ਕੀ ਭੂਚਾਲ ਦੀ ਮਾਰ ਝੱਲ ਸਕੇਗਾ ਸਰਦਾਰ ਪਟੇਲ ਦਾ ਬੁੱਤ

ਤਸਵੀਰ ਸਰੋਤ, EPA
- ਲੇਖਕ, ਡਾ. ਦੇਵਾਂਸ਼ੂ ਪੰਡਿਤ
- ਰੋਲ, ਪ੍ਰੋਫੈਸਰ, ਸੀਈਪੀਟੀ ਯੂਨੀਵਰਸਿਟੀ
ਦੁਨੀਆਂ ਦਾ ਸਭ ਤੋਂ ਉੱਚਾ ਬੁੱਤ ਯਾਨਿ ਕਿ "ਸਟੈਚੂ ਆਫ ਯੂਨਿਟੀ" ਸਰਦਾਰ ਸਰੋਵਰ ਬੰਨ੍ਹ ਦੇ ਦੱਖਣ ਵਿੱਚ ਸਥਿਤ ਨਰਮਦਾ ਨਦੀ ਦੇ ਸਾਧੂ ਬੇਟਦੀਪ 'ਚ ਬਣਿਆ ਹੈ।
182 ਮੀਟਰ ਉੱਚੇ ਇਸ ਬੁੱਤ ਦਾ ਉਦਘਾਟਨ 31 ਅਕਤੂਬਰ 2018 ਨੂੰ ਕੀਤਾ ਗਿਆ ਸੀ।
ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਇੰਟੀਗ੍ਰੇਸ਼ਨ ਟਰੱਸਟ ਉਹ ਸੰਸਥਾ ਹੈ, ਜਿਸ ਨੇ ਇਸ ਵਿਸ਼ਾਲ ਬੁੱਤ ਦਾ ਨਿਰਮਾਣ ਕਰਵਾਇਆ ਹੈ।
ਇਸ ਬੁੱਤ ਦੀ ਇੰਜੀਨੀਅਰਿੰਗ ਨਾਲ ਜੁੜੇ ਕੁਝ ਪਹਿਲੂ ਤੁਹਾਨੂੰ ਹੈਰਾਨ ਕਰ ਸਕਦੇ ਹਨ।
ਉਦਾਹਰਣ ਲਈ ਇਹ ਬੁੱਤ ਅਮਰੀਕਾ ਦੇ ਪ੍ਰਸਿੱਧ ਨਮੂਨੇ ਸਟੈਚੂ ਆਫ ਲਿਬਰਟੀ ਦੀ ਤੁਲਨਾ 'ਚ ਦੋ ਗੁਣਾ ਉੱਚਾ ਹੈ।
ਆਓ, ਜਾਣਦੇ ਹਾਂ, ਇਸ ਮੂਰਤੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ...

ਤਸਵੀਰ ਸਰੋਤ, Getty Images
ਕਿੰਨਾ ਉੱਚਾ
ਜੇਕਰ ਅਸੀਂ ਇਸ ਬੁੱਤ ਦੀ ਨੀਂਹ ਤੋਂ ਗੱਲ ਕਰੀਏ ਤਾਂ ਇਹ 182 ਮੀਟਰ ਉੱਚਾ ਹੈ। ਹਾਲਾਂਕਿ, ਬੁੱਤ ਦੀ ਉਚਾਈ ਸਿਰਫ਼ 167 ਮੀਟਰ ਹੈ।
ਪਰ ਇਸ ਨੂੰ ਇੱਕ 25 ਮੀਟਰ ਉੱਚੇ ਥੜ੍ਹੇ 'ਤੇ ਰੱਖਿਆ ਗਿਆ ਹੈ, ਜਿਸ ਕਾਰਨ ਮੂਰਤੀ ਦੀ ਕੁੱਲ ਉਚਾਈ 182 ਮੀਟਰ ਹੋ ਜਾਂਦੀ ਹੈ।
ਇਸ ਮੂਰਤੀ ਨੂੰ ਬਣਾਉਣ ਲਈ 2,332 ਕਰੋੜ ਰੁਪਏ ਦੀ ਲਾਗਤ ਆਈ ਹੈ। ਉੱਥੇ ਹੀ ਪੂਰੇ ਪ੍ਰੋਜੈਕਟ ਵਿੱਚ ਕੁੱਲ ਤਿੰਨ ਹਜ਼ਾਰ ਕਰੋੜ ਰੁਪਏ ਦਾ ਖਰਚ ਆਇਆ ਹੈ।
ਸਾਲ 2012-13 ਵਿੱਚ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਬਾਅਦ ਸਿਰਫ਼ 42 ਮਹੀਨਿਆਂ ਦੌਰਾਨ ਇਸ ਕੰਮ ਨੂੰ ਪੂਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਬੁੱਤ ਕਿਸ ਨੇ ਬਣਾਇਆ?
ਸਾਲ 2012 ਵਿੱਚ ਇਸ ਬੁੱਤ ਦੇ ਨਿਰਮਾਣ ਲਈ ਟਰਨਰ ਕੰਸਲਟੈਂਟ ਨਾਮ ਦੀ ਕੰਪਨੀ ਨੂੰ ਇੱਕ ਪ੍ਰੋਜੈਕਟ ਮੈਨੇਜਮੈਂਟ ਕੰਸਲਟੈਂਟ ਵਜੋਂ ਚੁਣਿਆ ਗਿਆ ਸੀ।
ਇਹ ਉਹੀ ਕੰਪਨੀ ਹੈ, ਜਿਸ ਨੇ ਦੁਬਈ ਦੀ ਮਸ਼ਹੂਰ ਇਮਾਰਤ ਬੁਰਜ਼ ਖ਼ਲੀਫ਼ਾ ਦੇ ਨਿਰਮਾਣ ਨੂੰ ਅੰਜ਼ਾਮ ਦਿੱਤਾ ਸੀ।
ਇਸ ਕੰਪਨੀ ਦਾ ਕੰਮ ਇਹ ਸੀ ਕਿ ਇਹ ਇੱਕ ਕੰਟਰੈਕਟਰ ਦੀ ਚੋਣ ਕਰੇ, ਜੋ ਕੰਸਟ੍ਰੱਕਸ਼ਨ ਮੈਥੋਡੋਲਾਜੀ, ਪ੍ਰੋਜੈਕਟ ਦੇ ਕੰਮ ਦੀ ਦੇਖ ਰੇਖ, ਗੁਣਵੱਤਾ ਕਾਇਮ ਰੱਖਣ ਅਤੇ ਸੁਰੱਖਿਆ ਮਾਪਦੰਡਾਂ ਦੇ ਪਾਲਣ ਨੂੰ ਯਕੀਨੀ ਬਣਾ ਸਕੇ ।

ਤਸਵੀਰ ਸਰੋਤ, EPA
ਇਸ ਤੋਂ ਬਾਅਦ 2014 ਵਿੱਚ ਲਾਰਸਨ ਐਂਡ ਟਰਬੋ ਨਾਮ ਦੀ ਕੰਪਨੀ ਨੂੰ ਇਸ ਪ੍ਰੋਜੈਕਟ ਦਾ ਇੰਜੀਨੀਅਰਿੰਗ, ਪ੍ਰਕਿਓਰਮੈਂਟ ਅਤੇ ਕੰਸਟ੍ਰੱਕਸ਼ਨ ਯਾਨਿ ਈਪੀਸੀ ਕੰਟ੍ਰੈਕਟਰ ਵਜੋਂ ਚੁਣਿਆ ਗਿਆ।
ਈਪੀਸੀ ਕੰਟ੍ਰੈਕਟਰ ਨੂੰ ਚੁਣੇ ਜਾਣ ਦੇ ਹਾਲਾਤ ਵਿੱਚ ਸਿਰਫ਼ ਏਜੰਸੀ ਪ੍ਰੋਜੈਕਟ ਦੇ ਡਿਜ਼ਾਈਨ ਤੋਂ ਲੈ ਕੇ ਸਾਮਗਰੀ ਤੱਕ ਨੂੰ ਹਾਸਿਲ ਕਰਨ ਅਤੇ ਨਿਰਮਾਣ ਕਰਨ ਲਈ ਜ਼ਿੰਮੇਦਾਰ ਹੁੰਦੀ ਹੈ।
ਬੇਸਿਕ ਡਿਜ਼ਾਈਨ ਫਿਲਾਸਫੀ
ਈਪੀਸੀ ਕਾਨਟਰੈਕਟਰ ਚੁਣੇ ਜਾਣ ਦੌਰਾਨ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਕਾਨਟਰੈਕਟਰ ਨਿਰਮਾਣ ਕਾਰਜ ਵਿੱਚ ਸਮਰਥ ਹੈ ਜਾਂ ਨਹੀਂ।
ਲਾਰਸਨ ਐਂਡ ਟਰਬੋ ਨੇ ਇਸ ਪ੍ਰੋਜੈਕਟ ਵਿੱਚ ਆਪਣੀ ਇਨ-ਹਾਊਸ ਡਿਜ਼ਾਈਨਿੰਗ ਟੀਮ ਦੀ ਵਰਤੋਂ ਕਰਨ ਦੇ ਨਾਲ ਹੀ ਆਰਕੀਟੈਕਚਰ ਲਈ ਵੁਡਸ ਬੈਗੇਟ ਅਤੇ ਸਟ੍ਰੱਕਚਰ ਡਿਜ਼ਾਈਨ ਲਈ ਆਰੂਪ ਇੰਡੀਆ ਨਾਲ ਕਰਾਰ ਕੀਤਾ।
ਇਸ ਡਿਜ਼ਾਈਨ ਨੂੰ ਚੈੱਕ ਕਰਨ ਦੀ ਜ਼ਿੰਮੇਵਾਰੀ ਏਜੀਜ਼ ਇੰਡੀਆ ਅਤੇ ਟਾਟਾ ਕੰਸਲਟੈਂਟਸ ਐਂਡ ਇੰਜੀਨੀਅਰਿੰਗ ਨੂੰ ਦਿੱਤੀ ਗਈ। ਇਸ ਤਰ੍ਹਾਂ ਦੇ ਕੰਮ ਨੂੰ ਪਰੂਫ਼ ਕੰਸਲਟੈਂਸੀ ਕਿਹਾ ਜਾਂਦਾ ਹੈ।
ਪਰੂਫ ਕੰਸਲਟੈਂਟ ਬੇਸਿਕ ਡਿਜ਼ਾਈਨ ਫਿਲਾਸਫੀ ਦੇ ਨਾਲ-ਨਾਲ ਖੰਭਿਆਂ ਅਤੇ ਕਾਲਮ ਦੇ ਆਕਾਰ ਦਾ ਨਿਰੀਖਣ ਕਰਕੇ ਉਨ੍ਹਾਂ ਦੇ ਇਸਤੇਮਾਲ ਦੀ ਆਗਿਆ ਦਿੰਦੀ ਹੈ।
ਸਰਦਾਰ ਸਰੋਵਰ ਨਿਗਮ ਦੇ ਇੱਕ ਅਮਰੀਕੀ ਆਰਕੀਟੈਕਟ ਮਾਈਕਲ ਗ੍ਰੇਵਸ ਅਤੇ ਮਿਨਹਾਰਡ ਨੂੰ ਲੀ ਇੰਟੀਗ੍ਰੇਨੇਡ ਡਿਜ਼ਾਈਨ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਇਨ੍ਹਾਂ ਕੰਪਨੀਆਂ ਦਾ ਕੰਮ ਇਸ ਪ੍ਰੋਜੈਕਟ ਦੇ ਤਕਨੀਕੀ ਪਹਿਲੂਆਂ ਦੀ ਜਾਂਚ ਕਰਨਾ ਸੀ।
ਮੂਰਤੀ ਵਿੱਚ ਹਾਲ ਦਾ ਨਿਰਮਾਣ
ਇਸ ਦੇ ਨਾਲ ਹੀ ਸਰਦਾਰ ਸਰੋਵਰ ਨਿਗਮ ਨੇ ਤੀਹ ਹੋਰ ਛੋਟੇ-ਵੱਡੇ ਠੇਕੇਦਾਰਾਂ, ਪੀਐਮਸੀ ਅਤੇ ਮੁੱਖ ਠੇਕੇਦਾਰ ਨੂੰ ਇਸ ਪ੍ਰੋਜੈਕਟ ਲਈ ਚੁਣਿਆ ਸੀ।

ਤਸਵੀਰ ਸਰੋਤ, EPA
ਇਹ ਕੰਪਨੀਆਂ ਸਾਈਨੇਜ਼ ਡਿਜ਼ਾਈਨ ਕਰਨ ਤੋਂ ਲੈ ਕੇ ਬੀਤੇ 100 ਸਾਲਾਂ ਦੀ ਹੜ੍ਹ ਅਤੇ ਹਾਈਡ੍ਰੋਕਲੋਜੀਕਲ ਡਾਟਾ ਦੇ ਅਧਿਅਨ ਵਰਗੇ ਵੱਖ-ਵੱਖ ਖੇਤਰਾਂ ਵਿੱਚ ਮਾਹਿਰ ਸਨ।
ਇਸ ਮੂਰਤੀ ਨੂੰ ਬਣਾਉਣ ਦਾ ਕੰਮ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ। ਇਸ ਵਿੱਚ ਪਹਿਲੇ ਭਾਗ ਵਿੱਚ ਨੀਂਹ ਰੱਖੀ ਜਾਣੀ ਸੀ ਅਤੇ ਦੂਜੇ ਵਿੱਚ ਬੁੱਤ ਖੜ੍ਹਾ ਕੀਤਾ ਜਾਣਾ ਸੀ।
ਅਜਿਹੇ ਵਿੱਚ ਇਹ ਕੰਮ ਨੀਂਹ ਰੱਖਣ ਤੋਂ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਅੱਧਾ ਹਿੱਸਾ ਖੜ੍ਹਾ ਕੀਤਾ ਗਿਆ। ਇਸ ਵਿਚਾਲੇ ਇੱਕ ਹੋਰ ਕੋਰ ਵਾਲ ਬਣਾਈ ਗਈ।
ਇਸ ਦੇ ਨਾਲ ਹੀ ਬੁੱਤ ਵਿੱਚ ਇੱਕ ਹਾਲ ਬਣਾਇਆ ਗਿਆ ਹੈ, ਜਿਸ ਵਿੱਚ ਕਰੀਬ 200 ਲੋਕ ਬੈਠ ਸਕਦੇ ਹਨ।
ਇਹ ਵੀ ਪੜ੍ਹੋ:
ਭੂਚਾਲ ਤੋਂ ਕਿਵੇਂ ਬਚੇਗਾ ਇਹ ਬੁੱਤ
ਤਿੰਨ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਬੁੱਤ ਦਾ ਭਾਰ 67 ਹਜ਼ਾਰ ਮੀਟ੍ਰਿਕ ਟਨ ਹੈ।
ਪਰ ਇਹ ਸਵਾਲ ਅਹਿਮ ਹੈ ਕਿ ਇੰਨਾ ਉੱਚਾ ਬੁੱਤ ਹਵਾ ਦੇ ਦਬਾਅ, ਭੂਚਾਲ, ਹੜ੍ਹ ਅਤੇ ਹਵਾ ਦੇ ਪ੍ਰਭਾਵ ਨੂੰ ਕਿਵੇਂ ਬਰਦਾਸ਼ਤ ਕਰੇਗਾ। ਭੂਚਾਲ ਤੋਂ ਵੀ ਜ਼ਿਆਦਾ ਖ਼ਤਰਨਾਕ ਹਵਾ ਦਾ ਪ੍ਰਭਾਵ ਹੋਵੇਗਾ।

ਤਸਵੀਰ ਸਰੋਤ, EPA
ਇਸ ਕਾਰਨ ਸਟੈਚੂ ਬਣਾਉਂਦੇ ਸਮੇਂ ਹਵਾ ਦੇ ਦਬਾਅ ਨੂੰ ਸਾਧਾਰਨ ਮੰਨ ਕੇ ਚੱਲਣ ਦੀ ਥਾਂ +1 ਮੰਨਿਆ ਗਿਆ ਤਾਂ ਜੋ ਇਹ ਹਵਾ ਦੇ ਦਬਾਅ ਨੂੰ ਬਰਦਾਸ਼ਤ ਕਰ ਸਕੇ।
ਇਹ ਬੁੱਤ ਭੂਚਾਲ ਦੇ ਜ਼ੋਨ ਥ੍ਰੀ ਵਿੱਚ ਆਉਂਦਾ ਹੈ ਪਰ ਜ਼ੋਨ ਫੋਰ ਦੇ ਆਧਾਰ 'ਤੇ ਇਸ ਬੁੱਤ ਨੂੰ ਬਣਾਇਆ ਗਿਆ ਹੈ। ਭੂਚਾਲ ਤੋਂ ਬਚਾਉਣ ਲਈ ਇਸ ਵਿੱਚ ਡਕਟਾਇਲ ਡਿਟੈਲਿੰਗ ਵੀ ਕੀਤੀ ਗਈ ਹੈ।
ਅਜਿਹੇ ਵਿੱਚ ਇਹ ਕਿਹਾ ਸਕਦਾ ਹੈ ਕਿ ਇਹ ਬੁੱਤ ਭਿਆਨਕ ਭੂਚਾਲ ਵਿੱਚ ਖੜ੍ਹ਼ਾ ਰਹਿ ਸਕਦੇ ਹੈ।
ਪਰ ਜੇਕਰ ਕਿਸੇ ਛੋਟੀ ਜਿਹੀ ਭੁੱਲ-ਚੁੱਕ ਨੂੰ ਅਣਦੇਖਿਆ ਕਰ ਦਿੱਤਾ ਗਿਆ ਹੋਵੇਗਾ ਤਾਂ ਇਹ ਕਹਿਣਾ ਮੁਸ਼ਕਲ ਹੋਵੇਗਾ।
45 ਮੀਟਰ ਡੂੰਘਾਈ 'ਚ ਭੂਮੀ ਪੂਜਨ
ਆਧਾਰ ਬਣਾਉਣ ਵੇਲੇ ਮੂਰਤੀ ਵਾਲੀ ਥਾਂ ਦਾ ਸਰਵੇ ਕਰਨ ਲਈ ਦੂਜੇ ਸਾਰੇ ਜਿਓ-ਟੈਕਨੀਕਲ ਸਰਵੇ ਕਰਨ ਦੇ ਨਾਲ-ਨਾਲ ਲੈਡਰ ਤਕਨੀਕ ਦਾ ਵੀ ਇਸਤੇਮਾਲ ਵੀ ਕੀਤਾ ਗਿਆ ਹੈ।

ਤਸਵੀਰ ਸਰੋਤ, EPA
ਇਸ ਬੁੱਤ ਦੀ ਨੀਂਹ ਵਿੱਚ ਟੁੱਟੀਆਂ ਹੋਈਆਂ ਚੱਟਾਨਾਂ ਦੇ ਟੁਕੜੇ ਸ਼ਾਮਿਲ ਹਨ, ਜਿਨ੍ਹਾਂ ਵਿੱਚ ਕੁਆਰਟਰਜ਼, ਮੀਕਾ ਅਤੇ ਦੂਜੇ ਹੋਰ ਕਈ ਸਾਰੇ ਤੱਤ ਮੌਜੂਦ ਹੁੰਦੇ ਹਨ।
ਸਰਦਾਰ ਸਰੋਵਰ ਬੰਨ੍ਹ ਕਰੀਬ ਹੋਣ ਕਾਰਨ ਨੀਂਹ ਪੁੱਟਣ ਵੇਲੇ ਕਾਫੀ ਸਾਵਧਾਨੀ ਦਾ ਧਿਆਨ ਰੱਖਣਾ ਪਿਆ ਸੀ। ਇਸ ਕਾਰਨ ਡੈਮੇਜ਼ ਕੰਟ੍ਰੋਲ ਬਲਾਸਟ ਕੀਤੇ ਗਏ ਸਨ।
ਇਸ ਬੁੱਤ ਦੀ ਨੀਂਹ ਨੂੰ ਜ਼ਮੀਨ ਤੋਂ 45 ਮੀਟਰ ਹੇਠਾਂ ਜਾ ਕੇ ਰੱਖਿਆ ਗਿਆ ਹੈ। ਅਜਿਹੇ ਵਿੱਚ ਭੂਮੀ ਪੂਜਨ ਲਈ ਵੀ 15 ਮੰਜ਼ਿਲਾਂ ਇਮਾਰਤ ਜਿੰਨਾਂ ਹੇਠਾਂ ਜਾਣਾ ਪਿਆ।
ਇੱਕ ਵਾਰ ਖੁਦਾਈ ਪੂਰੀ ਹੋਣ ਤੋਂ ਬਾਅਦ ਪਾਣੀ ਛਿੜਕਾ ਕੇ ਉਸ ਪੁੱਟੀ ਹੋਈ ਥਾਂ ਨੂੰ ਸਾਫ਼ ਕੀਤਾ ਗਿਆ। ਇਸ ਤੋਂ ਬਾਅਦ ਨੀਂਹ ਦੇ ਚਾਰੇ ਪਾਸੇ 60 ਫੁੱਟ ਚੌੜੀ ਆਰਸੀਸੀ ਦੀ ਕੰਧ ਬਣਾਈ ਗਈ।
ਬੁੱਤ ਦਾ ਡਿਜ਼ਾਈਨ
ਇਹ ਰਾਫਟ ਵਰਗੀ ਫਾਊਂਡੇਸ਼ਨ ਸੀ, ਜਿਸ ਵਿੱਚ ਸਾਢੇ ਤਿੰਨ ਉੱਚਾ ਕੰਕਰੀਟ ਵਿਛਾਇਆ ਗਿਆ।
ਇਸ ਦੇ ਨਾਲ ਹੀ ਨਦੀ ਤੋਂ ਬਚਾਅ ਲਈ ਵੀ ਕਈ ਉਪਾਅ ਕੀਤੇ ਗਏ ਹਨ ਤਾਂ ਜੋ ਪਾਣੀ ਦਾ ਵਹਾਅ ਇਸ ਨੂੰ ਆਪਣੇ ਨਾਲ ਰੋੜ੍ਹ ਕੇ ਨਾ ਲੈ ਜਾਏ।

ਤਸਵੀਰ ਸਰੋਤ, EPA
ਕਿਸੇ ਵੀ ਉੱਚੀ ਇਮਾਰਤ ਨੂੰ ਬਣਾਉਣ ਵੇਲੇ ਹਵਾ ਦੇ ਦਬਾਅ ਨੂੰ ਧਿਆਨ ਵਿੱਚ ਰੱਖਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਕਿਉਂਕਿ 90 ਡਿਗਰੀ ਦੇ ਐਂਗਲ ਤੋਂ ਪੈਣ ਵਾਲਾ ਹਵਾ ਦਾ ਦਬਾਅ ਕਿਸੇ ਵੀ ਚੀਜ਼ ਨੂੰ ਹਿਲਾ ਸਕਦਾ ਹੈ।
ਅਜਿਹੇ ਵਿੱਚ ਇਮਾਰਤ ਦਾ ਡਿਜ਼ਾਈਨ ਬਣਾਉਣ ਵੇਲੇ ਇਹ ਧਿਆਨ ਰੱਖਣਾ ਪਿਆ ਹੈ ਕਿ ਇਹ ਹਵਾ ਦਾ ਤੇਜ਼ ਦਬਾਅ ਬਰਦਾਸ਼ਤ ਕਰ ਸਕੇ ਪਰ ਇੱਕ ਚੁਣੌਤੀ ਇਹ ਸੀ ਕਿ ਇਹ ਸਟੈਚੂ ਨਦੀ ਦੇ ਕੰਢੇ 'ਤੇ ਹੈ।
ਇਸ ਕਾਰਨ ਨਦੀ ਦੇ ਉੱਪਰ ਵਗਦੀ ਹਵਾ ਨਾਲ ਵਿੰਡ ਟਨਲ ਪੈਦਾ ਹੋ ਸਕਦਾ ਸੀ। ਅਜਿਹੇ ਵਿੱਚ ਮੂਰਤੀ 'ਤੇ ਪੈਣ ਵਾਲੇ ਹਵਾ ਦੇ ਦਬਾਅ ਦਾ ਅਨੁਮਾਨ ਲਗਾਉਣਾ ਮੁਸ਼ਕਲ ਸੀ।
ਬੁੱਤ ਬਣਾਉਣਾ ਕਿੰਨਾ ਔਖਾ ਕੰਮ
ਇਸ ਕਾਰਨ ਦੁਨੀਆਂ ਦੀ ਪ੍ਰਸਿੱਧ ਕੰਪਨੀ ਆਰਡਬਲਿਊਆਈਡੀ ਨੂੰ ਇਸ ਲਈ ਇੱਕ ਮਾਡਲ ਵਜੋਂ ਚੁਣਿਆ ਗਿਆ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਕੰਪਨੀ ਨੇ ਬਾਊਂਡਰੀ ਲੇਅਰ ਵਿੰਡ ਟਨਲ ਵਿੱਚ ਆਪਣੇ ਬਣਾਏ ਗਏ ਮਾਡਲ ਦੀ ਏਅਰੋ ਇਲਾਸਟਿਸਿਟੀ ਦੀ ਜਾਂਚ ਕਰਕੇ ਡਿਜ਼ਾਈਨਰਜ਼ ਦੀ ਟੀਮ ਨੂੰ ਆਪਣੇ ਇਨਪੁਟ ਦਿੱਤੇ।
ਸਟੈਚੂ ਆਫ ਯੂਨਿਟੀ ਪ੍ਰਤੀ ਸੈਕੰਡ 60 ਮੀਟਰ ਹਵਾ ਦੇ ਦਬਾਅ ਨੂੰ ਬਰਦਾਸ਼ਤ ਕਰ ਸਕਦਾ ਹੈ।
ਕਿਸੇ ਵੀ ਬੁੱਤ ਵਿੱਚ ਛਾਤੀ ਦਾ ਹਿੱਸਾ ਪੈਰਾਂ ਦੇ ਮੁਕਾਬਲੇ ਕਾਫੀ ਚੌੜਾ ਹੁੰਦਾ ਹੈ ਜੋ ਕਿ ਕਿਸੇ ਇਮਾਰਤ ਦੇ ਨਿਰਮਾਣ ਦੇ ਲਿਹਾਜ਼ ਨਾਲ ਕਾਫੀ ਅਜੀਬ ਹੈ।
ਇੰਨੀ ਉੱਚੀ ਚਿਮਨੀ ਬਣਾਉਣਾ ਸੌਖਾ ਹੈ ਕਿਉਂਕਿ ਹੇਠਲਾ ਹਿੱਸਾ ਚੌੜਾ ਹੁੰਦਾ ਹੈ ਅਤੇ ਸਿਖ਼ਰ ਦਾ ਹਿੱਸਾ ਪਤਲਾ ਹੁੰਦਾ ਹੈ। ਅਜਿਹੇ ਵਿੱਚ ਮੂਰਤੀ ਲਈ ਡਿਜ਼ਾਈਨ ਬਣਾਉਣਾ ਮੁਸ਼ਕਲ ਹੁੰਦਾ ਹੈ।
ਸਟੈਚੂ ਆਫ ਯੂਨਿਟੀ
ਆਧਾਰ ਅਤੇ ਸਿਖ਼ਰ ਵਿਚਾਲੇ ਇਸ ਚੌੜਾਈ ਦੇ ਅਨੁਪਾਤ ਨੂੰ ਸਲੈਂਡਰਨੈਸ ਰੇਸ਼ੀਓ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਸਟੈਚੀ ਆਫ ਯੂਨਿਟੀ ਵਿੱਚ ਬਹੁਤ ਜ਼ਿਆਦਾ ਹੈ।

ਤਸਵੀਰ ਸਰੋਤ, EPA
ਇਸ ਕਾਰਨ ਇਸ ਬੁੱਤ ਦੇ ਡਿਜ਼ਾਈਨ ਨੂੰ ਤਿਆਰ ਕਰਨ ਵਿੱਚ ਕਾਫੀ ਮਿਹਨਤ ਕੀਤੀ ਗਈ ਹੈ। ਇਸ ਕਾਰਨ ਹੀ ਨੀਂਹ ਦਾ ਡਿਜ਼ਾਈਨ ਬਣਾਉਣਾ ਕਾਫੀ ਚੁਣੌਤੀ ਭਰਿਆ ਸੀ।
ਇਸ ਦੇ ਦੋ ਪੈਰਾਂ ਨੂੰ ਕੋਰ ਵਾਲ ਵਜੋਂ ਇਸਤੇਮਾਲ ਕੀਤਾ ਗਿਆ ਹੈ। ਇਨ੍ਹਾਂ ਦੀ ਉਚਾਈ 152 ਮੀਟਰ ਹੈ।
ਕੋਰ ਵਾਲ ਇੱਕ ਅਜਿਹੀ ਤਕਨੀਕ ਹੈ, ਜਿਸ ਨੂੰ ਉੱਚੀਆਂ ਇਮਾਰਤਾਂ ਬਣਾਉਣ 'ਚ ਕੀਤਾ ਜਾਂਦਾ ਹੈ।
ਮੁੰਬਈ ਵਿੱਚ ਬਣਾਈਆਂ ਜਾ ਰਹੀਆਂ ਕਈ ਇਮਾਰਤਾਂ ਵਿੱਚ ਇਸ ਤਕਨੀਕ ਨੂੰ ਇਸਤੇਮਾਲ ਕੀਤਾ ਗਿਆ ਹੈ। ਬੁੱਤ ਦੀ ਕੋਰ ਵਾਲ ਇੱਕ ਅੰਡਾਕਾਰ ਸਲੈਂਡਰ ਵਰਗੀ ਹੁੰਦੀ ਹੈ।
ਪਿੱਤਲ ਦੇ ਪੈਨਲ ਲਗਾਏ ਗਏ ਹਨ...
ਨੀਂਹ ਵੱਲ ਇਸ ਦੀ ਚੌੜਾਈ 850 ਮਿਲੀਮੀਟਰ ਹੁੰਦੀ ਹੈ ਜੋ ਕਿ ਟੌਪ 'ਤੇ 450 ਮਿਲੀਮੀਟਰ ਹੁੰਦੀ ਹੈ।

ਤਸਵੀਰ ਸਰੋਤ, statueofunity.in
ਕੋਰ ਵਾਲ ਵਿੱਚ ਕਈ ਥਾਵਾਂ 'ਤੇ ਸਟੀਲ ਪਲੇਟਸ ਲਗਾਈਆਂ ਗਈਆਂ ਹਨ ਤਾਂ ਕਿ ਉਸ ਨਾਲ ਸਪੇਸ ਫਰੇਮ ਜੋੜਿਆ ਜਾ ਸਕੇ।
ਸਟੀਲ ਸਟ੍ਰੱਕਚਰ ਦੀ ਵਰਤੋਂ ਇਸ ਲਈ ਕੀਤੀ ਗਈ ਹੈ ਤਾਂ ਜੋ ਸਪੇਸ ਫਰੇਮ ਨੂੰ ਕੋਰ ਵਾਲ ਨਾਲ ਜੋੜਿਆ ਜਾ ਸਕੇ।
ਸਪੇਸ ਫਰੇਮ ਨੂੰ ਲਿਆਉਣ ਕਰਕੇ ਅਹਿਮ ਹੈ ਕਿਉਂਕਿ ਇਸੇ ਫਰੇਮ ਨਾਲ ਪਿੱਤਲ ਦੇ ਪੈਨਲ ਲਗਾਏ ਗਏ ਹਨ ਜੋ ਕਿ ਸਟੈਚੂ ਨੂੰ ਆਕਾਰ ਦਿੰਦੇ ਹਨ।
ਕਿਸੇ ਵੀ ਸਟ੍ਰੱਕਚਰ ਡਿਜ਼ਾਈਨਰ ਲਈ ਕੋਰ ਵਾਲ ਬਣਾਉਣਾ ਮੁਸ਼ਕਲ ਨਹੀਂ ਹੈ।
ਸੈਂਕੜੇ ਸਾਲਾਂ ਤੱਕ ਚੱਲੇਗੀ ਮੂਰਤੀ
ਪਰ ਸਟੈਚੂ ਆਫ ਯੂਨਿਟੀ ਦੇ ਮਾਮਲੇ ਵਿੱਚ ਡਿਜ਼ਾਈਨਰਾਂ ਨੂੰ ਇਹ ਧਿਆਨ ਰੱਖਣਾ ਸੀ ਕਿ ਬੁੱਤ ਨੂੰ ਵੱਖ-ਵੱਖ ਪੈਟਰਨ ਵਾਲੇ ਹਵਾ ਦੇ ਦਬਾਅ ਨੂੰ ਬਰਦਾਸ਼ਤ ਕਰਨ ਲਾਇਕ ਬਣਾਉਣਾ ਸੀ।

ਤਸਵੀਰ ਸਰੋਤ, Reuters
ਇਸ ਉਦੇਸ਼ ਨਾਲ ਕੋਰ ਵਾਲ ਨੂੰ ਜੋੜਣ ਵਾਲੀ ਹਾਰੀਜੈਂਟਲ ਵਾਲਸ ਨੂੰ ਟੇਢੇ-ਮੇਢੇ ਅੰਦਾਜ਼ ਨਾਲ ਜੋੜਿਆ ਗਿਆ ਹੈ।
ਅਜਿਹੇ ਵਿੱਚ ਜਦੋਂ ਬੁੱਤ ਦੇ ਬਾਹਰੀ ਹਿੱਸੇ ਯਾਨਿ ਪਿੱਤਲ ਦੀ ਪਲੇਟਸ 'ਤੇ ਹਵਾ ਦਾ ਦਬਾਅ ਪੈਂਦਾ ਹੈ ਤਾਂ ਉਹ ਫਰੇਮ ਤੋਂ ਹੁੰਦਾ ਹੋਇਆ ਕੋਰ ਵਾਲ ਵਿੱਚ ਜਾਂਦਾ ਹੈ।
ਇਸ ਤੋਂ ਬਾਅਦ ਇਹ ਦਬਾਅ ਫਾਊਂਡੇਸ਼ਨ ਵੱਲ ਵੱਧ ਜਾਂਦਾ ਹੈ। ਇਸ ਇਮਾਰਤ ਨੂੰ ਬਣਾਉਣ ਵਿੱਚ ਅਤਿ-ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਜਿਸ ਦੀ ਉਮਰ ਕਾਫੀ ਜ਼ਿਆਦਾ ਹੈ।
ਦੁਨੀਆਂ ਦੀ ਇਤਿਹਾਸਕ ਇਮਾਰਤਾਂ
ਦੁਨੀਆਂ ਦੀ ਇਤਿਹਾਸਕ ਇਮਾਰਤਾਂ ਜੋ 400-500 ਸਾਲ ਪੁਰਾਣੀਆਂ ਹਨ, ਉਹ ਸਟੀਲ ਜਾਂ ਕੰਕਰੀਟ ਨਾਲ ਨਹੀਂ ਬਣੀਆ ਹਨ।
ਹਾਲਾਂਕਿ, ਇਸ ਇਮਾਰਤ ਨੂੰ ਬਣਾਉਣ ਵਿੱਚ 22,500 ਮੈਟ੍ਰਿਕ ਟਨ ਸੀਮੈਂਟ ਦੀ ਖਪਤ ਹੋਈ ਹੈ।

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ 5700 ਮੈਟ੍ਰਿਕ ਟਨ ਸਟ੍ਰੱਕਚਰਲ ਸਟੀਲ ਅਤੇ 18,500 ਟਨ ਲੋਹੇ ਦੀ ਰਾਡਾਂ ਦੀ ਵਰਤੋਂ ਹੋਈ ਹੈ।
ਸਟੀਲ ਦਾ ਇਸਤੇਮਾਲ ਇੱਕ ਅਜਿਹੀ ਸਮੱਸਿਆ ਹੈ, ਜਿਸ ਦਾ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਟੀਲ ਇੱਕ ਸਮੇਂ ਬਾਅਦ ਨਸ਼ਟ ਹੋਣ ਲੱਗਦੀ ਹੈ।
ਪਰ ਜੇਕਰ ਕੰਕਰੀਟ ਨੂੰ ਠੀਕ ਢੰਗ ਨਾਲ ਵਰਤਿਆ ਜਾਵੇ ਤਾਂ ਇਸ ਦੇ ਨਸ਼ਟ ਹੋਣ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ।
ਚੀਨ 'ਚ ਬਣੇ ਸਰਦਾਰ ਪਟੇਲ ਦੇ ਕੱਪੜੇ
ਜੰਗ ਲੱਗੀ ਹੋਈ ਸਟੀਲ ਦੀ ਰਾਡ ਕਿਸੇ ਵੀ ਵਧੀਆ ਕੰਕਰੀਟ ਨੂੰ ਤੋੜ ਦੇਵੇਗੀ, ਇਸ ਲਈ ਐਮ 65 ਗਰੇਡ ਕੰਕਰੀਟ ਇਸਤੇਮਾਲ ਕੀਤਾ ਗਿਆ ਹੈ।

ਤਸਵੀਰ ਸਰੋਤ, Reuters
ਐਮ 65 ਦਾ ਮਤਲਬ ਹੈ ਕਿ ਇਸ ਕੰਕਰੀਟ ਵਿੱਚ 65 ਮੈਗਾ ਪਾਸਕਲ ਦੀ ਤਾਕਤ ਹੈ ਜਦੋਂ ਕਿ ਸਾਧਾਰਨ ਇਮਾਰਤ ਵਿੱਚ ਲੱਗਣ ਵਾਲਾ ਸੀਮੈਂਟ ਐਮ 20 ਗਰੇਡ ਦਾ ਹੁੰਦਾ ਹੈ।
ਇਸ ਬੁੱਤ ਨੂੰ ਬਣਾਉਣ ਵਿੱਚ 12 ਹਜ਼ਾਰ ਬਰਾਂਜ ਪੈਨਲ ਲੱਗੇ, ਜਿਨ੍ਹਾਂ ਦਾ ਭਾਰ 1850 ਟਨ ਹੈ।
ਪਿੱਤਲ ਦੇ ਇਹ ਪੈਨਲ ਚੀਨ ਤੋਂ ਬਣ ਕੇ ਆਏ ਹਨ, ਜਿਸ ਕਾਰਨ ਇੱਕ ਸਿਆਸੀ ਵਿਵਾਦ ਵੀ ਖੜਾ ਹੋ ਗਿਆ ਸੀ।
ਹਾਲਾਂਕਿ, ਹਰ ਪੈਨਲ ਦਾ ਆਕਾਰ ਵੱਖ-ਵੱਖ ਹੈ ਪਰ ਸਾਰੇ ਪੈਨਲ ਦਾ ਸਟੈਂਡਰਡ ਆਕਾਰ 5 × 6 ਮੀਟਰ ਹੈ।
ਡਿਜ਼ਾਈਨ ਦੇ ਹਿਸਾਬ ਨਾਲ
ਇਸ ਤਰ੍ਹਾਂ ਪੈਨਲਾਂ ਦੇ ਤਿੰਨ ਡਾਇਮੈਂਸ਼ਨ ਹੁੰਦੇ ਹਨ ਕੋਈ ਵੀ ਹਿੱਸਾ ਪਲੇਨ ਨਹੀਂ ਹੁੰਦਾ ਹੈ।

ਤਸਵੀਰ ਸਰੋਤ, Getty Images
ਅਜਿਹੇ ਵਿੱਚ ਅਜਿਹਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਇਨ੍ਹਾਂ ਨੂੰ ਡਿਜ਼ਾਈਨ ਦੇ ਹਿਸਾਬ ਨਾਲ ਬਿਲਕੁਲ ਠੀਕ-ਠੀਕ ਬਣਾਇਆ ਜਾਵੇ। ਇਹ ਕੰਮ ਸੀਐਨਸੀ ਮਸ਼ੀਨ ਦੀ ਮਦਦ ਨਾਲ ਹੁੰਦਾ ਹੈ।
ਇਹ ਕੰਮ ਭਾਰਤ ਵਿੱਚ ਵੀ ਹੋ ਸਕਦਾ ਸੀ ਪਰ ਸਵਾਲ ਇਹ ਸੀ ਕਿ ਭਾਰਤ ਵਿੱਚ ਇਹ ਕੰਮ ਕਿੰਨੀ ਛੇਤੀ ਹੋ ਸਕਦਾ ਹੈ।
ਲਾਰਸਨ ਐਂਡ ਟਰਬੋ ਦੇ ਇੰਜੀਨੀਅਰਾਂ ਨੇ ਅੰਦਰੂਨੀ ਫਰੇਮ ਦੇ ਨਾਲ ਇਨ੍ਹਾਂ ਪੈਨਲਾਂ ਨੂੰ ਇਸ ਤਰ੍ਹਾਂ ਜੋੜਿਆ ਹੈ ਕਿ ਬਾਹਰੋਂ ਕਿਸੇ ਤਰ੍ਹਾਂ ਦੀ ਵੀ ਸਪੋਰਟ ਲਗਾਉਣ ਦੀ ਜ਼ਰੂਰਤ ਮਹਿਸੂਸ ਹੀ ਨਹੀਂ ਹੋਈ।
ਇਸ ਨੂੰ ਆਪਣੇ ਆਪ ਵਿੱਚ ਇੱਕ ਉਪਲਬਧੀ ਮੰਨਿਆ ਗਿਆ ਹੈ।

ਤਸਵੀਰ ਸਰੋਤ, EPA
ਅਖ਼ੀਰ ਅਸੀਂ ਇਹ ਕਹਿ ਸਕਦੇ ਹਾਂ ਕਿ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਨੂੰ ਬਣਾਉਣ 'ਚ ਵਿਸ਼ਵ ਦੇ ਸਭ ਤੋਂ ਸ਼ਾਨਦਾਰ ਇੰਜੀਨੀਅਰਾਂ ਅਤੇ ਡਿਜ਼ਾਈਨਰਾਂ ਨੇ ਕੋਈ ਕਸਰ ਨਹੀਂ ਛੱਡੀ ਹੈ।
ਇਸ ਬੁੱਤ ਨੂੰ ਉੱਚ ਗੁਣਵੱਤਾ, ਮਜ਼ਬੂਤੀ ਅਤੇ ਲੰਬੇ ਸਮੇਂ ਤੱਕ ਚੱਲਣ ਲਾਇਕ ਬਣਾਉਣ ਲਈ ਸਾਰੀਆਂ ਸਾਵਧਾਨੀਆਂ ਦਾ ਧਿਆਨ ਰੱਖਿਆ ਗਿਆ ਹੈ।
ਭਾਰਤ ਆਉਣ ਵਾਲੇ ਸੈਲਾਨੀਆਂ ਲਈ ਇਹ ਪ੍ਰੋਜੈਕਟ ਇੱਕ ਧਿਆਨ ਖਿੱਚਣ ਵਾਲਾ ਹੋਵੇਗਾ।
ਪਰ ਇਸ ਦੇ ਨਾਲ ਹੀ ਇਹ ਪ੍ਰੋਜੈਕਟ ਦੁਨੀਆਂ ਦੇ ਤਕਨੀਕੀ ਮਾਹਿਰਾਂ ਲਈ ਪ੍ਰੋਜੈਕਟ ਮੈਨੇਜ਼ਮੈਂਟ, ਪਲਾਨਿੰਗ ਐਂਡ ਡਿਜ਼ਾਈਨਿੰਗ ਦੇ ਲਿਹਾਜ਼ ਨਾਲ ਇੱਕ ਅਦੁੱਤੀ ਮਿਸਾਲ ਹੈ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













