ਵਿਆਹ ਬਿਨਾਂ ਇਕੱਠੇ ਰਹਿਣਾ: 'ਜੋ ਪਿੱਛੇ ਹਟੇ ਉਹ ਭਰੇ ਹਰਜ਼ਾਨਾ'

ਜੇਕਰ ਲਿਵ-ਇਨ ਰਿਲੇਸ਼ਨਪਸ਼ਿਪ ਨਿਭਾਉਣਾ ਔਖਾ ਹੋ ਜਾਵੇ ਅਤੇ ਮੁੰਡਾ ਵਿਆਹ ਦੇ ਵਾਅਦੇ ਤੋਂ ਮੁੱਕਰ ਜਾਵੇ ਤਾਂ ਕੀ?...ਤਾਂ ਕੀ ਉਸ ਨੂੰ ਲਿਵ-ਇਨ ਵਿੱਚ ਨਾਲ ਰਹਿ ਰਹੀ ਕੁੜੀ ਨੂੰ ਹਰਜਾਨਾ ਦੇਣਾ ਪਵੇਗਾ ?
ਸੁਪਰੀਮ ਕੋਰਟ ਨੇ ਆਟਾਰਨੀ ਜਨਰਲ ਕੋਲੋਂ ਇਸ ਬਾਰੇ ਸੁਝਾਅ ਮੰਗਿਆ ਹੈ ਕਿ ਕੀ ਲਿਵ-ਇਨ ਰਿਲੇਸ਼ਨਸ਼ਿਪ ਟੁੱਟਣ 'ਤੇ ਮੁੰਡੇ ਨੂੰ "ਨੈਤਿਕ ਜ਼ਿੰਮੇਵਾਰੀ" ਦੇ ਤਹਿਤ ਕੁੜੀ ਨੂੰ ਹਰਜਾਨਾ ਦੇਣਾ ਚਾਹੀਦਾ ਹੈ।
ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੂੰ ਸੁਝਾਅ ਦੇਣ ਲਈ ਕਿਹਾ ਹੈ। ਕਰਨਾਟਕ ਹਾਈ ਕੋਰਟ ਦੇ ਇੱਕ ਮਾਮਲੇ ਵਿੱਚ ਸੁਣਵਾਈ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਆਇਆ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Thinkstock
ਪਟੀਸ਼ਨਕਰਤਾ ਆਲੋਕ ਕੁਮਾਰ ਆਪਣੀ ਸਾਬਕਾ ਗਰਲਫ੍ਰੈਂਡ ਦੇ ਨਾਲ ਪਿਛਲੇ 6 ਸਾਲਾਂ ਤੋਂ ਲਿਵ-ਇਨ ਰਿਲੇਸ਼ਨਪਸ਼ਿਪ ਵਿੱਚ ਸੀ। ਹੁਣ ਆਲੋਕ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਕੁੜੀ ਨੇ ਆਲੋਕ 'ਤੇ ਜ਼ਬਰਨ ਸਰੀਰਕ ਸੰਬੰਧ ਬਣਾ ਕੇ ਰੇਪ ਕਰਨ ਦਾ ਇਲਜ਼ਾਮ ਲਗਾਇਆ ਹੈ।
ਲਿਵ-ਇਨ ਰਿਲੇਸ਼ਨਪਸ਼ਿਪ ਵੀ ਵਿਆਹ ਵਾਂਗ
ਕੇਸ ਦਰਜ ਹੋਣ ਤੋਂ ਬਾਅਦ ਆਲੋਕ ਕੁਮਾਰ ਹਾਈ ਕੋਰਟ ਪਹੁੰਚੇ ਪਰ ਉੱਥੇ ਉਨ੍ਹਾਂ ਦੀ ਪਟੀਸ਼ਨ ਖਾਰਜ ਹੋ ਗਈ।
ਜਿਸ ਤੋਂ ਬਾਅਦ ਆਲੋਕ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਦੇ ਮਾਮਲੇ ਵਿੱਚ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਰੇਪ ਅਤੇ ਦੂਜੇ ਅਪਰਾਧਿਕ ਮਾਮਲਿਆਂ 'ਤੇ ਤਾਂ ਰੋਕ ਲਗਾ ਦਿੱਤੀ ਪਰ ਇਸ ਮਾਮਲੇ ਵਿੱਚ "ਨੈਤਿਕ ਜ਼ਿੰਮੇਵਾਰੀ" ਤੈਅ ਕਰਨ ਲਈ ਅਟਾਰਨੀ ਜਨਰਲ ਤੋਂ ਸਲਾਹ ਮੰਗੀ ਹੈ।
ਅਦਾਲਤ ਨੇ ਸਵਾਲ ਕੀਤਾ ਹੈ, ਕੀ ਲਿਵ-ਇਨ ਰਿਲੇਸ਼ਨਪਸ਼ਿਪ ਨੂੰ ਵੀ ਵਿਆਹ ਵਾਂਗ ਹੀ ਦੇਖਿਆ ਜਾ ਸਕਦਾ ਹੈ ਅਤੇ ਅਜਿਹੇ ਰਿਸ਼ਤੇ ਵਿੱਚ ਰਹਿ ਰਹੀ ਮਹਿਲਾ ਜਾਂ ਕੁੜੀ ਦੇ ਅਧਿਕਾਰ ਕਿਸੇ ਵਿਆਹੁਤਾ ਵਾਂਗ ਹੀ ਹੋ ਸਕਦੇ ਹਨ?
ਕੀ ਹੈ ਲੋਕਾਂ ਦੀ ਰਾਇ?
ਲਿਵ-ਇਨ ਰਿਲੇਸ਼ਨਸ਼ਿਪ ਹੁਣ ਓਨਾ ਵੀ ਨਵਾਂ ਨਹੀਂ ਰਹਿ ਗਿਆ ਹੈ। ਪੇਂਡੂ ਇਲਾਕਿਆਂ ਨੂੰ ਛੱਡ ਕੇ ਤਾਂ ਸ਼ਹਿਰਾਂ ਵਿੱਚ ਵਧ ਰਿਹਾ ਹੈ।

ਆਮ ਰਾਇ ਹੈ ਕਿ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਉਹੀ ਲੋਕ ਰਹਿੰਦੇ ਹਨ, ਜੋ ਵਿਆਹੁਤਾ ਜੀਵਨ ਤਾਂ ਜੀਣਾ ਚਾਹੁੰਦੇ ਹਨ ਪਰ ਜ਼ਿੰਮੇਵਾਰੀਆਂ ਤੋਂ ਬਚਦੇ ਹਨ। ਲਿਵ-ਇਨ ਰਿਲੇਸ਼ਨਸ਼ਿਪ ਪੂਰੀ ਤਰ੍ਹਾਂ ਨਾਲ ਦੋ ਲੋਕਾਂ ਦੀ ਆਪਸੀ ਸਹਿਮਤੀ 'ਤੇ ਆਧਾਰਿਤ ਹੁੰਦਾ ਹੈ, ਜਿਸ ਵਿੱਚ ਨਾ ਤਾਂ ਕੋਈ ਸਮਾਜਿਕ ਦਬਾਅ ਹੁੰਦਾ ਹੈ ਅਤੇ ਨਾ ਹੀ ਕਾਨੂੰਨੀ ਬੰਧਨ।
ਅਜਿਹੇ ਵਿੱਚ ਜੇਕਰ ਮੁੰਡਾ ਲਿਵ-ਇਨ ਰਿਲੇਸ਼ਨਸ਼ਿਪ ਤੋੜ ਦਿੰਦਾ ਹੈ ਤਾਂ ਕੀ ਉਸ ਨੂੰ ਹਰਜਾਨਾ ਦੇਣਾ ਚਾਹੀਦਾ ਹੈ?
ਗੁਜ਼ਾਰਾ-ਭੱਤਾ ਦੇਣ ਦਾ ਸਵਾਲ
ਇਹ ਸਵਾਲ ਅਸੀਂ ਆਪਣੇ ਪਾਠਕਾਂ ਨੂੰ ਪੁੱਛਿਆ ਅਤੇ ਹੈਰਾਨ ਕਰਨ ਵਾਲੇ ਜਵਾਬਾਂ ਵਿੱਚ 90 ਫੀਸਦ ਔਰਤਾਂ ਨੇ ਕਿਹਾ ਕਿ ਗੁਜ਼ਾਰਾ-ਭੱਤਾ ਨਹੀਂ ਮਿਲਣਾ ਚਾਹੀਦਾ।
ਇਹ ਸਵਾਲ ਅਸੀਂ ਵੱਖ-ਵੱਖ ਗਰੁੱਪ ਵਿੱਚ ਪੁੱਛਿਆ। ਬੀਬੀਸੀ ਦੇ ਵੀ ਲੇਡੀਸ ਸਪੈਸ਼ਲ ਗਰੁੱਪ 'ਲੇਡੀਜ਼ ਕੋਚ' ਵਿੱਚ ਵੀ ਬਹੁਤ ਸਾਰੀਆਂ ਕੁੜੀਆਂ ਨੇ ਕਮੈਂਟ ਕੀਤਾ ਅਤੇ ਸਭ ਨੇ ਇਹੀ ਕਿਹਾ ਕਿ ਰਿਸ਼ਤੇ ਵਿੱਚ ਪੈਸੇ ਵਰਗੀ ਚੀਜ਼ ਲੈ ਕੇ ਆਉਣੀ ਸਹੀ ਨਹੀਂ ਹੈ।
ਮਹਾਵਿਸ਼ ਰਿਜ਼ਵੀ ਦਾ ਮੰਨਣਾ ਹੈ ਕਿ ਜੇਕਰ ਕੁੜੀ ਆਰਥਿਕ ਤੌਰ 'ਤੇ ਆਤਮ-ਨਿਰਭਰ ਹੈ ਤਾਂ ਗੁਜ਼ਾਰਾ-ਭੱਤਾ ਦੇਣ ਦਾ ਸਵਾਲ ਹੀ ਨਹੀਂ ਉਠਦਾ।

"ਕੁੜੀ ਜੇਕਰ ਕਮਾ ਰਹੀ ਹੈ ਤਾਂ ਗੁਜ਼ਾਰਾ-ਭੱਤੇ ਦਾ ਸਵਾਲ ਨਹੀਂ ਉਠਦਾ। ਭੱਤਾ ਉਨ੍ਹਾਂ ਨੂੰ ਮਿਲਦਾ ਹੈ ਜੋ ਨਿਰਭਰ ਹੋਵੇ। ਲਿਵ-ਇਨ ਰਿਲੇਸ਼ਨਸ਼ਿਪ ਜ਼ਿਆਦਾਤਰ ਵਿਆਹ ਵਰਗਾ ਹੀ ਹੁੰਦਾ ਹੈ, ਵਿਆਹ ਨਹੀਂ ਕਿਉਂਕਿ ਵਿਆਹ ਦਾ ਸਰਟੀਫਿਕੇਟ ਨਹੀਂ ਹੈ''।
ਇਹ ਇੱਕ ਤਰ੍ਹਾਂ ਦੀ ਓਪਨ ਮੈਰਿਜ ਹੈ। ਮੁੰਡਾ-ਕੁੜੀ ਦੋਵਾਂ ਦੀ ਵਫ਼ਾਦਾਰੀ ਦਾ ਸਬੂਤ ਮਿਲਣਾ ਮੁਸ਼ਕਿਲ ਹੈ। ਅਜਿਹਾ ਵੀ ਨਹੀਂ ਹੈ ਕਿ ਨਾਲ ਰਹਿਣ ਦੀ ਸ਼ੁਰੂਆਤ ਵੇਲੇ ਕਿਸੇ ਕਰਾਰ 'ਤੇ ਹਸਤਾਖ਼ਰ ਕੀਤੇ ਹੋਣ, ਜਿਸ ਵਿੱਚ ਵਿਆਹ ਕਰਨ ਦਾ ਵਾਅਦਾ ਹੋਵੇ। ਡੂੰਘੀ ਜਾਂਚ ਜੋਂ ਬਾਅਦ ਹੀ ਕੋਈ ਸਬੂਤ ਮਿਲ ਸਕਦਾ ਹੈ। ਹਾਂ, ਵਿਆਹ ਤੋਂ ਮੁਕਰਨ ਲਈ ਸਜ਼ਾ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।
ਇਸ ਵਿੱਚ ਕਈ ਕਮੈਂਟ ਅਜਿਹੇ ਵੀ ਸਨ, ਜਿਨ੍ਹਾਂ ਨੇ ਪੁੱਛਿਆ ਕਿ ਕੀ ਜੇਕਰ ਕੁੜੀ ਇਸ ਨੂੰ ਤੋੜਦੀ ਹੈ ਤਾਂ ਉਹ ਵੀ ਹਰਜਾਨਾ ਦੇਵੇਗੀ? ਵੈਸੇ ਇਹ ਸਵਾਲ ਪੁੱਛਣ ਵਾਲੇ ਜ਼ਿਆਦਾ ਪੁਰਸ਼ ਹੀ ਸਨ ਪਰ ਕੁਝ ਔਰਤਾਂ ਨੇ ਵੀ ਇਹ ਸਵਾਲ ਪੁੱਛਿਆ।
ਕੁਮਾਰੀ ਸਨੇਹਾ ਲਿਖਦੀ ਹੈ ਕਿ ਕੀ ਪੁਰਸ਼ ਪ੍ਰਤੀ ਔਰਤ ਦੀ ਜ਼ਿੰਮੇਵਾਰੀ ਬਣੇਗੀ ਜੇਕਰ ਉਹ ਛੱਡ ਕੇ ਜਾਂਦੀ ਹੈ ਤਾਂ.. ਅਤੇ ਕਈ ਵਾਰ ਪਿਆਰ ਹੀ ਨਹੀਂ ਰਹਿੰਦਾ ਤਾਂ ਵਿਆਹ ਕਰਕੇ ਕੀ ਹੋਵਗਾ..

ਰਿਦਮ ਲਿਖਦੇ ਹਨ ਕਿ 'ਪੁਰਸ਼ ਹੀ ਕਿਉਂ ਚੁੱਕਣ ਜ਼ਿੰਮੇਵਾਰੀ'? ਔਰਤ ਕਿਉਂ ਨਹੀਂ? ਉਹ ਵੀ ਤਾਂ ਧੋਖਾ ਦੇ ਸਕਦੀ ਹੈ.... ਜੇਕਰ ਸਿਰਫ਼ ਪੁਰਸ਼ਾਂ ਲਈ ਅਜਿਹਾ ਕੋਈ ਨਿਯਮ ਬਣਿਆ ਤਾਂ ਕੁਝ ਔਰਤਾਂ ਇਹ ਲਿਵ-ਇਨ ਰਿਲੇਸ਼ਨਸ਼ਿਪ ਪੈਸਾ ਕਮਾਉਣ ਲਈ ਜ਼ਰੀਆ ਵੀ ਬਣਾ ਸਕਦੀਆਂ ਹਨ। ਦੋਵਾਂ ਲਈ ਇਹ ਨਿਯਮ ਹੋਣਾ ਚਾਹੀਦਾ ਹੈ, ਜਿਸ ਨਾਲ ਸਹੀ ਤੱਥਾਂ ਦੀ ਜਾਂਚ ਹੋਵੇ ਅਤੇ ਸਹੀ ਨਿਆਂ ਮਿਲ ਸਕੇ।'
ਡੀ ਕੁਮਾਰ ਲਿਖਦੇ ਹਨ, "ਭਾਰਤ ਵਿੱਚ ਰੂੜੀਵਾਦੀ ਵਿਚਾਰਧਾਰਾ ਅਤੇ ਸੋਚ ਵਾਲੇ ਲੋਕਾਂ ਦੇ ਰਹਿੰਦਿਆਂ ਲਿਵ-ਇਨ ਰਿਲੇਸ਼ਨਸ਼ਿਪ ਤੋਂ ਵੱਖ ਹੋਈਆਂ ਔਰਤਾਂ ਨੂੰ ਸ਼ਾਇਦ ਹੀ ਸਮਾਜ ਅਪਣਾਏ। ਜੇਕਰ ਉਹ ਔਰਤ ਆਰਥਿਕ ਤੌਰ 'ਤੇ ਕਮਜ਼ੋਰ ਹੈ ਤਾਂ ਹੋਰ ਮੁਸ਼ਕਲ... ਇਹ ਸਭ ਦੇਖਦਿਆਂ ਹੋਇਆਂ ਛੱਡਣ ਵਾਲੇ ਨੂੰ ਭੱਤਾ ਦੇਣਾ ਤਾਂ ਬਣਦਾ ਹੀ ਹੈ। ਜੇਕਰ ਰਿਸ਼ਤਾ ਤੋੜਨ ਵਾਲਾ ਪੁਰਸ਼ ਹੈ ਤਾਂ...।"
ਇਹ ਵੀ ਪੜ੍ਹੋ;
ਕੁਝ ਲੋਕਾਂ ਨੇ ਲਿਵ-ਇਨ ਰਿਲੇਸ਼ਨਸ਼ਿਪ ਦੇ ਇਸ ਮੁੱਦੇ 'ਤੇ ਇੱਕ ਕਦਮ ਵਧਾਉਂਦਿਆਂ ਹੋਇਆ ਵੀ ਆਪਣੀ ਗੱਲ ਕਹੀ।
ਸ਼ੋਭਾ ਪਾਂਡੇ ਲਿਖਦੀ ਹੈ ਕਿ 'ਜੇਕਰ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਹੋਏ ਕੁੜੀ ਗਰਭਵਤੀ ਹੋ ਜਾਵੇ ਅਤੇ ਮੁੰਡਾ ਵਿਆਹ ਤੋਂ ਮਨ੍ਹਾਂ ਕਰ ਦੇਵੇ ਤਾਂ ਜ਼ਿੰਮੇਵਾਰੀ ਅਤੇ ਸਜ਼ਾ ਦੀ ਵਿਵਸਥਾ ਹੋਵੇ, ਨਹੀਂ ਤਾਂ 2-4 ਸਾਲ ਬਾਅਦ ਜੇਕਰ ਕੋਈ ਉਸ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤਾਂ ਜ਼ਬਰਦਸਤੀ ਕਿਉਂ ਕਰਨਾ?
ਸੰਦੀਪ ਨਈਅਰ ਮੰਨਦੇ ਹਨ ਕਿ ਲਿਵ-ਇਨ ਵਿੱਚ ਸਪੇਸ ਰਹਿਣਾ ਚਾਹੀਦਾ ਹੈ। "ਲਿਵ ਇਨ ਵਿੱਚ ਆਊਟ ਵੀ ਜੋੜਿਆ ਜਾਣਾ ਚਾਹੀਦਾ ਹੈ। ਖਾਲੀ ਲਿਵ ਇਨ ਤਾਂ ਵਿਆਹ ਵਰਗਾ ਹੀ ਹੈ।"












