ਪੰਜਾਬ -ਹਰਿਆਣਾ ਦੇ ਇਨ੍ਹਾਂ ਖਿਡਾਰੀਆਂ ਦਾ ਕੌਮੀ ਖੇਡ ਐਵਾਰਡ ਨਾਲ ਸਨਮਾਨ

ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਦੇ ਲਈ ਹਰ ਸਾਲ ਨੈਸ਼ਨਲ ਸਪੋਰਟਸ ਐਵਾਰਡਜ਼ ਦਿੱਤੇ ਜਾਂਦੇ ਹਨ।

ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਚਾਰ ਸਾਲਾਂ ਦੀ ਮਿਆਦ ਦੇ ਦੌਰਾਨ ਸ਼ਾਨਦਾਰ ਅਤੇ ਸਭ ਤੋਂ ਵਧੀਆ ਪੇਸ਼ਕਾਰੀਆਂ ਲਈ ਦਿੱਤਾ ਜਾਂਦਾ ਹੈ।

ਲਗਾਤਾਰ ਚਾਰ ਸਾਲ ਤੱਕ ਇੱਕ ਖਿਡਾਰੀ ਵੱਲੋਂ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਅਰਜੁਨ ਐਵਾਰਡ ਦਿੱਤਾ ਜਾਂਦਾ ਹੈ।

ਕੌਮਾਂਤਰੀ ਖੇਡਾਂ ਲਈ ਖਿਡਾਰੀਆਂ ਨੂੰ ਤਿਆਰ ਕਰਨ ਦੇ ਲਈ ਕੋਚਾਂ ਲਈ ਦਰੋਣਾਚਾਰਿਆ ਐਵਾਰਡ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ:

ਨੀਰਜ ਚੋਪੜਾ (ਅਰਜੁਨ ਐਵਾਰਡ)

20 ਸਾਲਾ ਨੀਰਜ ਚੋਪੜਾ ਨੇ ਜਦੋਂ ਰਾਸ਼ਟਰਮੰਡਲ ਖੇਡਾਂ ਦੌਰਾਨ ਜਦੋਂ ਜੈਵਲਿਨ ਥ੍ਰੋ ਵਿੱਚ ਗੋਲਡ ਮੈਡਲ ਜਿੱਤਿਆ ਤਾਂ ਸੁਰਖੀਆਂ ਬਣੀਆਂ।

ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ਵਿੱਚ ਏਸ਼ੀਅਨ ਗੇਮਜ਼ ਵਿੱਚ ਭਾਰਤ ਦੇ ਲਈ ਪਹਿਲਾ ਗੋਲਡ ਮੈਡਲ ਲਿਆਂਦਾ।

2016 ਵਿੱਚ ਪੋਲੈਂਡ ਵਿੱਚ ਨੀਰਜ ਨੇ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਵਿੱਚ ਜਿੱਤ ਦਰਜ ਕੀਤੀ।

ਹਰਿਆਣਾ ਦੇ ਰਹਿਣ ਵਾਲੇ ਨੀਰਜ ਨੇ ਮੋਬਾਈਲ ਤੇ ਵੀਡੀਓਜ਼ ਦੇਖ ਹੀ ਜੈਵਲੀਨ ਥ੍ਰੋ ਸਿੱਖਿਆ। ਫਿਰ ਸਿਖਲਾਈ ਲਈ ਜਾਣ ਵਾਸਤੇ ਉਸ ਬੱਸ ਦੀ ਉਡੀਕ ਕਰਦਾ ਸੀ ਜਿਸ ਦੀ ਟਿਕਟ ਸਸਤੀ ਹੋਵੇ।

ਸਵਿਤਾ ਪੁਨੀਆ (ਅਰਜੁਨ ਐਵਾਰਡ)

ਬਚਪਨ ਵਿੱਚ ਹੌਂਸਲੇ ਦੀ ਕਹਾਣੀ ਸੁਣ ਕੇ ਸਵਿਤਾ ਪੁਨੀਆ ਨੇ ਹਰਿਆਣਾ ਦੇ ਸਿਰਸਾ ਦੇ ਪਿੰਡ ਜੋਧਕਨ ਤੋਂ ਅਜਿਹੀ ਉਡਾਣ ਭਰੀ ਕਿ ਅੱਜ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਬਤੌਰ ਗੋਲਕੀਪਰ ਉਹ ਟੀਮ ਦੀ ਮਜਬੂਤ ਕੜੀ ਹੈ।

ਸਵਿਤਾ ਪੁਨਿਆ ਨੇ ਆਸਟਰੇਲੀਆ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ:

2017 ਵਿੱਚ ਹੋਏ ਏਸ਼ੀਆ ਕੱਪ ਦੇ ਫਾਇਨਲ ਮੁਕਾਲਬਲੇ ਵਿੱਚ ਚੀਨ ਦੀ ਦੀਵਾਰ ਢਾਹੁਣ ਵਿੱਚ ਸਭ ਤੋਂ ਅਹਿਮ ਯੋਗਦਾਨ ਸਵਿਤਾ ਪੁਨੀਆ ਦਾ ਹੀ ਰਿਹਾ ਸੀ। ਇਸ ਜਿੱਤ ਦੇ ਨਾਲ ਨਾ ਸਿਰਫ ਭਾਰਤੀ ਮਹਿਲਾ ਹਾਕੀ ਟੀਮ ਨੇ 2017 ਵਿੱਚ 13 ਸਾਲ ਬਾਅਦ ਏਸ਼ੀਆ ਕੱਪ ਜਿੱਤਿਆ ਬਲਕਿ 2018 ਦੇ ਵਿਸ਼ਵ ਕੱਪ ਦੇ ਲਈ ਵੀ ਕੁਆਲੀਫਾਈ ਕੀਤਾ।

ਸਵਿਤਾ ਆਪਣੀ ਕਾਮਯਾਬੀ ਦੇ ਪਿੱਛੇ ਆਪਣੇ ਦਾਦਾਜੀ ਮਹਿੰਦਰ ਸਿੰਘ ਦਾ ਯੋਗਦਾਨ ਮੰਨਦੀ ਹੈ। 2004 ਵਿੱਚ ਸਵਿਤਾ ਪੁਨੀਆ ਨੇ ਆਪਣੇ ਦਾਦਾਜੀ ਦੇ ਟੀਚੇ ਨੂੰ ਆਪਣਾ ਟੀਚਾ ਬਣਾ ਲਿਆ ਅਤੇ ਹਾਕੀ ਸਟਿਕ ਹਮੇਸ਼ਾ ਦੇ ਲਈ ਆਪਣੇ ਹੱਥਾਂ ਵਿੱਚ ਲੈ ਲਈ।

ਮਨਪ੍ਰੀਤ ਸਿੰਘ (ਅਰਜੁਨ ਐਵਾਰਡ)

ਵਧੀਆ ਪ੍ਰਦਰਸ਼ਨ ਕਰਕੇ ਜਲੰਧਰ ਦੇ ਰਹਿਣ ਵਾਲੇ ਹਾਕੀ ਦੇ ਖਿਡਾਰੀ ਮਨਪ੍ਰੀਤ ਸਿੰਘ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ:

ਸੁਖਦੇਵ ਸਿੰਘ ਪੰਨੂ (ਦਰੋਨਾਚਾਰਿਆ ਐਵਾਰਡ)

ਸੁਖਦੇਵ ਸਿੰਘ ਪੰਨੂ ਸੀਨੀਅਰ ਐਥਲੈਟਿਕਸ ਕੋਚ ਹਨ। ਪੰਨੂ ਨੇ ਟ੍ਰਿਪਲ ਜੰਪਰ ਅਰਪਿੰਦਰ ਸਿੰਘ ਨੂੰ ਸਿਖਲਾਈ ਦਿੱਤੀ ਹੈ ਜਿਸ ਨੇ 18 ਵੀਂ ਏਸ਼ੀਅਨ ਖੇਡਾਂ ਸੋਨੇ ਦਾ ਤਮਗਾ ਜਿੱਤਿਆ ਸੀ।

ਲੁਧਿਆਣਾ ਦੇ ਲਾਲਤੋਂ ਕਲਾਂ ਪਿੰਡ ਦੇ ਰਹਿਣ ਵਾਲੇ ਹਨ ਅਤੇ ਕਈ ਕੌਮੀ ਐਥਲੀਟਜ਼ ਨੂੰ ਕੋਚਿੰਗ ਦਿੱਤੀ ਹੈ।

ਏਸ਼ੀਆਈ ਖੇਡਾਂ ਵਿੱਚ ਅਰਪਿੰਦਰ ਸਿੰਘ ਨੇ ਟ੍ਰਿਪਲ ਜੰਪ ਵਿੱਚ ਗੋਲਡ ਮੈਡਲ ਜਿੱਤਿਆ ਹੈ। ਅਰਪਿੰਦਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਹਰਸਾ ਦੇ ਰਹਿਣ ਵਾਲੇ ਹਨ ਪਰ ਹਰਿਆਣਾ ਵੱਲੋਂ ਖੇਡਦੇ ਰਹੇ ਹਨ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)