ਨਵਜੋਤ ਸਿੱਧੂ ਵੱਲੋਂ ਨਰਿੰਦਰ ਮੋਦੀ ਦੇ ਸੋਹਲੇ ਗਾਉਣ ਦਾ ਕੀ ਹੈ ਸੱਚ

sidhu modi

ਤਸਵੀਰ ਸਰੋਤ, Getty Images

ਰਾਜਸਥਾਨ ਵਿੱਚ ਸ਼ੁੱਕਰਵਾਰ, 7 ਦਸੰਬਰ ਨੂੰ ਵਿਧਾਨ ਸਭਾ ਲਈ ਵੋਟਿੰਗ ਹੋਣੀ ਹੈ। ਸੂਬੇ ਵਿੱਚ ਚੋਣ ਮੁਹਿੰਮ ਆਪਣੇ ਆਖਰੀ ਪੜਾਅ ਵਿੱਚ ਹੈ।

ਅਜਿਹੇ ਵਿੱਚ ਫੋਟੋਆਂ, ਵੀਡੀਓਜ਼ ਅਤੇ ਦਾਅਵਿਆਂ ਦੀ ਗਿਣਤੀ ਵਧੀ ਹੈ ਜਿਸ ਨੂੰ ਸਿਆਸੀ ਪਾਰਟੀਆਂ ਜਾਂ ਉਨ੍ਹਾਂ ਦੇ ਸਮਰਥਕ ਆਪਣੇ ਹਿਸਾਬ ਨਾਲ ਵਰਤਦੇ ਰਹੇ ਹਨ।

'ਏਕਤਾ ਨਿਊਜ਼ ਰੂਮ' ਨੇ ਇਨ੍ਹਾਂ ਵਿੱਚੋਂ ਕੁਝ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੀ ਸੱਚਾਈ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਸਿੱਧੂ ਦਾ ਵਾਇਰਲ ਵੀਡੀਓ

ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਸਭਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਚੋਣ ਸਭਾ ਵਿੱਚ ਕਵਿਤਾ ਸੁਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ।

ਵਟਸਐਪ 'ਤੇ ਇਸ ਵੀਡੀਓ ਵਿੱਚ ਲਿਖਿਆ ਗਿਆ ਹੈ, "ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੀ ਛਬੜਾ ਵਿਧਾਨ ਸਭਾ ਵਿੱਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਆਗੂ ਨਵਜੋਤ ਸਿੰਘ ਸਿੱਧੂ। ਉਨ੍ਹਾਂ ਨੂੰ ਬੁਲਾਉਣਾ ਕਾਂਗਰਸ ਨੂੰ ਭਾਰੀ ਪਿਆ। ਸਿੱਧੂ ਨੇ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ:

ਇਸ ਵੀਡੀਓ ਵਿੱਚ ਨਵਜੋਤ ਸਿੰਘ ਸਿੱਧੂ ਮੰਚ ਤੋਂ ਸਭਾ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ ਅਤੇ ਮੰਚ ਦੇ ਨੇੜੇ ਕਾਂਗਰਸ ਦੇ ਝੰਡੇ ਦੇਖੇ ਜਾ ਸਕਦੇ ਹਨ।

ਇੱਕ ਭਾਸ਼ਨ ਦੌਰਾਨ ਸਿੱਧੂ ਇੱਕ ਕਵਿਤਾ ਵਿੱਚ ਕਹਿੰਦੇ ਹਨ, "ਅਕਸਰ ਦੁਨੀਆ ਦੇ ਲੋਕ ਸਮੇਂ ਵਿੱਚ ਚੱਕਰ ਖਾਇਆ ਕਰਦੇ ਹਨ ਪਰ ਕੁਝ ਨਰਿੰਦਰ ਮੋਦੀ ਵਰਗੇ ਵੀ ਹੁੰਦੇ ਹਨ ਜੋ ਇਤਿਹਾਸ ਬਣਾਇਆ ਕਰਦੇ ਹਨ।"

ਅਸੀਂ ਛਬੜਾ ਵਿਧਾਨ ਸਭਾ ਖੇਤਰ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਭਾਸ਼ਨ ਦੀ ਜਾਂਚ ਕੀਤੀ।

ਸਾਹਮਣੇ ਆਇਆ ਕਿ ਛਬੜਾ ਵਿਧਾਨਸਭਾ ਖੇਤਰ ਵਿੱਚ ਪ੍ਰਚਾਰ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਨ ਵਿੱਚ ਕਿਤੇ ਵੀ ਕੋਈ ਕਵਿਤਾ ਨਹੀਂ ਸੁਣਾਈ ਸੀ।

ਜਦੋਂਕਿ ਵਾਇਰਲ ਵੀਡੀਓ ਵਿੱਚ ਸਿੱਧੂ ਕਵਿਤਾ ਬੋਦਲੇ ਸੁਣਾਈ ਦਿੰਦੇ ਹਨ। ਨਵਜੋਤ ਸਿੰਘ ਸਿੱਧੂ ਦੇ ਵਾਇਰਲ ਹੋ ਰਹੇ ਵੀਡੀਓ ਦੀ ਅਸੀਂ ਫ੍ਰੇਮ ਦਰ ਫ੍ਰੇਮ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਵੀਡੀਓ ਅਤੇ ਆਡੀਓ ਵਿੱਚ ਕੁਝ ਫਰਕ ਹੈ।

ਨਵਜੋਤ ਸਿੱਧੂ ਦਾ ਪੁਰਾਣਾ ਵੀਡੀਓ

ਅਸੀਂ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਕੁਝ ਵੀਡੀਓ ਵੀ ਲੱਭੇ ਜਿਨ੍ਹਾਂ ਵਿੱਚੋਂ ਕੁਝ ਵੀਡੀਓ ਵਿੱਚ ਨਵਜੋਤ ਸਿੰਘ ਸਿੱਧੂ ਉਹੀ ਕਵਿਤਾ ਸੁਣਾਉਂਦੇ ਦਿਖਾਈ ਦੇ ਰਹੇ ਸਨ।

ਨਵਜੋਤ ਸਿੰਘ ਸਿੱਧੂ ਦਾ ਪੁਰਾਣਾ ਵੀਡੀਓ ਦੇਖੋ ਹੇਠ ਦਿੱਤੇ ਲਿੰਕ ਵਿੱਚ ਦੇਖ ਸਕਦੇ ਹੋ।

ਇਨ੍ਹਾਂ ਵਿੱਚੋਂ ਇੱਕ ਵੀਡੀਓ ਵਿੱਚ ਸਾਨੂੰ ਨਵਜੋਤ ਸਿੰਘ ਸਿੱਧੂ ਦਾ ਇੱਕ ਪੁਰਾਣਾ ਵੀਡੀਓ ਵੀ ਮਿਲਿਆ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਇੱਕ ਪ੍ਰੋਗਰਾਮ ਵਿੱਚ ਇਹ ਕਵਿਤਾ ਸੁਣਾਉਂਦੇ ਨਜ਼ਰ ਆ ਰਹੇ ਹਨ।

ਇਸ ਵਾਇਰਲ ਹੋ ਰਹੇ ਵੀਡੀਓ ਵਿੱਚ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਬਿਲਕੁਲ ਇੱਕੋ ਜਿਹੀ ਹੈ ਅਤੇ ਕਵਿਤਾ ਸੁਣਾਉਣ ਦਾ ਲਹਿਜ਼ਾ ਵੀ ਇੱਕੋ ਜਿਹਾ ਹੀ ਹੈ।

ਇੱਥੋਂ ਤੱਕ ਕਿ ਤਾੜੀਆਂ ਦੀ ਆਵਾਜ਼ ਅਤੇ ਲੋਕਾਂ ਦੀ ਆਵਾਜ਼ ਵੀ ਇੱਕੋ-ਜਿਹੀ ਹੀ ਹੈ।

ਛਬੜਾ ਵਿਧਾਨ ਸਭਾ ਦੇ ਪ੍ਰੋਗਰਾਮ ਦੇ ਪੂਰੇ ਵੀਡੀਓ ਵਿੱਚ ਇਹ ਕਵਿਤਾ ਸੁਣਾਈ ਨਹੀਂ ਦੇ ਰਹੀ ਪਰ ਵਾਇਰਲ ਵੀਡੀਓ ਵਿੱਚ ਅਜਿਹੀਆਂ ਹੀ ਤਸਵੀਰਾਂ ਤੇ ਕਵਿਤਾ ਸੁਣਾਈ ਦੇ ਰਹੀ ਹੈ ਜੋ ਕਿ ਪੁਰਾਣੇ ਵੀਡੀਓ ਦੀ ਹੈ।

ਮੋਦੀ ਅਤੇ ਉਨ੍ਹਾਂ ਦੀ ਮਾਂ ਦੀ ਫਰਜ਼ੀ ਤਸਵੀਰ

ਇਸ ਤਸਵੀਰ ਨੂੰ ਵੱਟਸਐਪ ਸਣੇ ਫੇਸਬੁੱਕ ਦੇ ਕਈ ਪੰਨਿਆਂ 'ਤੇ ਸ਼ੇਅਰ ਕੀਤਾ ਗਿਆ ਹੈ।

apj viral post

ਤਸਵੀਰ ਸਰੋਤ, The Better India

ਕੁਝ ਫੇਸਬੁੱਕ ਗਰੁੱਪਸ ਵਿੱਚ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਂ ਹੀਰਾਬੇਨ ਦੀ ਤਸਵੀਰ ਹੈ। ਪਰ ਇਹ ਦਾਅਵਾ ਝੂਠਾ ਹੈ।

ਇਮੇਜ ਰਿਵਰਸ ਸੱਚ ਤੋਂ ਪਤਾ ਲੱਗਦਾ ਹੈ ਕਿ ਇਸ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।

ਅਸਲ ਵਿੱਚ ਇਹ ਤਸਵੀਰ ਡਾਕਟਰ ਏਪੀਜੇ ਅਬਦੁਲ ਕਲਾਮ ਅਤੇ ਉਨ੍ਹਾਂ ਦੀ ਮਾਂ ਆਸ਼ਿਅੱਮਾ ਦੀ ਹੈ।

ਜਿਸ ਤਸਵੀਰ ਤੋਂ ਐਡਿਟ ਕਰਕੇ ਇਹ ਵਾਇਰਲ ਫੋਟੋ ਬਣਾਈ ਗਈ ਹੈ ਉਸ ਵਿੱਚ ਡਾਕਟਰ ਕਲਾਮ ਅਤੇ ਉਨ੍ਹਾਂ ਦੀ ਮਾਂ ਦੇ ਨਾਲ ਉਨ੍ਹਾਂ ਦੇ ਪਿਤਾ ਜੈਨੁਲਾਬਦੀਨ ਅਤੇ ਵੱਡੇ ਭੈਣ-ਭਰਾ ਵੀ ਹਨ।

apj original picture

ਤਸਵੀਰ ਸਰੋਤ, The Better India

ਡਾਕਟਰ ਏਪੀਜੇ ਅਬਦੁਲ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਰਹੇ। ਤਮਿਲ ਨਾਡੂ ਦੇ ਰਾਮੇਸ਼ਵਰਮ ਵਿੱਚ 15 ਅਕਤੂਬਰ 1931 ਨੂੰ ਪੈਦਾ ਹੋਏ ਡਾ. ਕਲਾਮ ਦਾ ਦੇਹਾਂਤ 27 ਜੁਲਾਈ 2015 ਨੂੰ ਹੋਇਆ ਸੀ।

ਡਾਕਟਰ ਕਲਾਮ ਨੂੰ ਸਾਲ 1981 ਵਿੱਚ ਭਾਰਤ ਸਰਕਾਰ ਨੇ ਦੇਸ ਦੇ ਸਰਬ ਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਅਤੇ ਫਿਰ 1990 ਵਿੱਚ ਪਦਮ ਵਿਭੂਸ਼ਣ ਅਤੇ 1997 ਵਿੱਚ ਭਾਰਤ ਰਤਨ ਦਿੱਤਾ ਗਿਆ।

ਇਹ ਵੀ ਪੜ੍ਹੋ:

ਭਾਰਤ ਦੇ ਸਰਬ ਉੱਚ ਅਹੁਦੇ ਤੇ ਨਿਯੁਕਤੀ ਤੋਂ ਪਹਿਲਾਂ ਭਾਰਤ ਰਤਨ ਪਾਉਣ ਵਾਲੇ ਡਾਕਟਰ ਕਲਾਮ ਦੇਸ ਦੇ ਤੀਜੇ ਰਾਸ਼ਟਰਪਤੀ ਸਨ।

(ਇਹ ਕਹਾਣੀ ਫੇਕ ਨਿਊਜ਼ ਨਾਲ ਲੜਨਦੀ ਲੜਾਈ ਲਈ ਬਣਾਏ ਗਏ ਪ੍ਰੋਜੈਕਟ 'ਏਕਤਾ ਨਿਊਜ਼ਰੂਮ' ਦਾ ਹਿੱਸਾ ਹੈ।)

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)