ਆਸਟਰੇਲੀਆ ਵਿੱਚ ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀ

ਪੱਛਮੀ ਆਸਟਰੇਲੀਆ ਵਿੱਚ ਜਾਨਵਰਾਂ ਨਾਲ ਦਿਖਾਈ ਦੇ ਰਿਹਾ ਇੱਕ ਸਾਨ੍ਹ ਪੂਰੀ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਸ਼ਾਨ ਵੱਖਰੀ ਹੈ।

ਨਿਕਰਸ ਨਾਮ ਦੇ ਇਸ ਸਾਨ੍ਹ ਦਾ ਭਾਰ 1400 ਕਿੱਲੋ ਹੈ ਤੇ ਕੱਦ 6. 4 ਫੁੱਟ ਹੈ। ਨਿਕਰਸ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

ਹੋਲੀਸਟਨ ਨਸਲ ਦਾ ਇਸ ਸਾਨ੍ਹ ਦਾ ਆਕਾਰ ਇਸ ਝੁੰਡ ਦੇ ਸਾਨ੍ਹਾਂ ਦੇ ਮੁਕਾਬਲੇ ਦੁੱਗਣਾ ਹੈ।

ਪਿਛਲੇ ਮਹੀਨੇ ਇਸ ਸਾਨ੍ਹ ਦੇ ਮਾਲਕ ਜਿਓਉ ਪੀਅਰਸਨ ਨੇ ਇਸਦੀ ਬੋਲੀ ਲਗਾਉਣੀ ਚਾਹੀ ਤਾਂ ਮਾਂਸ ਉਤਪਾਦਕਾਂ ਨੇ ਕਿਹਾ ਕਿ ਨਿਕਰਸ ਨੂੰ ਸੰਭਾਲਣਾ ਬੇਹੱਦ ਔਖਾ ਹੋਵੇਗਾ। ਸਾਨ੍ਹ ਦੇ ਮਾਲਕ ਨੇ ਫਿਰ ਆਪਣਾ ਫੈਸਲਾ ਬਦਲ ਦਿੱਤਾ।

ਹੁਣ ਨਿਕਰਸ ਦੱਖਣੀ ਪਰਥ ਤੋਂ 136 ਕਿੱਲੋਮੀਟਰ ਦੂਰ ਲੇਕ ਪ੍ਰਿਸਟਨ ਇਲਾਕੇ ਵਿੱਚ ਰਹੇਗਾ। ਨਿਕਰਸ ਨੂੰ ਸਭ ਤੋਂ ਪਹਿਲਾਂ ਖਰੀਦਿਆ ਗਿਆ ਸੀ ਜਦੋਂ ਉਸਦੀ ਉਮਰ 12 ਮਹੀਨੇ ਦੀ ਸੀ।

ਬਾਕੀ ਪਸ਼ੂਆਂ ਦੇ ਝੁੰਡ ਨੂੰ ਸਾਂਭਣ ਦੇ ਮੰਤਵ ਲਈ ਉਸ ਨੂੰ ਖਰੀਦਿਆ ਗਿਆ ਸੀ। ਇਸ ਨੂੰ ਸਟੀਅਰਸ ਕਿਹਾ ਜਾਂਦਾ ਹੈ ਮਤਲਬ ਕਿ ਝੁੰਡ ਨੂੰ ਸਾਂਭਣ ਵਾਲਾ 'ਕੋਚ'।ਅਜਿਹੇ ਪਸ਼ੂ ਦੀ ਨਸਬੰਦੀ ਕਰ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ

ਇਸ ਦੇ ਮਾਲਕ ਪੀਅਰਸਨ ਕਹਿੰਦੇ ਹਨ, ''ਉਹ ਬਾਕੀ ਸਟੀਅਰਸ ਤੋਂ ਵੱਖਰਾ ਦਿਖਦਾ ਸੀ। ਉਸ ਦੇ ਕਈ ਸਾਥੀ ਨੂੰ ਬੁਚਣਖਾਨੇ ਭੇਜ ਦਿੱਤਾ ਗਿਆ, ਪਰ ਜਦੋਂ ਅਸੀਂ ਇਸ ਦੀ ਕੱਦ ਕਾਠੀ ਬਾਰੇ ਸੋਚਿਆ ਤਾਂ ਇਸ ਇੱਥੇ ਹੀ ਰੱਖਣ ਦਾ ਫੈਸਲਾ ਲਿਆ।''

ਪੀਅਰਸਨ ਕੋਲ 20 ਹਜ਼ਾਰ ਪਸ਼ੂ ਹਨ ਜਿਨ੍ਹਾਂ ਨੂੰ ਸਾਂਭਣ ਜਾਂ ਇੰਝ ਕਹਿ ਲਈਏ ਖੇਤਾਂ ਵਿੱਚ ਕੰਟਰੋਲ ਕਰਨ ਲਈ ਨਿਕਰਸ ਲਾਹੇਵੰਦ ਸਾਬਤ ਹੋ ਰਿਹਾ ਹੈ ।

ਸਾਨ੍ਹ ਦਾ ਨਾਂ ਨਿਕਰਸ ਕਿਵੇਂ ਪਿਆ?

ਪੀਅਰਸਨ ਦੱਸਦੇ ਹਨ, ''ਜਦੋਂ ਇਹ ਛੋਟਾ ਸੀ ਤਾਂ ਉਸ ਵੇਲੇ ਸਾਡੇ ਕੋਲ ਬ੍ਰਾਹਮਨ ਨਾਂ ਦਾ ਸਟੀਅਰ ਸੀ, ਅਸੀਂ ਉਸਨੂੰ ਬ੍ਰਾ ਕਹਿੰਦੇ ਸੀ ਅਤੇ ਸਾਡੇ ਕੋਲ ਇਹ ਸਾਨ੍ਹ ਵੀ ਆ ਗਿਆ। ਇਸ ਲਈ ਸਾਡੇ ਕੋਲ ਬ੍ਰਾ ਤਾਂ ਸੀ ਹੀ ਅਸੀਂ ਇਸਦਾ ਨਾਂ ਰੱਖ ਦਿੱਤਾ ਨਿਕਰਸ।''

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)