ਫਰਾਂਸ ਦੇ ਵਿੱਤ ਮੰਤਰੀ ਨੇ ਕਿਹਾ ਮਹਿੰਗਾਈ ਵਿਰੋਧੀ ਪ੍ਰਦਰਸ਼ਨ ਅਰਥਚਾਰੇ ਲਈ ਬਣੇ ਤਬਾਹੀ - 5 ਅਹਿਮ ਖ਼ਬਰਾਂ

ਫਰਾਂਸ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਦੇਸ ਦੇ ਵਿੱਤ ਮੰਤਰੀ ਬਰੂਨੋ ਲੇ ਮਾਇਰੇ ਦਾ ਕਹਿਣਾ ਹੈ ਕਿ ਇਹ ਮਹਿੰਗਾਈ ਵਿਰੋਧੀ ਪ੍ਰਦਰਸ਼ਨ ਅਰਥਚਾਰੇ ਲਈ ਤਬਾਹੀ ਬਣ ਗਏ ਹਨ।

ਤੇਲ ਅਤੇ ਰੋਜ਼ਾਨਾ ਵਰਤਣ ਵਾਲੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਫਰਾਂਸ ਦਾ ਕੰਮਕਾਜੀ ਵਰਗ ਬੀਤੇ ਚਾਰ ਹਫ਼ਤਿਆਂ ਤੋਂ ਹਰੇਕ ਸ਼ਨਿੱਚਵਾਰ-ਐਤਵਾਰ ਪ੍ਰਦਰਸ਼ਨ ਕਰ ਰਿਹਾ ਹੈ।

ਇਸ ਸ਼ਨਿੱਚਰਵਾਰ ਨੂੰ ਕਰੀਬ ਸਵਾ ਲੱਖ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ 1200 ਤੋਂ ਵੱਧ ਹਿਰਾਸਤ ਵਿੱਚ ਲਏ ਗਏ ਹਨ।

ਸੋਮਵਾਰ ਨੂੰ ਰਾਸ਼ਟਰ ਦੇ ਨਾਮ ਸੰਦੇਸ਼ 'ਚ ਰਾਸ਼ਟਰਪਤੀ ਐਮਾਨੁਇਲ ਮੈਕਰੋਨ ਮੌਜੂਦਾ ਸੰਕਟ ਨਾਲ ਨਜਿੱਠਣ ਦੇ ਮਤਿਆਂ ਦਾ ਐਲਾਨ ਕਰ ਸਕਦੇ ਹਨ। ਪੂਰੀ ਖ਼ਬਰ ਕਲਿੱਕ ਕਰਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਰਾਹੁਲ ਗਾਂਧੀ ਨੇ ਕੈਪਟਨ ਨੂੰ ਔਰਤਾਂ ਲਈ ਸੀਟਾਂ ਰਾਖਵੀਆਂ ਰੱਖਣ ਲਈ ਕਿਹਾ

ਰਾਹੁਲ ਗਾਂਧੀ ਨੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਅਸੈਂਬਲੀ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਆਂ ਰੱਖਣ ਦੇ ਬਿੱਲ ਨੂੰ ਪਾਸ ਕਰਨ ਲਈ ਕਿਹਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਚਿੱਠੀ ਵਿੱਚ ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਾਂਗਰਸ ਦੀ ਸਰਕਾਰ ਵਾਲੇ ਅਤੇ ਗਠਜੋੜ ਵਾਲੇ ਸੂਬਿਆਂ ਨੂੰ ਓਡੀਸ਼ਾ ਦੀ ਤਰਜ 'ਤੇ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਆਂ ਰੱਖਣ ਦੇ ਬਿੱਲ ਨੂੰ ਪਾਸ ਕਰਨ ਦੀ ਅਪੀਲ ਕੀਤੀ ਹੈ।

ਓਡੀਸ਼ਾ 20 ਨਵੰਬਰ ਨੂੰ ਅਜਿਹਾ ਸੰਕਲਪ ਲਿਆਉਣ ਵਾਲਾ ਪਹਿਲਾ ਸੂਬਾ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪ੍ਰਧਾਨ ਮੰਤਰੀ ਮੋਦੀ ਇਸ ਸੰਬੇ ਚਿਰ ਅਟਕੇ ਕਾਨੂੰਨ ਨੂੰ ਪਾਸ ਕਰਨ ਲਈ ਕਿਹਾ।

ਮਹਾਂਗਠਜੋੜ ਲਈ ਵਿਰੋਧੀ ਦਲਾਂ ਦੀ ਬੈਠਕ ਅੱਜ

ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਮਹਾਂਗਠਜੋੜ ਦੇ ਰੂਪ ਤੈਅ ਕਰਨ ਅੱਜ ਵਿਰੋਧੀ ਦਲਾਂ ਦੀ ਬੈਠਕ ਦਿੱਲੀ ਵਿੱਚ ਹੋਵੇਗੀ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਵੱਲੋਂ ਸੱਦੀ ਗਈ ਇਸ ਬੈਠਕ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ ਖ਼ਿਲਾਫ਼ ਮਹਾਂਗਠਜੋੜ ਤਿਆਰ ਕਰਨ 'ਤੇ ਚਰਚਾ ਕੀਤੀ ਜਾਵੇਗੀ।

ਅਜਿਹੀ ਬੈਠਕ 'ਚ ਪਹਿਲੀ ਵਾਰ ਆਮ ਪਾਰਟੀ ਵੀ ਸ਼ਾਮਿਲ ਹੋ ਰਹੀ ਹੈ।

ਇਸ ਤੋਂ ਇਲਾਵਾ ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ਼ ਅਬਦੁੱਲਾਹ ਸਣੇ ਕਈ ਨੇਤਾ ਸ਼ਾਮਿਲ ਹੋਣਗੇ।

ਇਹ ਬੈਠਕ ਸੰਸਦ ਦੇ ਸਰਦ ਰੁੱਤ ਇਜਲਾਸ 'ਤੇ ਵੀ ਰਣਨੀਤੀ ਤਿਆਰ ਕਰੇਗੀ।

ਇਹ ਵੀ ਪੜ੍ਹੋ-

ਲੰਡਨ - ਅੱਜ ਵਿਜੇ ਮਾਲਿਆ ਦੀ ਸਪੁਰਦਗੀ 'ਤੇ ਆ ਸਕਦਾਹੈ ਫ਼ੈਸਲਾ

ਬਰਤਾਨੀਆਂ ਦੀ ਇੱਕ ਅਦਾਲਤ ਅੱਜ ਸ਼ਰਾਬ ਦੇ ਕਾਰੋਬਾਰੀ ਅਤੇ ਭਾਰਤੀ ਬੈਂਕਾਂ ਦੇ ਕਰੀਬ 9 ਕਰੋੜ ਰੁਪਏ ਦੇ ਕਰਜ਼ਾਈ ਭਗੌੜੇ ਵਿਜੇ ਮਾਲਿਆ ਨੂੰ ਭਾਰਤ ਨੂੰ ਸੌਂਪੇ ਜਾਣ 'ਤੇ ਫ਼ੈਸਲਾ ਸੁਣਾ ਸਕਦੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅਦਾਲਤ ਦੀ ਪ੍ਰਕਿਰਿਆ 'ਚ ਭਾਗ ਲੈਣ ਲਈ ਇੱਕ ਸੀਬੀਆਈ ਅਤੇ ਈਡੀ ਦੀ ਟੀਮ ਐਤਵਾਰ ਨੂੰ ਲੰਡਨ ਰਵਾਨਾ ਹੋ ਗਈ ਹੈ।

ਇਸ ਟੀਮ ਦੀ ਅਗਵਾਈ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਏ ਸਾਈ ਮਨੋਹਰ ਕਰ ਰਹੇ ਹਨ।

ਪਿਛਲੇ ਸਾਲ ਅਪ੍ਰੈਲ ਵਿੱਚ ਮਾਲਿਆ ਸਪੁਰਦਗੀ ਵਾਰੰਟ ਤਹਿਤ ਗ੍ਰਿਫ਼ਤਾਰ ਹੋਣ ਤੋਂ ਬਾਅਦ ਬਰਤਾਨੀਆ 'ਚ ਜ਼ਮਾਨਤ 'ਤੇ ਹਨ।

ਟੀਵੀ ਦੀ ਦੀ 'ਗੋਪੀ ਬਹੂ' ਦਾ ਕਤਲ ਕੇਸ 'ਚ ਆਇਆ ਨਾਮ

ਮੁੰਬਈ ਦੇ ਹੀਰਾ ਕਾਰੋਬਾਰੀ ਰਾਜੇਸ਼ਵਰ ਉਦਾਨੀ ਦੇ ਕਤਲ ਮਾਮਲੇ 'ਚ ਪੁਲਿਸ ਨੇ ਹੁਣ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ, ਜਿਸ ਵਿੱਚ ਸਭ ਤੋਂ ਵੱਧ ਨਾਮ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਿਆ ਦਾ ਹੈ।

ਇਸ ਸਿਲਸਿਲੇ ਵਿੱਚ ਦੇਵੋਲੀਨਾ ਦੇ ਨਾਲ ਹੀ ਸਚਿਨ ਪਵਾਰ ਨਾਮ ਦੇ ਇੱਕ ਵਿਆਕਤੀ ਨੂੰ ਗੁਹਾਟੀ ਦੇ ਇੱਕ ਹੋਟਲ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਦਾਕਾਰਾ ਦੇਵੋਲੀਨਾ ਭੱਟਾਚਾਰਿਆ ਅਸਮ ਤੋਂ ਹਨ ਅਤੇ ਸੀਰੀਅਲ 'ਸਾਥ ਨਿਭਾਨਾ ਸਾਥੀਆ' 'ਚ ਗੋਪੀ ਬਹੂ ਦਾ ਹਰਮਨ ਪਿਆਰਾ ਕਿਰਦਾਰ ਅਦਾ ਕਰ ਚੁੱਕੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਪਸੰਦ ਆਉਣਗੀਆਂ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)