ਫਾਦਰ ਕੁਰਿਆਕੋਸ ਕੱਟੂਥਾਰਾ ਦੀ ਮੌਤ 'ਤੇ ਪਰਿਵਾਰ ਦੇ ਸ਼ੰਕੇ ਬਰਕਰਾਰ

ਤਸਵੀਰ ਸਰੋਤ, PAL SINGH NAULI/BBC
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਮ੍ਰਿਤਕ ਫਾਦਰ ਕੁਰਿਆਕੋਸ ਕੱਟੂਥਾਰਾ ਦੇ ਪਰਿਵਾਰ ਨੇ ਦੁਬਾਰਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚਾਰ ਮੈਂਬਰੀ ਡਾਕਟਰਾਂ ਦੇ ਬੋਰਡ ਵੱਲੋਂ ਕੀਤੇ ਗਏ ਪੋਸਟ ਮਾਰਟਮ 'ਤੇ ਤਸੱਲੀ ਹੈ।
ਸ਼ਾਮ ਨੂੰ ਮ੍ਰਿਤਕ ਫਾਦਰ ਦੇ ਭਰਾ ਲਾਸ਼ ਲੈ ਕੇ ਕੇਰਲਾ ਪਹੁੰਚ ਗਏ ਸਨ। ਉਨ੍ਹਾਂ ਦੇ ਭਰਾ ਜੋਜ਼ੇਫ ਕੁਰੀਅਨ ਕੱਲ੍ਹ ਦਸੂਹਾ ਤੋਂ ਲਾਸ਼ ਲੈਣ ਲਈ ਪੰਜਾਬ ਆਏ ਸਨ।
ਕੇਰਲਾ ਤੋਂ 'ਪੰਜਾਬੀ ਟ੍ਰਿਬਿਊਨ' ਨਾਲ ਗੱਲਬਾਤ ਕਰਦਿਆਂ ਜੋਜ਼ੇਫ ਕੁਰੀਅਨ ਨੇ ਕਿਹਾ ਕਿ ਫਾਦਰ ਕੁਰਿਆਕੋਸ ਕੱਟੂਥਾਰਾ ਨੂੰ ਵੀਰਵਾਰ ਨੂੰ ਚੈਰੀਥਲ ਚਰਚ ਵਿਚ ਦਫ਼ਨਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਜੇ ਲੋੜ ਪਈ ਤਾਂ ਦੁਬਾਰਾ ਕੇਰਲਾ 'ਚ ਪੋਸਟ ਮਾਰਟਮ ਕਰਵਾਇਆ ਜਾਵੇਗਾ ਪਰ ਚਾਰ ਡਾਕਟਰਾਂ ਦੇ ਬੋਰਡ ਵੱਲੋਂ ਵਿਗਿਆਨਕ ਢੰਗ ਨਾਲ ਪੋਸਟ ਮਾਰਟਮ ਕੀਤਾ ਗਿਆ ਹੈ ਉਸ ਤੋਂ ਉਨ੍ਹਾਂ ਦੀ ਤਸੱਲੀ ਹੋ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਡਾਕਟਰ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਸਨ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਦੇ ਭਰਾ ਦੀ ਮੌਤ ਵਿੱਚ ਕੁਝ ਨਾ ਕੁਝ ਗਲਤ ਜ਼ਰੂਰ ਹੋਇਆ ਹੈ। ਉਹ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਬਾਰੇ ਸੋਚਣਗੇ।
ਇਸੇ ਤਰ੍ਹਾਂ ਫਾਦਰ ਕੁਰਿਆਕੋਸ ਕੱਟੂਥਾਰਾ ਦਾ ਪਰਿਵਾਰ ਸੋਚਦਾ ਹੈ ਕਿ ਉਨ੍ਹਾਂ ਦੀ ਮੌਤ ਗ਼ੈਰ ਕੁਦਰਤੀ ਹੋਈ ਹੈ ਤੇ ਉਹ ਇਸ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਜਤਾ ਰਹੇ ਹਨ।
ਚਾਰ ਮੈਂਬਰੀ ਡਾਕਟਰਾਂ ਦੇ ਬੋਰਡ ਨੇ ਮੰਗਲਵਾਰ ਸ਼ਾਮ ਨੂੰ ਮ੍ਰਿਤਕ ਫਾਦਰ ਕੁਰਿਆਕੋਸ ਕੱਟੂਥਾਰਾ ਦਾ ਬਾਕਾਇਦਾ ਵੀਡੀਓਗ੍ਰਾਫੀ ਸਮੇਤ ਪੋਸਟ ਮਾਰਟਮ ਕੀਤਾ।
ਉਨ੍ਹਾਂ ਦੀ ਮੌਤ ਬਾਰੇ ਕੇਰਲਾ ਤੋਂ ਆਏ ਫਾਦਰ ਕੁਰਿਆਕੋਸ ਕੱਟੂਥਾਰਾ ਦੇ ਭਰਾ ਜੋਸਫ ਕੁਰੀਅਨ ਨੇ ਦਸੂਹਾ ਥਾਣੇ ਵਿਚ ਦੋ ਸਫਿਆਂ ਦੀ ਆਪਣੀ ਸ਼ਿਕਾਇਤ ਵੀ ਦਿੱਤੀ ਸੀ।
ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਕੇਰਲਾ ਦੀ ਨੰਨ ਵੱਲੋਂ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ ਜਨਤਕ ਤੌਰ 'ਤੇ ਬਿਆਨ ਦੇਣ ਵਾਲੇ ਫਾਦਰ ਕੁਰਿਆਕੋਸਕ ਕੱਟੂਥਾਰਾ ਦੀ ਸੋਮਵਾਰ ਨੂੰ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ
ਦਸੂਹਾ ਦੇ ਸੇਂਟ ਪੌਲ ਸਕੂਲ ਦੇ ਕੰਪਲੈਕਸ ਵਿਚ ਬਣੇ ਕਮਰੇ ਵਿਚੋਂ ਫਾਦਰ ਕੁਰਿਆਕੋਸ ਕੱਟੂਥਾਰਾ ਦੀ 22 ਅਕਤੂਬਰ ਨੂੰ ਸਵੇਰੇ 10.30 ਵਜੇ ਲਾਸ਼ ਮਿਲੀ ਸੀ। ਉਦੋਂ ਹੀ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਇਸ ਦੀ ਸੂਚਨਾ ਕੇਰਲਾ ਵਿਚ ਰਹਿੰਦੇ ਪਰਿਵਾਰ ਨੂੰ ਦਿੱਤੀ ਗਈ ਸੀ ਤੇ ਬੀਤੇ ਕੱਲ੍ਹ ਉਨ੍ਹਾਂ ਦੇ ਪਰਿਵਾਰ ਨੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਨੂੰ ਜਲੰਧਰ ਛਾਉਣੀ ਦੀ ਚਰਚ ਸੇਂਟ ਮੇਰੀ ਕੈਥੋਡਰਿਲ ਵਿਚ ਲਿਆਂਦਾ ਸੀ। ਜਿਥੇ ਜਲੰਧਰ ਡਾਇਓਸਿਸ ਦੇ ਪ੍ਰਬੰਧਕੀ ਬਿਸ਼ਪ ਐਗਨੋਲਾ ਗਰੇਸ਼ੀਅਸ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ। ਉਸ ਤੋਂ ਬਾਅਦ ਲਾਸ਼ ਨੂੰ ਲੁਧਿਆਣੇ ਦੇ ਸੀਐਮਸੀ ਹਸਪਤਾਲ ਵਿਚ ਲਿਜਾਇਆ ਗਿਆ ਤੇ ਬਾਅਦ ਵਿਚ ਦਿੱਲੀ ਰਾਹੀਂ ਕੇਰਲਾ ਲਿਜਾਇਆ ਗਿਆ।
ਜ਼ਿਕਯੋਗ ਹੈ ਕਿ ਫਾਦਰ ਕੁਰਿਆਕੋਸ ਕੱਟੂਥਾਰਾ ਨੇ ਇਸਾਈ ਸਾਧਵੀ ਨਾਲ ਸਰੀਰਕ ਦੋਸ਼ਾਂ ਦੇ ਵਿਵਾਦਾਂ ਵਿਚ ਘਿਰੇ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਕੇਰਲਾ ਪੁਲਿਸ ਨੂੰ ਬਿਆਨ ਦਰਜ ਕਰਵਾਏ ਸਨ। ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਤੇ ਉਨ੍ਹਾਂ ਦੀ ਵਿੱਤੀ ਸਹਾਇਤਾ 5000 ਤੋਂ ਘਟਾ ਕੇ 500 ਰੁਪਏ ਕਰ ਦਿੱਤੀ ਸੀ।
ਪਰਿਵਾਰ ਨੇ ਇਹ ਵੀ ਕਿਹਾ ਸੀ ਕਿ ਉਹ ਪ੍ਰੇਸ਼ਾਨ ਰਹਿੰਦੇ ਸਨ ਕਿਉਂਕਿ ਉਨ੍ਹਾਂ ਨੂੰ ਲਗਾਤਾਰ ਡਰਾਇਆ ਧਮਕਾਇਆ ਜਾਂਦਾ ਸੀ।

ਤਸਵੀਰ ਸਰੋਤ, PAL SINGH NAULI/BBC
ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਵੀ ਜੋਸਫ ਕੁਰੀਅਨ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਫਾਦਰ ਕੁਰਿਆਕੋਸ ਕੱਟੂਥਾਰਾ ਨੇ ਜਦੋਂ ਦੇ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਬਿਆਨ ਦਰਜ ਕਰਵਾਏ ਸਨ ਉਸ ਤੋਂ ਬਾਅਦ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਤੇ ਉਨ੍ਹਾਂ ਦੇ ਜਲੰਧਰ ਵਿਚਲੇ ਘਰ ਦੇ ਸਾਹਮਣੇ ਪਾਰਕ ਵਿਚ ਖੜ੍ਹੇ ਉਨ੍ਹਾਂ ਦੀ ਗੱਡੀ 'ਤੇ ਵੀ ਹਮਲਾ ਹੋਇਆ ਸੀ।
ਬਿਸ਼ਪ ਮੁਲੱਕਲ ਵਿਰੁੱਧ ਬੋਲਣ ਵਾਲੇ ਪਹਿਲੇ ਵਿਅਕਤੀ
ਫਾਦਰ ਕੁਰਿਆਕੋਸ ਕੱਟੂਥਾਰਾ ਪਹਿਲੇ ਵਿਅਕਤੀ ਸਨ ਜਿਹੜੇ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਬੋਲੇ ਸਨ। ਕੇਰਲਾ ਤੋਂ ਜੋਸਫ ਕੁਰੀਅਨ ਦੇ ਨਾਲ ਉਨ੍ਹਾਂ ਦਾ ਭਰਾ ਜੋਹਨ ਥਾਮਸ ਅਤੇ ਭਤੀਜਾ ਜੋਜੋ ਥਾਮਸ ਵੀ ਆਏ ਹੋਏ ਸਨ।
ਉਸ ਦਾ ਭਰਾ ਇਸ ਬਾਰੇ ਟੈਲੀਫੋਨ 'ਤੇ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਦੱਸਦਾ ਰਹਿੰਦਾ ਸੀ। ਅਸੀਂ ਉਸ ਬਾਰੇ ਚਿੰਤਤ ਸੀ। ਉਹ ਬਿਆਨ ਦੇਣ ਤੋਂ ਬਾਅਦ ਕਾਫੀ ਪ੍ਰੇਸ਼ਾਨੀ ਵਿਚ ਰਹਿੰਦਾ ਸੀ। ਜੋਸਫ ਕੁਰੀਅਨ ਨੇ ਇਹ ਦਾਅਵਾ ਵੀ ਕੀਤਾ ਕਿ ਉਸ ਦੇ ਭਰਾ ਦੀ ਮੌਤ ਗੈਰ ਕੁਦਰਤੀ ਹੈ। ਬਿਆਨ ਦੇਣ ਤੋਂ ਬਾਅਦ ਹੀ ਫਾਦਰ ਕੁਰਿਆਕੋਸ ਕੱਟੂਥਾਰਾ ਕੋਲੋਂ ਤਾਕਤਾਂ ਵਾਪਸ ਲੈ ਲਈਆਂ ਸਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜਦਕਿ ਉਹ ਜਲੰਧਰ ਡਾਇਓਸਿਸ ਵਿਚ ਕਾਫੀ ਸੀਨੀਅਰ ਸਨ। ਨਿੱਜੀ ਖਰਚੇ ਲਈ ਮਿਲਦੇ ਪੈਸੇ ਘਟਾ ਕੇ ਸਿਰਫ 500 ਰੁਪਏ ਹੀ ਕਰ ਦਿੱਤੇ ਗਏ ਸਨ। ਉਥੇ ਮੌਜੂਦ ਫਾਦਰ ਜੇਮਜ ਨੇ ਦੱਸਿਆ ਕਿ ਸਾਨੂੰ ਤਨਖਾਹ ਨਹੀਂ ਮਿਲਦੀ ਸਿਰਫ 5000 ਰੁਪਏ ਪ੍ਰਤੀ ਮਹੀਨਾ ਆਪਣੇ ਨਿੱਜੀ ਖਰਚਿਆਂ ਲਈ ਦਿੱਤਾ ਜਾਂਦਾ ਹੈ।
ਜਲੰਧਰ ਛਾਉਣੀ ਦੀ ਚਰਚ ਸੇਂਟ ਮੇਰੀ ਕੈਥੇਡਰਿਲ ਵਿਚ ਸ਼ਾਮੀ 4.30 ਵਜੇ ਫਾਦਰ ਕੁਰਿਆਕੋਸ ਕੱਟੂਥਾਰਾ ਲਈ ਪ੍ਰਾਰਥਨਾ ਸਭਾ ਰੱਖੀ ਗਈ ਸੀ ਜਿਸ ਵਿਚ ਜਲੰਧਰ ਬਿਸ਼ਪ ਹਾਊਸ ਦੇ ਪ੍ਰਬੰਧਕੀ ਬਿਸ਼ਪ ਐਗਨੋਲਾ ਗਰੇਸ਼ੀਅਸ ਉਚੇਚੇ ਤੌਰ 'ਤੇ ਪਹੁੰਚੇ ਸਨ। ਇਥੇ ਫਾਦਰ ਕੁਰਿਆਕੋਸ ਕੱਟੂਥਾਰਾ ਦੀ ਲਾਸ਼ ਨੂੰ ਰੱਖਣ ਦਾ ਬਕਾਇਦਾ ਪ੍ਰਬੰਧ ਕੀਤਾ ਹੋਇਆ ਸੀ।

ਜਲੰਧਰ ਛਾਉਣੀ ਦੀ ਇਸ ਚਰਚ ਵਿਚ ਲਾਸ਼ ਦੇਰ ਰਾਤ ਪਹੁੰਚੀ। ਬਿਸ਼ਪ ਐਗਨੋਲਾ ਗਰੇਸ਼ੀਅਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਲੁਧਿਆਣੇ ਦੇ ਕ੍ਰਿਸਚੀਅਨ ਮੈਡੀਕਲ ਕਾਲਜ ਵਿਚ ਲਿਜਾਇਆ ਜਾਵੇਗਾ। ਉਸ ਦੇ ਭਰਾ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਉਹ ਦਿੱਲੀ ਤੋਂ ਲਾਸ਼ ਲੈ ਕੇ ਕੇਰਲਾ ਲਈ ਹਵਾਈ ਜਹਾਜ਼ ਰਾਹੀਂ ਰਵਾਨਾ ਹੋਣਗੇ।
ਹੁਸ਼ਿਆਰਪੁਰ ਦੇ ਐਸਐਸਪੀ ਜੇ ਏਚੇਲੀਅਨ ਨੇ ਦੱਸਿਆ ਕਿ ਉਹ ਪੋਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












