ਰੋਜ਼ 10 ਮਿੰਟ ਇਸ ਤਰ੍ਹਾਂ ਲਗਾ ਕੇ ਤੁਸੀਂ ਰਹਿ ਸਕਦੋ ਹੋ ਖੁਸ਼

ਕੁੜੀ

ਤਸਵੀਰ ਸਰੋਤ, Getty Images

ਭਾਵੇਂ ਸਾਨੂੰ ਕੋਈ ਮਾਨਸਿਕ ਬਿਮਾਰੀ ਨਾ ਵੀ ਹੋਵੇ ਪਰ ਜ਼ਿੰਦਗੀ ਵਿੱਚ ਦਿਨੋਂ-ਦਿਨ ਵੱਧ ਰਿਹਾ ਤਣਾਅ ਸਾਡੀ ਜ਼ਿੰਦਗੀ ਵਿੱਚੋਂ ਖ਼ੁਸ਼ੀਆਂ ਖੇੜਿਆਂ ਅਤੇ ਪ੍ਰਸੰਨਤਾ ਨੂੰ ਲਗਤਾਰ ਘਟਾਉਂਦਾ ਹੈ।

ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਵਿਗਿਆਨਕਾਂ ਕੋਲ ਅਜਿਹੇ ਕਾਰਗਰ ਤਰੀਕੇ ਹਨ, ਜਿਨ੍ਹਾਂ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਪ੍ਰਸੰਨਤਾ ਬਰਕਰਾਰ ਰੱਖ ਸਕਦੇ ਹੋ।

ਅਜਿਹਾ ਹੀ ਇੱਕ ਹੱਲ ਯੂਨੀਵਰਸਿਟੀ ਆਫ ਲੈਂਕਸ਼ਾਇਰ ਵਿੱਚ ਲੈਕਚਰਾਰ, ਸੈਂਡੀ ਮਾਨ ਕੋਲ ਹੈ। ਇੱਕ ਕਲੀਨੀਕਲ ਮਨੋਵਿਗਿਆਨੀ ਵਜੋਂ ਆਪਣੇ ਤਜ਼ਰਬੇ ਦੇ ਆਧਾਰ ਤੇ ਉਨ੍ਹਾਂ ਨੇ ਇਹ ਸੁਝਾਅ ਆਪਣੀ ਕਿਤਾਬ ਟੈਨ ਮਿਨਟਸ ਟੂ ਹੈਪੀਨੈੱਸ ਵਿੱਚ ਦਰਜ ਕੀਤੇ ਹਨ।

ਕੁਝ ਨੁਕਤਿਆਂ ਦਾ ਤੁਸੀਂ ਵੀ ਧਿਆਨ ਰੱਖ ਸਕਦੇ ਹੋ:

  • ਹਰ ਰੋਜ਼ ਤੁਹਾਨੂੰ ਦਸ ਮਿੰਟ ਕੱਢ ਕੇ ਆਪਣੇ ਦਿਨ ਭਰ ਦਾ ਲੇਖਾ-ਜੋਖਾ ਕਰਨਾ ਚਾਹੀਦਾ ਹੈ। ਇਸ ਨਾਲ ਹੌਲੀ-ਹੌਲੀ ਤੁਸੀਂ ਆਪਣਾ ਨਜ਼ਰੀਆ ਇਸ ਤਰ੍ਹਾਂ ਦਾ ਬਣਾ ਸਕਦੇ ਹੋ ਕਿ ਤੁਸੀਂ ਜ਼ਿਆਦਾ ਖ਼ੁਸ਼ ਰਹਿ ਸਕੋਂ। ਜਦੋਂ ਤੁਹਾਨੂੰ ਨਿਰਾਸ਼ਾ ਆ ਘੇਰਦੀ ਹੈ ਤਾਂ ਅਸੀਂ ਜ਼ਿੰਦਗੀ ਵਿੱਚ ਸਹੀ ਚੱਲ ਰਹੀਆਂ ਗੱਲਾਂ ਤੋਂ ਆਪਣਾ ਧਿਆਨ ਹਟਾ ਕੇ ਮਾੜੀਆਂ ਗੱਲਾਂ ਵੱਲ ਲਾ ਲੈਂਦੇ ਹਾਂ। ਤੁਸੀਂ ਇਹ ਚੰਗੀਆਂ ਗੱਲਾਂ ਹੀ ਦਿਮਾਗ ਵਿੱਚ ਲਿਆਉਣੀਆਂ ਹਨ।
ਡਾਇਰੀ ਲਿਖਦੇ ਕੁੜੀ ਦੇ ਹੱਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਇਰੀ ਦੇ ਖ਼ੁਸ਼ਗਵਾਰ ਯਾਦਾਂ ਨਾਲ ਭਰੇ ਪੰਨੇ ਤੁਹਾਨੂੰ ਵਰਤਮਾਨ ਦੀਆਂ ਮੁਸ਼ਕਿਲਾਂ ਵਿੱਚੋਂ ਲੰਘਣ ਦਾ ਹੌਂਸਲਾ ਦੇਣਗੇ।
  • ਆਪਣੀ ਡਾਇਰੀ ਦੇ ਖ਼ੁਸ਼ਗਵਾਰ ਪੰਨੇ ਪੜ੍ਹਨ ਨਾਲ ਵੀ ਮੂਡ ਬਦਲਦਾ ਹੈ। ਹੁੰਦਾ ਕੀ ਹੈ ਜਦੋਂ ਅਸੀਂ ਗਮਗੀਨ ਹੁੰਦੇ ਹਾਂ ਤਾਂ ਸਾਨੂੰ ਯਾਦਾਂ ਵੀ ਦੁੱਖਾਂ ਦੀਆਂ ਹੀ ਆਉਂਦੀਆਂ ਹਨ। ਅਜਿਹੇ ਵਿੱਚ ਜੇ ਤੁਸੀਂ ਆਪਣੀਆਂ ਖ਼ੁਸ਼ਗਵਾਰ ਯਾਦਾਂ ਪੜ੍ਹਦੇ ਹੋ ਤਾਂ ਤੁਸੀਂ ਨਕਾਰਾਤਮਿਕਤਾ ਦੇ ਉਸ ਜ਼ਹਿਰੀਲੇ ਚੱਕਰ ਵਿੱਚੋਂ ਨਿਕਲ ਜਾਂਦੇ ਹੋ।
  • ਇਸੇ ਕੰਮ ਵਿੱਚ ਤੁਹਾਡੇ ਸਹਾਇਕ ਹੋ ਸਕਦੀ ਹੈ, ਸੇਵਾ ਭਾਵਨਾ ਨਾਲ ਕੀਤੀ ਦੂਸਰਿਆਂ ਦੀ ਮਦਦ। ਇਸ ਨਾਲ ਨਾ ਸਿਰਫ਼ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਦੇ ਚਿਹਰੇ 'ਤੇ ਮੁਸਕਰਾਹਟ ਆਵੇਗੀ ਸਗੋਂ ਤੁਸੀਂ ਵੀ ਵਧੀਆ ਮਹਿਸੂਸ ਕਰੋਗੇ। 130 ਦੇਸਾਂ ਵਿੱਚ ਹੋਏ ਅਧਿਐਨਾਂ ਤੋਂ ਸਾਹਮਣੇ ਆਇਆ ਹੈ ਕਿ ਜੇ ਕੁਝ ਪੈਸੇ ਤੁਸੀਂ ਕਿਸੇ ਹੋਰ ਉੱਪਰ ਖ਼ਰਚ ਕਰੋ ਤਾਂ ਉਹ ਪੈਸਾ ਤੁਹਾਨੂੰ ਆਪਣੇ ਉੱਪਰ ਕੀਤੇ ਖ਼ਰਚ ਨਾਲੋਂ ਕਿਤੇ ਜ਼ਿਆਦਾ ਖ਼ੁਸ਼ੀ ਦੇਵੇਗਾ।
ਝਾੜੂ ਮਾਰਦੀਆਂ ਔਰਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿੱਜ ਤੋਂ ਉੱਪਰ ਉੱਠ ਕੇ ਕੀਤੀ ਸੇਵਾ ਵੀ ਤੁਹਾਡੀ ਪ੍ਰਸੰਨਤਾ ਵਿੱਚ ਵਾਧਾ ਕਰਦੀ ਹੈ। ਅਜਿਹੇ ਕੰਮਾਂ ਦਾ ਅਸਰ ਮੂਡ ’ਤੇ ਕਈ ਦਿਨਾਂ ਤੱਕ ਅਸਰ ਰਹਿੰਦਾ ਹੈ।
  • ਇਹ ਗੱਲ ਵੀ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ ਕਿ ਹਰ ਰੋਜ 10 ਮਿੰਟ ਦੀ ਪੜਚੋਲ ਨਾਲ ਕੋਈ ਚਮਤਕਾਰ ਨਹੀਂ ਹੋਣ ਲੱਗਿਆ ਅਤੇ ਜੇ ਤੁਹਾਡਾ ਮੂਡ ਲਗਾਤਾਰ ਖ਼ਰਾਬ ਰਹਿੰਦਾ ਹੈ ਤਾਂ ਤੁਹਾਨੂੰ ਮਨੋਵਿਗਿਆਨੀ ਦੀ ਸਲਾਹ ਲੈਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਵਿੱਚ ਤਣਾਅ ਦੇ ਕੋਈ ਗੰਭੀਰ ਲੱਛਣ ਨਾ ਹੋਣ ਉਨ੍ਹਾਂ ਲਈ ਇਹ ਸਲਾਹ ਲੈਣੀ ਬਹੁਤ ਵਧੀਆ ਕੰਮ ਕਰ ਸਕਦੀ ਹੈ।
  • ਜੇ ਤੁਹਾਨੂੰ ਮਾਨ ਦੀ ਇਹ ਖੋਜ ਦਿਲਚਸਪ ਲੱਗ ਰਹੀ ਹੋਵੇ ਤਾਂ ਤੁਸੀਂ, ਬੋਰੀਅਤ ਬਾਰੇ ਉਨ੍ਹਾਂ ਦੇ ਅਧਿਐਨ ਵੀ ਪੜ੍ਹ ਸਕਦੇ ਹੋ, ਜਿਸ ਵਿੱਚ ਉਨ੍ਹਾਂ ਬੋਰੀਅਤ ਬਾਰੇ ਆਪਣੇ ਦਿਲਚਸਪ ਪ੍ਰਯੋਗ ਦੱਸੇ ਹਨ।
  • ਇੱਕ ਹੋਰ ਦਿਲਚਸਪ ਗੱਲ ਹੈ ਕਿ ਕੁਝ ਵਿਦਿਆਰਥੀਆਂ ਨੂੰ ਇੱਕ ਫੋਨ ਬੁੱਕ ਦੇ ਨੰਬਰ ਕਾਪੀ ਕਰਨ ਨੂੰ ਕਿਹਾ ਗਿਆ। ਕੁਝ ਦੇਰ ਬਾਅਦ ਉਹ ਮੁਸ਼ਕਿਲ ਗੁੰਝਲਾਂ ਦੇ ਬਹੁਤ ਹੀ ਰਚਨਾਤਮਿਕ ਹੱਲ ਲੈ ਕੇ ਆਏ। ਮਾਨ ਦਾ ਕਹਿਣਾ ਹੈ ਕਿ ਸ਼ਾਇਦ ਬੋਰਿੰਗ ਕੰਮ ਕਰਨ ਨਾਲ ਵੀ ਕਦੇ ਕਦੇ ਸਾਡਾ ਦਿਮਾਗ ਤਾਜ਼ਾ ਹੁੰਦਾ ਹੈ ਅਤੇ ਵਧੀਆਂ ਕੰਮ ਕਰਦਾ ਹੈ।
  • ਇਹ ਗੱਲ ਅੱਜ ਦੇ ਸਮੇਂ ਵਿੱਚ ਹੋਰ ਵੀ ਅਹਿਮ ਹੈ ਜਦੋਂ ਅਸੀਂ ਘੜੀ-ਮੁੜੀ ਸੋਸ਼ਲ-ਮੀਡੀਆ ਦੇਖਣ ਲਈ ਆਪਣੇ ਮੋਬਾਈਲਾਂ ਵੱਲ ਭੱਜਦੇ ਹਾਂ।
  • ਇਸ ਨਾਲ ਤੁਸੀਂ ਦੇਖੋਗੇ ਕਿ ਤੁਹਾਡੀ ਬਰਦਾਸ਼ਤ ਸ਼ਕਤੀ ਕਾਫ਼ੀ ਵੱਧ ਗਈ ਹੈ ਅਤੇ ਤੁਸੀਂ ਸ਼ਾਂਤ ਰਹਿਣ ਲੱਗੇ ਹੋ। ਸ਼ਾਂਤੀ ਪ੍ਰਸੰਨਤਾ ਦੀ ਪਹਿਲੀ ਸ਼ਰਤ ਹੈ।
ਕੁੜੀ

ਤਸਵੀਰ ਸਰੋਤ, Getty Images

ਉੱਪਰ ਦੱਸੀ ਦਸ ਮਿੰਟ ਦੀ ਮਾਨਸਿਕ ਕਸਰਤ ਵਿੱਚ ਤੁਸੀਂ ਹੇਠ ਲਿਖੇ ਪੜਾਅ ਸ਼ਾਮਲ ਕਰ ਸਕਦੇ ਹੋ:

  • ਤੁਹਾਨੂੰ ਕਿਸ ਤਰ੍ਹਾਂ ਦੇ ਅਨੁਭਵ ਵਿੱਚ ਸਭ ਤੋਂ ਵਧੇਰੇ ਖ਼ੁਸ਼ੀ ਮਿਲੀ ਸੀ। ਉਹ ਅਨੁਭਵ ਭਾਵੇਂ ਕਿੰਨਾ ਹੀ ਆਮ ਕਿਉਂ ਨਾ ਹੋਵੇ ਯਾਦ ਕਰੋ।
  • ਤੁਹਾਡੀ ਪ੍ਰਸ਼ੰਸ਼ਾ ਵਿੱਚ ਕੀ ਕਿਹਾ ਗਿਆ ਸੀ?
  • ਕਿਹੜੀਆਂ ਘਟਨਾਵਾਂ (ਯਾਦਾਂ) ਤੋਂ ਤੁਹਾਨੂੰ ਲਗਦਾ ਹੈ ਕਿ ਤੁਸੀਂ ਖ਼ੁਸ਼ ਕਿਸਮਤ ਹੋ?
  • ਤੁਹਾਡੀਆਂ ਪ੍ਰਾਪਤੀਆਂ ਭਾਵੇਂ ਛੋਟੀਆਂ ਹੀ ਹੋਣ, ਗਿਣੋ?
  • ਆਪਣੀ ਜ਼ਿੰਦਗੀ ਦੀ ਕਿਸ ਗੱਲ ਕਾਰਨ ਤੁਸੀਂ ਧੰਨਵਾਦੀ ਮਹਿਸੂਸ ਕਰਦੇ ਹੋ?
  • ਤੁਸੀਂ ਕਿਸੇ ਪ੍ਰਤੀ ਦਿਆਲਤਾ ਦਾ ਪ੍ਰਗਟਾਵਾ ਕਿਵੇਂ ਕਰਦੇ ਹੋ?

ਇਹ ਵੀ ਪੜ੍ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)