You’re viewing a text-only version of this website that uses less data. View the main version of the website including all images and videos.
ਚਿੜੀਆਘਰ 'ਚ ਜਾਨਵਰ ਘਟੇ ਤਾਂ ਗਧੇ ਨੂੰ ਬਣਾ ਦਿੱਤਾ ਗਿਆ 'ਜ਼ੈਬਰਾ'
ਮਿਸਰ ਦੇ ਇੱਕ ਚਿੜੀਆਘਰ ਵਿੱਚ ਕਥਿਤ ਤੌਰ 'ਤੇ ਇੱਕ ਗਧੇ ਨੂੰ ਕਾਲੀਆਂ ਧਾਰੀਆਂ ਨਾਲ ਰੰਗਿਆ ਗਿਆ ਸੀ ਤਾਂ ਜੋ ਉਹ ਜ਼ੈਬਰਾ ਵਾਂਗ ਨਜ਼ਰ ਆਵੇ। ਗਧੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਿਸਰ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ।
ਕਾਹਿਰਾ ਦੇ ਇੰਟਰਨੈਸ਼ਨਲ ਗਾਰਡਨ ਮਿਉਂਸਪਲ ਪਾਰਕ ਵਿੱਚ ਘੁੰਮਣ ਗਏ ਮਹਿਮੂਦ ਕਰਹਾਨ ਨਾਮ ਦੇ ਇੱਕ ਵਿਦਿਆਰਥੀ ਨੇ ਫੇਸਬੁੱਕ 'ਤੇ ਇਸ ਦੀਆਂ ਤਸਵੀਰਾਂ ਪਾਈਆਂ।
ਗਧੇ ਦੀ ਲੰਬਾਈ ਛੋਟੀ ਹੋਣ ਤੋਂ ਇਲਾਵਾ ਉਸ ਦੇ ਤਿੱਖੇ ਕੰਨ ਸਨ ਅਤੇ ਉਸ ਦੇ ਮੂੰਹ 'ਤੇ ਕਾਲੇ ਦਾਗ਼ ਸਨ। ਉਸ ਤੋਂ ਬਾਅਦ ਮਾਹਿਰਾਂ ਦੀਆਂ ਜਾਨਵਰਾਂ 'ਤੇ ਟਿੱਪਣੀਆਂ ਦੀਆਂ ਤਸਵੀਰਾਂ ਵਾਇਰਲ ਹੋਣ ਲੱਗੀਆਂ।
ਇਹ ਵੀ ਪੜ੍ਹੋ:
ਸਥਾਨਕ ਸਮਾਚਾਰ ਸਮੂਹ ਐਕਸਟਰਾਨਿਊਜ਼ ਟੀਵੀ ਤੋਂ ਇੱਕ ਜਾਨਵਰਾਂ ਦੇ ਮਾਹਿਰ ਨੇ ਦੱਸਿਆ ਕਿ ਜ਼ੈਬਰਾ ਦਾ ਅੱਗੇ ਵਾਲਾ ਮੂੰਹ ਕਾਲਾ ਹੁੰਦਾ ਹੈ ਜਦਕਿ ਇਸ ਦੀਆਂ ਧਾਰੀਆਂ ਬਰਾਬਰ ਨਹੀਂ ਹੁੰਦੀਆਂ।
ਪਾਰਕ ਵਿੱਚ ਘੁੰਮਣ ਗਏ ਸਰਹਾਨ ਨੇ ਐਕਸਟਰਾਨਿਊਜ਼ ਟੀਵੀ ਨੂੰ ਦੱਸਿਆ ਕਿ ਵਾੜੇ ਵਿੱਚ ਦੋ ਜਾਨਵਰ ਸਨ ਅਤੇ ਦੋਵਾਂ ਨੂੰ ਰੰਗਿਆ ਗਿਆ ਸੀ।
ਸਥਾਨਕ ਰੇਡੀਓ ਸਟੇਸ਼ ਨੋਗੂਮ ਐਫਐਮ ਨੇ ਜਦੋਂ ਚਿੜੀਆਘਰ ਦੇ ਨਿਦੇਸ਼ਕ ਮੁਹੰਮਦ ਸੁਲਤਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਜ਼ੋਰ ਦਿੰਦਿਆ ਕਿਹਾ ਕਿ ਜਾਨਵਰ ਨਕਲੀ ਨਹੀਂ ਸੀ।
ਇੱਥੇ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਚਿੜਿਆਘਰ ਵਿੱਚ ਦਰਸ਼ਕਾਂ ਨੂੰ ਬੇਵਫ਼ੂਕ ਬਣਾਉਣ ਦਾ ਇਲਜ਼ਾਮ ਲੱਗਾ ਹੋਵੇ।
ਇਸਰਾਈਲ ਦੀ ਨਾਕੇਬੰਦੀ ਦੌਰਨ 2009 ਵਿੱਚ ਗਾਜ਼ਾ ਦੇ ਚਿੜੀਆਘਰ 'ਤੇ ਗਧਿਆਂ ਨੂੰ ਜ਼ੈਬਰਾਂ ਵਾਂਗ ਰੰਗਣ ਦਾ ਇਲਜ਼ਾਮ ਲੱਗਾ ਸੀ।
2012 ਵਿੱਚ ਗਜ਼ਾ ਦੇ ਇੱਕ ਹੋਰ ਚਿੜੀਆਘਰ 'ਤੇ ਮਰੇ ਹੋਏ ਜਾਨਵਰ ਦਾ ਪੁਤਲਾ ਦਿਖਾਉਣ ਦਾ ਇਲਜ਼ਾਮ ਲੱਗਾ। ਅਜਿਹਾ ਉਨ੍ਹਾਂ ਨੇ ਜਾਨਵਰਾਂ ਦੀ ਘਾਟ ਕਾਰਨ ਕੀਤਾ ਸੀ।
2013 ਵਿੱਚ ਚੀਨ ਦੇ ਹੈਨਾਨ ਸੂਬੇ ਵਿੱਚ ਚਿੜੀਆਘਰ ਵਿੱਚ ਇੱਕ ਤਿੱਬਤੀ ਕੁੱਤੇ ਨੂੰ ਅਫ਼ਰੀਕੀ ਸ਼ੇਰ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ 2017 ਵਿੱਚ ਗਵਾਂਗਚਾਸ਼ੀ ਵਿੱਚ ਦਰਸ਼ਕਾਂ ਲਈ ਚਿੜੀਆਘਰ ਨੇ ਪਲਾਸਟਿਕ ਦੇ ਪੈਂਗੁਇਨ ਰੱਖੇ ਸਨ।
ਇੱਕ ਹਫ਼ਤੇ ਬਾਅਦ ਹੋਰ ਗਵਾਂਗਚਾਸ਼ੀ ਦੇ ਚਿੜੀਆਘਰ ਵਿੱਚ ਪਲਾਸਟਿਕ ਦੀਆਂ ਤਿਤਲੀਆਂ ਦਿਖਾਉਣ ਦਾ ਇਲਜ਼ਾਮ ਲੱਗਾ ਸੀ।