ਫੇਸਬੁੱਕ ਦੀ ਨਿੱਜੀ ਸੈਟਿੰਗਜ਼ 'ਚ ਆਏ 5 ਬਦਲਾਅ ਬਾਰੇ ਜਾਣੋ

ਤਸਵੀਰ ਸਰੋਤ, Reuters
ਫੇਸਬੁੱਕ ਨੇ ਨਿੱਜੀ ਸੈਟਿੰਗਜ਼ ਵਿੱਚ ਬਦਲਾਅ ਕੀਤੇ ਹਨ। ਫੇਸਬੁੱਕ ਦਾ ਕਹਿਣਾ ਹੈ ਕਿ ਨਵੇਂ ਨਿੱਜੀ ਟੂਲਜ਼ ਨਾਲ ਲੋਕ ਸੌਖੇ ਤਰੀਕੇ ਨਾਲ ਹੀ ਪਤਾ ਲਾ ਸਕਦੇ ਹਨ ਕਿ ਕੰਪਨੀ ਕੋਲ ਨਿੱਜੀ ਜਾਣਕਾਰੀ ਹੈ ਜਾਂ ਨਹੀਂ।
ਇਸ ਤੋਂ ਅਲਾਵਾ ਉਹ ਨਿੱਜੀ ਜਾਣਕਾਰੀ ਐਡਿਟ ਵੀ ਕਰ ਸਕਦੇ ਹਨ। ਇਹ ਪੂਰੀ ਜਾਣਕਾਰੀ ਇੱਕ ਬਲਾਗ ਵਿੱਚ ਸਾਂਝੀ ਕੀਤੀ ਗਈ ਹੈ।
50 ਮਿਲੀਅਨ ਲੋਕਾਂ ਦਾ ਡਾਟਾ ਲੀਕ ਹੋਣ ਦੇ ਇਲਜ਼ਾਮ ਤੋਂ ਬਾਅਦ ਫੇਸਬੁੱਕ ਨੂੰ ਕਾਫ਼ੀ ਅਲੋਚਨਾ ਝੱਲਣੀ ਪਈ ਸੀ।
ਫੇਸਬੁੱਕ ਦੇ ਮੁੱਖ ਨਿੱਜੀ ਅਫ਼ਸਰ ਨੇ ਬਲਾਗ ਦੀ ਸ਼ੁਰੂਆਤ ਵਿੱਚ ਹੀ ਕਬੂਲ ਕਰ ਲਿਆ ਹੈ ਕਿ ਕੈਮਬ੍ਰਿਜ ਐਨਾਲੀਟਿਕਾ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਨੂੰ ਘਾਟਾ ਪਿਆ ਹੈ।
ਐਰਿਨ ਈਗਨ ਨੇ ਲਿਖਿਆ, "ਪਿਛਲੇ ਹਫ਼ਤੇ ਸਾਬਿਤ ਹੋ ਗਿਆ ਕਿ ਸਾਨੂੰ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਹੋਰ ਕਿੰਨਾ ਕੰਮ ਕਰਨ ਦੀ ਲੋੜ ਹੈ ਤਾਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਫੇਸਬੁੱਕ ਕਿਵੇਂ ਕੰਮ ਕਰਦਾ ਹੈ ਅਤੇ ਆਪਣੇ ਡਾਟਾ ਨਾਲ ਜੁੜੇ ਕਿਹੜੇ ਬਦਲ ਉਨ੍ਹਾਂ ਕੋਲ ਹਨ।"

ਤਸਵੀਰ ਸਰੋਤ, Facebook
"ਸਾਨੂੰ ਸਪਸ਼ਟ ਤੌਰ 'ਤੇ ਪਤਾ ਲੱਗ ਗਿਆ ਹੈ ਕਿ ਨਿੱਜੀ ਸੈਟਿੰਗਜ਼ ਅਤੇ ਹੋਰ ਟੂਲਜ਼ ਲੱਭਣੇ ਬਹੁਤ ਔਖੇ ਹਨ ਅਤੇ ਸਾਨੂੰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਹੈ।"
ਫੇਸਬੁੱਕ ਨੇ ਤਿੰਨ ਵਰਗਾਂ ਵਿੱਚ ਬਦਲਾਅ ਕੀਤਾ ਹੈ:
ਇੱਕ "ਸਧਾਰਨ" ਸੈਟਿੰਗਜ਼ ਮੈਨਿਊ
- ਇਸ ਵੇਲੇ ਮੋਬਾਈਲ ਯੂਜ਼ਰ ਕੋਲ 17 ਵੱਖੋ-ਵੱਖਰੀਆਂ ਸੂਚੀਆਂ ਹੁੰਦੀਆਂ ਹਨ ਅਤੇ ਹਰ ਇੱਕ ਸੂਚੀ ਵਿੱਚ ਇੱਕ ਛੋਟਾ ਟਾਈਟਲ ਹੁੰਦਾ ਹੈ।
- ਇਹ ਨਵਾਂ ਵਰਜ਼ਿਨ ਨਿੱਜੀ ਡਾਟਾ ਕੰਟਰੋਲ ਕਰਨ ਦੇ ਬਦਲ ਦਿੰਦਾ ਹੈ ਅਤੇ ਹਰ ਬਦਲ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਿੱਚ ਹੈ ਕੀ।

ਤਸਵੀਰ ਸਰੋਤ, Facebook
ਇੱਕ ਨਵਾਂ ਨਿੱਜੀ (ਪ੍ਰਿਵਸੀ) ਸ਼ਾਰਟਕਟ ਮੈਨਿਊ
- ਡੈਸ਼ਬੋਰਡ ਵਿੱਚ ਦੋ ਸਭ ਤੋਂ ਅਹਿਮ ਅਤੇ ਨਾਜ਼ੁਕ ਕੰਟਰੋਲ ਇੱਕੋ ਥਾਂ 'ਤੇ ਇਕੱਠੇ ਕਰ ਦਿੱਤੇ ਗਏ ਹਨ।
- ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਲੋਕ ਹੁਣ ਸ਼ੇਅਰ ਅਤੇ ਰਿਐਕਟ ਕੀਤੀਆਂ ਪੋਸਟਾਂ ਨੂੰ ਰੀਵਿਊ ਕਰ ਸਕਦੇ ਹਨ ਅਤੇ ਮਸ਼ਹੂਰੀਆਂ ਵੱਲੋਂ ਵਰਤੀ ਜਾਣ ਵਾਲੀ ਜਾਣਕਾਰੀ ਨੂੰ ਸੀਮਿਤ ਕਰ ਸਕਦੇ ਹਨ।

ਤਸਵੀਰ ਸਰੋਤ, Facebook
ਸੋਧੇ ਹੋਏ ਡਾਟਾ ਡਾਊਨਲੋਡ ਅਤੇ ਐਡਿਟ ਟੂਲ
- ਇੱਕ ਨਵਾਂ ਪੰਨਾ 'ਐਕਸੈੱਸ ਯੁਅਰ ਇਨਫਰਮੇਸ਼ਨ' ਯੂਜ਼ਰ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਫੇਸਬੁੱਕ 'ਤੇ ਪਿਛਲੀਆਂ ਕਾਰਵਾਈਆਂ ਨੂੰ ਰੀਵਿਊ ਕਰ ਸਕਣ। ਇਸ ਵਿੱਚ ਲਾਈਕ ਅਤੇ ਕਮੈਂਟ ਕੀਤੀਆਂ ਪੋਸਟਾਂ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਡੀਲੀਟ ਵੀ ਕੀਤਾ ਜਾ ਸਕਦਾ ਹੈ।
- ਇਸ ਤੋਂ ਅਲਾਵਾ ਫੇਸਬੁੱਕ ਯੂਜ਼ਰ ਖਾਸ ਵਰਗਾਂ ਦਾ ਡਾਟਾ ਡਾਊਨਲੋਡ ਕਰ ਸਕਦੇ ਹਨ।
- ਇਸ ਵਿੱਚ ਇੱਕ ਸਮਾਂ ਸੀਮਾਂ ਵਿੱਚ ਤਸਵੀਰਾਂ ਵੀ ਡਾਊਨਲੋਡ ਕੀਤੇ ਜਾਣ ਦਾ ਆਪਸ਼ਨ ਹੈ। ਯਾਨਿ ਕਿ ਹੁਣ ਇੱਕ ਵੱਡੀ ਫਾਈਲ ਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਜਿਸ ਵਿੱਚ ਕਈ ਘੰਟੇ ਲਗਦੇ ਹਨ।












