ਫਲੋਰੀਡਾ ਵਿੱਚ ਘਰ ਦੇ ਸਵੀਮਿੰਗ ਪੂਲ 'ਚ ਵੜਿਆ ਮਗਰਮੱਛ

ਫਲੋਰੀਡਾ ਦੀ ਪੁਲਿਸ ਨੇ ਇੱਕ ਘਰ ਦੇ ਸਵੀਮਿੰਗ ਪੂਲ ਵਿੱਚ 11 ਫੁੱਟ ਲੰਮੇ ਐਲੀਗੇਟਰ(ਚੌੜੇ ਮੁੰਹ ਵਾਲੇ ਮਗਰਮੱਛ) ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

ਫਲੋਰੀਡਾ ਦੇ ਸ਼ਹਿਰ ਨੋਕੋਮਿਸ ਦੇ ਰਹਿਣ ਵਾਲਿਆਂ ਨੇ ਜਾਨਵਰ ਦਾ ਪਤਾ ਲੱਗਣ 'ਤੇ ਮਦਦ ਦੀ ਗੁਹਾਰ ਕੀਤੀ।

ਪੁਲਿਸ ਨੇ ਜਾਨਵਰ ਨੂੰ ਪੂਲ ਤੋਂ ਬਾਹਰ ਘਸੀਟਦੇ ਹੋਏ ਦੀ ਵੀਡੀਓ ਸਾਂਝੀ ਕੀਤੀ।

ਟਵੀਟ ਰਾਹੀਂ ਪੁਲਿਸ ਅਫਸਰਾਂ ਨੇ ਦੱਸਿਆ ਕਿ ਜਾਨਵਰ ਸਿੱਧਾ ਸਕ੍ਰੀਨ ਦਰਵਾਜ਼ੇ ਰਾਹੀਂ ਪੂਲ ਵਿੱਚ ਜਾ ਵੜਿਆ। ਅਫਸਰਾਂ ਨੇ ਹੈਸ਼ਟੈਗ 'ਟਵੀਟ ਫਰਾਮ ਦਿ ਬੀਟ' ਅਤੇ 'ਓਨਲੀ ਇੰਨ ਫਲੋਰੀਡਾ' ਨਾਲ ਪੋਸਟ ਕੀਤਾ।

ਅਮਰੀਕੀ ਐਲੀਗੇਟਰ 11 ਤੋਂ 15 ਫੁੱਟ ਲੰਮਾ ਹੋ ਸਕਦਾ ਹੈ ਅਤੇ ਇਸ ਦਾ ਭਾਰ 454 ਕਿਲੋ ਤੱਕ ਹੋ ਸਕਦਾ ਹੈ।

ਇਹ ਦੱਖਣੀ ਪੂਰਬੀ ਅਮਰੀਕਾ ਅਤੇ ਚੀਨ ਵਿੱਚ ਪਾਏ ਜਾਂਦੇ ਹਨ ਜ਼ਿਆਦਾਤਰ ਅਮਰੀਕੀ ਐਲੀਗੇਟਰ ਫਲੋਰੀਡਾ ਜਾਂ ਲੁਈਸੀਯਾਨਾ ਵਿੱਚ ਰਹਿੰਦੇ ਹਨ।

ਖ਼ਤਰੇ ਤੋਂ ਬਾਹਰ ਪ੍ਰਜਾਤੀ

1973 ਦੀ ਯੂਐੱਸ ਐਨਡੇਂਜਰਡ ਸਪੀਸ਼ਿਜ਼ ਐਕਟ ਤਹਿਤ ਇਨ੍ਹਾਂ ਨੂੰ ਖ਼ਤਰੇ ਵਿੱਚ ਸ਼ਾਮਲ ਜਾਨਵਰਾਂ ਦੀ ਸੂਚੀ ਵਿੱਚ ਪਾਇਆ ਗਿਆ ਸੀ।

ਇਸ ਪ੍ਰਜਾਤੀ ਨੂੰ ਬਚਾਉਣ ਲਈ ਚੁੱਕੇ ਗਏ ਕਦਮਾਂ ਤੋਂ ਬਾਅਦ ਉਨ੍ਹਾਂ ਦਾ ਨੰਬਰ ਵਧਿਆ ਜਿਸ ਤੋਂ ਬਾਅਦ 1987 ਵਿੱਚ ਇਨ੍ਹਾਂ ਨੂੰ ਸੂਚੀ ਤੋਂ ਹਟਾ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)