ਵੈਨੇਜ਼ੁਏਲਾ: ਜੇਲ੍ਹ 'ਚੋ ਭੱਜਣ ਲਈ ਲਾਈ ਅੱਗ ਦੌਰਾਨ ਭੜ੍ਹਕੇ ਦੰਗਿਆਂ ਵਿੱਚ 68 ਮੌਤਾਂ

ਤਸਵੀਰ ਸਰੋਤ, REUTERS/Carlos Garcia Rawlins
ਵੈਨੇਜ਼ੁਏਲਾ ਦੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰਾਬੋਬੋ ਸੂਬੇ ਦੇ ਵੈਲੇਨਸਿਆ ਪੁਲਿਸ ਜੇਲ੍ਹ ਵਿਚ ਅੱਗ ਲੱਗਣ ਕਾਰਨ 68 ਲੋਕ ਮਾਰੇ ਗਏ ਹਨ।
ਇਹ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਸਟੇਸ਼ਨ ਦੇ ਕੁਝ ਕੈਦੀਆਂ ਨੇ ਜੇਲ੍ਹ ਵਿੱਚੋਂ ਭੱਜਣ ਦੀ ਯੋਜਨਾ ਬਣਾਈ ਸੀ ਅਤੇ ਇਸ ਕੋਸ਼ਿਸ਼ ਦੌਰਾਨ ਉਨ੍ਹਾਂ ਨੇ ਕੁਝ ਗੱਦਿਆਂ ਨੂੰ ਅੱਗ ਲਾ ਦਿੱਤੀ।
ਉੱਚ ਸਰਕਾਰੀ ਅਧਿਕਾਰੀ, ਯੀਸਸ ਸੈਨਟੈਂਡਿਅਰ ਨੇ ਕਿਹਾ ਕਿ ਹਲਾਤ ਉੱਤੇ ਕਾਬੂ ਪਾ ਲਿਆ ਗਿਆ ਹੈ।

ਤਸਵੀਰ ਸਰੋਤ, EPA
ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਰਾਜ ਸੋਗ ਮਨਾਇਆ ਜਾ ਰਿਹਾ ਹੈ।
ਸੂਬਾਈ ਮੁਖ ਪ੍ਰੌਸੀਕਿਊਟਰ ਤਾਰਿਕ ਸਾਬ ਦਾ ਕਹਿਣਾ ਹੈ ਕਿ ਉਸਨੇ ਤੁਰੰਤ ਇਸ ਘਟਨਾ ਦੀ ਜਾਂਚ ਦਾ ਹੁਕਮ ਦਿੱਤਾ ਹੈ।
ਸਰਕਾਰੀ ਅਧਿਕਾਰੀ ਜੀਸਸ ਸੰਤੇਂਦਰ ਨੇ ਪੁਸ਼ਟੀ ਕੀਤੀ ਕਿ ਇੱਕ ਪੁਲਿਸ ਅਧਿਕਾਰੀ ਨੂੰ ਇਸ ਹਿੰਸਾ ਦੌਰਾਨ ਗੋਲੀ ਲੱਗੀ ਹੈ।
ਕੈਦੀਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਧੂੰਏ ਕਾਰਨ ਕਈ ਬੰਦੀਆਂ ਦੀ ਮੌਤ ਹੋ ਗਈ।
ਕੁਝ ਔਰਤਾਂ ਅਤੇ ਬੱਚੇ ਜਿਹੜੇ ਉੱਥੋਂ ਲੰਘ ਰਹੇ ਸੀ ਉਹ ਇਨ੍ਹਾਂ ਦੰਗਿਆਂ ਦਾ ਸ਼ਿਕਾਰ ਹੋਏ।

ਤਸਵੀਰ ਸਰੋਤ, Reuters
ਵੈਨੇਜ਼ੁਏਲਾ ਬਾਰੇ ਤਿੰਨ ਗੱਲਾਂ
ਵੈਨੇਜ਼ੁਏਲਾ ਵਿੱਚ ਕੈਦੀਆਂ ਦੀ ਗਿਣਤੀ ਬਹੁਤ ਵੱਡੀ ਹੈ। ਇੱਥੇ ਹਿੰਸਾ ਅਤੇ ਦੰਗੇ ਆਮ ਹਨ।

ਤਸਵੀਰ ਸਰੋਤ, Reuters
ਇਸ ਦੇਸ ਨੂੰ ਆਰਥਿਕ ਸੰਕਟ ਕਾਰਨ ਕੈਦੀਆਂ ਨੂੰ ਪਨਾਹ ਦੇਣ ਲਈ ਵੀ ਜੱਦੋਜਹਿਦ ਕਰਨੀ ਪੈਂਦੀ ਹੈ।
ਉਨਾ ਵਨਤਾਨਾ ਐਸੋਸੀਏਸ਼ੇਨ ਦੇ ਮੁਖੀ ਕਾਰਲੋਸ ਨੀਟੋ ਦਾ ਕਹਿਣਾ ਹੈ ਕਿ ਕੁਝ ਪੁਲਿਸ ਸਹੂਲਤਾਂ ਨੂੰ ਆਪਣੀ ਸਮਰਥਾ ਤੋਂ 5 ਗੁਣਾ ਵਧਾ ਦਿੱਤਾ ਗਿਆ ਹੈ।












