ਵੀਗਨ ਖਾਣਾ ਕੀ ਹੁੰਦਾ ਹੈ? ਕੀ ਬੁਢਾਪੇ ਵਿੱਚ ਵੀਗਨ ਬਣਨਾ ਅਕਲਮੰਦੀ ਹੈ?

ਖਾਣਾ ਬਣਾਉਂਦੀ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਦਿਸਮੌਂਡ ਨੇ ਚੇਤਾਵਨੀ ਦਿੱਤੀ ਹੈ ਕਿ ਮੀਟ ਅਤੇ ਡੇਅਰੀ-ਮੁਕਤ ਖੁਰਾਕ ਲੈਣ ਵਾਲੇ ਉਮਰ ਦਰਾਜ ਲੋਕਾਂ ਨੂੰ ਖ਼ਾਸ ਧਿਆਨ ਰੱਖਣ ਦੀ ਲੋੜ ਹੈ
    • ਲੇਖਕ, ਨਿਕ ਐਰਿਕਸਨ
    • ਰੋਲ, ਬੀਬੀਸੀ ਪੱਤਰਕਾਰ

ਇੱਕ ਪਲੇਟ ਵਿੱਚ ਕਿੰਨ ਕੁ ਖਾਣਾ ਮਾਸ ਮੁਕਤ ਹੋਣਾ ਚਾਹੀਦਾ ਹੈ, ਇਹ ਹਮੇਸ਼ਾ ਹੀ ਇੱਕ ਵੱਡਾ ਸਵਾਲ ਰਹਿੰਦਾ ਹੈ।

ਕੁਝ ਲੋਕ ਅਕਸਰ ਵੀਗਨ ਖਾਣੇ ਦੇ ਗੁਣ ਜ਼ੋਰ-ਸ਼ੋਰ ਨਾਲ ਗਾਉਂਦੇ ਹਨ ਪਰ ਉੱਥੇ ਹੀ ਕੁਝ ਲੋਕ ਇਸ ਨੂੰ ਲੈ ਕੇ ਸਾਵਧਾਨੀ ਵੀ ਵਰਤਦੇ ਹਨ।

ਇੱਥੇ ਸਭ ਤੋਂ ਪਹਿਲਾਂ ਇਹ ਸਪੱਸ਼ਟ ਕਰ ਦਈਏ ਕੀ ਵੀਗਨ ਖਾਣਾ ਹੁੰਦਾ ਕੀ ਹੈ। ਵੀਗਨ ਖਾਣੇ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਸ਼ਾਕਾਹਾਰੀ ਤਾਂ ਹੋ ਹੀ ਗਏ ਹੋ, ਇੱਥੋਂ ਤੱਕ ਕੇ ਦੁੱਧ-ਦਹੀਂ, ਘਿਉ, ਮੱਖਣ, ਲੱਸੀ, ਮਲਾਈ ਅਤੇ ਪਨੀਰ ਵੀ ਖਾਣਾ ਛੱਡ ਗਏ ਹੋ। ਇਸ ਵਿੱਚ ਸ਼ਹਿਦ ਤੱਕ ਛੱਡਣਾ ਪੈਂਦਾ ਹੈ।

ਇੱਥੇ ਇਹ ਵੀ ਬਹਿਸ ਹੁੰਦੀ ਹੈ ਕਿ ਕੀ ਸ਼ਾਕਾਹਾਰ ਸਾਰੇ ਲੋਕਾਂ ਲਈ, ਖ਼ਾਸ ਕਰ ਕੇ ਬਜ਼ੁਰਗਾਂ ਲਈ ਸਿਹਤਮੰਦ ਖੁਰਾਕ ਹੈ ਜਾਂ ਨਹੀਂ?

ਹਾਲ ਹੀ ਵਿੱਚ ਬੀਐੱਮਸੀ ਮੈਡੀਸਿਨ ਜਨਰਲ ਵਿੱਚ ਛਪੀ ਵਿਵਾਦਿਤ ਖੋਜ ਵਿੱਚ ਸ਼ਾਕਾਹਾਰੀ ਭੋਜਨ ਦੇ ਜੈਵਿਕ ਉਮਰ ʼਤੇ ਪੈਣ ਵਾਲੇ ਸੰਭਾਵੀ ਲਾਭਾਂ ʼਤੇ ਰੌਸ਼ਨੀ ਪਾਈ ਹੈ, ਜੋ ਉਮਰ ਵਧਣ ਦੀ ਸੰਭਾਵੀ ਪ੍ਰਕਿਰਿਆ ਨੂੰ ਹੌਲੀ ਕਰ ਸਕਦਾ ਹੈ।

ਵੱਖ-ਵੱਖ ਖੁਰਾਕਾਂ ਦੇ ਪ੍ਰਭਾਵਾਂ ʼਤੇ ਨਜ਼ਰ ਰੱਖਣ ਵਾਲੇ ਕਈ ਅਧਿਐਨਾਂ ਵਾਂਗ, ਕੁਝ ਮਾਹਰਾਂ ਨੇ ਇਹਨਾਂ ਸਿੱਟਿਆਂ ਨਾਲ ਸਾਵਧਾਨੀ ਵਰਤਣ ਦੀ ਤਾਕੀਦ ਕੀਤੀ ਹੈ ਕਿਉਂਕਿ ਖੋਜ ਇੱਕ ਛੋਟੇ ਨਮੂਨੇ ਦੇ ਆਕਾਰ 'ਤੇ ਅਧਾਰਤ ਸੀ ਅਤੇ ਸੀਮਤ ਮਿਆਦ ਦੀ ਸੀ, ਪਰ ਇਹ ਪੇਪਰ ਬਹਿਸ ਨੂੰ ਦੁਬਾਰਾ ਸ਼ੁਰੂ ਕਰਨ ਲਈ ਕਾਫ਼ੀ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਵਡੇਰੀ ਉਮਰ ਦੇ ਵੀਗਨ ਲੋਕਾਂ ਲਈ ਚਿੰਤਾਵਾਂ

ਕਿੰਗਜ਼ ਕਾਲਜ, ਲੰਡਨ ਦੇ ਪੋਸ਼ਣ ਮਾਹਰ ਪ੍ਰੋਫੈਸਰ ਟੌਮ ਸੈਂਡਰਸ ਵਰਗੇ ਕੁਝ ਲੋਕਾਂ ਨੇ ਇਨ੍ਹਾਂ ਸਿੱਟਿਆਂ ʼਤੇ ਸਵਾਲ ਚੁੱਕੇ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਵੀਗਨ ਖਾਣਾ ਅਸਲ ਵਿੱਚ ਬਜ਼ੁਰਗਾਂ ਲਈ ਖ਼ਰਾਬ ਹੋ ਸਕਦਾ ਹੈ, ਜਿਸ ਨਾਲ ਉਨ੍ਹਾਂ ਲਈ ਅੱਗੇ ਆਉਣ ਵਾਲੇ ਜੋਖ਼ਮ ਵਧ ਸਕਦੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਬਜ਼ੁਰਗ ਵੀਗਨ... ਮਲਜ਼ੋਰ ਮਾਸਪੇਸ਼ੀਆ, ਹੱਡੀਆਂ ਦੀ ਘੱਟ ਘਣਤਾ, ਤੰਤੂ ਵਿਗਿਆਨ ਸਬੰਧੀ ਵਿਗਾੜਾਂ ਨਾਲ ਪੀੜ੍ਹਤ ਹੋਣ ਦੀ ਵਧੇਰੇ ਸੰਭਾਵਨਾ ਰੱਖਦੇ ਹਨ, ਜਿਸ ਦਾ ਜੀਵਨ ਦੀ ਗੁਣਵਤਾ ਵਿੱਚ ਅਹਿਮ ਅਸਰ ਪੈਂਦਾ ਹੈ।"

"ਬਜ਼ੁਰਗ ਵੀਗਨ ਲੋਕਾਂ ਵਿੱਚ ਘੱਟ ਭਾਰ ਵਾਲੀ ਸ਼੍ਰੇਣੀ ਵਿੱਚ ਜਾਣ ਦੀ ਪ੍ਰਵਿਰਤੀ ਹੁੰਦੀ ਹੈ। ਉਨ੍ਹਾਂ ਵਿੱਚ ਹੱਡੀਆਂ ਦੇ ਟੁੱਟਣ ਦਾ ਵੀ ਵਧੇਰੇ ਜੋਖ਼ਮ ਹੁੰਦਾ ਹੈ। ਘੱਟ ਕੈਲਸ਼ੀਅਣ ਅਤੇ ਪ੍ਰੋਟੀਨ ਦਾ ਸੇਵਨ (ਡੇਅਰੀ ਅਤੇ ਮਾਸ ਉਤਪਾਦਾਂ ਵਿੱਚ ਸੁਭਾਵਿਕ ਤੌਰ ʼਤੇ ਹੁੰਦਾ ਹੈ) ਸੰਭਾਵੀ ਯੋਗਦਾਨ ਪਾਉਂਦਾ ਹੈ।"

ਪ੍ਰੋਫੈਸਰ ਸੈਂਡਰਸ ਨੇ ਚੇਤਾਵਨੀ ਦਿੱਤੀ ਕਿ ਵਿਸ਼ੇਸ਼ ਤੌਰ 'ਤੇ ਵੀਗਨ ਖੁਰਾਕਾਂ ਵਿੱਚ ਆਇਰਨ ਅਤੇ ਜ਼ਿੰਕ ਦਾ ਘੱਟ ਸੋਖਣਾ ਇੱਕ ਸਮੱਸਿਆ ਹੋ ਸਕਦੀ ਹੈ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਅਨਾਜ ਅਤੇ ਫਲ਼ੀਦਾਰਾਂ ਦੇ ਨਾਲ ਬਹੁਤ ਸਾਰੇ ਫ਼ਲਾਂ ਅਤੇ ਸਬਜ਼ੀਆਂ ਦੇ ਸੇਵਨ ਨਾਲ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ।

ਵੀਗਨ ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਮਾਹਰ ਵੀਗਨ ਖਾਣੇ ਦੇ ਹੱਕ ਵਿੱਚ ਅਤੇ ਕੁਝ ਵਧਦੀ ਉਮਰ ਮੁਤਾਬਕ ਇਸ ਵਿੱਚ ਪੌਸ਼ਕ ਤੱਤਾਂ ਦੀ ਘਾਟ ਸਮਝਦੇ ਹਨ

ਪ੍ਰੋਫੈਸਰ ਸੈਂਡਰਸ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਲੋਕ ਵੀਗਨ ਖੁਰਾਕ ਦੇ ਸਿਹਤ ਲਾਭਾਂ ਦੀ ਤੁਲਨਾ ਦੂਜਿਆਂ ਨਾਲ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਕਿਸੇ ਖ਼ਾਸ ਬਦਲ ਲਈ ਕੋਈ ਸਪੱਸ਼ਟ ਸਿਹਤ ਨਤੀਜੇ ਨਹੀਂ ਹਨ।

ਉਨ੍ਹਾਂ ਦਾ ਕਹਿਣਾ ਹੈ, "ਮੈਂ ਇਸ ਤੱਥ 'ਤੇ ਕਾਇਮ ਰਹਾਂਗਾ ਕਿ ਵੀਗਨ ਅਤੇ ਸਰਬਭੋਜੀਆਂ (ਸ਼ਾਕਾਹਾਰੀ ਅਤੇ ਮਾਸਾਹਾਰੀ) ਦੀ ਸਮੁੱਚੀ ਸਿਹਤ ਬਹੁਤ ਵੱਖਰੀ ਨਹੀਂ ਹੈ।"

ਯੂਕੇ ਵਿੱਚ ਸਲਾਹਕਾਰ ਡਾ. ਨਯਾਮਬੁਰਾ ਮਬੁਰੂ ਖ਼ਾਸ ਤੌਰ ʼਤੇ ਵੀਗਨ ਭੋਜਨ ਦੇ ਸਿਹਤ ਸਬੰਧੀ ਲਾਭਾਂ ਬਾਰੇ ਖਦਸ਼ੇ ਰੱਖਦੇ ਹਨ।

ਡਾ. ਮਬੁਰੂ ਆਪਣੀ ਪੋਸ਼ਣ ਕੰਸਲਟੈਂਸੀ ਇੰਸੁਲੀਨ ਚਾਲਉਂਦੇ ਹਨ।

ਉਨ੍ਹਾਂ ਨੇ ਆਪਣੇ ਆਨਲਾਈਨ ਬਲੌਗ ਵਿੱਚ ਉਨ੍ਹਾਂ ਨੂੰ "ਪੋਸ਼ਣ ਦੀ ਨਜ਼ਰ ਤੋਂ ਘੱਟ" ਦੱਸਿਆ ਹੈ। ਇਸ ਦੀ ਬਜਾਇ, ਉਹ ਕਹਿੰਦੇ ਹਨ, ਸੰਤੁਲਨ ਹੀ ਕੁੰਜੀ ਹੈ।

ਉਨ੍ਹਾਂ ਨੇ ਲਿਖਿਆ ਹੈ, "ਪੌਦਿਆਂ ਅਤੇ ਜਾਨਵਰਾਂ ਦੇ ਭੋਜਨ ਵਿੱਚ ਸੂਖ਼ਮ ਪੌਸ਼ਟਿਕ ਤੱਤਾਂ ਦੀ ਵੱਖ-ਵੱਖ ਸੰਘਣਤਾ ਹੁੰਦੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਪੋਸ਼ਣ ਦੇ ਸਰੋਤਾਂ ਦੇ ਮੁਕਾਬਲੇ ਦੀ ਬਜਾਇ ਪੂਰਕ ਵਜੋਂ ਦੇਖਿਆ ਜਾਣਾ ਚਾਹੀਦਾ ਹੈ।"

ਸਬਜ਼ੀਆਂ ਨਾਲ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹਿਸ ਹੁੰਦੀ ਹੈ ਕਿ ਕੀ ਸ਼ਾਕਾਹਾਰ ਸਾਰੇ ਲੋਕਾਂ ਲਈ, ਖ਼ਾਸ ਕਰ ਕੇ ਬਜ਼ੁਰਗਾਂ ਲਈ ਸਿਹਤਮੰਦ ਖੁਰਾਕ ਹੈ ਜਾਂ ਨਹੀਂ
ਇਹ ਵੀ ਪੜ੍ਹੋ-

ਵੀਗਨ ਖਾਣੇ ਦੇ ਫਾਇਦੇ

ਯੂਕੇ ਦੇ ਡਾ. ਅਲਨ ਦਿਸਮੌਂਡ ਵੀਗਨ ਖਾਣੇ ਦੇ ਲਾਭਾਂ ਬਾਰੇ ਵਿਆਪਕ ਤੌਰ 'ਤੇ ਬੋਲਦੇ ਅਤੇ ਲਿਖਦੇ ਹਨ।

ਉਹ ਸੋਚਦੇ ਹਨ ਕਿ ਬਜ਼ੁਰਗਾਂ ਨੂੰ ਜਾਨਵਰਾਂ ਤੋਂ ਮੁਕਤ ਖੁਰਾਕ ਲੈਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਦੇ ਲਾਭਾਂ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੈ।

ਉਹ ਆਖਦੇ ਹਨ, "ਇੱਕ ਸਿਹਤਮੰਦ ਪੌਦਾ-ਆਧਾਰਿਤ ਖਾਣਾ ਕਿਸੇ ਵੀ ਉਮਰ ਵਿੱਚ ਬਹੁਤ ਲਾਹੇਵੰਦ ਹੈ। ਇਹ ਦਿਲ ਦੀ ਬਿਮਾਰੀ, ਟਾਈਪ 2 ਡਾਇਬਟੀਜ਼ ਅਤੇ ਕਈ ਪ੍ਰਕਾਰ ਦੇ ਕੈਂਸਰਾਂ ਦੇ ਜੋਖ਼ਮ ਨੂੰ ਘਟਾ ਸਕਦਾ ਹੈ, ਜੋ ਕਿ ਉਮਰ ਦਰਾਜ ਦੀਆਂ ਮੁੱਖ ਚਿੰਤਾਵਾਂ ਹੁੰਦੀਆਂ ਹਨ।"

"ਪੌਦੇ-ਆਧਾਰਿਤ ਖਾਣੇ ʼਤੇ ਆਉਣ ਲਈ ਬਾਰੇ ਸੋਚਣ ਵਿੱਚ ਕਦੇ ਵੀ ਜਲਦੀ ਜਾਂ ਬਹੁਤ ਦੇਰ ਨਹੀਂ ਹੁੰਦੀ ਹੈ।"

ਪਰ ਡਾ. ਦਿਸਮੌਂਡ ਨੇ ਚੇਤਾਵਨੀ ਦਿੱਤੀ ਹੈ ਕਿ ਮੀਟ ਅਤੇ ਡੇਅਰੀ-ਮੁਕਤ ਖੁਰਾਕ ਲੈਣ ਵਾਲੇ ਉਮਰ ਦਰਾਜ ਲੋਕਾਂ ਨੂੰ "ਮੁੱਖ ਪੌਸ਼ਟਿਕ ਤੱਤਾਂ ਦਾ ਧਿਆਨ ਰੱਖਣ" ਦੀ ਲੋੜ ਹੈ।

ਉਹ ਆਖਦੇ ਹਨ, "ਤੰਦਰੁਸਤ ਰਹਿਣ ਦਾ ਟੀਚਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਫਲ਼ੀਦਾਰ, ਟੋਫੂ ਅਤੇ ਅਨਾਜ ਵਰਗੇ ਉੱਚ-ਪ੍ਰੋਟੀਨ ਵਾਲੇ ਪੌਦਿਆਂ ਤੋਂ ਬਣੇ ਭੋਜਨ ਖਾਣੇ ਚਾਹੀਦੇ ਹਨ। ਹੱਡੀਆਂ ਦੀ ਸਿਹਤ ਅਤੇ ਮਾਸਪੇਸ਼ੀਆਂ ਦੇ ਪੁੰਜ ਨੂੰ ਬਣਾਈ ਰੱਖਣ ਲਈ ਵਿਟਾਮਿਨ ਬੀ 12 ਲੈਣਾ ਅਤੇ ਭਾਰ ਚੁੱਕਣ ਵਾਲੀ ਨਿਯਮਤ ਕਸਰਤ ਕਰਨਾ ਵੀ ਮਹੱਤਵਪੂਰਨ ਹੈ।"

ਵਿਟਾਮਿਨ ਬੀ12

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਟਾਮਿਲ B12 ਦੀ ਕਮੀ ਦੇ ਲੱਛਣਾਂ ਵਿੱਚ ਥਕਾਵਟ, ਮਾਸਪੇਸ਼ੀਆਂ ਦੀ ਕਮਜ਼ੋਰੀ, ਉਦਾਸੀ ਅਤੇ ਉਲਝਣ ਸ਼ਾਮਲ ਹਨ

ਵਿਟਾਮਿਨ ਬੀ 12 ਇੱਕ ਵੱਡੀ ਲੋੜ ਹੁੰਦੀ ਹੈ। ਇਹ ਸਿਰਫ਼ ਜਾਨਵਰਾਂ ਦੇ ਮੂਲ ਦੇ ਉਤਪਾਦਾਂ ਵਿੱਚ ਪਾਇਆ ਜਾਂਦਾ ਹੈ ਅਤੇ ਇੱਕ ਸਰਬਭੋਜੀ ਖੁਰਾਕ ਵਿੱਚ ਇੱਕ ਮੁੱਖ ਹਿੱਸਾ ਹੈ ਜਿਸਨੂੰ ਅਕਸਰ ਮਾਹਿਰਾਂ ਦੁਆਰਾ ਇੱਕ ਸ਼ਾਕਾਹਾਰੀ ਜੀਵਨ ਸ਼ੈਲੀ ਤੋਂ ਗਾਇਬ ਦੱਸਿਆ ਜਾਂਦਾ ਹੈ।

ਇਹ B12 ਦੀ ਕਮੀ ਦੇ ਲੱਛਣਾਂ ਵਿੱਚ ਥਕਾਵਟ, ਮਾਸਪੇਸ਼ੀਆਂ ਦੀ ਕਮਜ਼ੋਰੀ, ਉਦਾਸੀ ਅਤੇ ਉਲਝਣ ਸ਼ਾਮਲ ਹਨ। ਇਹ ਲੱਛਣ ਸੰਭਾਵਤ ਤੌਰ 'ਤੇ ਬਜ਼ੁਰਗ ਲੋਕਾਂ ਵਿੱਚ ਵਧੇਰੇ ਸਪੱਸ਼ਟ ਅਤੇ ਵਧੇਰੇ ਖ਼ਤਰਨਾਕ ਹੋਣਗੇ। ਇੱਕ ਅਧਿਐਨ ਵਿੱਚ ਖੋਜਕਾਰਾਂ ਨੇ ਵਿਟਾਮਿਨ ਬੀ 12 ਦੇ ਘੱਟ ਪੱਧਰ ਨੂੰ ਸਟ੍ਰੋਕ ਦੇ ਵਧੇ ਹੋਏ ਜੋਖ਼ਮ ਨਾਲ ਜੋੜਿਆ ਹੈ।

ਕੋਲੀਨ ਇੱਕ ਹੋਰ ਮੁੱਖ ਪੌਸ਼ਟਿਕ ਤੱਤ ਹੈ ਜੋ ਅੰਡੇ, ਦੁੱਧ ਅਤੇ ਬੀਫ ਵਿੱਚ ਉੱਚ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਬਹੁਤ ਸਾਰੇ ਮਾਹਰ ਕਹਿੰਦੇ ਹਨ ਕਿ ਵੀਗਨ ਖਾਣਾ ਖਾਣ ਵਾਲਿਆਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਕੋਲੀਨ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਇਹ ਨਸਾਂ ਦੇ ਸੈੱਲਾਂ ਵਿਚਕਾਰ ਸਿਗਨਲ ਟ੍ਰਾਂਸਫਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਗੁਰਦੇ ਦੇ ਚੰਗੇ ਕੰਮ ਨਾਲ ਜੁੜਿਆ ਹੁੰਦਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਗਰਭ ਵਿੱਚ ਪਲ ਰਹੇ ਬੱਚੇ ਦੇ ਦਿਮਾਗ਼ ਦੇ ਵਿਕਾਸ ਲਈ ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਕੋਲੀਨ ਗਰਭਵਤੀ ਔਰਤਾਂ ਲਈ ਵੀ ਮਹੱਤਵਪੂਰਨ ਹੈ। ਖੁਸ਼ਕਿਸਮਤੀ ਨਾਲ, ਇਹ ਬਰੌਕਲੀ, ਬ੍ਰਸੇਲਜ਼ ਸਪਾਉਟ, ਮੂੰਗਫਲੀ ਅਤੇ ਮਸ਼ਰੂਮ ਵਰਗੇ ਭੋਜਨਾਂ ਵਿੱਚ ਵੀ ਮਿਲ ਜਾਂਦਾ ਹੈ।

ਖਾਣੇ ਖਾਂਦੇ ਹੋਏ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਜ਼ੁਰਗ ਮਰੀਜ਼ ਹਸਪਤਾਲਾਂ ਵਿੱਚ ਆਇਰਨ ਦੀ ਕਮੀ ਅਤੇ ਹੋਰ ਸਿਹਤ ਚੁਣੌਤੀਆਂ ਦੇ ਨਾਲ ਆਉਂਦੇ ਰਹਿੰਦੇ ਹਨ

'ਅਣਜਾਣੇ ਵੀਗਨ'

ਡਾ. ਦਿਸਮੌਂਡ ਵੀਗਨ ਖਾਣੇ ਦੇ ਨੈਤਿਕ ਫਾਇਦਿਆਂ ਨੂੰ ਵੀ ਉਜਾਗਰ ਕਰਦੇ ਹਨ।

ਉਹ ਕਹਿੰਦੇ ਹਨ, "ਜਾਨਵਰਾਂ ਦੇ ਉਤਪਾਦਾਂ 'ਤੇ ਨਿਰਭਰਤਾ ਨੂੰ ਘਟਾਉਣਾ ਤੁਹਾਡੇ ਕਾਰਬਨ ਨਿਕਾਸੀ ਨੂੰ ਘਟਾ ਸਕਦਾ ਹੈ, ਕੁਦਰਤੀ ਸਰੋਤਾਂ ਨੂੰ ਸੁਰੱਖਿਅਤ ਕਰ ਸਕਦਾ ਹੈ ਅਤੇ ਇੱਕ ਵਧੇਰੇ ਟਿਕਾਊ ਅਤੇ ਦਿਆਲੂ ਸੰਸਾਰ ਵਿੱਚ ਯੋਗਦਾਨ ਪਾ ਸਕਦਾ ਹੈ।"

ਹਾਲਾਂਕਿ, ਬਜ਼ੁਰਗ ਲੋਕਾਂ ਵਿੱਚ ਵੀਗਨ ਹੋਣਾ ਹਮੇਸ਼ਾ ਕਦਰਾਂ-ਕੀਮਤਾਂ ਜਾਂ ਸਿਹਤ ਚਿੰਤਾਵਾਂ ਦੇ ਆਧਾਰ 'ਤੇ ਇੱਕ ਬਦਲ ਨਹੀਂ ਹੋ ਸਕਦਾ ਹੈ। ਮਾਹਰ, ਖ਼ਾਸ ਤੌਰ 'ਤੇ ਯੂਐੱਸ ਅਤੇ ਯੂਕੇ ਵਿੱਚ, ਬਜ਼ੁਰਗ ਆਬਾਦੀ ਵਿੱਚ "ਅਣਜਾਣੇ ਵਿੱਚ ਵੀਗਨ" ਦੇ ਪ੍ਰਸਾਰ ਬਾਰੇ ਵੱਧ ਤੋਂ ਵੱਧ ਚਿੰਤਤ ਹਨ।

ਇਹ ਆਮ ਜੋ ਬੋਲਚਾਲ ਦੀ ਭਾਸ਼ਾ ਵਿੱਚ "ਚਾਹ-ਅਤੇ-ਟੋਸਟ" ਸਿੰਡਰੋਮ ਕਹੇ ਜਾਣ ਵਾਲੇ ਲੱਛਣ ਦਿਖਾਉਂਦੇ ਹਨ।

ਬਜ਼ੁਰਗ ਮਰੀਜ਼ ਹਸਪਤਾਲਾਂ ਵਿੱਚ ਆਇਰਨ ਦੀ ਕਮੀ ਅਤੇ ਹੋਰ ਸਿਹਤ ਚੁਣੌਤੀਆਂ ਦੇ ਨਾਲ ਆਉਂਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੀ ਖੁਰਾਕ ਸੀਮਤ ਅਤੇ ਘੱਟ ਕੈਲੋਰੀ ਵਾਲੀ ਹੁੰਦੀ ਹੈ।

ਅਜਿਹੀ ਨਹੀਂ ਹੈ ਕਿ ਮਾਸ ਅਤੇ ਡੇਅਰੀ ਉਤਪਾਦ ਦੇ ਸੇਵਨ ਨਾਲ ਜੁੜੀ ਕੋਈ ਨੈਤਿਕ ਸੋਚ ਹੈ।

ਬਲਿਕ ਅਜਿਹਾ ਇਸ ਲਈ ਹੈ ਕਿਉਂਕਿ ਜੇਕਰ ਸਾਥੀ ਦੀ ਮੌਤ ਜਾਂਦੀ ਹੈ ਅਤੇ ਬੱਚੇ ਦੂਰ ਚਲੇ ਜਾਂਦੇ ਹਨ ਤਾਂ ਇਕੱਲੇ ਰਹਿਣ ʼਤੇ ਖਾਣਾ ਬਣਾਉਣ ਦੀ ਪ੍ਰੇਰਣਾ ਦੀ ਘਾਟ ਹੁੰਦੀ ਹੈ।

ਇਸ ਦੇ ਨਾਲ ਹੀ ਪੋਸ਼ਣ ਨਾਲ ਭਰਪੂਰ ਮਾਸ ਅਤੇ ਮੱਛ ਉਤਪਾਦਾਂ ਦੀ ਉੱਚ ਲਾਗਤ ਜਾਂ ਮਾਸ, ਮੱਛੀ ਅਤੇ ਡੇਅਰੀ ਉਤਪਾਦਾਂ ਨੂੰ ਖਰੀਦਣ ਲਈ ਸਰੀਰਕ ਤੌਰ ʼਤੇ ਬਜ਼ਾਰ ਜਾਂ ਦੁਕਾਨ ਪਹੁੰਚ ਲਈ ਕਠਿਨਾਈ ਹੁੰਦੀ ਹੈ।

ਇਸੇ ਮਜ਼ਬੂਰੀ ਕਾਰਨ ਪੌਸ਼ਟਿਕ ਭੋਜਨ ਗਾਇਬ ਹੁੰਦਾ ਜਾ ਰਿਹਾ ਹੈ।

ਇਹ ਇੱਕ ਬਹਿਸ਼ਕ੍ਰਤ ਚੱਕਰ ਹੋ ਸਕਦਾ ਹੈ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਿੰਡਰੋਮ ਅੰਸ਼ਕ ਤੌਰ 'ਤੇ ਨਾ ਸਿਰਫ਼ ਆਰਥਿਕ ਕਾਰਕਾਂ ਦਾ ਨਤੀਜਾ ਹੈ, ਸਗੋਂ ਇਕੱਲਤਾ ਅਤੇ ਉਦਾਸੀ ਦੀ ਸ਼ੁਰੂਆਤ ਦਾ ਨਤੀਜਾ ਹੈ।

ਜਿਵੇਂ-ਜਿਵੇਂ ਲੋਕ ਬੁੱਢੇ ਹੁੰਦੇ ਜਾਂਦੇ ਹਨ, ਸਰੀਰਕ ਸਿਹਤ ਅਤੇ ਕਮਜ਼ੋਰੀ ʼਤੇ ਇਸ ਦਾ ਗੰਭੀਰ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)