ਭਾਜਪਾ-ਪੇਟੀਐਮ ਗੰਢ-ਤੁਪ ਦੀ ਚਰਚਾ ਕਿਉਂ ਹੋ ਰਹੀ ਹੈ?

ਤਸਵੀਰ ਸਰੋਤ, TWITTER@VIJAYSHEKHAR
- ਲੇਖਕ, ਦੇਵਿਨਾ ਗੁਪਤਾ
- ਰੋਲ, ਬੀਬੀਸੀ ਪੱਤਰਕਾਰ
ਨੋਟਬੰਦੀ ਤੋਂ ਬਾਅਦ 'ਪੇਟੀਐਮ ਕਰੋ' ਦੇਸ਼ ਵਿੱਚ ਅਹਿਮ ਨਾਅਰਾ ਬਣ ਗਿਆ ਹੈ। ਇਹ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕੰਪਨੀ ਦੇ ਸੰਸਥਾਪਕ ਵਿਜੇ ਸ਼ੰਕਰ ਸ਼ਰਮਾ ਨੇ ਗੂਗਲ ਅਤੇ ਜ਼ਿਰੌਕਸ ਦੇ ਬਰਾਂਡ ਬਣਨ ਦੇ ਡੂੰਘੇ ਅਧਿਐਨ ਤੋਂ ਬਾਅਦ ਇਹ ਨਾਅਰਾ ਦਿੱਤਾ ਸੀ।
ਉਨ੍ਹਾਂ ਦੀ ਇਹ ਇੱਛਾ ਸੀ ਕਿ ਜਿਵੇਂ ਗੂਗਲ ਵੈੱਬਸਾਈਟਸ ਲਈ ਸਰਚ ਇੰਜਨ ਬਣਿਆ ਅਤੇ ਜ਼ਿਰੌਕਸ ਨੇ ਫੋਟੋ ਕਾਪੀ ਦੇ ਕੰਮ ਵਿੱਚ ਨਾਮਣਾ ਖੱਟਿਆ ਉਸੇ ਤਰ੍ਹਾਂ ਪੇਟੀਐਮ ਇਲੈਕਟ੍ਰੋਨਿਕ ਲੈਣ-ਦੇਣ ਦੇ ਕੰਮ ਵਿੱਚ ਰੈਫਰੈਂਸ ਪੁਆਇੰਟ ਬਣ ਸਕੇ।
ਉਨ੍ਹਾਂ ਦੀ ਕੰਪਨੀ ਕੈਸ਼ਲੈੱਸ ਅਰਥਚਾਰੇ ਵਿੱਚ ਈ-ਵਾਲੇਟ ਦੀ ਸਮਾਨ ਅਰਥਕ ਬਣ ਜਾਵੇ। ਭਾਵ ਜੇ ਕੋਈ ਕੈਸ਼ਲੈੱਸ ਸੋਚੇ ਤਾਂ ਪੇਟੀਐਮ ਸੋਚੇ। ਹੁਣ ਕੰਪਨੀ ਉੱਪਰ ਜਾਣਕਾਰੀ ਦੀ ਨਿੱਜਤਾ ਨੂੰ ਲੈ ਕੇ ਕੰਪਨੀ ਵਿਵਾਦਾਂ ਵਿੱਚ ਘਿਰ ਗਈ ਹੈ।
ਕੀ ਹੈ ਵਿਵਾਦ?
ਇੱਕ ਮੀਡੀਆ ਕੰਪਨੀ ਨੇ ਇੱਕ ਸਟਿੰਗ ਦਿਖਾਇਆ ਹੈ। ਵੀਡੀਓ ਵਿੱਚ ਪੇਟੀਐਮ ਦੇ ਵਾਈਸ ਪ੍ਰੈਜ਼ੀਡੈਂਟ ਅਜੇ ਸ਼ੇਖਰ ਸ਼ਰਮਾ ਜੋ ਕਿ ਵਿਜੇ ਸ਼ੇਖਰ ਸ਼ਰਮਾ ਦੇ ਭਰਾ ਹਨ। ਉਹ ਦਿਖਾਈ ਦੇ ਹਨ।

ਅਜੇ ਸ਼ੇਖਰ ਸ਼ਰਮਾ ਇਸ ਗੱਲ ਦੀ ਸ਼ੇਖੀ ਮਾਰ ਰਹੇ ਹਨ ਕਿ ਉਨ੍ਹਾਂ ਦੇ ਆਰਐਸਐਸ ਨਾਲ ਨਜ਼ਦੀਕੀ ਰਿਸ਼ਤੇ ਹਨ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਪੱਥਰਬਾਜ਼ੀ ਦੀ ਘਟਨਾ ਤੋਂ ਬਾਅਦ ਉਨ੍ਹਾਂ ਤੋਂ ਕਸ਼ਮੀਰੀ ਗਾਹਕਾਂ ਨਾਲ ਜੁੜੀ ਜਾਣਕਾਰੀ ਦੀ ਮੰਗ ਕੀਤੀ ਹੈ। ਸਵਾਲ ਇਹ ਉੱਠ ਰਿਹਾ ਹੈ ਕਿ ਸਾਡੀ ਜਾਣਕਾਰੀ ਕਿੰਨੀ ਸੁਰੱਖਿਅਤ ਹੈ।
ਕੰਪਨੀ ਨੇ ਇੱਕ ਸੰਖੇਪ ਬਿਆਨ ਵਿੱਚ ਕਿਸੇ ਵੀ ਤੀਸਰੀ ਧਿਰ ਨਾਲ ਬਿਨਾਂ ਕਿਸੇ ਕਾਨੂੰਨੀ ਬੰਦਿਸ਼ ਦੇ, ਸਾਂਝੀ ਕਰਨ ਤੋਂ ਇਨਕਾਰ ਕੀਤਾ ਹੈ। ਅਜੇ ਸ਼ੇਖਰ ਸ਼ਰਮਾ ਦੇ ਬਿਆਨ ਬਾਰੇ ਫਿਲਹਾਲ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਬੀਬੀਸੀ ਵੱਲੋਂ ਇਸ ਬਾਰੇ ਮੰਗੇ ਗਏ ਅਧਿਕਾਰਤ ਬਿਆਨ ਦਾ ਵੀ ਕੋਈ ਉੱਤਰ ਨਹੀਂ ਮਿਲਿਆ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਐਨਡੀਏ ਸਰਕਾਰ ਈ-ਵਾਲੇਟ ਕੰਪਨੀ ਪ੍ਰਤੀ ਕਥਿਤ ਰੂਪ ਵਿੱਚ ਪੱਖਪਾਤੀ ਹੈ। ਅਜਿਹੇ ਇਲਜ਼ਾਮ ਪਹਿਲੀ ਵਾਰ ਨਹੀਂ ਲੱਗ ਰਹੇ ਹਨ।
ਪੇਟੀਐਮ ਦੀ ਸਫ਼ਲਤਾ
ਨਵੰਬਰ 2016 ਵਿੱਚ ਜਦੋਂ ਅਚਾਨਕ ਨੋਟਬੰਦੀ ਦਾ ਐਲਾਨ ਕੀਤਾ ਗਿਆ ਤਾਂ ਪੇਟੀਐਮ ਨੂੰ ਵੀ ਉਤਸ਼ਾਹ ਮਿਲਿਆ। ਕੰਪਨੀ 2010 ਵਿੱਚ ਸ਼ੁਰੂ ਹੋਈ ਸੀ ਪਰ ਭਾਰਤੀ ਲੋਕਾਂ ਦੀ ਨਗਦ ਭੁਗਤਾਨ 'ਤੇ ਹੱਦੋਂ ਵੱਧ ਨਿਰਭਰਤਾ ਕਰਕੇ, ਦਿੱਕਤਾਂ ਨਾਲ ਜੂਝ ਰਹੀ ਸੀ।
ਛੇ ਸਾਲਾਂ ਦੌਰਾਨ ਉਸ ਦੇ 125 ਮਿਲੀਅਨ ਯੂਜ਼ਰ ਹੀ ਸਨ। ਹਾਲਾਂਕਿ ਕੰਪਨੀ ਨੇ ਦੁਕਾਨਦਾਰਾਂ ਨੂੰ ਛੋਟੇ ਭੁਗਤਾਨਾਂ ਲਈ ਉਤਸ਼ਾਹਿਤ ਕੀਤਾ ਪਰ ਕੋਈ ਵਧੇਰੇ ਲਾਭ ਨਹੀਂ ਹੋ ਸਕਿਆ ਅਤੇ ਲੈਣ-ਦੇਣ ਘੱਟ ਹੀ ਰਿਹਾ।
ਜਦੋਂ ਇੱਕ ਦਿਨ ਵਿੱਚ ਹੀ ਤੀਹ ਲੱਖ ਲੈਣ-ਦੇਣ ਕੀਤੇ ਤਾਂ ਕੰਪਨੀ ਨੇ ਇਸ ਦਾ ਜਸ਼ਨ ਵੀ ਮਨਾਇਆ। ਇਸ ਨੂੰ ਇੱਕ ਵੱਡੀ ਸਫ਼ਲਤਾ ਗਿਣਿਆ ਗਿਆ।

ਤਸਵੀਰ ਸਰੋਤ, Getty Images
ਨੋਟਬੰਦੀ ਦੇ ਐਲਾਨ ਤੋਂ ਤਿੰਨ ਮਹੀਨਿਆਂ ਵਿੱਚ ਹੀ ਇਸ ਨੂੰ ਵਰਤਣ ਵਾਲਿਆਂ ਦੀ ਗਿਣਤੀ ਵਿੱਚ ਪੰਜਾਹ ਫੀਸਦੀ ਵਾਧਾ ਹੋਇਆ। ਇੱਕੋ ਦਮ ਜਦੋਂ ਨਾਗਰਿਕਾਂ ਕੋਲ ਨਗਦੀ ਨਾ ਰਹੀ ਤਾਂ 190 ਮਿਲੀਅਨ ਹੇਠਲੇ ਅਤੇ ਮੱਧ ਆਮਦਨ ਵਰਗ ਦੇ ਲੋਕਾਂ ਨੇ ਪੇਟੀਐਮ ਵੱਲ ਰੁਖ ਕੀਤਾ।
ਪੀਟੀਐਮ ਦਾ ਵਿਸਥਾਰ ਕਿਵੇਂ ਹੋਇਆ
ਇਸੇ ਮੌਕੇ ਵਪਾਰੀ ਵਿਜੇ ਸ਼ੇਖਰ ਸ਼ਰਮਾ ਨੇ ਵਿਸਥਾਰ ਦੀ ਸੰਭਾਵਨਾ ਦੇਖੀ। ਪਹਿਲਾਂ ਉਨ੍ਹਾਂ ਨੇ ਪੇਟੀਐਮ ਦੀ ਮੂਲ ਕੰਪਨੀ ਵਨ-97 ਵਿੱਚ ਆਪਣੀ 1 ਫੀਸਦੀ ਹਿੱਸੇਦਾਰੀ 325 ਕਰੋੜ ਰੁਪਏ ਵਿੱਚ ਹੋਰ ਹਿੱਸੇਦਾਰਾਂ ਨੂੰ ਵੇਚ ਕੇ ਪੇਟੀਐਮ ਪੇਮੈਂਟਸ ਬੈਂਕ ਲਈ ਪੂੰਜੀ ਜੁਟਾਈ।
ਜਦੋਂ ਵਰਤਣ ਵਾਲੇ ਮੋਬਾਈਲ ਵਾਲੇਟਸ ਵੱਲ ਜਾਣ ਲੱਗੇ ਤਾਂ ਵਿਜੇ ਸ਼ੇਖਰ ਸ਼ਰਮਾ ਨੇ ਚੀਨੀ ਨਿਵੇਸ਼ਕਾਂ ਦਾ ਰੁਖ ਕੀਤਾ। ਨੋਟਬੰਦੀ ਦੇ ਛੇ ਮਹੀਨਿਆਂ ਦੇ ਅੰਦਰ ਹੀ ਉਨ੍ਹਾਂ ਨੇ ਚੀਨੀ ਨਿਵੇਸ਼ਕ ਅਲੀਬਾਬਾ ਅਤੇ ਸੈਫ ਤੋਂ 200 ਮਿਲੀਅਨ ਡਾਲਰ ਲਿਆ ਕੇ ਲਾਏ।
ਅਲੀਬਾਬਾ ਨੂੰ ਆਪਣੇ ਘਰ ਵਿੱਚ ਈ-ਵਾਲੇਟਸ ਤੋਂ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪਿਆ। ਅਲੀਬਾਬਾ ਨੇ ਰਿਲਾਇੰਸ ਕੈਪੀਟਲ ਅਤੇ ਵਨ-97 ਦੀ ਹਿੱਸੇਦਾਰੀ ਖ਼ਰੀਦੀ । ਜਿਸ ਨਾਲ ਪੂੰਜੀ 6 ਬਿਲੀਅਨ ਡਾਲਰ ਤੱਕ ਜਾ ਪਹੁੰਚੀ।
ਉਸ ਮਗਰੋਂ ਕੰਪਨੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇਸ ਨੂੰ ਵਰਤਣ ਵਾਲਿਆਂ ਦੀ ਗਿਣਤੀ ਵਧਾਉਣ ਲਈ ਜਾਪਾਨੀ ਨਿਵੇਸ਼ਕ ਸੌਫਟ ਬੈਂਕ ਤੋਂ ਪਿਛਲੇ ਸਾਲ 1.4 ਬਿਲੀਅਨ ਡਾਲਰ ਲੈ ਕੇ ਆਏ ਤਾਂ ਕਿ
ਭਰਪੂਰ ਪੂੰਜੀ ਉਪਲਬਧ ਹੋਣ ਕਰਕੇ ਪੇਟੀਐਮ ਨੇ ਆਪਣੇ ਸ਼ਰੀਕਾਂ ਨੂੰ ਪਛਾੜਨ ਲਈ ਕੈਸ਼ਬੈਕ ਦੀ ਹਮਲਾਵਾਰਾਨਾ ਸਕੀਮ ਸ਼ੁਰੂ ਕੀਤੀ ਅਤੇ ਬਾਜ਼ਾਰ ਉੱਤੇ ਕਬਜ਼ਾ ਕਰ ਲਿਆ।
ਹੁਣ ਇਸ ਕੋਲ ਬੈਂਕ ਹੈ, ਈ-ਕਾਮਰਸ ਲਈ ਇੱਕ ਮਾਲ ਹੈ ਅਤੇ ਜੀਵਨ ਬੀਮਾ ਅਤੇ ਸਾਧਾਰਨ ਬੀਮੇ ਕਰਨ ਦਾ ਲਾਇਸੈਂਸ ਵੀ ਹੈ।

ਤਸਵੀਰ ਸਰੋਤ, Getty Images
ਕੋਈ ਹੈਰਾਨੀ ਨਹੀਂ ਕਿ ਜਿਹੜੀ ਕੰਪਨੀ ਦਾ 2015 ਵਿੱਚ ਸਿਰਫ਼ 336 ਰੁਪਏ ਦਾ ਮੁਨਾਫਾ ਹੁੰਦਾ ਸੀ ਉਹ 2016-17 ਵਿੱਚ 814 ਕਰੋੜ ਰੁਪਏ ਦਾ ਮੁਨਾਫ਼ਾ ਕਰਨ ਲੱਗੀ ।
ਅੱਜ ਦੀ ਤਾਰੀਕ ਵਿੱਚ ਇਸ ਦੇ 300 ਮਿਲੀਅਨ ਵਰਤੋਂਕਾਰ ਹਨ, ਜੋ ਰੋਜ਼ਾਨਾ 9.4 ਬਿਲੀਅਨ ਡਾਲਰ ਦੇ ਔਸਤ 70 ਲੱਖ ਲੈਣ-ਦੇਣ ਕਰਦੇ ਹਨ।
ਸਿਆਸੀ ਸਰਗਰਮੀਆਂ
ਪੇਟੀਐਮ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਟਿੰਗ ਅਪ੍ਰੇਸ਼ਨ ਵਿੱਚ ਕਹਿ ਰਹੇ ਹਨ ਕਿ ਐਪਲੀਕੇਸ਼ਨ ਦੇ ਮੁੱਖ ਪੰਨੇ 'ਤੇ ਕਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਤਾਬ "ਐਗਜ਼ਾਮ ਵਾਰੀਅਰ" ਦੀ ਮਸ਼ਹੂਰੀ ਕੀਤੀ ਗਈ। ਵਿਰੋਧੀ ਧਿਰ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਕਿਤੇ ਕੰਪਨੀ ਜ਼ਰੀਏ ਹਿੰਦੂਵਾਦੀ ਏਜੰਡਾ ਤਾਂ ਅੱਗੇ ਨਹੀਂ ਵਧਾਇਆ ਜਾ ਰਿਹਾ।
ਇਸ ਇਸ਼ਤਿਹਾਰਬਾਜ਼ੀ ਦੀ ਵਿਰੋਧੀ ਧਿਰ ਨੇ ਸਖ਼ਤ ਆਲੋਚਨਾ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੱਤਾਧਾਰੀ ਪਾਰਟੀ 'ਤੇ ਪੇਟੀਐਮ ਪੱਖੀ ਹੋਣ ਦੇ ਇਲਜ਼ਾਮ ਲਾਏ।
ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ 'ਪੇਟੀਐਮ ਵਾਲਾ' ਅਤੇ ਰਾਹੁਲ ਗਾਂਧੀ ਨੇ 'ਪੇਟੀਐਮ= ਪੇ ਟੂ ਪੀਐਮ' ਕਿਹਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸਰਕਾਰ ਨੇ ਤੁਰੰਤ ਮਾਮਲਾ ਸੰਭਾਲਿਆ ਅਤੇ ਪ੍ਰਧਾਨ ਮੰਤਰੀ ਦੀ ਤਸਵੀਰ ਬਿਨਾਂ ਆਗਿਆ ਛਾਪਣ 'ਤੇ ਪਾਬੰਦੀ ਲਾ ਦਿੱਤੀ।
ਪੇਟੀਐਮ ਨੇ ਇਸ਼ਿਤਿਹਾਰ ਵਿੱਚ ਪ੍ਰਧਾਨ ਮੰਤਰੀ ਦੀ ਤਸਵੀਰ ਦੀ ਪੂਰੇ ਤਿੰਨ ਮਹੀਨੇ ਭਰਪੂਰ ਵਰਤੋਂ ਕਰਕੇ ਮਾਫੀ ਮੰਗ ਲਈ।
ਇੱਕ ਹੋਰ ਮੌਕੇ ਆਮ ਆਮ ਆਦਮੀ ਪਾਰਟੀ ਨੇ ਕੁਝ ਵੀਡੀਓਜ਼ ਜਾਰੀ ਕੀਤੀਆਂ ਜਿਨ੍ਹਾਂ ਵਿੱਚ ਭਾਜਪਾ ਆਗੂ ਕਿਸੇ ਝੁੱਗੀ ਝੌਂਪੜੀ ਇਲਾਕੇ ਵਿੱਚ ਨਿਵਾਸੀਆਂ ਨੂੰ ਆਪਣੇ ਡਿਜੀਟਲ ਵਾਲੇਟ ਦਿਖਾ ਰਹੇ ਸਨ।
ਇਹ ਗੱਲ ਜਨਵਰੀ 2017 ਦੀ ਹੈ। ਪਾਰਟੀ ਨੇ ਭਾਜਪਾ ਉੱਤੇ ਕੰਪਨੀ ਦੀ ਸੇਲਜ਼ ਟੀਮ ਦੀ ਭੂਮਿਕਾ ਨਿਭਾਉਣ ਦਾ ਇਲਜ਼ਾਮ ਲਾਇਆ ਜਦਕਿ ਭਾਜਪਾ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ।
ਪ੍ਰਧਾਨ ਮੰਤਰੀ ਦੀ ਮਹਿਮਾ
ਇਸ ਗੱਲ ਤੋਂ ਇਨਕਾਰ ਨਹੀਂ ਵਿਜੇ ਸ਼ੇਖਰ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀਆਂ ਨੀਤੀਆਂ ਦੇ ਖੁੱਲ੍ਹੇ ਹਮਾਇਤੀ ਰਹੇ ਹਨ। ਨੋਟਬੰਦੀ ਦੇ ਤੁਰੰਤ ਬਾਅਦ ਕੰਪਨੀ ਨੇ ਦੇਸ ਦੀਆਂ ਪ੍ਰਮੁੱਖ ਅਖ਼ਬਾਰਾਂ ਵਿੱਚ ਪੂਰੇ ਸਫ਼ੇ ਦੇ ਇਸ਼ਤਿਹਾਰ ਦਿੱਤੇ।
ਇਸ਼ਤਿਹਾਰ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਛਾਪੀ ਗਈ ਅਤੇ ਨੋਟਬੰਦੀ ਨੂੰ ਆਜ਼ਾਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਬਹਾਦਰੀ ਵਾਲਾ ਫੈਸਲਾ ਕਹਿ ਕੇ ਪ੍ਰਸ਼ੰਸ਼ਾ ਕੀਤੀ ਗਈ।
ਇਸੇ ਸਾਲ ਜਨਵਰੀ ਵਿੱਚ ਪੇਟੀਐਮ ਦੇ ਵਿਜੇ ਸ਼ੇਖਰ ਸ਼ਰਮਾ ਨੇ ਦਾਵੋਸ ਵਿਖੇ ਵਿਸ਼ਵ ਆਰਥਿਕ ਫੋਰਮ ਵਿੱਚ ਪ੍ਰਧਾਨ ਮੰਤਰੀ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਨੇ ਲਾਲ ਫੀਤਾਸ਼ਾਹੀ ਘਟਾਈ ਹੈ ਅਤੇ ਵਪਾਰ ਨੂੰ ਲਾਭ ਹੋ ਰਿਹਾ ਹੈ।
ਦਿਲਚਸਪ ਗੱਲ ਇਹ ਹੈ ਕਿ ਦੇਸ ਦੁਨੀਆਂ ਦੇ ਸਭ ਤੋਂ ਭ੍ਰਿਸ਼ਟ ਦੇਸਾਂ ਵਿੱਚ ਗਿਣਿਆ ਜਾਂਦਾ ਹੈ। ਭਾਰਤ ਇਸ ਸੂਚੀ ਵਿੱਚ ਟਰਾਂਸਪੇਰੈਂਸੀ ਇੰਟਰਨੈਸ਼ਨਲ ਵੱਲੋਂ ਜਾਰੀ ਕੀਤੀ ਜਾਂਦੀ ਸੂਚੀ ਵਿੱਚ ਦੇਸ ਸਾਲ 2017 ਦੌਰਾਨ 79 ਤੋਂ ਖਿਸਕ ਕੇ 81 ਵੇਂ ਨੰਬਰ 'ਤੇ ਆ ਗਿਆ ਹੈ।

ਤਸਵੀਰ ਸਰੋਤ, Getty Images
ਪੇਟੀਐਮ ਦੀ ਮੂਲ ਕੰਪਨੀ ਵਨ97 ਦੇ ਚੀਨੀ ਮੂਲ ਕਰਕੇ ਵੀ ਵਿਵਾਦ ਹੈ। ਆਰਐਸਐਸ ਨੇ ਵੀ ਵਰਤੋਂਕਾਰਾਂ ਦੀ ਜਾਣਕਾਰੀ ਵਿਦੇਸ਼ੀ ਹੱਥਾਂ ਵਿੱਚ ਜਾਣ ਦਾ ਡਰ ਜ਼ਾਹਿਰ ਕੀਤਾ ਹੈ ਜਦਕਿ ਕੰਪਨੀ ਨੇ ਆਪਣੇ ਹਿੰਦੁਸਤਾਨੀ ਹੋਣ ਦੀ ਗੱਲ ਵਾਰ-ਵਾਰ ਸਾਹਮਣੇ ਰੱਖੀ ਹੈ।
ਅਖ਼ੀਰ ਵਿੱਚ ਅਲੀਗੜ੍ਹ ਦੇ ਇੱਕ ਸਕੂਲ ਮਾਸਟਰ ਦੇ ਬੇਟੇ ਵਿਜੇ ਸ਼ੇਖਰ ਸ਼ਰਮਾ ਕਾਫ਼ੀ ਲੰਮਾ ਸਫ਼ਰ ਤੈਅ ਕੀਤਾ ਹੈ। ਸਾਲ 2017 ਵਿੱਚ ਫੋਰਬਸ ਨੇ ਵਿਜੇ ਸ਼ੇਖਰ ਸ਼ਰਮਾ ਨੂੰ 1.73 ਬਿਲੀਅਨ ਦਾ ਸੰਪਤੀ ਨਾਲ ਭਾਰਤ ਦੇ ਨੌਜਵਾਨ ਖਰਬਪਤੀਆਂ ਵਿੱਚ ਗਿਣਿਆ।
ਜਾਣਕਾਰੀ ਦੀ ਨਿੱਜਤਾ ਬਾਰੇ ਪੈਦਾ ਹੋ ਰਹੇ ਵਿਵਾਦ ਨੂੰ ਦੇਸ ਦਾ ਮੁੱਖ ਮੀਡੀਆ ਨਹੀਂ ਦਿਖਾ ਰਿਹਾ।
ਪੇਟੀਐਮ ਦੇ ਨਿਵੇਸ਼ਕਾਂ ਵਿੱਚੋਂ ਇੱਕ ਅਲੀਬਾਬਾ ਨੇ ਇਸ ਬਾਰੇ ਬੀਬੀਸੀ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਕੋਈ ਟਿੱਪਣੀ ਕੀਤੀ ਹੈ।
ਸੌਫ਼ਟ ਬੈਂਕ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, "ਸੌਫਟ ਬੈਂਕ ਉਨ੍ਹਾਂ ਕੰਪਨੀਆਂ 'ਤੇ ਟਿੱਪਣੀ ਨਹੀਂ ਕਰਦਾ, ਜਿਨ੍ਹਾਂ ਵਿੱਚ ਉਸ ਨੇ ਨਿਵੇਸ਼ ਕੀਤਾ ਹੋਵੇ।"












