ਨਰਿੰਦਰ ਦਾਭੋਲਕਰ ਇਕੱਲੇ ਨਹੀਂ ਜਿਨ੍ਹਾਂ ਨੇ ਬੋਲਣ ਦੀ ਕੀਮਤ ਜਾਨ ਦੇ ਕੇ ਚੁਕਾਈ

ਤਸਵੀਰ ਸਰੋਤ, FACEBOOK NARENDRA DABHOLKAR/BBC
ਮਹਾਰਾਸ਼ਟਰ ਵਿੱਚ ਸਮਾਜਿਕ ਕਾਰਕੁਨ ਅਤੇ ਤਰਕਸ਼ੀਲ ਡਾ. ਨਰਿੰਦਰ ਦਾਭੋਲਕਰ ਦੀ ਪੰਜਵੀ ਬਰਸੀਂ ਤੋਂ ਠੀਕ ਦੋ ਦਿਨ ਪਹਿਲਾਂ ਜਾਂਚ ਏਜੰਸੀਆਂ ਨੇ ਉਨ੍ਹਾਂ ਉੱਪਰ ਹਮਲਾ ਕਰਨ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਏਜੰਸੀਆਂ ਦਾ ਦਾਅਵਾ ਇਹ ਵੀ ਹੈ ਕਿ ਦੋਹਾਂ ਨੇ ਹਮਲੇ ਦੀ ਜ਼ਿੰਮੇਵਾਰ ਕਬੂਲ ਕਰ ਲਈ ਹੈ।
ਅੰਧਵਿਸ਼ਵਾਸ਼ ਖਿਲਾਫ ਲੜਾਈ ਲੜਨ ਵਾਲੇ ਡਾ. ਨਰਿੰਦਰ ਦਾਭੋਲਕਰ ਦਾ 20 ਅਗਸਤ 2013 ਵਿੱਚ ਪੁਣੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਇਸ ਕਤਲ ਦੀ ਜਾਂਚ ਸੂਬੇ ਦੇ ਹਾਈ ਕੋਰਟ ਨੇ ਮਈ 2014 ਵਿੱਚ ਸੀਬੀਆਈ ਦੇ ਸਪੁਰਦ ਕਰ ਦਿੱਤੀ ਸੀ।
ਇਹ ਵੀ ਪੜ੍ਹੋ꞉
ਸੀਬੀਆਈ ਨੇ ਆਪਣੇ ਬਿਆਨ ਵਿੱਚ ਕਿਹਾ, "ਦਾਲਭੋਲਕਰ ਦੇ ਕਤਲ ਦੇ ਸਬੰਧ ਵਿੱਚ ਸੀਬੀਆਈ ਨੇ ਔਰੰਗਾਬਾਦ ਤੋਂ ਚਿਨ ਪ੍ਰਕਾਸ਼ ਦੁਧੰਰੀ ਨੂੰ ਗ੍ਰਿਫਤਾਰ ਕਰ ਲਿਆ ਹੈ।ਸ਼ੱਕ ਹੈ ਕਿ ਉਹ ਦਾਲਭੋਲਕਰ ਉੱਪਰ ਗੋਲੀ ਚਲਾਉਣ ਵਾਲਿਆਂ ਵਿੱਚੋਂ ਇੱਕ ਹੈ। ਜਾਂਚ ਚੱਲ ਰਹੀ ਹੈ।"
ਗ੍ਰਿਫਤਾਰ ਕੀਤੇ ਗਏ ਦੂਸਰੇ ਵਿਅਕਤੀ ਬਾਰੇ ਹਾਲੇ ਜਾਂਚ ਏਜੰਸੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਸੀਬੀਆਈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਸੋਮਵਾਰ ਨੂੰ ਅਦਲਾਤ ਵਿੱਚ ਪੇਸ਼ ਕਰੇਗੀ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਵੈਭਵ ਰਾਉਤ, ਸ਼ਰਦ ਕਲਾਸਕਰ ਅਤੇ ਸੁਧਨਾ ਗੋਂਢਾਲੇਕਰ ਨੂੰ ਗ੍ਰਿਫਤਾਰ ਕਰਕੇ ਸੂਬੇ ਵਿੱਚ ਹਿੰਦੂਤਵ ਦੇ ਪੈਰੋਕਾਰਾਂ ਵੱਲੋਂ ਹਮਲੇ ਦੀ ਯੋਜਨਾ ਬੇਨਕਾਬ ਕਰਨ ਦਾ ਦਾਅਵਾ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਲੋਕਾਂ ਦਾ ਸਬੰਧ ਸਨਾਤਨ ਸੰਸਥਾ ਨਾਲ ਸੀ।

ਤਸਵੀਰ ਸਰੋਤ, Sanatan Sanstha
ਸਨਾਤਨ ਸੰਸਥਾ ਉਹੀ ਸੰਗਠਨ ਹੈ ਜਿਸ ਦੇ ਕਾਰਕੁਨ ਪਹਿਲਾਂ ਗਡਕਰੀ ਰੰਗਾਆਇਤਨਾ, ਮਾਰਗੋ ਬਲਾਸਟ , ਦਾਭੋਲਕਰ ਕਤਲ ਕੇਸ ਅਤੇ ਪਾਨਸਰੇ ਕਤਲ ਕੇਸ ਵਿਚ ਗ੍ਰਿਫ਼ਤਾਰ ਹੋ ਚੁੱਕੇ ਹਨ।
ਪੁਲਿਸ ਨੂੰ ਸ਼ੱਕ ਹੈ ਕਿ ਕੋਰੇਗਾਓਂ ਭੀਮਾ ਵਿਚ ਹਿੰਸਾ ਭੜਕਾਉਂਣ ਵਿਚ ਹੀ ਸੰਭਾਜੀ ਭਿੜੇ ਦੀ ਸੰਸਥਾ ਸ਼ਿਵਪ੍ਰਤਿਸ਼ਠਾਨ ਦਾ ਹੱਥ ਹੈ। ਪਰ ਉਦੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਤੋਂ ਇਨਕਾਰ ਕੀਤਾ ਸੀ।
ਇਸ ਤੋਂ ਪਹਿਲਾਂ ਸੀਬੀਆਈ ਨੇ ਸਤੰਬਰ 2016 ਵਿੱਚ ਹਿੰਦੂ ਜਨਜਾਗ੍ਰਤੀ ਆਸ਼ਰਮ ਦੇ ਵੀਰੇਂਦਰ ਤਗੜੇ ਨੂੰ ਗ੍ਰਿਫਤਾਰ ਕੀਤਾ ਸੀ।
ਸੀਬੀਆਈ ਨੇ ਕਿਹਾ ਸੀ ਕਿ ਇਸੇ ਸੰਗਠਨ ਦੇ ਸਾਰੰਗ ਆਕੋਲਕਰ ਅਤੇ ਵਿਨੈਯ ਪਵਾਰ ਨੇ ਦਾਭੋਲਕਰ ਨੂੰ ਗੋਲੀ ਮਾਰੀ ਸੀ।
ਇਹ ਵੀ ਪੜ੍ਹੋ꞉
ਦਾਭੋਲਕਰ ਤੋਂ ਇਲਾਵਾ ਹੋਰ ਕੌਣ
ਇਹ ਪਹਿਲੀ ਵਾਰ ਨਹੀਂ ਹੈ ਕਿ ਸਮਾਜਿਕ ਕਾਰਕੁਨਾਂ ਖਿਲਾਫ ਹਮਲੇ ਦੇ ਸ਼ੱਕ ਵਿੱਚ ਦੱਖਣਪੰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
- 16 ਫਰਵਰੀ 2015 ਨੂੰ ਖੱਬੇ ਪੱਖੀ ਕਾਰਕੁਨ ਅਤੇ ਸਿਆਸਤਦਾਨ ਗੋਵਿੰਦ ਪਾਨਸਰੇ ਉੱਪਰ ਕਾਤਲਾਨਾ ਹਮਲਾ ਕੀਤਾ ਗਿਆ ਅਤੇ ਜ਼ਖਮਾਂ ਦੀ ਤਾਅਬ ਨਾ ਝਲਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਉਨ੍ਹਾਂ ਉੱਪਰ ਹਮਲਾ ਕੀਤਾ ਗਿਆ ਤਾਂ ਉਹ ਆਪਣੀ ਪਤਨੀ ਨਾਲ ਸਵੇਰ ਦੀ ਸੈਰ ਤੋਂ ਵਾਪਸ ਆ ਰਹੇ ਸਨ।
- 30 ਅਗਸਤ 2015 ਕਰਨਾਟਕ ਦੇ ਅਕਾਦਮਿਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਡਾ. ਐਮ.ਐਮ ਕਲਬੁਰਗੀ ਦਾ ਕਤਲ ਕਰ ਦਿੱਤਾ ਗਿਆ ਸੀ। ਕਰਨਾਟਕ ਦੇ ਧਾਰਵਾੜ ਵਿੱਚ ਉਨ੍ਹਾਂ ਦੇ ਘਰ ਦੇ ਸਾਹਮਣੇ ਉਨ੍ਹਾਂ ਨੂੰ ਗੋਲੀ ਮਾਰੀ ਗਈ।
- ਸਾਰੇ ਮਾਮਲਿਆਂ ਵਿੱਚ ਚਰਚਿਤ ਹੋਣ ਵਾਲਾ ਮਾਮਲਾ ਆਂਧਰਾ ਪ੍ਰਦੇਸ਼ ਦੀ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦਾ ਵੀ ਸੀ। ਉਨ੍ਹਾਂ ਨੂੰ 5 ਸਤੰਬਰ 2017 ਵਿੱਚ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ ਜਦੋਂ ਸ਼ਾਮ ਨੂੰ ਉਹ ਬੈਂਗਲੂਰੂ ਸਥਿਤ ਆਪਣੇ ਘਰ ਪਰਤ ਰਹੇ ਸਨ।
- ਜੂਨ 2018 ਵਿੱਚ ਜਾਂਚ ਟੀਮ ਨੇ ਆਪਣੀ ਰਿਪੋਰਟ ਵਿੱਚ ਫੋਰੈਂਸਿਕ ਰਿਪੋਰਟ ਦੇ ਆਧਾਰ 'ਤੇ ਕਿਹਾ ਸੀ ਕਿ ਡਾ. ਕਲਬੁਰਗੀ ਅਤੇ ਗੌਰੀ ਲੰਕੇਸ਼ ਦੇ ਕਤਲ ਲਈ ਵਰਤਿਆ ਗਿਆ ਦੇਸੀ ਪਿਸਤੌਲ ਇੱਕੋ ਕਿਸਮ ਦਾ 7.65 ਐਮ ਐਮ ਦਾ ਹੀ ਸੀ।

ਤਸਵੀਰ ਸਰੋਤ, Getty Images
ਜ਼ਿਕਰਯੋਗ ਹੈ ਕਿ ਦਾਭੋਲਕਰ ਦਾ ਕਤਲ ਵੀ 7.65 ਐਮ ਐਮ ਦੇ ਦੇਸੀ ਪਸਤੌਲ ਨਾਲ ਕੀਤਾ ਗਿਆ ਸੀ।
ਇਨ੍ਹਾਂ ਸਾਰੇ ਕਤਲਾਂ ਵਿੱਚ ਹਿੰਦੂਤਵ ਕਾਰਕੁਨਾਂ ਦੇ ਨਾਮ ਆਏ ਸਨ ਅਤੇ ਮੰਨਿਆ ਗਿਆ ਸੀ ਕਿ ਇਨ੍ਹਾਂ ਸਾਰਿਆਂ ਦੇ ਕਤਲ ਹਿੰਦੂ ਵਿਚਾਰਧਾਰਾ ਦਾ ਵਿਰੋਧ ਕਰਨ ਕਰਕੇ ਕੀਤੇ ਗਏ।
ਇਹ ਵੀ ਪੜ੍ਹੋ꞉












