ਸੋਸ਼ਲ꞉ ਮਿਲਿੰਦ ਸੋਮਨ ਦੇ ਵਿਆਹ 'ਤੇ ਰੌਲਾ ਕਿਉਂ ਪੈ ਰਿਹਾ ਹੈ ?

ਤਸਵੀਰ ਸਰੋਤ, SUPRIYA SOGLE
ਜਦੋਂ ਮੀਆਂ-ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ....ਇਸ ਕਹਾਵਤ ਨੂੰ ਸਾਕਾਰ ਕਰਦੇ ਹੋਏ ਮਿਲਿੰਦ ਸੋਮਨ ਅਤੇ ਅੰਕਿਤਾ ਕੋਂਵਰ।
ਐਤਵਾਰ ਨੂੰ ਮੁੰਬਈ ਦੇ ਅਲੀਬਾਗ ਵਿੱਚ ਮਰਾਠੀ ਰੀਤੀ-ਰਿਵਾਜਾਂ ਨਾਲ ਦੋਹਾਂ ਦਾ ਵਿਆਹ ਪਰਿਵਾਰਕ ਮੈਂਬਰਾਂ ਅਤੇ ਕੁਝ ਖ਼ਾਸ ਮਹਿਮਾਨਾਂ ਦੀ ਹਾਜ਼ਰੀ ਵਿੱਚ ਨੇਪੇਰੇ ਚੜ੍ਹਿਆ।

ਤਸਵੀਰ ਸਰੋਤ, SUPRIYA SOGLE
ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਮਜ਼ਾਕ ਬਣਾਇਆ ਗਿਆ।

ਤਸਵੀਰ ਸਰੋਤ, TWITTER
ਇੱਕ ਪਾਸੇ ਜਿੱਥੇ ਮਿਲਿੰਦ 52 ਸਾਲ ਦੇ ਹਨ ਤਾਂ ਦੂਜੇ ਪਾਸੇ ਅੰਕਿਤਾ ਉਨ੍ਹਾਂ ਤੋਂ ਕਾਫ਼ੀ ਛੋਟੀ ਹੈ।
ਹਾਂ, ਦੋਹਾਂ ਵਿੱਚੋਂ ਕਦੇ ਵੀ ਕਿਸੇ ਨੇ ਇਨ੍ਹਾਂ ਆਲੋਚਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਨਾ ਹੀ ਦੋਹਾਂ ਨੇ ਆਪਣਾ ਰਿਸ਼ਤਾ ਲਕੋ ਕੇ ਰੱਖਣ ਦਾ ਯਤਨ ਕੀਤਾ।

ਤਸਵੀਰ ਸਰੋਤ, TWITTER
ਅੰਕਿਤਾ ਨੇ ਕੁਝ ਸਮਾਂ ਪਹਿਲਾਂ ਇੰਸਟਾਗਰਾਮ ਅਕਾਊਂਟ 'ਤੇ ਇੱਕ ਤਸਵੀਰ ਪੋਸਟ ਕੀਤੀ ਸੀ ਅਤੇ ਲਿਖਿਆ ਸੀ, "ਮੈਂ ਇਹ ਨਹੀਂ ਜਾਨਣਾ ਚਾਹੁੰਦੀ ਕਿ ਤੁਹਾਡੇ ਬਿਨਾਂ ਰਹਿਣਾ ਕਿਹੋ-ਜਿਹਾ ਹੈ, ਮੈਂ ਤੁਹਾਡੇ ਬਿਨਾਂ ਇਸ ਦੁਨੀਆਂ ਨੂੰ ਜਾਨਣਾ ਹੀ ਨਹੀਂ ਚਾਹੁੰਦੀ।"

ਤਸਵੀਰ ਸਰੋਤ, INSTAGRAM
ਅੰਕਿਤਾ ਏਅਰ ਏਸ਼ੀਆ ਵਿੱਚ ਕੈਬਿਨ ਕਰਿਊ ਐਕਜ਼ੈਕਟਿਵ ਰਹਿ ਚੁੱਕੀ ਹੈ। ਫਿਲਹਾਲ ਦਿੱਲੀ ਵਿੱਚ ਰਹਿ ਰਹੀ ਅੰਕਿਤਾ ਮੂਲ ਤੌਰ 'ਤੇ ਗੁਹਾਟੀ ਤੋਂ ਹੈ।
ਉਸ ਦੀ ਪ੍ਰੋਫਾਈਲ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਗਾਉਣ ਅਤੇ ਘੁੰਮਣ-ਫਿਰਨ ਦਾ ਬਹੁਤ ਸ਼ੌਂਕ ਹੈ।
ਦੂਸਰੇ ਪਾਸੇ ਮਿਲਿੰਦ ਗਲੈਮਰ ਨਾਲ ਜੁੜੇ ਹੋਏ ਹਨ ਅਤੇ ਫਿਟਨੈਸ ਬਾਰੇ ਵੀ ਕਾਫੀ ਜਾਣਕਾਰੀ ਰੱਖਦੇ ਹਨ।

ਤਸਵੀਰ ਸਰੋਤ, SUPRIYA
90 ਦੇ ਦਹਾਕੇ ਵਿੱਚ ਅਲੀਸ਼ਾ ਚਿਨੌਏ ਦੇ ਗਾਣੇ 'ਮੇਡ ਇਨ ਇੰਡੀਆ' ਦੇ ਵੀਡੀਓ ਤੋਂ ਤਹਿਲਕਾ ਮਚਾਉਣ ਵਾਲੇ ਮਿਲਿੰਦ 52 ਸਾਲ ਦੀ ਉਮਰ ਵਿੱਚ ਵੀ ਕਾਫ਼ੀ ਪ੍ਰਸਿੱਧ ਹਨ।
ਮਿਲਿੰਦ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਫਰਾਂਸੀਸੀ ਮਾਡਲ ਮਾਇਲਿਨ ਜਮਪਾਨੋਈ ਨਾਲ ਹੋਇਆ ਸੀ ਜਿਨ੍ਹਾਂ ਨਾਲ ਉਨ੍ਹਾਂ ਦਾ ਤਲਾਕ ਹੋ ਚੁੱਕਿਆ ਹੈ।












