ਸੋਸ਼ਲ: ਐਮਜੇ ਅਕਬਰ ਦੇ ਅਸਤੀਫ਼ੇ ’ਤੇ ਕਿਹੋ ਜਿਹੀ ਸੋਸ਼ਲ ਪ੍ਰਤੀਕਿਰਿਆ

ਐਮਜੇ ਅਕਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਦੇਸ਼ ਦੌਰੇ ਤੋਂ ਆ ਕੇ ਅਕਬਰ ਨੇ ਸੰਕੇਤ ਦਿੱਤੇ ਸਨ ਕਿ ਉਹ ਅਸਤੀਫ਼ਾ ਨਹੀਂ ਦੇਣਗੇ ਪਰ ਤਿੰਨਾਂ ਦਿਨਾਂ ਵਿੱਚ ਹੀ ਕਹਾਣੀ ਬਦਲ ਗਈ।

#MeToo ਮੁਹਿੰਮ ਕਾਰਨ ਆਖ਼ਰਕਾਰ ਮੋਦੀ ਦੇ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਐਮਜੇ ਅਕਬਰ ਨੇ ਆਪਣੇ ਅਸਤੀਫ਼ੇ ਵਾਲੇ ਬਿਆਨ ਵਿਚ ਲਿਖਿਆ ਹੈ, ' ਮੈਂ ਨਿੱਜੀ ਤੌਰ ਉੱਤੇ ਅਦਾਲਤ ਤੋਂ ਨਿਆਂ ਲੈਣ ਦਾ ਫ਼ੈਸਲਾ ਕੀਤਾ ਹੈ, ਅਸਤੀਫ਼ਾ ਦੇਣ ਦਾ ਫ਼ੈਸਲਾ ਮੈਂ ਖੁਦ ਲਿਆ ਹੈ, ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਕੰਮ ਕਰਨ ਦਾ ਮੌਕਾ ਦਿੱਤਾ ਹੈ।'

ਅਕਬਰ ਦਾ ਅਸਤੀਫ਼ਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਇਸ ਅਸਤੀਫ਼ੇ ਦੀ ਮੰਗ ਦੇਸਭਰ ਦੀਆਂ ਔਰਤਾਂ ਕਰ ਰਹੀਆਂ ਸਨ

ਇਸ ਅਸਤੀਫ਼ੇ ਦੀ ਮੰਗ ਦੇਸਭਰ ਦੀਆਂ ਔਰਤਾਂ ਕਰ ਰਹੀਆਂ ਸਨ। ਅੱਠ ਅਕਤੂਬਰ ਨੂੰ ਪੱਤਰਕਾਰ ਪ੍ਰਿਯਾ ਰਮਾਨੀ ਨੇ ਐਮਜੇ ਅਕਬਰ ਉੱਤੇ ਉਸਦੇ ਸੰਪਾਦਕ ਹੁੰਦੇ ਹੋਏ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲਾਇਆ ਸੀ।

ਇਸ ਤੋਂ ਬਾਅਦ 20 ਔਰਤਾਂ ਨੇ ਅਕਬਰ ਉੱਤੇ ਅਜਿਹੇ ਇਲਜ਼ਾਮ ਲਗਾਏ ਸਨ। ਅਕਬਰ ਨੇ ਪ੍ਰਿਯਾ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ। ਪਰ ਹੁਣ ਵੱਧਦੇ ਦਬਾਅ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣ ਪਿਆ ਹੈ।

ਹਾਲਾਂਕਿ ਐਤਵਾਰ ਨੂੰ ਜਦੋਂ ਉਹ ਵਿਦੇਸ਼ ਯਾਤਰਾ ਤੋਂ ਵਾਪਸ ਆਏ ਤਾਂ ਉਨ੍ਹਾਂ ਨੇ ਸੰਕੇਤ ਦਿੱਤੇ ਸਨ ਕਿ ਉਹ ਅਸਤੀਫ਼ਾ ਨਹੀਂ ਦੇਣਗੇ ਪਰ ਤਿੰਨਾਂ ਦਿਨਾਂ ਵਿੱਚ ਹੀ ਕਹਾਣੀ ਬਦਲ ਗਈ।

ਇਹ ਵੀ ਪੜ੍ਹੋ:

ਸਿਆਸੀ ਪ੍ਰਤਿਕਿਰਆਵਾਂ

ਕਾਂਗਰਸ ਨੇ ਉਨ੍ਹਾਂ ਦੇ ਅਸਤੀਫ਼ਾ ਦਾ ਸੁਆਗਤ ਕੀਤਾ ਹੈ। ਪਾਰਟੀ ਦੇ ਨੇਤਾ ਸੰਜੇ ਝਾ ਨੇ ਕਿਹਾ, "ਜੋ ਵੀ ਹੋਵੇ। ਚਾਹੇ ਬਾਲੀਵੁੱਡ ਦਾ ਹੋਵੇ ਜਾਂ ਨੇਤਾ ਹੋਵੇ ਜਾਂ ਸੈਲੀਬ੍ਰਿਟੀ ਹੋਵੇ। ਨਿਯਮ ਸਭ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ।

ਜੇਕਰ ਔਰਤਾਂ ਬੋਲ ਰਹੀਆਂ ਹਨ ਤਾਂ ਉਸ ਵਿੱਚ ਕੋਈ ਸਾਜ਼ਿਸ਼ ਤਾਂ ਨਹੀਂ ਕਰ ਰਹੀਆਂ ਹੋਣਗੀਆਂ। ਜਿਨ੍ਹਾਂ 'ਤੇ ਵੀ ਅਜਿਹੇ ਇਲਜ਼ਾਮ ਲੱਗੇ ਹਨ, ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਲੋੜ ਹੈ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਮਹਿਲਾ ਕਮਿਸ਼ਨ ਵੀ ਇਸ ਫ਼ੈਸਲੇ ਦੇ ਪੱਖ 'ਚ ਦਿਖਿਆ ਹੈ। ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਕਿਹਾ, "ਇਸ ਫ਼ੈਸਲੇ ਦਾ ਸੁਆਗਤ ਕਰਦੀ ਹਾਂ। ਕਿਤੇ ਨਾ ਕਿਤੇ ਜਾਂਚ ਪੂਰੀ ਹੋਣ ਤੱਕ ਅਸਤੀਫ਼ਾ ਮੰਗਿਆ ਗਿਆ ਹੋਣਾ। ਮਹਿਲਾ ਕਮਿਸ਼ਨ ਇਸ ਨਾਲ ਖੁਸ਼ ਹੈ ਅਤੇ ਇਸ ਦਾ ਸੁਆਗਤ ਕਰਦਾ ਹੈ।"

ਮੋਦੀ ਸਰਕਾਰ ਨੇ ਮੰਤਰੀ ਰਾਮਦਾਸ ਅਠਾਲਵੇ ਨੇ ਏਐਨਆਈ ਨੂੰ ਕਿਹਾ, "ਵਿਰੋਧੀ ਧਿਰ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ੇ ਦੀ ਮੰਗ ਕਰ ਰਿਹਾ ਸੀ। ਉਨ੍ਹਾਂ 'ਤੇ ਲੱਗੇ ਇਲਜ਼ਾਮਾਂ ਦੀ ਸਹੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ।"

ਸਵਾਤੀ ਮਾਲੀਵਾਲ

ਤਸਵੀਰ ਸਰੋਤ, Swati maliwal

ਤਸਵੀਰ ਕੈਪਸ਼ਨ, ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਅਸਤੀਫ਼ੇ ਦਾ ਸਿਹਰਾ #MeToo ਮੁਹਿੰਮ ਨੂੰ ਦਿੱਤਾ

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ, "ਆਖ਼ਰਕਾਰ ਐਮਜੇ ਅਕਬਰ ਨੇ ਅਸਤੀਫ਼ਾ ਦੇ ਦਿੱਤਾ। ਉਨ੍ਹਾਂ 'ਤੇ ਸ਼ਰਮ ਆਉਂਦੀ ਹੈ, ਜਿਨ੍ਹਾਂ ਨੇ ਅਜੇ ਤੱਕ ਇਸ ਨੂੰ ਹੁਣ ਤੱਕ ਟਾਲਿਆ। ਇਸ ਅਸਤੀਫ਼ੇ ਦਾ ਸਿਹਰਾ ਕੇਂਦਰ ਜਾਂ ਅਕਬਰ ਨੂੰ ਨਹੀਂ ਬਲਕਿ #MeToo ਮੁਹਿੰਮ ਨੂੰ ਜਾਂਦਾ ਹੈ।"

ਯੋਗਿੰਦਰ ਯਾਦਵ
ਤਸਵੀਰ ਕੈਪਸ਼ਨ, ਸਵਰਾਜ ਇੰਡੀਆ ਦੇ ਮੁਖੀ ਯੋਗਿੰਦਰ ਯਾਦਵ ਨੇ ਟਵੀਟ ਕੀਤਾ ਕਿ ਸਾਰੇ ਮਰਦਾਂ ਨੂੰ ਇੱਕ ਛੋਟਾ ਥੱਪੜ ਅਤੇ ਮਨੁੱਖਤਾ ਲਈ ਵੱਡੀ ਕਦਮ ਹੈ

ਸਵਰਾਜ ਇੰਡੀਆ ਦੇ ਮੁਖੀ ਯੋਗਿੰਦਰ ਯਾਦਵ ਨੇ ਟਵੀਟ ਕੀਤਾ, "ਸਾਰੇ ਮਰਦਾਂ ਨੂੰ ਇੱਕ ਛੋਟਾ ਥੱਪੜ ਅਤੇ ਮਨੁੱਖਤਾ ਲਈ ਵੱਡਾ ਕਦਮ ਹੈ। #MeToo ਮੁਹਿੰਮ 'ਚ ਹਿੱਸਾ ਲੈਣ ਵਾਲੀ ਉਨ੍ਹਾਂ ਸਾਰੀਆਂ ਬਹਾਦਰ ਔਰਤਾਂ ਨੂੰ ਸਲਾਮ ਜੋ ਇਸ ਲਈ ਖੜੀਆਂ ਹੋਈਆਂ।"

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਹਿਲਾਂ ਹੀ ਕਿਹਾ ਸੀ, "ਕੇਂਦਰੀ ਮੰਤਰੀ ਐਮਜੇ ਅਕਬਰ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਹੋਵੇਗੀ।"

ਸਿਆਸੀ ਗਲਿਆਰਿਆਂ ਅਤੇ ਔਰਤਾਂ ਦੇ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਗਰੁੱਪਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਅਕਬਰ ਦੇ ਅਸਤੀਫ਼ਾ ਹੀ ਛਾਇਆ ਰਿਹਾ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

Skip X post, 3

End of X post, 3

ਟਵਿੱਟਰ ਯੂਜ਼ਰ ਟ੍ਰੈਂਡੂਲਕਰ ਲਿਖਦੇ ਹਨ ਕਿ ਹੁਣ ਤੱਕ ਸੁਹੇਲ ਸੇਠ ਨੂੰ ਵੀ ਇੱਕ ਅੱਧੀ ਨੌਕਰੀ ਦੇ ਦਿਓ ਤਾਂ ਕਿ ਉਹ ਵੀ ਅਸਤੀਫ਼ਾ ਦੇ ਸਕੇ।

RoflGandhi_ ਟਵਿੱਟਰ ਹੈਂਡਲ ਤੋਂ ਇਲਾਹਾਬਾਦ ਦੇ ਨਾਮ ਬਦਲਣ ਅਤੇ ਅਕਬਰ ਦੇ ਅਸਤੀਫ਼ੇ ਨੂੰ ਜੋੜਿਆ ਹੈ। ਉਨ੍ਹਾਂ ਨੇ ਲਿਖਿਆ ਹੈ, "ਚਲੋ ਅਕਬਰ ਵੀ ਗਿਆ ਅਤੇ ਇਲਾਹਾਬਾਦ ਵੀ।"

ਉਚਯੁਤ ਸ਼ੇਖ਼ਰ ਟਵਿੱਟਰ 'ਤੇ ਲਿੱਖਦੇ ਹਨ, "#MJAkbar ਅਕਬਰ ਸਾਬ੍ਹ ਵੀ ਇਲਾਹਾਬਾਦ ਹੋ ਗਏ.."

@ShayarSalman ਟਵਿੱਟਰ ਹੈਂਡਲ ਨਾਲ ਸਲਮਾਨ ਜ਼ਫ਼ਰ ਲਿਖਦੇ ਹੈ, "ਸਵਾਲ ਗਣਿਤ ਦਾ ਹੈ...20 ਔਰਤਾਂ ਦੇ 'ਇੱਕਜੁਟ' ਹੋਣ 'ਤੇ ਕੀ ਹੋਵੇਗਾ??"

ਅਨੀਮੇਸ਼ ਕੁਮਾਰ ਨੇ ਲਿਖਿਆ ਹੈ, "ਮਹਾਅਸ਼ਟਮੀ ਮੌਕੇ 'ਤੇ ਐਮਜੇ ਅਕਬਰ ਨੇ ਅਸਤੀਫ਼ਾ ਦਿੱਤਾ ਹੈ। ਇਹ ਨਾਰੀ ਸ਼ਕਤੀ ਦੇ ਬਾਰੇ ਵਿੱਚ ਦੱਸਦਾ ਹੈ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)