ਕਾਡ ਲੀਵਰ ਤੇਲ: ਮੱਛੀ ਦੇ ਤੇਲ ਦੇ ਕੀ ਹਨ ਹੈਰਾਨੀਜਨਕ ਫਾਇਦੇ, ਕੀ ਪ੍ਰਾਚੀਨ ਤੇਲ ਦੀ ਵਾਪਸੀ ਹੋਈ

ਕਾਡ ਮੱਛੀ

ਤਸਵੀਰ ਸਰੋਤ, Getty Images

    • ਲੇਖਕ, ਵਿਰੋਨਿਕ ਗਰੀਨਵੁੱਡ
    • ਰੋਲ, .

ਜਦੋਂ ਬਹੁਤ ਸਾਰੇ ਲੋਕ ਪੋਸ਼ਣ ਲਈ ਸੰਘਰਸ਼ ਕਰ ਰਹੇ ਸਨ ਤਾਂ ਕੁਝ ਅਜੀਬ ਸੁਆਦ ਵਾਲੇ ਤੇਲ ਸਾਰੇ ਦੁੱਖਾਂ ਦੀ ਦਵਾਈ ਸਮਝੇ ਜਾਂਦੇ ਸਨ।

ਹਾਲਾਂਕਿ ਇਨ੍ਹਾਂ ਵਿੱਚੋਂ ਇੱਕ ਵਿਟਾਮਿਨਾਂ ਦਾ ਚਮਤਕਾਰੀ ਖ਼ਜ਼ਾਨਾ ਸੀ।

18ਵੀਂ ਤੇ 19ਵੀਂ ਸਦੀ ਦੇ ਜ਼ਿਆਦਾਤਰ ਨੁਸਖ਼ੇ ਸਮੇਂ ਦੀ ਕਸਵੱਟੀ ਉੱਤੇ ਖਰੇ ਨਹੀਂ ਉੱਤਰ ਸਕੇ। ਉਨ੍ਹਾਂ ਵਿੱਚੋਂ ਕੁਝ ਘਰੇਲੂ ਉਪਚਾਰ ਬੇਹੱਦ ਕਾਰਗਰ ਸਨ ਫਿਰ ਵੀ ਬਹੁਤ ਚੱਲਣ ਵਾਲੇ ਨਹੀਂ ਹਨ।

ਲੇਕਿਨ ਕਾਡ ਲੀਵਰ ਤੇਲ ਕੁਝ ਪ੍ਰਚੀਨ ਨੁਸਖ਼ਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਵਿੱਚ ਜ਼ਰੂਰ ਕੋਈ ਗੱਲ ਸੀ। ਕਾਡ ਮੱਛੀ ਦੇ ਲੀਵਰ ਨੂੰ ਗਰਮ ਕਰਕੇ ਉਸ ਤੋਂ ਹਾਸਲ ਕੀਤੇ ਜਾਣ ਵਾਲੇ ਇਸ ਤੇਲ ਵਿੱਚ ਵਿਟਾਮਿਨ-ਏ ਅਤੇ ਡੀ ਭਰਭੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਵਿਟਾਮਿਨਾਂ ਦੀ ਖੋਜ ਤੋਂ ਵੀ ਪਹਿਲਾਂ ਲੋਕਾਂ ਨੇ ਦੇਖ ਲਿਆ ਸੀ ਕਿ ਜਿਹੜੇ ਬੱਚਿਆਂ ਨੂੰ ਕਾਡ ਲੀਵਰ ਤੇਲ ਦਿੱਤਾ ਜਾਂਦਾ ਹੈ ਉਨ੍ਹਾਂ ਵਿੱਚ ਸੋਕਾ (ਰਿਕਿਟਸ) ਰੋਗ ਵਿਕਸਿਤ ਨਹੀਂ ਹੁੰਦਾ

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸੰਨ 1919 ਦੀ ਇਹ ਖੋਜ ਕਿ ਰਿਕਿਟਸ ਦਾ ਕਾਰਨ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਕਮੀ ਹੈ। ਇਸ ਟਾਨਿਕ ਦੀ ਹੈਰਾਨੀਜਨਕ ਸ਼ਕਤੀ ਦੀ ਪੁਸ਼ਟੀ ਕਰਦੀ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟੇਨ ਸਰਕਾਰ ਨੇ ਪੰਜ ਸਾਲ ਤੋਂ ਛੋਟੇ ਬੱਚਿਆਂ ਲਈ ਮੁਫ਼ਤ ਕਾਡ ਲੀਵਰ ਤੇਲ ਜਾਰੀ ਕੀਤਾ ਸੀ।

ਕਾਡ ਲੀਵਰ ਤੇਲ ਵਿੱਚ ਭਾਵੇਂ ਕਿੰਨੇ ਵੀ ਗੁਣ ਹੋਣ, ਇਸ ਨੂੰ ਸੰਘ ਤੋਂ ਹੇਠਾਂ ਕਰਨਾ ਹਮੇਸ਼ਾ ਹੀ ਬੜਾ ਮੁਸ਼ਕਿਲ ਰਿਹਾ ਹੈ। ਕਿਸੇ ਵੀ ਹੋਰ ਤੇਲ ਵਾਂਗ ਇਹ ਵੀ ਆਕਸੀਜ਼ਨ ਦੇ ਸੰਪਰਕ ਵਿੱਚ ਆ ਕੇ ਮੱਛੀ ਵਰਗਾ ਗੰਦਾ ਸੁਆਦ ਪੈਦਾ ਕਰਦਾ ਹੈ।

ਲੇਕਿਨ ਉਸ ਸਮੇਂ ਬੱਚੇ ਸੂਰਜੀ ਕਿਰਨਾਂ ਤੋਂ ਸਰੀਰ ਵਿੱਚ ਵਿਟਾਮਿਨ-ਡੀ ਬਣਾਉਣ ਲਈ ਅਕਸਰ ਧੁੱਪੇ ਨਹੀਂ ਬੈਠ ਸਕਦੇ ਸਨ।

ਕਾਡ ਮੱਛੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਸਰਕਾਰਾਂ ਨੇ ਖੁਰਾਕੀ ਵਸਤਾਂ ਵਿੱਚ ਪੋਸ਼ਕ ਤੱਤ ਮਿਲਾਉਣ ਲਈ ਕਦਮ ਚੁੱਕੇ

ਬ੍ਰਟੇਨ ਦਾ ਵਾਤਾਵਰਣ ਪਿਛਲੇ ਸੌ ਸਾਲਾਂ ਦੌਰਾਨ ਬਿਲਕੁਲ ਨਹੀਂ ਬਦਲਿਆ ਹੈ। ਜਿਸ ਤਰ੍ਹਾਂ ਦਾ ਹੁਣ ਹੈ ਉਸੇ ਤਰ੍ਹਾਂ ਦਾ ਇਹ 100 ਸਾਲ ਪਹਿਲਾਂ ਸੀ। ਇਸ ਵਿੱਚ ਸੁਧਾਰ ਦੀ ਕੋਈ ਉਮੀਦ ਵੀ ਨਹੀਂ ਹੈ। ਸਗੋਂ ਪੇਸ਼ੀਨਗੋਈ ਮੁਤਾਬਕ 2070 ਤੱਕ ਸਰਦੀਆਂ ਵਿੱਚ 1990 ਦੇ ਮੁਕਾਬਲੇ 30% ਜ਼ਿਆਦਾ ਮੀਂਹ ਪੈਣਗੇ।

ਇਸਦੇ ਚਲਦਿਆਂ ਕਈ ਸਰਕਾਰਾਂ ਨੇ ਖੁਰਾਕੀ ਵਸਤਾਂ ਵਿੱਚ ਪੋਸ਼ਕ ਤੱਤ ਮਿਲਾਉਣ ਲਈ ਕਦਮ ਚੁੱਕੇ।

ਸੰਨ 1940 ਵਿੱਚ ਬ੍ਰਿਟੇਨ ਨੇ ਮਾਗਰਰੀਨ ਵਿੱਚ ਵਿਟਾਮਿਨ-ਡੀ ਸ਼ਾਮਲ ਕਰਨਾ (ਵਿਟਾਮਿਨ-ਡੀ ਨਾਲ ਫੋਰਟੀਫਾਈ ਕਰਨਾ) ਲਾਜ਼ਮੀ ਕਰ ਦਿੱਤਾ। ਫਿਰ ਬਰੈਡ, ਦੁੱਧ ਉਤਪਾਦਕ ਅਤੇ ਨਾਸ਼ਤੇ ਦੇ ਸੀਰੇਲ ਨਿਰਮਾਤਾ ਵੀ ਅਜਿਹਾ ਕਰਨ ਲੱਗੇ।

ਖੁਰਾਕ ਵਿੱਚ ਵਿਟਾਮਿਨ-ਡੀ ਮਿਲਾਉਣ ਦੀਆਂ ਕੋਸ਼ਿਸ਼ਾਂ

ਅਮਰੀਕਾ ਵਿੱਚ ਸੰਨ 1933 ਤੋਂ ਤਰਲ ਦੁੱਧ ਵਿੱਚ ਵਿਟਾਮਿਨ-ਡੀ ਮਿਲਾਉਣਾ ਕਾਨੂੰਨੀ ਤੌਰ ਉੱਤੇ ਜ਼ਰੂਰੀ ਹੈ। ਜਦਕਿ ਨਾਸ਼ਤੇ ਦੇ ਸੀਰੇਲ, ਬਰੈਡ ਅਤੇ ਆਟਾ ਵਿੱਚ ਵੀ ਕਈ ਵਾਰ ਸਵੈ-ਇੱਛਾ ਨਾਲ ਅਤੇ ਕਈ ਵਾਰ ਕਨੂੰਨੀ ਬੰਦਿਸ਼ ਕਾਰਨ ਵਿਟਾਮਿਨ-ਡੀ ਪਾਇਆ ਜਾਂਦਾ ਹੈ।

21ਵੀਂ ਸਦੀ ਵਿੱਚ ਵੀ ਸਰਕਾਰਾਂ ਨੇ ਖੁਰਾਕੀ ਵਸਤਾਂ ਵਿੱਚ ਵਿਟਾਮਿਨ-ਡੀ ਦੀ ਮਿਲਾਉਣ ਲਈ ਨੀਤੀਆਂ ਵਿੱਚ ਬਦਲਾਅ ਕੀਤੇ ਹਨ।

ਫਿਨਲੈਂਡ ਨੇ ਸਾਲ 2003 ਵਿੱਚ ਫੋਰਟੀਫਿਕੇਸ਼ਨ ਦੀ ਯੋਜਨਾ ਪੇਸ਼ ਕੀਤੀ, ਜਿਸ ਵਿੱਚ ਲਗਭਗ ਸਾਰੇ ਹੀ ਖੁਰਾਕੀ ਵਸਤਾਂ ਦੇ ਉਤਪਾਦਕ ਸ਼ਾਮਲ ਹੋ ਗਏ।

ਫੋਰਟੀਫਿਕੇਸ਼ਨ ਸ਼ੁਰੂ ਹੋਣ ਤੋਂ ਬਾਅਦ ਹਾਈਪਰਕੈਲਸੀਮੇਨੀਆ (ਖੂਨ ਵਿੱਚ ਕੈਲਸੀਅਮ ਦੀ ਵੱਧ ਮਾਤਰਾ ਗੁਰਦੇ ਦੀ ਪੱਥਰੀ ਦਾ ਕਰਾਨ ਬਣਦੀ ਹੈ।) ਦੇ ਮਾਮਲੇ ਸਾਹਮਣੇ ਆਉਣ ਲੱਗੇ। ਇਸ ਕਾਰਨ ਲੇਕਿਨ ਬ੍ਰਿਟੇਨ ਵਿੱਚ ਫੋਰਟੀਫਿਕੇਸ਼ਨ ਦੇ ਯਤਨਾਂ ਨੂੰ ਧੱਕਾ ਲੱਗ ਗਿਆ।

ਇਸ ਤੋਂ ਮਾਹਿਰਾਂ ਨੂੰ ਲੱਗਿਆ ਕਿ ਬੱਚੇ ਵਿਟਾਮਿਨ-ਡੀ ਜ਼ਿਆਦਾ ਲੈ ਰਹੇ ਸਨ। ਇਸਦੇ ਚਲਦਿਆਂ 1950 ਦੇ ਦਹਾਕੇ ਵਿੱਚ ਮਾਰਗਰੀਨ ਅਤੇ ਬੇਬੀ ਫਾਰਮੂਲਿਆਂ ਨੂੰ ਛੱਡ ਕੇ ਫੋਰਟੀਫਿਕੇਸ਼ਨ ਬੰਦ ਕਰ ਦਿੱਤੀ ਗਈ।

ਬੱਚੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਸਾਲਾਂ ਦੌਰਾਨ ਖੂਨ ਵਿੱਚ ਵਿਟਾਮਿਨ-ਡੀ ਦੀ ਮਾਤਰਾ ਦੀ ਜਾਂਚ ਕਰਨ ਵਾਲੇ ਪ੍ਰੀਖਣਾਂ ਵਿੱਚ ਸੁਧਾਰ ਹੋਇਆ ਹੈ। ਇਸ ਨਾਲ ਕੁਝ ਖੁਲਾਸੇ ਵੀ ਹੋਏ ਹਨ।

ਲੇਕਿਨ ਕਾਡ ਲੀਵਰ ਤੇਲ ਵਾਪਸੀ ਕਰਦਾ ਪ੍ਰਤੀਤ ਨਹੀਂ ਹੋਇਆ। 2013 ਵਿੱਚ ਬ੍ਰਿਟੇਨ ਨੇ ਮਾਗਰੀਨ ਦੀ ਫੋਰਟੀਫਿਕੇਸ਼ਨ ਬੰਦ ਕਰ ਦਿੱਤੀ। ਕਿਹਾ ਗਿਆ ਕਿ ਅਜਿਹਾ ਲੋਕਾਂ ਨੂੰ ਪੂਰਕ (ਸਪਲੀਮੈਂਟ) ਲੈਣ ਲਈ ਪ੍ਰੇਰਿਤ ਕਰਨ ਲਈ ਕੀਤਾ ਗਿਆ ਹੈ। (ਇਸ ਸਲਾਹ ਉੱਤੇ ਕੁਝ ਲੋਕਾਂ ਨੇ ਅਮਲ ਕੀਤਾ ਅਤੇ ਕੁਝ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਚੱਲਿਆ।

ਪਿਛਲੇ ਸਾਲਾਂ ਦੌਰਾਨ ਖੂਨ ਵਿੱਚ ਵਿਟਾਮਿਨ-ਡੀ ਦੀ ਮਾਤਰਾ ਦੀ ਜਾਂਚ ਕਰਨ ਵਾਲੇ ਪ੍ਰੀਖਣਾਂ ਵਿੱਚ ਸੁਧਾਰ ਹੋਇਆ ਹੈ। ਇਸ ਨਾਲ ਕੁਝ ਖੁਲਾਸੇ ਵੀ ਹੋਏ ਹਨ।

ਜਨਵਰੀ ਤੋਂ ਮਾਰਚ ਦੇ ਮਹੀਨਿਆਂ ਦੌਰਾਨ ਜਦੋਂ ਧੁੱਪ ਸਭ ਤੋਂ ਘੱਟ ਹੁੰਦੀ ਹੈ। ਉਸ ਦੌਰਾਨ ਬ੍ਰਿਟੇਨ ਦੇ ਕੁਝ ਉਮਰ ਵਰਗਾਂ ਵਿੱਚ ਕਰੀਬ 40% ਲੋਕਾਂ ਨੂੰ ਵਿਟਾਮਿਨ-ਡੀ ਦੀ ਕਮੀ ਪਾਈ ਜਾਂਦੀ ਹੈ। ਲਗਭਗ 30% ਬਾਲਗਾਂ ਦੀ ਵੀ ਇਹੀ ਸਥਿਤੀ ਹੁੰਦੀ ਹੈ।

ਨਿਊਟਰਿਸ਼ਨ ਬੁਲੇਟਿਨ ਰਸਾਲੇ ਦੀ ਇੱਕ ਸੰਪਾਦਕੀ ਵਿੱਚ ਅਕੈਡਮੀ ਆਫ਼ ਨਿਊਟਰਿਸ਼ਨ ਸਾਇੰਸ ਦੇ ਜੂਡਿਥ ਬਟਰਿਸ ਨੇ ਲਿਖਿਆ, “ਬ੍ਰਿਟੇਨ ਦੇ ਦੱਖਣ-ਏਸ਼ਆਈ ਮੁਲ ਦੇ ਜ਼ਿਆਦਾਤਰ ਲੋਕਾਂ ਵਿੱਚ ਨੂੰ ਵਿਟਾਮਿਨ-ਡੀ ਦੀ ਕਮੀ ਪਾਈ ਜਾਂਦੀ ਹੈ।”

ਇਸ ਤੋਂ ਇਲਾਵਾ ਸੋਕਾ ਵੀ ਵਾਪਸ ਆ ਗਿਆ ਹੈ। 1960 ਅਤੇ 1970 ਦੇ ਦਹਾਕੇ ਦੌਰਾਨ ਰਿਕਿਟ ਲਈ ਬਹੁਤ ਥੋੜ੍ਹੇ ਬੱਚੇ ਹਸਪਤਾਲ ਵਿੱਚ ਭਰਤੀ ਹੋ ਰਹੇ ਸਨ ਅਤੇ ਮਗਰਲੇ ਦਹਾਕਿਆਂ ਦੌਰਾਨ ਇਸ ਗਿਣਤੀ ਵਿੱਚ ਹੋਰ ਕਮੀ ਆਈ।

ਸਾਲ 1991 ਵਿੱਚ ਸੋਕੇ ਦੇ 15 ਸਾਲ ਤੋਂ ਛੋਟੇ ਬੱਚਿਆਂ ਵਿੱਚ ਇੱਕ ਲੱਖ ਮਗਰ 0.34 ਕੇਸ ਸਨ। ਲੇਕਿਨ 2000 ਦੇ ਦਹਾਕੇ ਦੌਰਾਨ ਇਹ ਦਰ ਅਸਮਾਨੀ ਪਹੁੰਚ ਗਈ।

ਸਾਲ 2011 ਵਿੱਚ ਸਾਇੰਸਦਾਨਾਂ ਨੇ ਲਿਖਿਆ, “ਬ੍ਰਿਟੇਨ ਵਿੱਚ ਫਿਲਹਾਲ ਸੋਕੇ ਦੀ ਬੀਮਾਰੀ ਲਈ ਹਸਪਤਾਲ ਵਿੱਚ ਭਰਤੀ ਹੋਣ ਦੀ ਦਰ ਪਿਛਲੇ ਪੰਜ ਦਹਾਕਿਆਂ ਦੌਰਾਨ ਸਭ ਤੋਂ ਜ਼ਿਆਦਾ ਹੈ।“

ਕੀ ਬ੍ਰਿਟੇਨ ਲਈ ਫੋਰਟੀਫਿਕੇਸ਼ਨ ਮੁੜ ਤੋਂ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ? ਬ੍ਰਿਟੇਨ ਦੀ ਪੋਸ਼ਣ ਬਾਰੇ ਵਿਗਿਆਨਕ ਸਲਾਹਕਾਰ ਕਮੇਟੀ ਇਸ ਸਵਾਲ ਉੱਤੇ ਵਿਚਾਰ ਕਰ ਰਹੀ ਹੈ।

  • ਹੁਣ ਮੰਨਿਆ ਜਾ ਰਿਹਾ ਹੈ ਕਿ ਹਾਈਪਰਕੈਲਸਿਮੇਨੀਆ ਦੇ ਮਾਮਲੇ ਇੱਕ ਜਨੈਟਿਕ ਬੀਮਾਰੀ ਕਾਰਨ ਸਨ। ਜਿਸ ਨੇ ਵਿਟਾਮਿਨ-ਡੀ ਦੇ ਸਰੀਰ ਵਿੱਚ ਘੁਲਣ ਨਾਲ ਅੰਤਰ ਕਿਰਿਆ ਕਰ ਦਿੱਤੀ ਸੀ। ਦੂਜੇ ਸ਼ਬਦਾਂ ਵਿੱਚ ਬਹੁਤ ਜ਼ਿਆਦਾ ਫੋਰਟੀਫਾਈਡ ਖੁਰਾਕ ਸ਼ਾਇਦ ਇਸਦੀ ਵਜ੍ਹਾ ਨਹੀਂ ਸੀ। ਸ਼ਾਇਦ ਹੁਣ ਇਸ ਵਿੱਚ ਤਬਦੀਲੀ ਆਵੇਗੀ।

ਬ੍ਰਿਟੇਨ ਵਿੱਚ ਰਿਕਿਟਸ (ਸੋਕਾ) ਦੇ ਮਾਮਲੇ ਵਧਣ ਪਿੱਛੇ ਕਈ ਕਾਰਨ ਹੋ ਸਕਦੇ ਹਨ। ਲੇਕਿਨ ਇਸ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਕਾਡ ਲੀਵਰ ਤੇਲ ਦਾ ਚਮਚਾ ਪਹਿਲਾਂ ਵਾਂਗ ਵਾਪਸ ਆ ਸਕਦਾ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)