿਸੂਸ ਹੋਈ ਅਤੇ ਨਪੁੰਸਕ ਵਾਂਗ ਮਹਿਸੂਸ ਹੋਇਆ।"
ਇਹ ਵੀ ਜ਼ਰੂਰ ਪੜ੍ਹੋ
ਇੱਕ ਹੋਰ ਕੈਦੀ ਲੁਈਸ ਨੇ ਦੱਸਿਆ, "ਮੇਰਾ ਮੂੰਹ ਢਕਿਆ ਹੋਇਆ ਸੀ ਪਰ ਐਸਈਬੀਆਈਐਨ ਦੇ ਅਫ਼ਸਰ ਕਹਿ ਰਹੇ ਸਨ ਬੰਦੂਕ ਲਿਆਓ। ਇਸ ਨੂੰ ਕਤਲ ਕਰਦੇ ਹਾਂ। ਇਸ ਵਿੱਚ ਇੱਕ ਹੀ ਗੋਲੀ ਹੈ।’’
‘‘ਦੇਖਦੇ ਹਾਂ ਤੂੰ ਕਿੰਨਾ ਖੁਸ਼ਕਿਸਮਤ ਹੈਂ। ਉਹ ਹੱਸ ਰਹੇ ਸਨ ਅਤੇ ਮੈਨੂੰ ਸਿਰ 'ਤੇ ਪਿਸਤੌਲ ਮਹਿਸੂਸ ਹੋ ਰਹੀ ਸੀ। ਉਨ੍ਹਾਂ ਨੇ ਕਈ ਵਾਰੀ ਟਰਿਗਰ ਦਬਾਈਆ।"

ਮਨੁੱਖੀ ਅਧਿਕਾਰਾਂ ਦਾ ਘਾਣ
ਦੋਹਾਂ ਹੀ ਸਾਬਕਾ ਸੁਰੱਖਿਆ ਮੁਲਾਜ਼ਮਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਉਹ ਕਦੇ ਤਸ਼ਦੱਦ ਵਿੱਚ ਸ਼ਾਮਿਲ ਨਹੀਂ ਹੋਏ ਪਰ ਉਨ੍ਹਾਂ ਨੇ ਕਈ ਵਾਰੀ ਅਜਿਹਾ ਹੁੰਦਾ ਦੇਖਿਆ ਸੀ।
ਵਿਕਟਰ ਦਾ ਕਹਿਣਾ ਹੈ, "ਮੈਂ ਲੋਕਾਂ ਨੂੰ ਬੰਨ੍ਹ ਕੇ ਕੁੱਟਦੇ ਹੋਏ ਦੇਖਿਆ ਹੈ। ਉਨ੍ਹਾਂ ਨੂੰ ਬੰਨ੍ਹ ਕੇ ਪੌੜੀਆਂ ਤੋਂ ਹੇਠਾਂ ਸੁੱਟ ਦਿੱਤਾ ਜਾਂਦਾ ਸੀ।"
ਮੈਨੁਅਲ ਦਾ ਕਹਿਣਾ ਹੈ, "ਕੈਦੀਆਂ ਦੇ ਹੱਥਾਂ ਨਾਲ ਤਾਰਾਂ ਤੇ ਬੈਟਰੀ ਚਾਰਜਰ ਲਾਉਂਦੇ ਸਨ ਅਤੇ ਬਿਜਲੀ ਦੇ ਝਟਕੇ ਦਿੰਦੇ ਸਨ। ਤਸ਼ਦੱਦ ਕਰਨਾ ਆਮ ਗੱਲ ਸੀ।"
ਇਨ੍ਹਾਂ ਵਿੱਚੋਂ ਬਹੁਤ ਸਾਰੇ ਮਾਮਲਿਆਂ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਦਰਜ ਕੀਤਾ ਗਿਆ ਹੈ ਅਤੇ ਫਰਵਰੀ 2018 ਵਿੱਚ ਕੌਮਾਂਤਰੀ ਕ੍ਰਿਮਿਨਲ ਕੋਰਟ ਨੇ ਅਪਰਾਧ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਖਿਲਾਫ਼ ਜਾਂਚ ਸ਼ੁਰੂ ਕੀਤੀ।
ਵੈਨਜ਼ੂਏਲਾ ਨੇ ਕਿਹਾ ਹੈ ਕਿ ਉਹ ਜਾਂਚ ਨਾਲ ਸਹਿਯੋਗ ਕਰੇਗਾ।
ਬੀਬੀਸੀ ਪੰਜਾਬੀ ਤੁਹਾਡੇ ਫੋਨ ਦੀ ਸਕਰੀਨ ਉੱਪਰ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵੈਨੇਜ਼ੁਏਲਾ ਦੀ ਜੇਲ੍ਹ ਵਿੱਚ ਬਿਮਾਰ ਕੈਦੀ
ਅਕਤੂਬਰ, 2016 ਵਿੱਚ ਢਾਈ ਸਾਲ ਬਿਤਾਉਣ ਤੋਂ ਬਾਅਦ ਐੱਲ ਐਲੀਕੋਇਡੇ ਮੰਟੀਲਾ ਇੰਨਾ ਬਿਮਾਰ ਹੋ ਗਿਆ ਕਿ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਸਰਜਰੀ ਵਾਸਤੇ ਇੱਕ ਕਲੀਨਿਕ ਵਿੱਚ ਦਾਖਿਲ ਕਰਵਾਉਣ ਦਾ ਫੈਸਲਾ ਕੀਤਾ।
ਇਹ ਵੀ ਜ਼ਰੂਰ ਪੜ੍ਹੋ
ਇੱਕ ਜੱਜ ਨੇ ਇਸ ਦੀ ਇਜਾਜ਼ਤ ਦਿੱਤੀ ਪਰ ਆਖਰੀ ਸਮੇਂ ਤੇ ਐੱਸਈਬੀਆਈਐਨ ਨੇ ਦਖਲ ਦਿੱਤਾ। ਮੰਟੀਲਾ ਨੂੰ ਕਲੀਨਿਕ ਤੋਂ ਬਾਹਰ ਕੱਢ ਕੇ ਐੱਲ ਐਲੀਕੋਇਡੇ ਵਾਪਸ ਭੇਜ ਦਿੱਤਾ ਗਿਆ ਜਿੱਥੇ ਉਸ ਨੂੰ ਇੱਕ ਸੈੱਲ ਵਿੱਚ ਬੰਦ ਕਰ ਦਿੱਤਾ ਗਿਆ।
ਐੱਸਈਬੀਆਈਐਨ ਦੀ ਗੱਡੀ ਵਿੱਚ ਪਾਉਂਦੇ ਹੋਏ ਚੀਕਦੇ ਹੋਏ ਮੰਟੀਲਾ ਦੀ ਵੀਡੀਓ ਇੰਟਰਨੈੱਟ ਉੱਤੇ ਪਾਉਣ ’ਤੇ ਦੇਸ-ਵਿਦੇਸ਼ ਵਿੱਚ ਹਲਚਲ ਹੋ ਗਈ। ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮੰਟੀਲਾ ਦੀ ਰਿਹਾਈ ਲਈ ਆਵਾਜ਼ ਚੁੱਕੀ। 10 ਦਿਨਾਂ ਬਾਅਦ ਮੰਟੀਲਾ ਨੂੰ ਪਹਿਲਾਂ ਇੱਕ ਫੌਜੀ ਹਸਪਤਾਲ ਅਤੇ ਬਾਅਦ ਵਿੱਚ ਇੱਕ ਕਲੀਨਿਕ ਵਿੱਚ ਦਾਖਿਲ ਕਰਵਾ ਦਿੱਤਾ। ਉੱਥੇ ਅਪ੍ਰਰੇਸ਼ਨ ਹੋਇਆ।
ਨਵੰਬਰ 2016 ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਕੁਝ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਕਾਂਗਰਸਮੈਨ ਬਣਾ ਦਿੱਤਾ ਗਿਆ।

ਵੈਨੇਜ਼ੁਏਲਾ ਛੱਡਣਾ ਪਿਆ
ਰਿਹਾਈ ਤੋਂ ਬਾਅਦ ਵੀ ਮੰਟੀਲਾ ਨੂੰ ਕਦੇ ਸੁਰੱਖਿਅਤ ਮਹਿਸੂਸ ਨਹੀਂ ਹੋਇਆ ਅਤੇ ਜੁਲਾਈ 2017 ਵਿੱਚ ਉਹ ਵੈਨੇਜ਼ੁਏਲਾ ਛੱਡ ਕੇ ਫਰਾਂਸ ਚਲਾ ਗਿਆ। ਮਈ 2018 ਵਿੱਚ ਉੱਥੇ ਉਸ ਨੂੰ ਸ਼ਰਨ ਦੇ ਦਿੱਤੀ ਗਈ।
ਮੰਟੀਲਾ ਹਾਲੇ ਵੀ ਵੈਨੇਜ਼ੁਏਲਾ ਵਿੱਚ ਹੋ ਰਹੀ ਹਲਚਲ ਦੀ ਸਾਰੀ ਖਬਰ ਰੱਖਦਾ ਹੈ ਅਤੇ ਉਮੀਦ ਕਰਦਾ ਹੈ ਕਿ ਇੱਕ ਦਿਨ ਘਰ ਵਾਪਸੀ ਹੋਵੇਗੀ।
" ਮੈਂ ਕਦੇ ਵੀ ਉਹ ਵਿਅਕਤੀ ਨਹੀਂ ਰਿਹਾ... ਐੱਲ ਐਲੀਕੋਇਡੇ ਢਾਈ ਸਾਲ ਤੱਕ ਮੇਰਾ ਘਰ ਬਣਿਆ ਰਿਹਾ। ਹਾਲਾਂਕਿ ਮੈਂ ਇਸ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਉੱਥੋਂ ਦਾ ਬਹੁਤ ਕੁਝ ਮੇਰੇ ਅੰਦਰ ਸਮਾ ਗਿਆ ਹੈ।"
ਮੈਨੁਅਲ ਅਤੇ ਵਿਕਟਰ ਵੀ ਵੈਨੇਜ਼ੁਏਲਾ ਛੱਡ ਕੇ ਕਿਸੇ ਹੋਰ ਦੇਸ ਰਹਿਣ ਲੱਗੇ ਹਨ।

ਤਸਵੀਰ ਸਰੋਤ, Getty Images
ਮਈ 2018 ਵਿੱਚ ਕੈਦੀਆਂ ਨੇ ਮੁਜ਼ਾਹਰਾ ਕੀਤਾ। ਕਈ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਹਾਲਾਤ ਸੁਧਾਰਨ ਦਾ ਵਾਅਦਾ ਵੀ ਕੀਤਾ ਗਿਆ।
ਪਰ ਜੋ ਲੋਕ ਜੇਲ੍ਹ ਵਿੱਚ ਹਨ ਉਨ੍ਹਾਂ ਦਾ ਦਾਅਵਾ ਹੈ ਕਿ ਹਾਲਾਤ ਹਾਲੇ ਵੀ ਨਹੀਂ ਸੁਧਰੇ ਹਨ।
ਇਹ ਵੀ ਜ਼ਰੂਰ ਪੜ੍ਹੋ
ਬੀਬੀਸੀ ਨੇ ਲਗਾਤਾਰ ਵੈਨੇਜ਼ੁਏਲਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਕਈ ਵਾਰੀ ਕਰਾਕਸ ਆਧਾਰਿਤ ਸੰਚਾਰ ਵਿਭਾਗ ਮੰਤਰਾਲੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਯੂਕੇ-ਆਧਾਰਿਤ ਵੈਨੇਜ਼ੁਏਲਾ ਸਰਕਾਰ ਦੇ ਪ੍ਰਤਿਨਿਧੀਆਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ।
----------------------------------------------------------------------------------------------------------------------------
ਇਸ ਰਿਪੋਰਟ ਵਿੱਚ ਦਰਸਾਏ ਦ੍ਰਿਸ਼ ਜੇਲ੍ਹ ਵਿੱਚ ਰਹੇ ਲੋਕਾਂ ਅਤੇ ਹੋਰਨਾਂ ਥਾਵਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਬਣਾਏ ਗਏ ਹਨ। ਕੁਝ ਚੀਜ਼ਾਂ ਨੂੰ ਬਦਲਿਆ ਗਿਆ ਹੈ ਤਾਂ ਜੋ ਕਿਸੇ ਨੂੰ ਨੁਕਸਾਨ ਨਾ ਹੋ ਸਕੇ।
ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਉਹ ਜੇਲ੍ਹ ਵਿੱਚੋਂ ਬਾਹਰ ਹਨ ਅਤੇ ਵੈਨੇਜ਼ੁਏਲਾ ਛੱਡ ਕੇ ਜਾ ਚੁੱਕੇ ਹਨ।
ਸਰੋਤ: ਹਿਊਮਨ ਰਾਈਟਸ ਵਾਚ, ਐਮਨੈਸਟੀ ਇੰਟਰਨੈਸ਼ਨਲ, ਸੰਯੁਕਤ ਰਾਸ਼ਟਰ, ਫੋਰੋ ਪੀਨਲ, ਜਸਟਿਸਿਆ ਵਾਈ ਪ੍ਰੋਸੈਸੋ, ਊਨਾ ਵੈਨਤਾਨਾ ਅ ਲਾ ਲਿਬਰਤਾਦ, OAS, IACHR। ਸਿਲੈਸਟ ਓਲਲਕੀਗਾ ਨੂੰ ਖਾਸ ਧੰਨਵਾਦ।
ਇਹ ਵੀਡੀਓ ਵੀ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












