ਅਫ਼ਗਾਨਿਸਤਾਨ: ਤਾਲਿਬਾਨ ਸ਼ਾਸਨ ਮਗਰੋਂ ਬਣੀ ਮਹਿਲਾ ਫੁੱਟਬਾਲ ਟੀਮ 'ਚ ਖਿਡਾਰਨਾਂ 'ਸਰੀਰਕ ਸ਼ੋਸ਼ਣ' ਦਾ ਸ਼ਿਕਾਰ

ਤਸਵੀਰ ਸਰੋਤ, AFP
- ਲੇਖਕ, ਜਿਲ ਮੈਕਗਿਵਰਿੰਗ
- ਰੋਲ, ਬੀਬੀਸੀ ਨਿਊਜ਼, ਸਾਊਥ ਏਸ਼ੀਆ ਐਡੀਟਰ
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਸ਼ਾਸਨ ਮਗਰੋਂ, ਦੇਸ ਦੀ ਮਹਿਲਾ ਫੁੱਟਬਾਲ ਟੀਮ ਨੂੰ ਵਿਸ਼ਵ ਪੱਧਰੀ ਹੋਣ ਦਾ ਮਾਣ ਹਾਸਲ ਹੋਇਆ ਸੀ।
ਪਰ ਹੁਣ ਅਫ਼ਗਾਨਿਸਤਾਨ ਦੇ ਸੀਨੀਅਰ ਖੇਡ ਅਧਿਕਾਰੀਆਂ ਨੇ ਮੰਨਿਆ ਹੈ ਕਿ ਫੁੱਟਬਾਲ ਖਿਡਾਰਨਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ ਅਤੇ ਸਿਰਫ਼ ਫੁੱਟਬਾਲ ਟੀਮ ਵਿੱਚ ਹੀ ਨਹੀਂ ਸਗੋਂ ਇਹ ਸਮੱਸਿਆ ਬਾਕੀ ਖੇਡਾਂ ਵਿੱਚ ਵੀ ਹੈ।
ਕੋਚ ਅਤੇ ਖੇਡ ਅਧਿਕਾਰੀਆਂ ਵੱਲੋਂ ਕਥਿਤ ਤੌਰ 'ਤੇ ਕੀਤੇ ਜਾਂਦੇ ਮਾੜੇ ਵਿਹਾਰ ਬਾਰੇ ਜਨਤਕ ਤੌਰ 'ਤੇ ਖੁੱਲ੍ਹ ਕੇ ਬੋਲਣ ਤੋਂ ਜ਼ਿਆਦਾਤਰ ਖਿਡਾਰਨਾਂ ਡਰਦੀਆਂ ਹਨ ਪਰ ਕਈਆਂ ਨੇ ਬੀਬੀਸੀ ਨਾਲ ਨਿੱਜੀ ਤੌਰ 'ਤੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਕੁਝ ਦਿਨ ਪਹਿਲਾਂ ਹੀ ਇਸ ਸਕੈਂਡਲ ਦਾ ਖੁਲਾਸਾ ਹੋਇਆ ਹੈ। ਸ਼ੁੱਕਰਵਾਰ ਨੂੰ ਫੁੱਟਬਾਲ ਦੀ ਗਵਰਨਿੰਗ ਬਾਡੀ ਫੀਫਾ ਨੇ ਕਿਹਾ ਸੀ ਕਿ ਖਿਡਾਰਨਾਂ ਵੱਲੋਂ ਲਗਾਏ ਗਏ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਫ਼ਗਾਨ ਅਟਾਰਨੀ ਜਨਰਲ ਦੇ ਦਫ਼ਤਰ ਵੱਲੋਂ ਵੀ ਇਸ ਦੀ ਜਾਂਚ ਦੀ ਗੱਲ ਆਖੀ ਗਈ ਸੀ।
ਇਹ ਵੀ ਪੜ੍ਹੋ:
ਸੋਮਵਾਰ ਨੂੰ ਰਾਸ਼ਟਰਪਤੀ ਅਸ਼ਰਫ ਗ਼ਨੀ ਨੇ ਕਿਹਾ ਸੀ,''ਇਸ ਨਾਲ ਪੂਰੇ ਅਫ਼ਗਾਨਿਸਤਾਨ ਨੂੰ ਠੇਸ ਪਹੁੰਚੀ ਹੈ।''
''ਜੇਕਰ ਅਜਿਹੇ ਇਲਜ਼ਾਮ ਲੋਕਾਂ ਵੱਲੋਂ ਆਪਣੇ ਧੀਆਂ-ਪੁੱਤਾਂ ਨੂੰ ਖੇਡਾਂ ਵਿੱਚ ਜਾਣ ਤੋਂ ਰੋਕਦੇ ਹਨ ਤਾਂ ਸਾਨੂੰ ਤੁਰੰਤ ਐਕਸ਼ਨ ਲੈਣ ਦੀ ਲੋੜ ਹੈ।''

ਤਸਵੀਰ ਸਰੋਤ, AFP
ਸਪੋਰਟਸ ਵੇਅਰ ਬਣਾਉਣ ਵਾਲੀ ਕੰਪਨੀ ਹਮਲ ਵੱਲੋਂ ਅਫ਼ਗਾਨ ਫੁੱਟਬਾਲ ਫੈਡਰੇਸ਼ਨ ਤੋਂ ਇਸ ਕਾਰਨ ਸਪਾਂਸਰਸ਼ਿਪ ਵੀ ਵਾਪਿਸ ਲੈ ਲਈ ਗਈ ਹੈ।
ਫੈਡਰੇਸ਼ਨ ਦੇ ਸਕੱਤਰ ਜਨਰਲ ਸਈਦ ਅਲੀਰੇਜ਼ਾ ਅਕਾਜ਼ਾਦਾ, ਜਿਸਦਾ ਪ੍ਰਧਾਨ ਕੇਰਾਮੂਦੀਨ ਕਰੀਮ ਹੈ, ਜਿਸ 'ਤੇ ਇਲਜ਼ਾਮ ਲੱਗੇ ਹਨ, ਉਹ ਇਨ੍ਹਾਂ ਨੂੰ ਸਿਰੇ ਤੋਂ ਨਕਾਰਦੇ ਹਨ। ਉਸਦਾ ਕਹਿਣਾ ਹੈ ਕਿ ਔਰਤਾਂ ਦੀਆਂ ਕਹਾਣੀਆਂ ਸੱਚੀਆਂ ਨਹੀਂ ਹਨ। ਕਦੇ ਵੀ ਕਿਸੇ ਖਿਡਾਰਨਾਂ ਨੂੰ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਨਹੀਂ ਹੋਣਾ ਪਿਆ ਹੈ।
'ਹੋਰ ਖੇਡਾਂ 'ਚ ਹੁੰਦਾ ਹੈ ਖਿਡਾਰਨਾਂ ਦਾ ਸ਼ੋਸ਼ਣ'
ਇਸ ਮੁੱਦੇ ਨੂੰ ਲੈ ਕੇ ਸੋਮਵਾਰ ਨੂੰ ਅਫਗਾਨਿਸਤਾਨ ਸੰਸਦ ਦੇ ਦੀਆਂ ਦੋਵਾਂ ਸਦਨਾਂ ਵਿੱਚ ਸਵਾਲ ਪੁੱਛੇ ਗਏ। ਇਸ ਤੋਂ ਬਾਅਦ ਅਫਗ਼ਾਨਿਸਤਾਨ ਦੀ ਓਲੰਪਿਕ ਕਮੇਟੀ ਦੇ ਮੁਖੀ ਹਾਫ਼ੀਜ਼ੁੱਲਾਹ ਰਾਹੀਮੀ ਦੇ ਇੱਕ ਬਿਆਨ ਨੇ ਕਾਬੁਲ ਦੇ ਸਾਰੇ ਪੱਤਰਕਾਰਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ।
ਉਨ੍ਹਾਂ ਕਿਹਾ, ''ਇਹ ਚਿੰਤਾ ਦਾ ਵਿਸ਼ਾ ਹੈ। ਸਰੀਰਕ ਸ਼ੋਸ਼ਣ ਸਿਰਫ਼ ਫੁੱਟਬਾਲ ਫੈਡਰੇਸ਼ਨ ਵਿੱਚ ਹੀ ਨਹੀਂ ਸਗੋਂ ਬਾਕੀ ਸਪੋਰਟਸ ਫੈਡਰੇਸ਼ਨਾਂ ਵਿੱਚ ਵੀ ਹੈ। ਇਸਦੇ ਖ਼ਿਲਾਫ਼ ਅਸੀਂ ਲੜਾਈ ਲੜਨੀ ਹੈ।''
ਮਹਿਲਾਵਾਂ ਦੀ ਨੈਸ਼ਨਲ ਫੁੱਟਬਾਲ ਟੀਮ ਦੀ ਸਾਬਕਾ ਮੈਂਬਰਾਂ ਵੱਲੋਂ ਪੁਰਸ਼ ਕੋਚਾਂ 'ਤੇ ਸ਼ੋਸ਼ਣ ਦੇ ਇਲਜ਼ਾਮ ਲਾਏ ਗਏ ਹਨ।
ਇਹ ਵੀ ਪੜ੍ਹੋ:
ਅਫ਼ਗਾਨ ਮਹਿਲਾ ਫੁੱਟਬਾਲ ਨੈਸ਼ਨਲ ਟੀਮ ਦੀ ਸਾਬਕਾ ਕੈਪਟਨ ਖਾਲਿਦਾ ਪੋਪਲ ਵੱਲੋਂ ਵੀ ਕਈ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਨੇ ਫੁੱਟਬਾਲ ਖੇਡਣਾ ਅੱਲ੍ਹੜ ਉਮਰ ਵਿੱਚ ਸ਼ੁਰੂ ਕੀਤਾ ਸੀ ਜਦੋਂ ਅਫਗਾਨਿਸਤਾਨ ਤਾਲਿਬਾਨ ਦੇ ਸ਼ਾਸਨ ਹੇਠ ਸੀ। ਉਸ ਸਮੇਂ ਇਹ ਅਤੇ ਉਨ੍ਹਾਂ ਦੇ ਦੋਸਤ ਸ਼ਾਂਤੀ ਨਾਲ ਖੇਡਦੇ ਸਨ ਤਾਂ ਜੋ ਤਾਲਿਬਾਨ ਦੇ ਗਾਰਡ ਉਨ੍ਹਾਂ ਦੀਆਂ ਆਵਾਜ਼ਾਂ ਨਾ ਸੁਣ ਲੈਣ।
ਡੇਨਮਾਰਕ ਤੋਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਜਦੋਂ ਉਹ ਅਫਗਾਨਿਸਤਾਨ ਰਹਿੰਦੀ ਸੀ ਤਾਂ ਉਨ੍ਹਾਂ ਨੇ ਜਵਾਨ ਔਰਤਾਂ ਅਤੇ ਕੁੜੀਆਂ ਦਾ ਕੋਚਾਂ ਅਤੇ ਫੈਡਰੇਸ਼ਨ ਦੇ ਅਧਿਕਾਰੀਆਂ ਵੱਲੋਂ ਸ਼ੋਸ਼ਣ ਹੁੰਦਾ ਦੇਖਿਆ ਹੈ। ਕੁੜੀਆਂ ਨੇ ਇਸ ਬਾਰੇ ਉਨ੍ਹਾਂ ਤੋਂ ਸ਼ਿਕਾਇਤ ਵੀ ਕੀਤੀ ਸੀ।

ਤਸਵੀਰ ਸਰੋਤ, AFP
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਹੈ ਕਿ ਇਸ ਖ਼ਿਲਾਫ਼ ਕੋਈ ਕਾਰਵਾਈ ਹੋਵੇਗੀ। ਜਦਕਿ ਉਨ੍ਹਾਂ ਵੱਲੋਂ ਵੀ ਦੋ ਕੋਚਾਂ ਖ਼ਿਲਾਫ਼ ਇਹ ਮੁੱਦਾ ਚੁੱਕਿਆ ਗਿਆ ਸੀ।
ਖਿਡਾਰਨਾ ਨੇ ਸਾਂਝੇ ਕੀਤੇ ਤਜ਼ਰਬੇ
ਉਨ੍ਹਾਂ ਦਾ ਕਹਿਣਾ ਹੈ,''ਉਨ੍ਹਾਂ ਨੂੰ ਹਟਾਉਣਾ ਜਾਂ ਫਿਰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਨੂੰ ਤਰੱਕੀ ਦਿੱਤੀ ਗਈ।''
ਖਾਲਿਦਾ ਪੋਪਲ ਦਾਅਵਾ ਕਰਦੇ ਹਨ,''ਫੈਡਰੇਸ਼ਨ ਦੇ ਅਧਿਕਾਰੀ ਖਿਡਾਰਨਾਂ ਨੂੰ ਕਹਿੰਦੇ ਹਨ ਕਿ ਜੇਕਰ ਉਹ ਉਨ੍ਹਾਂ ਨਾਲ ਸੈਕਸ ਕਰਨਗੀਆਂ ਤਾਂ ਉਨ੍ਹਾਂ ਦਾ ਨਾਂ ਟੀਮ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵੀ ਪੈਸੇ ਵੀ ਮਿਲਣਗੇ।''
ਬੀਬੀਸੀ ਨੇ ਕਈ ਖਿਡਾਰਨਾਂ ਸਮੇਤ ਨੌਜਵਾਨ ਔਰਤਾਂ ਨਾਲ ਵੀ ਗੱਲਬਾਤ ਕੀਤੀ ਜਿਹੜੀਆਂ ਇਸ ਸਮੇਂ ਅਫ਼ਗਾਨਿਸਤਾਨ ਵਿੱਚ ਰਹਿ ਰਹੀਆਂ ਹਨ। ਉਨ੍ਹਾਂ ਨੇ ਵੀ ਸਰੀਰਕ ਸ਼ੋਸ਼ਣ ਨੂੰ ਲੈ ਕੇ ਕੁਝ ਅਜਿਹੀਆਂ ਹੀ ਕਹਾਣੀਆ ਸੁਣਾਈਆ।
ਇਹ ਵੀ ਪੜ੍ਹੋ:
ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਉਸ ਨੂੰ ਕਿਹਾ ਗਿਆ,''ਮੈਨੂੰ ਦਿਖਾ ਤੂੰ ਕਿੰਨੀ ਸੋਹਣੀ ਹੈ ਕਿਉਂਕਿ ਸਿਰਫ਼ ਸੋਹਣੀਆਂ ਕੁੜੀਆਂ ਨੂੰ ਟੀਮ ਵਿੱਚ ਲਿਆ ਜਾਂਦਾ ਹੈ।''
ਖਾਲਿਦਾ ਪੋਪਲ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਵੱਲੋਂ ਲਗਾਏ ਗਏ ਇਲਜ਼ਾਮ 'ਦਿ ਗਾਰਡੀਅਨ' ਅਖ਼ਬਾਰ ਵਿੱਚ ਵੀ ਛਪੇ। ਜਿਸ ਤੋਂ ਬਾਅਦ ਦਰਜਨਾਂ ਮੁੰਡੇ ਅਤੇ ਕੁੜੀਆਂ ਮੇਰਾ ਧੰਨਵਾਦ ਕੀਤਾ ਅਤੇ ਕਿਹਾ ਉਨ੍ਹਾਂ ਦੀਆਂ ਕਹਾਣੀਆਂ ਵੀ ਅਜਿਹੀਆਂ ਹੀ ਹਨ ਪਰ ਉਹ ਡਰ ਕਾਰਨ ਬੋਲ ਨਹੀਂ ਸਕਦੇ।
''ਮੈਨੂੰ ਪਤਾ ਹੈ ਮੇਰੀ ਆਵਾਜ਼ ਕਈਆਂ ਦੀ ਜ਼ਿੰਦਗੀ ਬਦਲ ਸਕਦੀ ਹੈ।''
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












