ਯੋਗ ਦਿਵਸ: ਔਰਤਾਂ ਲਈ ਇਹ 7 ਯੋਗ ਆਸਣ ਬੇਹੱਦ ਅਸਰਦਾਰ

ਤਸਵੀਰ ਸਰੋਤ, AFP
- ਲੇਖਕ, ਯੋਗ ਗੁਰੂ ਧੀਰਤ ਵਸ਼ਿਸ਼ਠ
- ਰੋਲ, ਸੰਸਥਾਪਕ, ਵਸ਼ਿਸ਼ਠ ਯੋਗ ਫਾਉਂਡੇਸ਼ਨ
ਭਾਰਤੀ ਔਰਤਾਂ ਯੋਗ ਕਰਨ ਵਿੱਚ ਮਰਦਾਂ ਤੋਂ ਅੱਗੇ ਹਨ। ਫੇਰ ਗੱਲ ਰਵਾਇਤੀ ਭਾਰਤੀ ਯੋਗ ਕਲਾਸ ਦੀ ਹੋਵੇ ਜਾਂ ਫੇਰ ਅਮਰੀਕਾ ਦੇ ਮਾਡਰਨ ਯੋਗਾ ਸਟੂਡੀਓਜ਼ ਦੀ, ਯੋਗ ਸਿਖਾਉਣ ਲਈ ਔਰਤਾਂ ਹਰ ਥਾਂ ਅੱਗੇ ਹਨ।
ਯੋਗ ਨੇ ਔਰਤਾਂ ਦੀ ਦੁਨੀਆਂ ਵਿੱਚ ਕਈ ਬਦਲਾਅ ਲਿਆਂਦੇ ਹਨ। ਉਨ੍ਹਾਂ ਦੇ ਸਰੀਰਕ, ਮਾਨਸਿਕ, ਹਾਰਮੋਨਲ ਅਤੇ ਮੂਡ ਵਿੱਚ ਬਦਲਾਵਾਂ ਲਈ ਯੋਗ ਸਹਾਇਕ ਹੈ।
ਯੋਗ ਹਰ ਉਮਰ ਲਈ ਅਸਰਦਾਰ ਸਾਬਤ ਹੋ ਰਿਹਾ ਹੈ। ਔਰਤਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਇਹ ਸੱਤ ਆਸਣ ਬੇਹੱਦ ਅਸਰਦਾਰ ਹਨ।
1. ਬਾਲਕ ਆਸਣ
ਇਸ ਨੂੰ ਕਰਨ ਨਾਲ ਮਨ ਸ਼ਾਂਤ ਹੁੰਦਾ ਹੈ, ਹਾਰਮੋਨਲ ਤਬਦੀਲੀਆਂ ਵੇਲੇ ਇਹ ਆਸਣ ਮਾਨਸਿਕ ਸਥਿਤੀ ਨੂੰ ਸਥਿਰ ਰੱਖਦਾ ਹੈ।

ਤਸਵੀਰ ਸਰੋਤ, vyfhealth.org
2. ਅਧੋਮੁਖ ਸ਼ਵਾਨ ਆਸਣ
ਇਹ ਆਸਣ ਕਰਨ ਨਾਲ ਸਰੀਰ ਵਿੱਚ ਚੁਸਤੀ ਆਉਂਦੀ ਹੈ। ਨਾਲ ਹੀ ਮੋਢੇ ਅਤੇ ਹੱਥ ਮਜ਼ਬੂਤ ਹੁੰਦੇ ਹਨ। ਸਿਰ ਵਿੱਚ ਖੂਨ ਦਾ ਵਹਾਅ ਵਧਦਾ ਹੈ ਜੋ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਤਣਾਅ ਵਿੱਚ ਤੁਰੰਤ ਆਰਾਮ ਮਿਲਦਾ ਹੈ।

ਤਸਵੀਰ ਸਰੋਤ, vyfhealth.org
3. ਸੇਤੁਬੰਧ ਆਸਣ
ਇਹ ਆਸਣ ਪੈਲਵਿਕ ਅਤੇ ਕੋਰ ਨੂੰ ਮਜ਼ਬੂਤੀ ਦਿੰਦਾ ਹੈ। ਗਰਭ ਧਾਰਨ ਕਰਨ ਵਾਲੀਆਂ ਔਰਤਾਂ ਲਈ ਪੀਰੀਅਡਜ਼ ਵਿੱਚ ਵੱਧ ਬਲੀਡਿੰਗ ਜਾਂ ਪੀਰੀਅਡਜ਼ ਦੌਰਾਨ ਦਰਦ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।

ਤਸਵੀਰ ਸਰੋਤ, vyfhealth.org
4. ਸੁਪਤ ਬੱਧਕੋਣ ਆਸਣ
ਇਹ ਆਸਣ ਪੀਰੀਅਡਜ਼ ਦੌਰਾਨ ਹੁੰਦੇ ਦਰਦ ਨੂੰ ਦੂਰ ਕਰਨ ਵਿੱਚ ਸਹਾਇਕ ਹੈ। ਡਿਲਿਵਰੀ ਲਈ ਸਰੀਰ ਨੂੰ ਤਿਆਰ ਕਰਦਾ ਹੈ।
ਇਸ ਨੂੰ ਕਰਨ ਨਾਲ ਫੇਫੜੇ ਅਤੇ ਦਿਲ ਵੀ ਮਜ਼ਬੂਤ ਹੁੰਦੇ ਹਨ।

ਤਸਵੀਰ ਸਰੋਤ, vyfhealth.org
5. ਉੁਪਵਿਸਟ ਕੋਣ ਆਸਣ
ਯੋਗ ਮੁਤਾਬਕ ਉਪਵਿਸਟ ਕੋਣ ਆਸਣ ਸਕਾਰਾਤਮਕਤਾ ਅਤੇ ਰਚਨਾਤਮਕਤਾ ਵਧਾਉਂਦਾ ਹੈ। ਇਹ ਇਨਫਰਟੀਲਟੀ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ।

ਤਸਵੀਰ ਸਰੋਤ, vyfhealth.org
6. ਵਿਪਰੀਤ ਕਰਣੀ
ਇਹ ਆਸਣ ਪੈਰ, ਗੋਡੇ, ਵੈਰੀਕੋਸ ਵੇਨ ਨਾਲ ਜੁੜੇ ਦਰਦਾਂ ਵਿੱਚ ਰਾਹਤ ਦਿੰਦਾ ਹੈ। ਇਨਫਰਟੀਲਟੀ, ਪੇਸ਼ਾਬ ਨਾਲ ਸਬੰਧਿਤ ਸਮੱਸਿਆਵਾਂ ਵਿੱਚ ਮਦਦਗਾਰ ਹੈ ਨਾਲ ਹੀ ਮਨ ਨੂੰ ਸ਼ਾਂਤ ਕਰਕੇ ਨਵੀਂ ਊਰਜਾ ਦਿੰਦਾ ਹੈ।
ਸਾਵਧਾਨੀ: ਪੀਰੀਅਡਜ਼ ਦੇ ਸਮੇਂ ਕੋਈ ਵੀ ਪੁੱਠੀ ਪੁਜ਼ੀਸ਼ਨ ਵਾਲਾ ਆਸਣ ਨਾ ਕੀਤਾ ਜਾਵੇ।

ਤਸਵੀਰ ਸਰੋਤ, vyfhealth.org
7. ਪ੍ਰਾਣਾਯਾਮ
ਆਸਣ ਕਰਨੇ ਜਿੰਨੇ ਜ਼ਰੂਰੀ ਹਨ ਉਸ ਤੋਂ ਵੱਧ ਜ਼ਰੂਰੀ ਪ੍ਰਾਣਾਯਾਮ ਹੈ। ਧੀਮੀ ਗਤੀ ਵਿੱਚ ਲਏ ਗਏ ਡੂੰਘੇ ਸਾਂਹ ਸਰੀਰ ਅਤੇ ਮਨ ਨੂੰ ਸ਼ਾਂਤ ਕਰਦੇ ਹਨ।
ਇਸ ਨਾਲ ਸਾਹ ਅਤੇ ਜੀਵਨ ਦਾ ਪੱਧਰ ਵਧਦਾ ਹੈ ਅਤੇ ਵਿਗੜਿਆ ਹੋਇਆ ਮੂਡ ਤੁਰੰਤ ਸੁਧਰ ਜਾਂਦਾ ਹੈ।

ਤਸਵੀਰ ਸਰੋਤ, vyfhealth.org
ਕਿਵੇਂ ਕੀਤਾ ਜਾਏ ਪ੍ਰਾਣਾਯਾਮ?
- ਉੱਜਈ ਪ੍ਰਾਣਾਯਾਮ: ਸਾਹ ਲੈਣ ਵੇਲੇ ਲੰਮੇ ਅਤੇ ਛੱਡਣ ਵੇਲੇ ਛੋਟੇ
- ਭਸਤ੍ਰਿਕਾ ਪ੍ਰਾਣਾਯਾਮ: ਭਾਵੁੱਕ ਮਨੋਸਥਿਤੀ ਵਿੱਚ ਸਾਹ ਲੈਣਾ ਅਤੇ ਛੱਡਣਾ ਇੱਕ ਸਮਾਨ ਹੋਣਾ ਚਾਹੀਦਾ ਹੈ
- ਭ੍ਰਾਮਰੀ ਪ੍ਰਾਣਾਯਾਮ: ਤਣਾਅ ਵਿੱਚ ਸਾਹ ਲੈਣ ਵੇਲੇ ਸਾਹ ਛੋਟੇ ਅਤੇ ਛੱਡਣ ਵੇਲੇ ਵੱਡੇ ਜਿਵੇਂ ਕਿ ਓਮ ਦਾ ਉਚਾਰਣ ਕਰਦੇ ਸਮੇਂ












