ਬਿਸ਼ਪ ਮੁਲੱਕਲ ਮਾਮਲੇ ਦੇ ਗਵਾਹ ਕੁਰਿਆਕੋਸਕ ਦੀ ਸ਼ੱਕੀ ਹਾਲਤ 'ਚ ਮੌਤ

ਤਸਵੀਰ ਸਰੋਤ, PAL SINGH NAULI/BBC
- ਲੇਖਕ, ਪਾਲ ਸਿੰਘ ਨੌਲੀ ਤੇ ਇਮਰਾਨ ਕੁਰੈਸ਼ੀ
- ਰੋਲ, ਬੀ.ਬੀ.ਸੀ ਪੰਜਾਬੀ ਲਈ
ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਕੇਰਲਾ ਦੀ ਨੰਨ ਵੱਲੋਂ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ ਜਨਤਕ ਤੌਰ 'ਤੇ ਬਿਆਨ ਦੇਣ ਵਾਲੇ ਫਾਦਰ ਕੁਰਿਆਕੋਸਕ ਕੱਟੂਥਾਰਾ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ।
ਉਨ੍ਹਾਂ ਦੀ ਲਾਸ਼ ਦਸੂਹਾ ਦੇ ਸੇਂਟ ਮੇਰੀ ਚਰਚ ਜਿਹੜੀ ਕਿ ਸੇਂਟ ਪਾਲ ਕਾਨਵੈਂਟ ਸਕੂਲ ਵਿੱਚ ਹੈ, ਵਿਚਲੇ ਉਨ੍ਹਾਂ ਦੇ ਕਮਰੇ ਵਿੱਚ ਹੋਈ।
ਜਲੰਧਰ ਡਾਇਸਿਸ ਦੇ ਫਾਦਰ ਜੋਸ ਸਬੈਸਟੀਅਨ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਫਾਦਰ ਕੁਰਿਆਕੋਸ ਕੱਟੂਥਾਰਾ ਦੀ ਮੌਤ ਬਾਰੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਖਾਨਸਾਮੇ ਨੂੰ ਪਤਾ ਚੱਲਿਆ ਜਿਸ ਨੇ ਤੁਰੰਤ ਹੀ ਨਜ਼ਦੀਕ ਹੀ ਮੌਜੂਦ ਨੰਨਜ਼ ਨੂੰ ਇਸ ਬਾਰੇ ਦੱਸਿਆ।
ਦਸੂਹਾ ਦੇ ਡੀਸੀਪੀ ਅੱਛਰੂ ਰਾਮ ਨੇ ਦੱਸਿਆ,"ਕੁਰਿਆਕੋਸ ਕੱਟੂਥਾਰਾ ਨੇ ਬੈੱਡ 'ਤੇ ਉਲਟੀ ਕੀਤੀ ਹੋਈ ਸੀ ਤੇ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਵੀ ਉਥੋਂ ਮਿਲੀਆਂ। ਇਸ ਬਾਰੇ ਹੋਰ ਵੀ ਜਾਂਚ ਅਜੇ ਚੱਲ ਰਹੀ ਹੈ। ਮ੍ਰਿਤਕ ਕੁੱਟੂਥਾਰਾ ਦੇ ਪੋਸਟ ਮਾਰਟਮ ਦੀ ਤਿਆਰੀ ਚੱਲ ਰਹੀ ਹੈ।"
ਫਾਦਰ ਕੁਰੀਆਕੋਸ ਦੇ ਛੋਟੇ ਭਰਾ ਜੋਸ ਕੁਰੀਅਨ ਦਾ ਕਹਿਣਾ ਹੈ, "ਉਹ ਕਾਰਡੀਅਕ ਅਤੇ ਡਾਇਬਟੀਜ਼ ਦੀਆਂ ਦਵਾਈਆਂ ਲੈ ਰਹੇ ਸਨ ਪਰ ਉਨ੍ਹਾਂ ਦੀ ਸਿਹਤ ਇੰਨੀ ਖਰਾਬ ਨਹੀਂ ਸੀ ਕਿ ਉਨ੍ਹਾਂ ਦੀ ਅਚਾਨਕ ਮੌਤ ਹੋ ਜਾਵੇ।"
ਭਰਾ ਨੇ ਲਿਖੀ ਮੁੱਖ ਮੰਤਰੀ ਨੂੰ ਚਿੱਠੀ
ਜੋਸ ਕੁਰੀਅਨ ਨੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਅਨ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ, "ਫਾਦਰ ਕੁਰਿਆਕੋਸ ਨੂੰ ਪਹਿਲਾਂ ਤੋਂ ਹੀ ਡਰ ਸੀ ਅਤੇ ਉਨ੍ਹਾਂ ਨੇ ਪਹਿਲਾਂ ਤੋਂ ਹੀ ਦੱਸਿਆ ਸੀ ਕਿ ਉਨ੍ਹਾਂ ਦੇ ਨਾਲ ਕੁਝ ਮਾੜਾ ਹੋ ਸਕਦਾ ਹੈ। ਉਨ੍ਹਾਂ ਨੂੰ ਬਿਸ਼ਪ ਦੇ ਗੁੰਡੇ ਧਮਕੀਆਂ ਦੇ ਰਹੇ ਸਨ ਅਤੇ ਉਨ੍ਹਾਂ ਦੀ ਜਾਨ ਨੂੰ ਪਹਿਲਾਂ ਹੀ ਖਤਰਾ ਸੀ।"

ਤਸਵੀਰ ਸਰੋਤ, Satheesh AS/BBC
ਜੋਸ ਕੁਰਿਅਨ ਨੇ ਕਿਹਾ, "ਜਿਵੇਂ ਕਿ ਸਭ ਨੂੰ ਪਤਾ ਹੈ ਮੇਰੇ ਭਰਾ ਨੇ ਜਾਂਚ ਏਜੰਸੀਆਂ ਨੂੰ ਬਿਸ਼ਪ ਫਰੈਂਕੋ ਦੇ ਖਿਲਾਫ਼ ਗਵਾਹੀ ਦਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਬਿਸ਼ਪ ਦਾ ਇੱਕ ਨਜ਼ਦੀਕੀ ਸ਼ਖਸ ਧਮਕੀਆਂ ਦੇ ਰਿਹਾ ਸੀ। ਇੰਨਾ ਹੀ ਨਹੀਂ ਉਸ ਨੇ ਡਰਾਉਣ ਦੇ ਇਰਾਦੇ ਨਾਲ ਫਾਦਰ ਕੁਰਿਆਨੋਸ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਸੀ।"
ਜੋਸ ਦਾ ਇਲਜ਼ਾਮ ਹੈ ਕਿ ਬਿਸ਼ਪ ਨੂੰ ਡਰਾਉਣ ਦੇ ਲਈ ਬਿਸ਼ਪ ਨੇ ਕਈ ਕੋਸ਼ਿਸ਼ਾਂ ਕੀਤੀਆਂ।
ਖਾਨਸਾਮੇ ਨੂੰ ਸਭ ਤੋਂ ਪਹਿਲਾਂ ਪਤਾ ਲੱਗਿਆ
ਫਾਦਰ ਕੁਰਿਆਕੋਸ ਕੱਟੂਥਾਰਾ (62) ਦੀ ਲਾਸ਼ ਉਨ੍ਹਾਂ ਦੇ ਕਮਰੇ ਵਿਚੋਂ ਮਿਲੀ। ਦਸੂਹਾ ਵਿਚਲੀ ਸੇਂਟ ਮੇਰੀ ਚਰਚ ਜਿਹੜੀ ਕਿ ਸੇਂਟ ਪਾਲ ਕਾਨਵੈਂਟ ਸਕੂਲ ਵਿਚ ਹੈ, ਉਸ ਦੇ ਨਾਲ ਲਗਦਾ ਹੀ ਫਾਦਰ ਕੁਰਿਆਕੋਸ ਕੱਟੂਥਾਰਾ ਦਾ ਕਮਰਾ ਸੀ। ਉਨ੍ਹਾਂ ਦੀ ਮੌਤ ਬਾਰੇ ਸੋਮਵਾਰ ਸਵੇਰੇ ਪਤਾ ਲੱਗਾ।
ਫਾਦਰ ਜੋਸ ਸਬੈਸਟੀਅਨ ਨੇ ਦੱਸਿਆ ਸਭ ਤੋਂ ਪਹਿਲਾਂ ਖਾਨਸਾਮੇ ਨੂੰ ਇਸ ਬਾਰੇ ਪਤਾ ਲੱਗਿਆ ਜਦੋਂ ਉਹ ਕਮਰੇ ਵਿੱਚ ਗਿਆ।

ਤਸਵੀਰ ਸਰੋਤ, Getty Images
ਆਮ ਵਾਂਗ ਜਦੋਂ ਖਾਨਸਾਮਾ ਸਵੇਰ ਦਾ ਨਾਸ਼ਤਾ ਲੈ ਕੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਫਾਦਰ ਕੁਰਿਆਕੋਸ ਕੱਟੂਥਾਰਾ ਉਥੇ ਨਹੀਂ ਆਏ ਤੇ ਨਾ ਹੀ ਰਾਤ ਨੂੰ ਉਨ੍ਹਾਂ ਨੇ ਖਾਣਾ ਖਾਧਾ ਸੀ।
ਜਦੋਂ ਦਰਵਾਜ਼ਾ ਖੜਕਾਇਆ ਗਿਆ ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ ਤਾਂ ਖਾਨਸਾਮੇ ਨੇ ਖਿੜਕੀ ਰਾਹੀਂ ਅੰਦਰ ਦੇਖਿਆ।
ਖਾਨਸਾਮੇ ਨੇ ਸਕੂਲ ਵਿੱਚ ਰਹਿੰਦੀਆਂ ਨੰਨਜ਼ ਨੂੰ ਇਸ ਬਾਰੇ ਦੱਸਿਆ ਤੇ ਉਨ੍ਹਾਂ ਨੇ ਮੁਕੇਰੀਆਂ ਵਿੱਚ ਰਹਿੰਦੇ ਫਾਦਰ ਲਿਬੋਨ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅੰਦਰੋਂ ਕੋਈ ਵੀ ਜਵਾਬ ਨਾ ਆਉਣ 'ਤੇ ਦਰਵਾਜ਼ੇ ਨੂੰ ਤੋੜ ਕੇ ਖੋਲ੍ਹਿਆ ਗਿਆ। ਸਵੇਰੇ 10.30 ਵਜੇ ਉਨ੍ਹਾਂ ਦੀ ਲਾਸ਼ ਬੈੱਡ 'ਤੇ ਪਈ ਹੋਈ ਸੀ।
ਫਾਦਰ ਕੁਰਿਆਕੋਸ ਕੱਟੂਥਾਰਾ ਨੂੰ ਦਸੂਹਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਹੁਸ਼ਿਆਰਪੁਰ ਦੇ ਐਸਪੀ ਜੇ ਏਲਚੇਨੀਅਨ ਵੀ ਮੌਕੇ 'ਤੇ ਪਹੁੰਚ ਗਏ ਉਹੀ ਇਸ ਮਾਮਲੇ ਦੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ।
ਫਾਦਰ ਕੁਰਿਆਕੋਸਕ ਦੇ ਭਰਾ ਜੌਂਸ ਕੁੱਟੂਥਾਰਾ ਨੇ ਕਿਹਾ, "ਮੇਰੇ ਭਰਾ ਦੀ ਮੌਤ ਕੁਦਰਤੀ ਨਹੀਂ ਜਾਪਦੀ। ਇਸਦੀ ਜਾਂਚ ਹੋਣੀ ਚਾਹੀਦੀ ਹੈ।''
ਕੌਣ ਸਨ ਫਾਦਰ ਕੁਰਿਆਕੋਸ ਕੱਟੂਥਾਰਾ?
ਫਾਦਰ ਕੁਰਿਆਕੋਸ ਕੱਟੂਥਾਰਾ ਅਗਸਤ ਮਹੀਨੇ ਦੇ ਦੂਜੇ ਹਫਤੇ ਕੇਰਲਾ ਤੋਂ ਪੁਲੀਸ ਦੀ ਆਈ ਵਿਸ਼ੇਸ਼ ਜਾਂਚ ਟੀਮ ਨੂੰ ਵੀ ਮਿਲੇ ਸਨ।
ਵਿਸ਼ੇਸ਼ ਜਾਂਚ ਟੀਮ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਕੇਰਲਾ ਦੀ ਨੰਨ ਵੱਲੋਂ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਸੀ। ਦਸੂਹਾ ਬਣੀ ਚਰਚ ਵੀ ਜਲੰਧਰ ਡਾਇਓਸਿਸ ਦੇ ਅਧੀਨ ਹੀ ਚੱਲਦੀ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












