ਇੰਝ ਕਰੋ ਆਪਣੇ ਡਾਟੇ ਦੀ ਸੁਰੱਖਿਆ

Facebook logo

ਤਸਵੀਰ ਸਰੋਤ, Getty Images

ਕੈਂਬਰਿਜ ਐਨਾਲਿਟਿਕਾ ਘੋਟਾਲੇ ਤੋਂ ਬਾਅਦ ਆਪਣੇ ਨਿੱਜੀ ਡਾਟਾ ਨੂੰ ਲੈ ਕੇ ਦੁਨੀਆ ਭਰ ਵਿੱਚ ਇੱਕ ਬਹਿਸ ਛਿੜ ਗਈ ਹੈ।

ਇਸ ਫ਼ਰਮ ਨੇ ਪੰਜ ਕਰੋੜ ਫੇਸਬੁੱਕ ਪ੍ਰੋਫਾਈਲ ਦੀ ਨਿੱਜੀ ਜਾਣਕਾਰੀ ਬਿਨਾ ਕਿਸੇ ਦੀ ਆਗਿਆ ਤੋਂ ਇਕੱਠੀ ਕੀਤੀ ਅਤੇ ਇਸ ਦੀ ਵਰਤੋਂ ਅਮਰੀਕਾ ਵਿੱਚ ਚੋਣਾ ਨੂੰ ਪ੍ਰਭਾਵਿਤ ਕਰਨ ਲਈ ਕੀਤੀ।

ਤੁਸੀਂ ਸ਼ਾਇਦ ਇਸ ਖ਼ਬਰ ਤੋਂ ਪਹਿਲਾਂ ਫੇਸਬੁੱਕ ਅਤੇ ਗੂਗਲ ਬਾਰੇ ਇਸ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਨ ਬਾਰੇ ਸੁਣਿਆ ਹੋਵੇਗਾ। ਪਰ ਕੀ ਤੁਹਾਨੂੰ ਇਸ ਦੀ ਹੱਦ ਪਤਾ ਸੀ?

ਅਸੀਂ ਬਰਲਿਨ ਦੀ ਇੱਕ ਡਿਜੀਟਲ ਸੁਰੱਖਿਆ, ਟੈਕਟਿਕਲ ਟੈੱਕ ਦੇ ਮਾਹਿਰਾਂ ਨਾਲ ਗੱਲ ਕੀਤੀ ਕਿ ਅਸੀਂ ਆਪਣਾ ਆਨਲਾਈਨ ਡਾਟਾ ਕਿਸ ਤਰ੍ਹਾਂ ਵੇਖ ਸਕਦੇ ਹਾਂ ਅਤੇ ਵਾਧੂ ਜਾਣਕਾਰੀ ਨੂੰ ਕਿਸ ਤਰ੍ਹਾਂ ਖ਼ਤਮ ਕਰ ਸਕਦੇ ਹਾਂ।

1. ਫੇਸਬੁੱਕ ਪ੍ਰੋਫਾਈਲ ਨੂੰ ਸਾਫ਼ ਕਰਨਾ

ਫੇਸਬੁੱਕ 'ਤੇ ਤੁਸੀਂ ਆਪਣੀ ਜਾਣਕਾਰੀ ਜਿਵੇਂ ਤਸਵੀਰਾਂ ਅਤੇ ਸੰਦੇਸ਼ ਡਾਊਨਲੋਡ ਕਰ ਸਕਦੇ ਹੋ।

ਇਸ ਦੀ ਕਾਪੀ ਲਈ ਜਨਰਲ ਅਕਾਊਂਟ ਸੈਟਿੰਗ 'ਤੇ ਜਾਓ ਅਤੇ ਫੇਸਬੁੱਕ ਡਾਟਾ ਦੀ ਕਾਪੀ ਡਾਊਨਲੋਡ ਕਰਨ ਲਈ ਕਲਿੱਕ ਕਰੋ। ਇਸ ਜਾਣਕਾਰੀ ਦੀ ਈ-ਮੇਲ ਤੁਹਾਨੂੰ ਆ ਜਾਵੇਗੀ।

ਇਸ ਦੌਰਾਨ ਤੁਸੀਂ ਐਪ ਤੋਂ ਬੇਲੋੜੀ ਜਾਣਕਾਰੀ ਖ਼ਤਮ ਕਰ ਸਕਦੇ ਹੋ। (ਯਾਦ ਰਹੇ ਜਿਹੜੇ ਕੁਇਜ਼ ਤੁਸੀਂ ਕਈ ਸਾਲ ਪਹਿਲਾਂ ਕੀਤੇ ਸੀ ਉਹ ਹੁਣ ਵੀ ਤੁਹਾਡੇ ਡਾਟਾ ਵਿੱਚ ਹਨ)

ਇਸ ਤੋਂ ਇਲਾਵਾ ਤੁਸੀਂ ਆਪਣੇ ਆਪ ਨੂੰ ਤਸਵੀਰਾਂ ਤੋਂ ਅਨ-ਟੈਗ ਵੀ ਕਰ ਸਕਦੇ ਹੋ।

2. ਗੂਗਲ ਵਿੱਚ ਤੁਹਾਡੇ ਬਾਰੇ ਜਾਣਕਾਰੀ ਹੈ

ਤੁਸੀਂ ਦਿਨ ਵਿੱਚ ਘੱਟੋ ਘੱਟ ਇੱਕ ਵਾਰੀ ਗੂਗਲ ਦੀ ਵਰਤੋਂ ਕਰਦੇ ਹੋਵੋਗੇ।

Computer screen showing Google

ਤਸਵੀਰ ਸਰੋਤ, Getty Imgaes

ਇਸ ਤਰ੍ਹਾਂ ਇਸ ਕੰਪਨੀ ਕੋਲ ਤੁਹਾਡੇ ਬਾਰੇ ਜਾਣਕਾਰੀ ਹੈ।

ਆਪਣੇ ਅਕਾਊਂਟ 'ਤੇ ਸਾਈਨ ਇਨ ਕਰੋ, ਲੋਗੋ 'ਤੇ ਕਲਿੱਕ ਕਰੋ ਅਤੇ ਪ੍ਰਾਈਵੇਸੀ ਚੈੱਕਅਪ ਪੇਜ 'ਤੇ ਜਾਓ।

ਇਸ ਤੋਂ ਬਾਅਦ ਤੁਸੀਂ ਆਪਣੀ ਨਿੱਜੀ ਜਾਣਕਾਰੀ ਦੀ ਆਪਣੇ ਹਿਸਾਬ ਨਾਲ ਸੈਟਿੰਗ ਕਰ ਸਕਦੇ ਹੋ।

ਜੇ ਤੁਸੀਂ ਗੂਗਲ 'ਤੇ ਆਪਣੇ ਬਾਰੇ ਜਾਣਕਾਰੀ ਬਾਰੇ ਜਾਨਣਾ ਚਾਹੁੰਦੇ ਹੋ ਤਾਂ google.com/takeout 'ਤੇ ਜਾਓ

3. ਲੋਕੇਸ਼ਨ ਡਾਟਾ ਬਾਰੇ ਗੱਲਬਾਤ

ਜੇ ਤੁਹਾਡੇ ਕੋਲ ਸਮਾਰਟਫੋਨ ਹੈ ਤਾਂ ਤੁਸੀਂ ਤੁਸੀਂ ਕਿਸੇ ਤੀਜੀ ਪਾਰਟੀ ਨੂੰ ਆਪਣੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਹੋਵੇਗੀ।

Map on a phone

ਤਸਵੀਰ ਸਰੋਤ, Getty Images

ਤੁਸੀਂ ਆਪਣੀ ਲੋਕੇਸ਼ਨ ਹਿਸਟਰੀ ਬਾਰੇ ਜਾਣਕਾਰੀ ਇਸ ਤਰ੍ਹਾਂ ਲੈ ਸਕਦੇ ਹੋ:

  • Android: ਗੂਗਲ ਮੈਪ ਖੋਲ੍ਹੋ > ਮੈਨਿਊ > ਤੁਹਾਡੀ ਟਾਈਮਲਾਈਨ।
  • iPhone: ਸੈਟਿੰਗ > ਪ੍ਰਾਈਵੇਸੀ > ਲੋਕੇਸ਼ਨ ਸਰਵਿਸ > ਸਿਸਟਮ ਸਰਵਿਸ ਨੂੰ ਸਿਲੈਕਟ ਕਰੋ > ਸਿਲੈਕਟ Frequent/Significant ਲੋਕੇਸ਼ਨ।

ਤੁਹਾਡੇ ਮੋਬਾਈਲ/ਕੰਪਿਊਟਰ Browser, https://www.google.com/maps/timeline?pb 'ਤੇ ਜਾਓ

ਜੇ ਤੁਸੀਂ ਤੀਜੀ ਪਾਰਟੀ ਨੂੰ ਆਪਣੇ ਬਾਰੇ ਜਾਣਕਾਰੀ ਦੇਣ ਤੋਂ ਮਨਾਂ ਕਰਨਾ ਹੈ ਤਾਂ:

  • Android: Settings > Apps > App permissions > Location.
  • iPhone: Settings > Privacy > Location Services > manage location access on a per-app basis.

4. ਨਿੱਜੀ Browser ਦੀ ਵਰਤੋਂ

ਤੁਸੀਂ Browser ਦੀ ਨਿੱਜੀ ਵਰਤੋਂ ਕਰ ਸਕਦੇ ਹੋ।

Private browsing on a laptop

ਤਸਵੀਰ ਸਰੋਤ, Getty Images

  • Browser ਨੂੰ ਖੋਲ੍ਹੋ (Firefox, Chrome, Chromium or Safari) ਅਤੇ ਮੈਨਿਊ 'ਤੇ ਜਾਓ > New Private/Incognito Window

Firefox or Safari 'ਤੇ ਪੱਕੇ ਤੌਰ 'ਤੇ ਨਿੱਜੀ Browser ਲਈ:

  • Firefox: menu > Preferences > Privacy > History: Firefox will: select Use custom settings for history > check Always use private browsing mode.
  • Safari: Safari in the top bar > Preferences > General > Safari opens with: select A new private window.

5. ਕੀ ਸਾਨੂੰ ਅਸਲ ਵਿੱਚ ਸਾਰੀਆਂ ਐਪਸ ਦੀ ਲੋੜ ਹੈ?

ਕੀ ਤੁਹਾਨੂੰ ਪਤਾ ਹੈ ਕੀ ਤੁਹਾਡੇ ਫ਼ੋਨ 'ਤੇ ਕਿੰਨੀਆਂ ਐਪਸ ਹਨ? ਇਹ ਲੋੜ ਤੋਂ ਜ਼ਿਆਦਾ ਹਨ. ਡਿਲੀਟ ਕਰਨ ਵੇਲੇ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦਿਓ:

Phone with social media apps on screen

ਤਸਵੀਰ ਸਰੋਤ, Getty Images

  • ਕੀ ਤੁਹਾਨੂੰ ਇਸ ਨੂੰ ਲੋੜ ਹੈ?
  • ਆਖ਼ਰੀ ਵਾਰ ਤੁਸੀਂ ਇਸ ਨੂੰ ਕਦੋਂ ਵਰਤਿਆ ਸੀ?
  • ਇਹ ਕਿਸ ਤਰ੍ਹਾਂ ਦਾ ਡਾਟਾ ਲੈ ਸਕਦਾ ਹੈ?
  • ਇਸ ਐਪ ਦੇ ਪਿੱਛੇ ਕੌਣ ਹੈ?
  • ਕੀ ਤੁਹਾਨੂੰ ਇਸ ਤੇ ਯਕੀਨ ਹੈ?
  • ਕੀ ਤੁਹਾਨੂੰ ਇਸ ਦੀ ਪ੍ਰਾਈਵੇਟ ਪਾਲਿਸੀ ਦਾ ਪਤਾ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)