ਭਾਰਤ ਆਸਟ੍ਰੇਲੀਆ ਨੂੰ ਹਰਾ ਕੇ ਅੰਡਰ-19 ਕ੍ਰਿਕਟ ਦਾ ਵਿਸ਼ਵ ਚੈਂਪੀਅਨ

भारतीय खिलाड़ी

ਤਸਵੀਰ ਸਰੋਤ, BCCI

ਮਨਜੋਤ ਕਾਲੜਾ ਦੇ ਸ਼ਾਨਦਾਰ ਸੈਂਕੜੇ ਸਦਕਾ ਭਾਰਤ ਨੇ ਅੰਡਰ-19 ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ।

ਮਨਜੋਤ ਨੇ ਸੈਂਕੜਾ ਮਾਰਿਆ (101) ਅਤੇ ਉਸ ਦੀ ਹਾਰਦਿਕ ਦੇਸਾਈ (47) ਨਾਲ ਬਿਹਤਰੀਨ ਨਾਬਾਦ ਪਾਰੀ ਦੀ ਬਦੌਲਤ ਭਾਰਤ ਨੇ ਆਸਟ੍ਰੇਲੀਆ ਵੱਲੋਂ ਮਿਲਿਆ 217 ਦੌੜਾਂ ਦਾ ਟੀਚਾ 38.5 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ।

ਭਾਰਤ ਨੇ ਚੌਥੀ ਵਾਰ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 2000, 2008 ਅਤੇ 2012 ਵਿੱਚ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ ਸੀ। ਹਾਲਾਂਕਿ 2006 ਅਤੇ 2016 ਵਿੱਚ ਭਾਰਤ ਨੂੰ ਫਾਈਨਲ 'ਚ ਹਾਰ ਦਾ ਸਾਹਮਣਾ ਵੀ ਕਰਨਾ ਪਿਆ।

ਨਿਊਜ਼ੀਲੈਂਡ ਦੇ ਬੇ-ਓਵਲ ਵਿੱਚ ਖੇਡੇ ਗਏ ਇਸ ਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਪਹਿਲਾਂ ਟੌਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਲਿਆ ਸੀ।

ਪਰ ਭਾਰਤੀ ਗੇਂਦਬਾਜਾਂ ਨੇ ਆਸਟ੍ਰੇਲੀਆ ਟੀਮ ਨੂੰ 47.2 ਓਵਰਾਂ ਵਿੱਚ 216 ਦੌੜਾਂ ਵਿੱਚ ਹੀ ਸਮੇਟ ਦਿੱਤਾ।

मनजोत कालरा

ਤਸਵੀਰ ਸਰੋਤ, BCCI

ਤਸਵੀਰ ਕੈਪਸ਼ਨ, ਮਨਜੋਤ ਕਾਲੜਾ

ਆਸਟ੍ਰੇਲੀਆ ਦੇ ਮੱਧਵਰਗ ਦੇ ਬੱਲੇਬਾਜ ਜੋਨਾਥਨ ਮਰਲੋ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ।

ਭਾਰਤੀ ਗੇਂਦਬਾਜ ਇਸ਼ਾਨ ਪੋਰੇਲ, ਸ਼ਿਵਾ ਸਿੰਘ, ਕਮਲੇਸ਼ ਨਾਗਰਕੋਟੀ ਅਤੇ ਅਨੁਕੂਲ ਰਾਏ ਨੇ ਦੋ-ਦੋ ਵਿਕਟ ਲਏ।

ਜਵਾਬ ਵਿੱਚ ਭਾਰਤ ਦੀ ਸ਼ੁਰੂਆਤ ਵਧੀਆ ਰਹੀ। ਕਪਤਾਨ ਪ੍ਰਿਥਵੀ ਸ਼ਾਹ (29) ਅਤੇ ਮਨਜੋਤ ਕਾਲੜਾ ਵਿਚਾਲੇ ਪਹਿਲੀ ਵਿਕਟ ਲਈ 71 ਦੌੜਾਂ ਦੀ ਭਾਗੀਦਾਰੀ ਹੋਈ।

ਕਪਤਾਨ ਪ੍ਰਿਥਵੀ ਸਦਰਲੈਂਡ ਦੀ ਗੇਂਦ 'ਤੇ ਬੋਲਡ ਹੋ ਗਏ। ਉਨ੍ਹਾਂ ਨੇ 29 ਦੌੜਾਂ ਦੀ ਪਾਰੀ ਦੌਰਾਨ 41 ਗੇਂਦਾਂ ਖੇਡੀਆਂ ਅਤੇ ਚਾਰ ਚੌਕੇ ਲਾਏ।

ਕਪਤਾਨ ਦੇ ਆਊਟ ਹੋਣ ਤੋਂ ਬਾਅਦ ਮਨਜੋਤ ਨੇ ਕੋਈ ਹੜਬੜੀ ਨਾ ਦਿਖਾਉਂਦੇ ਹੋਏ ਪਾਰੀ ਨੂੰ ਸ਼ਾਨਦਾਰ ਢੰਗ ਨਾਲ ਸਾਂਭਿਆ ਅਤੇ ਸੈਂਕੜਾ ਮਾਰਿਆ।

ਉਨ੍ਹਾਂ ਨੇ ਸ਼ੁਭਮਨ ਗਿੱਲ (31) ਨਾਲ 60 ਦੌੜਾਂ ਦੀ ਭਾਗੀਦਾਰੀ ਕੀਤੀ ਅਤੇ ਹਾਰਵਿਕ ਨਾਲ ਭਾਰਤ ਨੂੰ ਜਿੱਤ ਦੀ ਮੰਜ਼ਿਲ ਵੱਲ ਲੈ ਗਏ।

ਆਸਟ੍ਰੇਲੀਆ ਨੇ 1988, 2002 ਅਤੇ 2010 'ਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਜਦਕਿ ਭਾਰਤ ਨੇ 2000, 2008 ਅਤੇ 2012 ਵਿੱਚ ਇਹ ਵੱਕਾਰੀ ਕੱਪ ਜਿੱਤਿਆ ਸੀ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)