ਗ੍ਰਾਊਂਡ ਰਿਪੋਰਟ: ਕਰਨਾਟਕ ਵਿੱਚ ਕਿਉਂ ਹੋ ਰਹੇ ਧਰਮਾਂ ਵਿਚਾਲੇ ਮੁਕਾਬਲੇ?

    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ

ਜੇ ਗੱਲ ਦੱਖਣੀ ਕਰਨਾਟਕ ਦੇ ਮੰਗਲੁਰੂ ਦੀ ਆਉਂਦੀ ਹੈ ਤਾਂ ਇਸ ਨੂੰ ਫਿਰਕੂ ਹਿੰਸਾ ਅਤੇ ਨਫਰਤ ਲਈ ਬਦਨਾਮੀ ਦਾ ਸਾਹਮਣਾ ਕਰਦੇ ਰਹਿਣੇ ਪੈਂਦਾ ਹੈ।

ਉਹ ਇਲਾਕਾ ਇੱਕ ਅਜਿਹੀ ਪ੍ਰਯੋਗਸ਼ਾਲਾ ਬਣ ਚੁੱਕਾ ਹੈ ਕਿ ਜਿੱਥੇ ਕੱਟਰਪੰਥ ਦੀਆਂ ਛਿੱਟਾਂ ਹਰੇਕ 'ਤੇ ਹਨ।

ਪਰ ਇਸ ਵਿੱਚ ਜ਼ਿਆਦਾ ਬਦਨਾਮੀ ਹਿੰਦੂਵਾਦੀ ਸੰਗਠਨਾਂ ਦੇ ਸਿਰ ਪਾਈ ਜਾਂਦੀ ਹੈ ਕਿਉਂਕਿ ਉਹ ਵੱਧ ਗਿਣਤੀ ਭਾਈਚਾਰਾ ਹੈ।

ਖ਼ਾਸ ਤੌਰ 'ਤੇ ਸ਼੍ਰੀਰਾਮ ਸੇਨਾ ਅਤੇ ਅਜਿਹੇ ਹੋਰ ਸੰਗਠਨ ਜਿਵੇਂ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪਰਿਸ਼ਦ।

ਮੁਸਲਿਮ ਸੰਗਠਨਾਂ 'ਤੇ ਕੱਟਰਵਾਦ ਨੂੰ ਵਧਾਉਣ, 'ਲਵ ਜਿਹਾਦ' ਅਤੇ 'ਲੈਂਡ ਜਿਹਾਦ' ਦਾ ਇਲਜ਼ਾਮ ਹੈ ਤਾਂ ਈਸਾਈ ਮਿਸ਼ਨਰੀਆਂ 'ਤੇ ਧਰਮ ਬਦਲਣ ਦਾ।

ਸਰਬਉੱਚਤਾ ਦੀ ਲੜਾਈ

ਇੱਥੇ ਸਾਰੇ ਸੰਗਠਨ ਸਰਬਉੱਚਤਾ ਦੀ ਲੜਾਈ ਲੜ ਰਹੇ ਹਨ, ਜਿਸ ਕਾਰਨ ਲਕੀਰਾਂ ਸਾਫ਼ ਖਿੱਚੀਆਂ ਨਜ਼ਰ ਆ ਰਹੀਆਂ ਹਨ।

ਕਰਨਾਟਕ ਸੂਬੇ ਦੇ ਦੱਖਣੀ ਸਮੁੰਦਰ ਕੰਡੇ ਇਲਾਕੇ 'ਚ ਫਿਰਕੂ ਨਫਰਤ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ। ਕੁਝ ਸਥਾਨਕ ਇਤਿਹਾਸਕਾਰ ਇਸਨੂੰ 60ਵਿਆਂ ਨਾਲ ਜੋੜ ਕੇ ਦੇਖਦੇ ਹਨ ਤਾਂ ਕੁਝ ਇਸ ਨੂੰ ਐਮਰਜੈਂਸੀ ਵੇਲੇ ਨਾਲ।

ਇਤਿਹਾਸਕਾਰ ਕਹਿੰਦੇ ਹਨ ਕਿ 60ਵਿਆਂ ਤੋਂ ਹੀ ਗਊ ਤਸਕਰਾਂ 'ਤੇ ਹਮਲਿਆਂ ਦੀ ਸ਼ੁਰੂਆਤ ਹੋਈ ਸੀ। ਵਿਸ਼ਵ ਹਿੰਦੂ ਪਰੀਸ਼ਦ ਨੇ ਇਸ ਦੌਰਾਨ ਇਸ ਇਲਾਕੇ 'ਚ ਆਪਣਾ ਪ੍ਰਭਾਵ ਵਧਾਇਆ। ਫਿਰ ਹੋਂਦ 'ਚ ਆਏ ਹਿੰਦੂ ਯੁਵਾ ਸੇਨਾ ਅਤੇ ਹਿੰਦੂ ਜਾਗਰਨ ਵੈਦਿਕੇ ਵਰਗੇ ਸੰਗਠਨ।

ਗੁਜਰਾਤ ਦੰਗਿਆਂ ਤੋਂ ਬਾਅਦ ਬਜਰੰਗ ਦਲ ਇੱਥੇ ਵੀ ਕਾਫੀ ਮਜ਼ਬੂਤ ਹੋ ਗਿਆ ਜਦਕਿ ਕਰਨਾਟਕ 'ਚ ਮੁਸਲਮਾਨਾਂ ਦੀ ਆਬਾਦੀ ਗੁਜਰਾਤ ਦੀ ਤੁਲਨਾ 'ਚ ਕਾਫੀ ਜ਼ਿਆਦਾ ਹੈ।

ਧਰਮ ਦੇ ਨਾਮ 'ਤੇ ਮੁਕਾਬਲੇ

ਸਾਲ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ 224 'ਚੋਂ 35 ਵਿਧਾਨਸਭਾ ਸੀਟਾਂ ਅਜਿਹੀਆਂ ਹਨ ਜਿੱਥੇ ਮੁਸਲਮਾਨਾਂ ਦੀ ਆਬਾਦੀ 20 ਫੀਸਦ ਜਾਂ ਉਸ ਤੋਂ ਵੱਧ ਹੈ ਜਦਕਿ ਮੰਗਲੁਰੂ 'ਚ ਈਸਾਈਆਂ ਦੀ ਆਬਾਦੀ ਕਾਰਨ ਇਸ ਨੂੰ ਤਾਂ ਦੱਖਣੀ ਭਾਰਤ ਦੇ 'ਰੋਮ' ਵਜੋਂ ਵੀ ਜਾਣਿਆ ਜਾਂਦਾ ਹੈ।

ਪਰ ਇੱਥੋਂ ਦੇ ਲੋਕਾਂ ਨੂੰ ਇਸ ਦੇ ਵਿੱਚ ਹੀ ਰਹਿਣ ਦੀ ਆਦਤ ਪਾਉਣੀ ਪੈ ਰਹੀ ਹੈ ਕਿਉਂਕਿ ਹੁਣ ਇਹ ਸਾਰਾ ਕੁਝ ਇਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ।

ਕਰਨਾਟਕ ਦਾ ਇਹ ਸਮੁੰਦਰੀ ਕੰਢੇ ਵਸਿਆ ਇਲਾਕਾ ਕੱਟਰਪੰਥ ਦੀ ਇੱਕ ਅਜੀਬ ਪ੍ਰਯੋਗਸ਼ਾਲਾ ਹੈ ਜਿੱਥੇ ਧਰਮ ਦੇ ਨਾਮ 'ਤੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ।

ਕਿਤੇ ਮੰਦਿਰ ਅਤੇ ਮੱਠਾਂ ਦੇ ਵਿੱਚ ਸਰਬਉੱਚਤਾ ਦੀ ਲੜਾਈ ਤੇ ਕਿਤੇ ਸਲਫ਼ੀ ਅਤੇ ਸੁੰਨੀਆਂ ਵਿਚਾਲੇ ਜਾਂ ਫੇਰ ਅਹਿਲੇ ਹਦੀਸ ਅਤੇ ਵਹਾਬਿਆਂ ਵਿਚਾਲੇ। ਇਨ੍ਹਾਂ ਦੇ ਆਪਸੀ ਝਗੜਿਆਂ ਨੇ ਵੀ ਕਾਫੀ ਹਿੰਸਾ ਦੇਖੀ ਹੈ।

ਮਸਜਿਦਾਂ 'ਤੇ ਕਿਸਦਾ ਅਧਿਕਾਰ

ਮਸਜਿਦਾਂ 'ਤੇ ਵੀ ਕਿਸ ਦਾ ਅਧਿਕਾਰ ਹੋਵੇ, ਇਸ ਸੰਘਰਸ਼ ਨੇ ਵੀ ਨੌਜਵਾਨਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਹੈ।

ਮੰਗਲੁਰੂ 'ਚ ਮੇਰੀ ਮੁਲਾਕਾਤ ਆਰਟੀਆਈ ਕਾਰਕੁਨ ਵਿਨਾਇਕ ਬਾਲਿਗਾ ਦੀ ਭੈਣ ਵਰਸ਼ਾ ਨਾਲ ਹੋਈ ਹੈ। ਉਹ ਦਾਅਵਾ ਕਰਦੀ ਹੈ ਕਿ ਉਨ੍ਹਾਂ ਦੇ ਭਰਾ ਵਿਨਾਇਕ, ਸੂਚਨਾ ਦੇ ਅਧਿਕਾਰ ਦੇ ਤਹਿਤ ਜਾਣਕਾਰੀਆਂ ਲਈ ਪਟੀਸ਼ਨਾਂ ਪਾਇਆ ਕਰਦੇ ਸਨ। ਇੱਕ ਦਿਨ ਉਨ੍ਹਾਂ ਦਾ ਕਤਲ ਘਰ ਦੇ ਸਾਹਮਣੇ ਕਰ ਦਿੱਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਕਿਸੇ ਮੰਦਿਰ ਦੀ ਆਮਦਨੀ ਅਤੇ ਖਰਚ ਦੇ ਬਿਓਰਾ ਆਈਟੀਆਈ ਰਾਹੀਂ ਮੰਗਿਆ ਸੀ।

ਵਰਸ਼ਾ ਕਹਿੰਦੇ ਹਨ ਕਿ ਉਨ੍ਹਾਂ ਦੇ ਭਰਾ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸਨ ਅਤੇ ਘਟਨਾ ਦੇ ਸਿਲਸਿਲੇ 'ਚ ਫੜ੍ਹੇ ਗਏ ਮੁਲਜ਼ਮਾਂ ਵੀ ਉਸੇ ਦਲ ਤੋਂ ਹੀ ਦੱਸੇ ਜਾ ਰਹੇ ਹਨ।

ਦਲਿਤਾਂ ਅਤੇ ਪਿੱਛੜੇ ਵਰਗਾ ਵਿਚਾਲੇ ਸੰਘ ਪਰਿਵਾਰ

ਸਮਾਜਕ ਕਾਰਜਕਰਤਾ ਨਰਿੰਦਰ ਨਾਇਕ ਸਾਰੇ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਹਨ ਕਿਉਂਕਿ ਉਹ ਰਹਿ ਰਹਿ ਕੇ ਇਸ ਦੇ ਖ਼ਿਲਾਫ਼ ਆਵਾਜ਼ ਚੁੱਕਦੇ ਰਹਿੰਦੇ ਹਨ। ਫਿਲਹਾਲ ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਨੇ ਨਿੱਜੀ ਸੁਰੱਖਿਆ ਮੁਹੱਈਆ ਕਰਵਾਈ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਉਹ ਦੱਸਦੇ ਹਨ ਕਿ ਜਿਸ ਬ੍ਰਾਹਮਣ ਸਮਾਜ ਤੋਂ ਉਹ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗੋਆ ਤੋਂ ਭੱਜ ਕੇ ਮੰਗਲੁਰੂ ਆਉਣਾ ਪਿਆ ਕਿਉਂਕਿ ਪੁਰਤਗਾਲੀ ਫੌਜ ਨੇ ਉੱਥੇ ਆਪਣਾ ਸਮਰਾਜ ਬਣਾ ਲਿਆ ਸੀ ਜੋ ਰਹਿ ਗਏ ਉਨ੍ਹਾਂ ਨੂੰ ਈਸਾਈ ਬਣਨਾ ਪਿਆ।

ਫੇਰ ਬਚੇ ਹੋਏ ਲੋਕਾਂ ਨੂੰ ਈਸਾਈ ਹੋਣ ਦੀ ਮਾਨਤਾ ਵੀ ਨਹੀਂ ਮਿਲੀ ਇਹ ਕਹਿੰਦੇ ਹੋਏ ਕਿ ਉਨ੍ਹਾਂ ਦੇ ਸੰਸਕਾਰ ਅਤੇ ਸੱਭਿਆਚਾਰ ਪੁਰਾਣੇ ਹੀ ਹਨ। ਇਸ ਲਈ ਬਚੇ ਹੋਏ ਹਿੰਦੂਆਂ ਨੂੰ ਵੀ ਭੱਜ ਕੇ ਆਉਣਾ ਪਿਆ।

ਨਾਇਕ ਹੁਣ ਖੁਦ ਨੂੰ ਨਾਸਤਿਕ ਮੰਨਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਮੰਗਲੁਰੂ 'ਚ ਜ਼ਿਆਦਾ ਖ਼ਤਰਾ ਹੋ ਗਿਆ ਹੈ। ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਨਾਇਕ ਨੂੰ ਦੋ ਹਥਿਆਰਬੰਦ ਪੁਲਿਸ ਸੁਰੱਖਿਆ ਕਰਮੀ ਮਿਲੇ ਹੋਏ ਹਨ ਜੋ 24 ਘੰਟੇ ਉਨ੍ਹਾਂ ਦੀ ਹਿਫਾਜ਼ਤ 'ਚ ਲੱਗੇ ਰਹਿੰਦੇ ਹਨ।

ਨਾਇਕ ਕਹਿੰਦੇ ਹਨ ਕਿ ਸੰਘ ਪਰਿਵਾਰ ਨੇ ਦਲਿਤਾਂ ਅਤੇ ਹੋਰ ਪਿੱਛੜੀਆਂ ਜਾਤੀਆਂ ਵਿਚਕਾਰ ਕੰਮ ਕਰਨਾ ਸ਼ੁਰੂ ਕੀਤਾ ਹੈ। ਆਪਣਾ ਪ੍ਰਭਾਵ ਬਣਾਇਆ ਪਰ ਉਹ ਕਹਿੰਦੇ ਹਨ ਕਿ ਸਾਲ 1992 'ਚ ਬਾਬਰੀ ਮਸਜਿਦ ਢਾਹੀ ਗਈ ਤਾਂ ਜੋ ਵਰਕਰ ਇਥੋਂ ਗਏ, ਉਹ ਦਲਿਤ ਅਤੇ ਹੋਰ ਪਿੱਛੜੀਆਂ ਜਾਤੀਆਂ ਦੇ ਹੀ ਸਨ ਜਦਕਿ ਉੱਚੀ ਜਾਤੀ ਦੇ ਸਵੈਮ ਸੇਵਕਾਂ ਨੂੰ ਮੰਗਲੁਰੂ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਨਾਇਕ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਵੀ ਕਦੇ ਹਿੰਸਾ ਦੀ ਨੌਬਤ ਆਉਂਦੀ ਹੈ ਤਾਂ ਸੰਗਠਨ ਉਨ੍ਹਾਂ ਦਲਿਤਾਂ ਅਤੇ ਪਿੱਛੜੀ ਜਾਤੀਆਂ ਦੇ ਵਰਕਰਾਂ ਨੂੰ ਅੱਗੇ ਕਰ ਦਿੰਦਾ ਹੈ।

ਜਦੋਂ ਵਿਸ਼ਵ ਹਿੰਦੂ ਪਰਿਸ਼ਦ ਦੇ ਜਗਦੀਸ਼ ਸ਼ੇਨਾਏ ਨੂੰ ਪੁੱਛਿਆ ਕਿ ਸਮੁੰਦਰੀ ਕੰਢੀ ਸਥਿਤ ਕਰਨਾਟਕ ਨੂੰ ਕੱਟਰਪੰਥ ਦੀ ਪ੍ਰਯੋਗਸ਼ਾਲਾ ਕਿਉਂ ਕਿਹਾ ਜਾਂਦਾ ਹੈ, ਉਨ੍ਹਾਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਇਲਾਮਿਕ ਕੱਟੜਪੰਥ

ਹਾਲਾਂਕਿ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਮੰਗਲੁਰੂ ਦੇ ਇੱਕ ਪਬ ਵਿੱਚ ਹੋਈ ਹਿੰਸਾ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ। ਇਸ ਵਿੱਚ ਸ਼੍ਰੀਰਾਮ ਸੇਨੇ ਦੇ ਮੁੱਖੀ ਪ੍ਰਮੋਦ ਮੁਥਾਲਿਕ ਵੀ ਸ਼ਾਮਲ ਹਨ।

ਜਗਦੀਸ਼ ਸ਼ੇਨਾਇ ਨੇ ਬੀਬੀਸੀ ਨੂੰ ਦੱਸਿਆ ਕਿ ਦੱਖਣੀ ਕੰਨੜ ਦੇ ਮੰਗਲੁਰੂ ਅਤੇ ਉਡੁਪੀ ਜ਼ਿਲਿਆ ਦੀ ਇੱਕ ਪਾਸੇ ਕੇਰਲਾ ਦੇ ਕਾਸਰਗੋੜ ਦਾ ਇਲਾਕਾ ਹੈ, ਜਿੱਥੇ ਅਰਬ ਤੋਂ ਪੈਸੇ ਕਮਾ ਮੁਸਲਮਾਨ ਘਰ ਭੇਜਦੇ ਹਨ ਅਤੇ ਇਸੇ ਪੈਸਿਆਂ ਨਾਲ ਹੀ ਇਸਲਾਮਿਕ ਸੰਗਠਨ ਚਲਦਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਨ੍ਹਾਂ ਦੋਵੇਂ ਜ਼ਿਲਿਆ ਦੇ ਦੂਜੇ ਪਾਸੇ ਭਟਕਲ ਜਿੱਥੇ 'ਇਸਲਾਮਿਰ ਕੱਟਰਪੰਥ' ਪੈਦਾ ਹੋ ਰਿਹਾ ਹੈ।

ਉਹ ਕਹਿੰਦੇ ਹਨ, "ਜੇਕਰ ਹਿੰਦੂ ਪਰਿਸ਼ਦ ਨਾ ਹੋਵੇ ਤਾਂ ਇੱਥੇ ਕੁੜੀਆਂ ਸੁਰੱਖਿਅਤ ਨਹੀਂ ਰਹਿ ਸਕਦੀਆਂ ਹਨ। ਇਹ ਲਵ ਜਿਹਾਦ ਅਤੇ ਲੈਂਡ ਜਿਹਾਦ ਦੇ ਕੇਂਦਰ ਬਣ ਰਿਹਾ ਹੈ ਅਤੇ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ।"

ਚਰਚਾਂ 'ਤੇ ਹਾਲ ਹੀ ਵਿੱਚ ਹੋਏ ਹਮਲਿਆਂ 'ਤੇ ਖਾਮੋਸ਼ ਰਹਿੰਦੇ ਹਨ।

ਉੱਥੇ ਹੀ ਇਸਲਾਮੀ ਕੱਟਰਪੰਥ ਦੇ ਇਲਜ਼ਾਮ ਜਿਸ ਸੰਗਠਨ 'ਤੇ ਲੱਗ ਰਹੇ ਹਨ ਉਸ ਦਾ ਨਾਮ ਪੀਐੱਫਆਈ ਯਾਨਿ 'ਪਾਪੂਲਰ ਫਰੰਟ ਆਫ ਇੰਡੀਆ' ਹੈ। ਇਸ ਤੋਂ ਇਲਾਵਾ ਵੀ ਕਈ ਇਸਲਾਮੀ ਸੰਗਠਨ ਹੈ, ਜਿਨ੍ਹਾਂ 'ਤੇ ਇਸੇ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ।

ਤਣਾਅ ਦਾ ਮਾਹੌਲ

ਸੋਸ਼ਲ ਡੇਮੋਕ੍ਰੇਟਿਕ ਪਾਰਟੀ ਆਫ ਇੰਡੀਆ ਦੇ ਜਨਰਲ ਸਕੱਤਰ ਮੁਹੰਮਦ ਇਲਿਆਸ ਥੁੰਬੇ ਕਹਿੰਦੇ ਹਨ ਕਿ ਉਨ੍ਹਾਂ ਦੇ ਸੰਗਠਨਾਂ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਲਵ ਜਿਹਾਦ ਅਤੇ ਲੈਂਡ ਜਿਹਾਦ ਤੇ ਬੀਫ ਜਿਹਾਦ ਸਿਰਫ ਸੰਘ ਪਰਿਵਾਰ ਦੇ ਸ਼ਬਦਕੋਸ਼ 'ਚ ਹਨ, ਜਿਸ ਦੇ ਓਟ ਆਸਰੇ ਉਹ ਨੌਜਵਾਨਾਂ ਨੂੰ ਭੜਕਾਉਂਦੇ ਅਤੇ ਤਣਾਅ ਦਾ ਮਾਹੌਲ ਪੈਦਾ ਕਰਦੇ ਹਨ।"

ਹਾਲ ਹੀ ਵਿੱਚ ਇੱਕ ਮੌਲ ਦੇ ਸਾਹਮਣੇ ਕੁਝ ਮੁਸਲਮਾਨ ਕੁੜੀਆਂ 'ਤੇ ਇਸ ਲਈ ਹਮਲਾ ਹੋਇਆ ਕਿਉਂਕਿ ਉਹ ਹਿੰਦੂ ਮੁੰਡਿਆਂ ਨਾਲ ਗੱਲ ਕਰ ਰਹੀਆਂ ਸਨ। ਇਸ ਘਟਨਾ ਦੇ ਤਹਿਤ ਪੀਐੱਫਆਈ ਨਾਲ ਜੁੜੇ ਕੁਝ ਨੌਜਵਾਨਾਂ 'ਤੇ ਇਲਜ਼ਾਮ ਲਗਾਇਆ ਗਿਆ ਹੈ।

ਕਰਨਾਟਕ 'ਚ ਮਈ ਮਹੀਨੇ 'ਚ ਵਿਧਾਨਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਅਤੇ ਚੋਣਾਂ ਦੇ ਐਲਾਨ ਦੇ ਨਾਲ ਹੀ ਸਾਰੇ ਦਲ ਜਾਤੀ ਅਤੇ ਧਰਮ ਦੇ ਨਾਮ 'ਤੇ ਵੋਟਾਂ ਦੇ ਧਰੁਵੀਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪਰ ਸਮਾਜ ਦਾ ਵੱਡਾ ਹਿੱਸਾ ਅਜਿਹਾ ਵੀ ਹੈ ਜੋ ਅਮਨ ਸ਼ਾਂਤੀ ਨਾਲ ਅਤੇ ਮਿਲਜੁਲ ਕੇ ਰਹਿਣਾ ਚਾਹੁੰਦਾ ਹੈ। ਚੰਗੀ ਗੱਲ ਹੈ ਕਿ ਪਿਛਲੇ 50 ਸਾਲਾਂ ਤੋਂ ਧਾਰਮਿਕ ਨਫਰਤ ਲਈ ਬਦਨਾਮ ਸਮੁੰਦਰੀ ਕੰਡੇ ਦਾ ਕਰਨਾਟਕ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)